Challenge

All those God men, saints, yogis, psychics, fortune tellers, telepathists and others who claim they have acquired miraculous powers through spiritual exercises, divine gifts or meditation could win award of Five Lacks Rupees (Rs.5,00,000/-) if they will able to perform any one of the following “miracles”:-

  1. Walk on water.
  2. Stop the heart beat for five minutes by Yogic power.
  3. Get out of a locked room by divine power.
  4. Stand stationary on burning cinders for half a minute without blistering the feet with the help of his god.
  5. Read the serial number of a sealed currency note. 
  6. Materialize from nothing an object we ask.
  7. Prove that seemingly unnatural happenings in houses like burning or cutting of clothes in locked almirahs, sprinkling of blood drops, falling stones or brick pieces are the work of a ghost.
  8. Produce a spirit or ghost to be photographed.
  9. Levitate in the air by Yogic power or any other supernatural power.
  10. Speak an unknown understandable language as a result of rebirth or by being possessed by holy or evil spirit.
  11. Increase the quantity by weight of a substance.
  12. Detect a hidden object.
  13. By a yogic or supernatural power change a man into an animal like dog, lamb etc.
  14. Make a musical instrument like flute or drum unworkable by the power of Mantra.
  15. Stop breathing for thirty minutes by Yogic power.
  16. Convert water into wine, petrol or blood.
  17. Produce an exact replica of a currency note.
  18. Move or bend a solid object using psychokinetic power.
  19. Read the thought of another person using telepathic powers.
  20. Leave the body in one place and materialize in another place.
  21. Make an amputated limb grow even one inch by prayer, spiritual powers, Lourdes water, holy ash, prayer, blessings etc.
  22. Can read a book or magazine by smell when his/her eyes are completely closed.
  23. Pick out correctly – Within a Margin of five percent error – those males, females, the living and the dead from a set of ten palm prints or ten astrological charts giving the exact time of birth correct to one minute, and places of birth with their latitudes and longitudes.

Imp. Note:-This challenge is ruled by the following conditions:

(i) The person who accepts the challenge, whether he or she wants our reward or not, should deposit Rs. 5000/- as a security/entry fee to us. We insist on this fee, which will be refunded in the event of his or her winning the test, just to deter the inundation of amateur contestants chasing cheap publicity, who would waste our valuable time, money and energy.

(ii) A person will be considered an acceptor of the challenge only after he or she makes the earnest deposit, and no communication will be made with anyone who fails to do so.

(iii) After the deposit of submission fee, the claims of person will be tested by us, in public, on a mutually appointed day. All tests will be held in our local town.

(iv) If a person fails in the test or to face the test, his deposit will be forfeited. If he wins our test, his deposit will be refunded with the award.

(v) All tests will be conducted under fraud-proof conditions up to our fullest satisfaction.

ਚੁਣੌਤੀ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਹ ਐਲਾਨ ਕਰਦੀ ਹੈ ਕਿ ਸੁਸਾਇਟੀ ਪੰਜ ਲੱਖ ਰੁਪਏ ਦਾ ਇਨਾਮ ਦੁਨੀਆਂ ਦੇ ਕਿਸੇ ਵੀ ਅਜਿਹੇ ਵਿਅਕਤੀ ਨੂੰ ਦੇਣ ਲਈ ਤਿਆਰ ਹੈ, ਜਿਹੜਾ ਧੋਖਾ-ਰਹਿਤ ਹਾਲਤਾਂ ਵਿੱਚ ਕੋਈ ਚਮਤਕਾਰੀ ਜਾਂ ਅਲੌਕਿਕ ਸ਼ਕਤੀ ਦਾ ਵਿਖਾਵਾ ਕਰ ਸਕਦਾ ਹੋਵੇ। ਉਹ ਵਿਅਕਤੀ ਇਸ ਇਨਾਮ ਨੂੰ ਹੇਠ ਲਿਖੇ ਚਮਤਕਾਰਾਂ ਵਿਚੋਂ ਕਿਸੇ ਇੱਕ ਦਾ ਵਿਖਾਵਾ ਕਰਕੇ ਜਿੱਤ ਸਕਦਾ ਹੈ:-

  1. ਗੈਬੀ ਸ਼ਕਤੀ ਨਾਲ ਪਾਣੀ ਉੱਤੇ ਪੈਦਲ ਤੁਰ ਸਕੇ।
  2. ਆਪਣੀ ਯੋਗਿਕ ਸ਼ਕਤੀ ਨਾਲ ਪੰਜ ਮਿੰਟ ਲਈ ਆਪਣੀ ਨਬਜ਼ ਰੋਕ ਸਕੇ।
  3. ਜਿੰਦਾ ਲੱਗੇ ਕਮਰੇ ਵਿੱਚੋਂ ਬਿਨਾਂ ਰਸਤੇ ਅਲੌਕਿਕ ਸ਼ਕਤੀ ਨਾਲ ਬਾਹਰ ਨਿਕਲ ਸਕੇ।
  4. ਬਿਨਾਂ ਜਲੇ ਅੱਧੇ ਮਿੰਟ ਅੱਗ ਉੱਤੇ ਨੰਗੇ ਪੈਰੀ ਖੜ੍ਹ ਸਕਦਾ ਹੋਵੇ।
  5. ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਦੱਸ ਸਕੇ।
  6. ਹਵਾ ਵਿੱਚੋਂ ਜਿਹੜੀ ਵਸਤੂ ਮੰਗੀਏ, ਫੜ ਸਕਦਾ ਹੋਵੇ।
  7. ਘਰਾਂ ਵਿੱਚ ਵਾਪਰਦੀਆਂ ਘਟਨਾਵਾਂ ਜਿਵੇਂ ਇੱਟਾਂ-ਰੋੜੇ ਵੱਜਣਾ, ਖ਼ੂਨ ਦੇ ਛਿੱਟੇ ਡਿੱਗਣੇ, ਟਰੰਕ ਵਿੱਚ ਪਏ ਕੱਪੜਿਆਂ ਦਾ ਕੱਟੇ ਜਾਣਾ ਜਾਂ ਅੱਗ ਲੱਗ ਜਾਣਾ ਆਦਿ ਪਿੱਛੇ ਕਿਸੇ ਭੂਤ-ਪ੍ਰੇਤ ਦਾ ਹੱਥ ਸਿੱਧ ਕਰ ਸਕੇ।
  8. ਅਜਿਹਾ ਭੂਤ ਦਿਖਾ ਸਕੇ ਜਿਸਦੀ ਫੋਟੋ ਖਿੱਚੀ ਜਾ ਸਕਦੀ ਹੋਵੇ।
  9. ਗੈਬੀ ਸ਼ਕਤੀ ਦੇ ਸਹਾਰੇ ਹਵਾ ਵਿੱਚ ਉੱਡ ਸਕੇ।
  10. ਪੁਨਰ-ਜਨਮ ਦੇ ਤੌਰ 'ਤੇ ਅਨੋਖੀ ਭਾਸ਼ਾ ਬੋਲ ਸਕੇ।
  11. ਜਾਦੂ-ਮੰਤਰ ਜਾਂ ਕਿਸੇ ਗੈਬੀ ਸ਼ਕਤੀ ਨਾਲ ਕਿਸੇ ਵਸਤੂ ਦਾ ਭਾਰ ਵਧਾ ਸਕੇ।
  12. ਕਿਸੇ ਛੁਪੀ ਜਾਂ ਛੁਪਾਈ ਹੋਈ ਵਸਤੂ ਨੂੰ ਲੱਭ ਸਕੇ।
  13. ਕਿਸੇ ਗੈਬੀ ਜਾਂ ਯੋਗਿਕ ਸ਼ਕਤੀ ਨਾਲ ਆਦਮੀ ਨੂੰ ਕੁੱਤੇ ਵਿੱਚ ਜਾਂ ਕੁੱਤੇ ਨੂੰ ਕਿਸੇ ਹੋਰ ਜਾਨਵਰ ਵਿੱਚ ਬਦਲ ਸਕੇ।
  14. ਕਿਸੇ ਸੰਗੀਤ ਪੈਦਾ ਕਰਨ ਵਾਲੇ ਯੰਤਰ; ਜਿਵੇਂ ਬੀਨ, ਵਾਜੇ, ਬੰਸਰੀ ਜਾਂ ਢੋਲ ਆਦਿ ਨੂੰ ਮੰਤਰ ਰਾਹੀਂ ਬੰਨ੍ਹ ਸਕੇ।
  15. ਕਿਸੇ ਯੋਗਿਕ ਸ਼ਕਤੀ ਨਾਲ 30 ਮਿੰਟ ਲਈ ਸਾਹ-ਕ੍ਰਿਆ ਰੋਕ ਸਕੇ।
  16. ਮੰਤਰ ਜਾਂ ਗੈਬੀ ਸ਼ਕਤੀ ਨਾਲ ਪਾਣੀ ਨੂੰ ਸ਼ਰਾਬ, ਪਟਰੌਲ ਜਾਂ ਖੂਨ ਵਿੱਚ ਬਦਲ ਸਕੇ।
  17. ਕਰੰਸੀ ਨੋਟ ਦੀ ਹੂਬਹੂ ਨਕਲ ਪੈਦਾ ਕਰ ਸਕੇ।
  18. ਮਨੋਵਿਗਿਆਨਕ ਸ਼ਕਤੀ ਨਾਲ ਕਿਸੇ ਵਸਤੂ ਨੂੰ ਹਿਲਾ ਦੇਵੇ ਜਾਂ ਮੋੜ ਦੇਵੇ।
  19. ਟੈਲੀਪੈਥੀ ਰਾਹੀਂ ਕਿਸੇ ਦੂਸਰੇ ਵਿਅਕਤੀ ਦੇ ਮਨ ਦੇ ਵਿਚਾਰ ਪੜ੍ਹ ਕੇ ਦੱਸ ਸਕਦਾ ਹੋਵੇ।
  20. ਆਪਣਾ ਸਰੀਰ ਇੱਕ ਥਾਂ ਛੱਡ ਕੇ ਦੂਸਰੀ ਥਾਂ ਜਾ ਹਾਜ਼ਰ ਹੋਵੇ।
  21. ਕਿਸੇ ਵਿਅਕਤੀ ਦੇ ਸਰੀਰ ਦੇ ਕੱਟੇ ਹੋਏ ਅੰਗ ਨੂੰ ਪ੍ਰਾਰਥਨਾ, ਅਸ਼ੀਰਵਾਦ, ਅਧਿਆਤਮਿਕ ਜਾਂ ਕਿਸੇ ਵਿਸ਼ਵਾਸ ਦੀ ਸ਼ਕਤੀ ਨਾਲ ਇੱਕ ਇੰਚ ਵੀ ਵਧਾ ਸਕੇ।
  22. ਅੱਖਾਂ ਬੰਦ ਕਰਨ ਉਪਰੰਤ ਕਿਸੇ ਲਿਖਤ ਨੂੰ ਸੁੰਘ ਕੇ ਪੜ੍ਹ ਸਕਦਾ ਹੋਵੇ।
  23. ਜੋਤਿਸ਼ ਸਬੰਧੀ ਕੋਈ ਜੋਤਿਸ਼ੀ ਦਸ ਜਨਮ ਪੱਤਰੀਆਂ ਜਾਂ ਦਸ ਹੱਥ-ਚਿੱਤਰਾਂ ਨੂੰ ਵੇਖ ਕੇ ਆਦਮੀਆਂ ਤੇ ਔਰਤਾਂ ਦੀ ਵੱਖ ਵੱਖ ਗਿਣਤੀ (ਮਰਿਆਂ ਅਤੇ ਜਿਉਂਦਿਆਂ ਦੀ ਗਿਣਤੀ) ਦੱਸ ਸਕੇ ਜਾਂ ਜਨਮ ਦਾ ਠੀਕ ਸਮਾਂ ਅਤੇ ਸਥਾਨ ਸਮੇਤ ਅਖਸ਼ਾਸ਼ਾਂ ਤੇ ਰੇਖਾਸ਼ਾਂ ਦੇ ਦੱਸ ਸਕੇ। ਇਸ ਵਿੱਚ ਪੰਜ ਪ੍ਰਤੀਸ਼ਤ ਗ਼ਲਤੀ ਮੁਆਫ ਹੋਵੇਗੀ।

ਇਹ ਚੁਣੌਤੀ ਹੇਠ ਲਿਖੀਆਂ ਸ਼ਰਤਾਂ ਨਾਲ ਲਾਗੂ ਹੋਵੇਗੀ:

ਜਿਹੜਾ ਆਦਮੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਸ ਚੁਣੌਤੀ ਨੂੰ ਕਬੂਲ ਕਰਦਾ ਹੈ, ਬੇਸ਼ੱਕ ਉਹ ਇਨਾਮ ਜਿੱਤਣਾ ਚਾਹੁੰਦਾ ਹੈ ਜਾਂ ਨਹੀਂ; ਉਸਨੂੰ ਸਾਡੇ ਕੋਲ ਜਾਂ ਸਾਡੇ ਨਾਮਜ਼ਦ ਕੀਤੇ ਆਦਮੀ ਕੋਲ ਪੰਜ ਹਜ਼ਾਰ ਰੁਪਏ ਬਤੌਰ ਜ਼ਮਾਨਤ ਜਮਾਂ ਕਰਾਉਣੇ ਪੈਣਗੇ। ਜ਼ਮਾਨਤ ਜਮ੍ਹਾਂ ਹੋਣ ਤੋਂ ਬਾਅਦ ਵਿਅਕਤੀ ਵੱਲੋਂ ਦਾਅਵਾ ਕੀਤੇ ਜਾਂਦੇ ਚਮਤਕਾਰ ਨੂੰ ਨਿਸ਼ਚਿਤ ਕੀਤੇ ਦਿਨ ਉਪਰ ਸਾਡੇ ਵੱਲੋਂ ਨਾਮਜ਼ਦ ਕੀਤਾ ਵਿਅਕਤੀ ਲੋਕਾਂ ਦੀ ਹਾਜ਼ਰੀ ਵਿੱਚ ਪਰਖੇਗਾ।

ਜੇ ਚਣੌਤੀ ਦੇਣ ਵਾਲਾ ਵਿਅਕਤੀ ਮੁੱਢਲੀ ਪਰਖ ਵਿੱਚ ਅਸਫ਼ਲ ਹੋ ਜਾਂਦਾ ਹੈ ਤਾਂ ਉਸ ਦੀ ਜ਼ਮਾਨਤ ਜਬਤ ਹੋ ਜਾਵੇਗੀ। ਪਰ ਜੇਕਰ ਉਹ ਮੁੱਢਲੀ ਪਰਖ ਵਿੱਚ ਸਫ਼ਲ ਹੋ ਜਾਂਦਾ ਹੈ ਤਾਂ ਆਖਰੀ ਪਰਖ ਸੂਬਾ ਕਮੇਟੀ ਵੱਲੋਂ ਲੋਕਾਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ।

ਜੇਕਰ ਕੋਈ ਆਦਮੀ ਆਖਰੀ ਪਰਖ ਵਿੱਚ ਵੀ ਜਿੱਤ ਜਾਂਦਾ ਹੈ ਤਾਂ ਉਸ ਨੂੰ ਪੰਜ ਲੱਖ ਰੁਪਏ ਦਾ ਇਨਾਮ ਸਮੇਤ ਜ਼ਮਾਨਤ ਦੇ ਦਿੱਤਾ ਜਾਵੇਗਾ। ਸਾਰੀਆਂ ਪਰਖਾਂ- ਧੋਖਾ ਨਾ ਹੋਣ ਵਾਲੀਆਂ ਹਾਲਤਾਂ ਵਿੱਚ ਪੂਰਨ ਤਸੱਲੀ ਤੱਕ ਕੀਤੀਆਂ ਜਾਣਗੀਆਂ।

ਨੋਟ--ਇਹ ਪੇਸ਼ਕਸ਼ ਸੁਸਾਇਟੀ ਨੂੰ ਪਹਿਲਾ ਇਨਾਮ ਜੇਤੂ ਦੇ ਮਿਲਣ ਤੱਕ ਖੁੱਲ੍ਹੀ ਰਹੇਗੀ।