ਮਾ. ਪ੍ਰੀਤਮ ਕੁਮਾਰ ਦੀ ਯਾਦ ਵਿੱਚ ਸ਼ੋਕ ਸਮਾਗਮ ਹੋਇਆ
- Details
- Hits: 2065
ਮਾ. ਪ੍ਰੀਤਮ ਕੁਮਾਰ ਦੀ ਯਾਦ ਵਿੱਚ ਸ਼ੋਕ ਸਮਾਗਮ ਹੋਇਆ
ਅਸ਼ੋਕ ਕੁਮਾਰ
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਕਾਈ ਰੋਪੜ ਦੇ ਬਹੁਤ ਹੀ ਹੋਣਹਾਰ, ਇਮਾਨਦਾਰ, ਤਰਕਸ਼ੀਲ ਲਹਿਰ ਨੂੰ ਸਮਰਪਿਤ ਅਤੇ ਬਹੁਤ ਹੀ ਸਰਗਰਮ ਆਗੂ ਮਾ. ਪ੍ਰੀਤਮ ਕੁਮਾਰ 9-5-2015 ਨੂੰ ਬਲਾਚੌਰ ਨੇੜੇ ਬਾਈਪਾਸ ਕੋਲ ਸੜਕ ਦੁਰਘਟਨਾ ਵਿੱਚ ਬਹੁਤ ਬੁਰੀ ਤਰ੍ਹਾਂ ਜਖਮੀ ਹੋ ਗਏ ਅਤੇ 19 ਦਿਨ ਉਹ ਜਿੰਦਗੀ ਤੇ ਮੌਤ ਦੀ ਲੜਾਈ ਲੜਦੇ ਰਹੇ ਅਤੇ 27-5-2015 ਨੂੰ ਸਾਡਾ ਸਾਥ ਹਮੇਸ਼ਾ ਲਈ ਛੱਡ ਗਏ. ਪਰੀਵਾਰ ਦੀ ਤਰਕਸ਼ੀਲ ਸੋਚ ਸਦਕਾ ਉਹਨਾਂ ਦੀਆਂ ਅੱਖਾਂ ਪੀ.ਜੀ.ਆਈ ਚੰਡੀਗੜ੍ਹ ਨੂੰ ਦਾਨ ਕੀਤੀਆਂ ਗਈਆਂ. ਉਹਨਾਂ ਦਾ ਅੰਤਿਮ ਸੰਸਕਾਰ ਧਾਰਮਿਕ ਰਸਮਾਂ ਤੋਂ ਬਿਨਾਂ ਕੀਤਾ ਗਿਆ.