ਤਰਕਸ਼ੀਲ ਚੇਤਨਾ ਹੀ ਰੁਸ਼ਨਾਏਗੀ ਸਮਾਜ ਦਾ ਰਾਹ: ਡਾ. ਅਰੀਤ

ਸਨਮਾਨ ਸਮਾਰੋਹ ਵਿੱਚ ਹੋਣਹਾਰ ਵਿਦਿਆਰਥੀ ਸਨਮਾਨੇ

ਬਰਨਾਲਾ, 6 ਅਕਤੂਬਰ (ਅਜਾਇਬ ਜਲਾਲਆਣਾ ): ਅੰਧਵਿਸ਼ਵਾਸਾਂ ਤੇ ਅਗਿਆਨਤਾ ਦੀਆਂ ਬੇੜੀਆਂ ਨੂੰ ਤਰਕ ਤੇ ਗਿਆਨ ਰੂਪੀ ਚਾਨਣ ਨਾਲ ਹੀ ਕੱਟਿਆ ਜਾ ਸਕਦਾ ਹੈ. ਇਸ ਵੱਡੇ ਕਾਰਜ ਲਈ ਤਰਕਸ਼ੀਲ ਚੇਤਨਾ ਨੇ ਹੀ ਸਮਾਜ ਦਾ ਰਾਹ ਰੁਸ਼ਨਾਉਣਾ ਹੈ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜਿਕ ਕਾਰਕੁੰਨ ਡਾ. ਅਰੀਤ ਨੇ ਸਥਾਨਕ ਤਰਕਸ਼ੀਲ ਭਵਨ ਵਿੱਚ ਰਾਜ ਪੱਧਰੀ ਚੇਤਨਾ ਪ੍ਰੀਖਿਆ ਦੇ ਸਨਮਾਨ ਸਮਾਰੋਹ ਵਿੱਚ ਬੋਲਦਿਆਂ ਕੀਤਾ. ਉਹਨਾਂ ਹੋਣਹਾਰ ਵਿਦਿਆਰਥੀਆਂ ਨੂੰ ਵਿਗਿਆਨਕ ਚੇਤਨਾ ਨਾਲ ਆਪਣੀ ਜ਼ਿੰਦਗੀ ਤੇ ਸਮਾਜ ਨੂੰ ਸੁਖਾਵੇਂ ਰੁਖ਼ ਤੋਰਨ ਲਈ ਅੱਗੇ ਆਉਣ ਵਾਸਤੇ ਪ੍ਰੇਰਿਆ. ਸਮਾਰੋਹ ਵਿੱਚ ਸਨਮਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਪੁਸ਼ਪਿੰਦਰ ਸਿੰਘ, ਬਲਜੀਤ ਕੌਰ, ਅਕਰੀਸ਼ਟ, ਗੁਰਿੰਦਰ ਸਿੰਘ ਤੇ ਸਲੋਨੀ ਨੇ ਚੇਤਨਾ ਪ੍ਰੀਖਿਆ ਬਾਰੇ ਆਪਣੇ ਪ੍ਰਭਾਵ ਸਾਂਝੇ ਕਰਦਿਆਂ ਇਸਨੂੰ ਗਿਆਨ ਤੇ ਚੇਤਨਾ ਦਾ ਦੂਤ ਦੱਸਿਆ. ਤਰਕਸ਼ੀਲ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਵਿਦਿਆਰਥੀਆਂ ਦੇ ਮਨ ਮਸਤਕ ਚੇਤਨਾ ਦੀ ਜਾਗ ਲਾਉਣ ਨੂੰ ਪ੍ਰੀਖਿਆ ਦਾ ਮਕਸਦ ਦੱਸਿਆ. ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਬਲਬੀਰ ਚੰਦ ਲੌਂਗੋਵਾਲ ਨੇ ਵਿਦਿਆਰਥੀ ਵਰਗ ਨੂੰ ਚੇਤਨਾ ਲਹਿਰ ਨਾਲ ਜੋੜਨ ਲਈ ਮਾਪਿਆਂ ਤੇ ਅਧਿਆਪਕਾਂ ਵੱਲੋਂ ਜੁਟਾਏ ਜਾ ਰਹੇ ਯਤਨਾਂ ਨੂੰ ਸਰਾਹਿਆ. ਮਨਮੀਤ, ਹਰਮਨ, ਦਿਲਬਰ ਹੁਸੈਨ, ਮਹਿਕਦੀਪ ਤੇ ਮਨਜੀਤ ਘਣਗਸ ਨੇ ਸਮਾਰੋਹ ਵਿੱਚ ਉਸਾਰੂ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ. ਬਮਾਲ ਸਕੂਲ ਦੇ ਵਿਦਿਆਰਥੀਆਂ ਨੇ ਸਮਾਜਿਕ ਕੁਰੀਤੀਆਂ ਤੇ ਚੋਟ ਕਰਦਾ ਲਘੂ ਨਾਟਕ ਖੇਡਿਆ. ਪ੍ਰੀਖਿਆ ਵਿੱਚ ਪਹਿਲੇ ਸਥਾਨਾਂ ਤੇ ਆਉਣ ਵਾਲੇ ਮਿਡਲ ਤੇ ਸੈਕੰਡਰੀ ਵਿਭਾਗਾਂ ਦੇ 23 ਵਿਦਿਆਰਥੀਆਂ ਨੂੰ ਮੰਚ ਤੋਂ ਪੁਸਤਕਾਂ ਦੇ ਸੈੱਟ, ਨਕਦ ਰਾਸ਼ੀ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਆ ਗਿਆ. ਪ੍ਰੀਖਿਆ ਵਿੱਚ ਮੋਹਰੀ ਰੋਲ ਨਿਭਾਉਣ ਵਾਲੀਆਂ ਪੰਜਾਬ ਦੀਆਂ ਪੰਜ ਇਕਾਈਆਂ ਰੋਪੜ, ਰਾਮਪੁਰਾ, ਪਟਿਆਲਾ,ਭਦੌੜ ਤੇ ਸ਼ਾਹਕੋਟ ਦਾ ਵੀ ਸਨਮਾਨ ਰੂਪੀ ਮਾਣ ਦਿਤਾ ਗਿਆ. ਸੁਸਾਇਟੀ ਦੀ ਸੂਬਾ ਕਮੇਟੀ ਵੱਲੋਂ ਉੱਘੇ ਲੋਕ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਵਿਰਾਸਤ ਨੂੰ ਅੱਗੇ ਲਿਜਾ ਰਹੇ ਮੁੱਖ ਮਹਿਮਾਨ ਡਾ. ਅਰੀਤ ਦਾ ਵੀ ਯਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ. ਸਮਾਰੋਹ ਵਿੱਚ ਸੁਸਾਇਟੀ ਦੇ ਸੂਬਾਈ ਆਗੂ ਹੇਮ ਰਾਜ ਸਟੈਨੋ,ਅਜੀਤ ਪ੍ਰਦੇਸੀ, ਹਰਚੰਦ ਭਿੰਡਰ, ਐਡਵੋਕੇਟ ਹਰਿੰਦਰ ਲਾਲੀ, ਅਜਾਇਬ ਜਲਾਲਆਣਾ,ਤਰਲੋਚਨ ਸਮਰਾਲਾ ਤੇ ਰਾਮ ਸਵਰਨ ਲੱਖੇਵਾਲੀ ਵੀ ਮੌਜੂਦ ਸਨ. ਸਮਾਰੋਹ ਦੀ ਸਮਾਪਤੀ ਬਾਲ ਰੰਗ ਮੰਚ ਕੁੱਲੇਵਾਲ ਦੇ ਬਾਲ ਕਲਾਕਾਰਾਂ ਵੱਲੋਂ ਪੇਸ਼ ਕੀਤੀ ਗਈ ਕੋਰੀਓਗ੍ਰਾਫੀ ਘੋੜੀ ਸ਼ਹੀਦ ਭਗਤ ਸਿੰਘ ਨਾਲ ਕੀਤੀ ਗਈ. ਸਮਾਰੋਹ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਤਰਲੋਚਨ ਨੇ ਨਿਭਾਈ.ਵਿਦਿਆਰਥੀਆਂ ਨੂੰ ਸੁਪਨੇ ਵੰਡਦਾ, ਪ੍ਰੇਰਿਤ ਕਰਦਾ ਇਹ ਸਨਮਾਨ ਸਮਾਰੋਹ ਉਚੇਰੀ ਪ੍ਰਵਾਜ਼ ਲਈ ਉਤਸ਼ਾਹ ਹੋ ਨਿਬੜਿਆ.

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੀਆਂ ਪੁਸਤਕਾਂ

 1. ਦੇਵ ਪੁਰਸ਼ ਹਾਰ ਗਏ (ਡਾ. ਅਬਰਾਹਮ ਟੀ ਕਾਵੂਰ) 50
 2. ਦੇਵ ਦੈਂਤ ਤੇ ਰੂਹਾਂ (ਡਾ. ਅਬਰਾਹਮ ਟੀ ਕਾਵੂਰ) 60
 3. ਮਿੱਟੀ ਤੋਂ ਮਨੁੱਖ ਤੱਕ (ਰਾਜਪਾਲ) 40
 4. ਤਰਕ ਦੀ ਸਾਣ ’ਤੇ (ਅਵਤਾਰ ਗੋਂਦਾਰਾ) 25
 5. ਭੂਤਾਂ ਵਾਲੀ ਹਵੇਲੀ (ਨਿਰਮਲ ਸਿੰਘ ਮਾਨ) 80
 6. ...’ਤੇ ਫਿਰ ਅੱਗ ਲੱਗਣੋਂ ਬੰਦ ਹੋ ਗਈ (ਸੰ. ਰਾਮ ਸਵਰਨ ਲੱਖੇਵਾਲੀ) 50
 7. ਭੂਤਾਂ ਦੀ ਬਾਰਾਤ (ਸੰ. ਰਾਮ ਸਵਰਨ ਲੱਖੇਵਾਲੀ) 20
 8. ਮੁਲਾਕਾਤਾਂ (ਸੰ. ਰਾਮ ਸਵਰਨ ਲੱਖਵਲੀ) 20
 9. ਜਵਾਨ ਹੋ ਰਹੇ ਧੀਆਂ ਪੁੱਤ (ਡਾ. ਸਿਆਮ ਸੁੰਦਰ ਦੀਪਤੀ) 40
 10. ਨਸ਼ੇ ਅਤੇ ਸਮਾਜਿਕ ਆਲਾ-ਦੁਆਲਾ (ਡਾ. ਸਿਆਮ ਸੁੰਦਰ ਦੀਪਤੀ) 50
 11. ਨੌਜਵਾਨ ਅਤੇ ਸੈਕਸ ਸਮੱਸਿਆ (ਡਾ. ਸਿਆਮ ਸੁੰਦਰ ਦੀਪਤੀ) 60
 12. ਮਨ-ਮਹੌਲ ਮਨੋਰੋਗ (ਡਾ. ਸਿਆਮ ਸੁੰਦਰ ਦੀਪਤੀ) 40
 13. ਦਵਾਈਆਂ ਨੂੰ ਹਾਰ (ਡਾ. ਸਿਆਮ ਸੁੰਦਰ ਦੀਪਤੀ) 50
 14. ਸਿਹਤ ਸਭਿਆਚਾਰ ਅਤੇ ਅੰਧਵਿਸ਼ਵਾਸ (ਡਾ. ਸਿਆਮ ਸੁੰਦਰ ਦੀਪਤੀ) 50
 15. ਮਨੁੱਖੀ ਸਖਸ਼ੀਅਤ ਦਾ ਸੱਚ (ਡਾ. ਸਿਆਮ ਸੁੰਦਰ ਦੀਪਤੀ) 40
 16. ਧਰਮ ਵਿਸ਼ਵਾਸ ਅਤੇ ਤਰਕਸ਼ੀਲਤਾ (ਡਾ. ਸਿਆਮ ਸੁੰਦਰ ਦੀਪਤੀ) 40
 17. ਨਸ਼ਿਆਂ ਦੀ ਮਾਰ (ਡਾ. ਆਰ. ਕੇ. ਬਾਂਸਲ) 50
 18. ਸੰਮੋਹਨ ਨੀਂਦ ਕੀ ਕਿਉਂ ਅਤੇ ਕਿਵੇਂ (ਬਲਵਿੰਦਰ ਬਰਨਾਲਾ) 15
 19. ਮਨੋਵਿਗਿਆਨ ਦਾ ਮਹੱਤਵ (ਬਲਵਿੰਦਰ ਬਰਨਾਲਾ) 40
 20. ਮਨੋਰੋਗ ਕਾਰਣ ਅਤੇ ਇਲਾਜ (ਬਲਵਿੰਦਰ ਬਰਨਾਲਾ) 50
 21. ਸਿਹਤ ਅਤੇ ਭੋਜਨ (ਮਹਿੰਦਰ ਸਿੰਘ ਵਾਲੀਆ) 50
 22. ਤੁਸਾਂ ਪੁੱਛਿਆ (ਸੰ. ਸੰਪਾਦਕ ਹੇਮ ਰਾਜ ਸਟੈਨੋ) 40
 23. ਬੰਦੇ ਮਾਤਰਮ ਤੋਂ ਇੰਨਕਲਾਬ ਤੱਕ (ਹੇਮ ਰਾਜ ਸਟੈਨੋ) 35
 1. ਅਗਲਾ ਪਿਛਲਾ ਜਨਮ (ਹੇਮ ਰਾਜ ਸਟੈਨੋ) 30
 2. ਅੰਧ-ਵਿਸ਼ਵਾਸਾਂ ਦਾ ਜੂੜ ਕਿਵੇਂ ਵੱਢੀਏ (ਹੇਮ ਰਾਜ ਸਟੈਨੋ) 20
 3. ਜਲ-ਦੇਵ (ਗੁਰਦੇਵ ਸਿੰਘ ਰੁਪਾਣਾ) 40
 4. ਜੋਤਿਸ਼ ਅਤੇ ਵਿਗਿਆਨ (ਸੁਰਿੰਦਰ ਅਜਨਾਤ) 35
 5. ਜੋਤਿਸ਼ ਦਾ ਐਕਸ-ਰੇ (ਸੁਰਜੀਤ ਦੌਧਰ) 60
 6. ਜੋਤਿਸ਼ ਝੂਠ ਬੋਲਦਾ ਹੈ (ਮਨਜੀਤ ਸਿੰਘ ਬੋਪਾਰਾਏ) 50
 7. ਚਮਤਕਾਰੀ ਭਗਵਾਨ ਬੇਨਕਾਬ (ਬਲਵੀਰ ਚੰਦ ਲੌਂਗੋਵਾਲ) 15
 8. ਤਾਂਤਰਿਕ ਭੈਰੋਨਾਥ (ਹਰੀ ਕ੍ਰਿਸ਼ਨ ਦੇਵਸਰੇ) 20
 9. ਪਿੱਪਲ ਵਾਲਾ ਭੂਤ (ਹਰੀ ਕ੍ਰਿਸ਼ਨ ਦੇਵਸਰੇ) 15
 10. ਭਗਤ ਸਿੰਘ ਨੇ ਕਿਹਾ ..      5
 11. ਬਾਬਾ ਡਮਰੂ ਵਾਲਾ (ਰਮੇਸ਼ ਚੰਦਰ ਛਬੀਲਾ) 15
 12. ਚੇਤਨ ਕਲਮਾਂ (ਜਸਪਾਲ ਘਈ) 30
 13. ਤਕਨਾਲੋਜੀ ਦੀ ਸਿਆਸਤ (ਸ਼ੁੱਭ ਪ੍ਰੇਮ) 30
 14. ਤੁਹਾਡੀ ਰਾਸ਼ੀ ਕੀ ਕਹਿੰਦੀ ਹੈ (ਪਾਸ਼) 25
 15. ਜਾਦੂ-ਮੰਤਰ (ਨਰਿੰਦਰ ਛੀਨੀਵਾਲੀਆ) 25
 16. ਜਾਦੂ ਦੇ ਰੰਗ (ਸੁਖਦੇਵ ਮਲੂਕਪੁਰੀ) 40
 17. ਮੈਂ ਨਾਸਤਿਕ ਕਿਉਂ ਹਾਂ (ਸ਼ਹੀਦ ਭਗਤ ਸਿੰਘ) 15
 18. ਕਾਲੇ ਇਲਮ ਦੇ ਮਾਹਿਰ ਨਾਲ ਸਾਹਮਣਾ (ਗੁਰਚਰਨ ਨੂਰਪੁਰ) 40
 19. ਸੋਚਾਂ ਦੇ ਸਿਰਨਾਵੇਂ (ਜਗਸੀਰ ਜੀਦਾ) 30
 20. ਨਾਮ ਬਨਾਮ ਨਾਮ (ਜਗਵੀਰ ਮੈਰੋਂਂ) 20
 21. ਡੀ.ਵੀ.ਡੀ.-ਸੀਰੀਅਲ ਤਰਕ ਦੀ ਸਾਣ ’ਤੇ  150
 22. ਸੀ.ਡੀ. ਸਾੜਸਤੀ                           30
 23. ਸੀ.ਡੀ. ਮੈਂ ਨਾਸਤਿਕ ਕਿਉਂ ਹਾਂ              20

ਨੋਟ: ਕਿਤਾਬਾਂ ਖਰੀਦਣ ਲਈ ਮੁੱਖ ਦਫਤਰ ਜਾਂ ਨਜਦੀਕੀ ਇਕਾਈ ਨਾਲ ਸੰਪਰਕ ਕਰੋ.