ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਪਟਿਆਲਾ ਇਕਾਈ ਦੇ ਸਰਗਰਮ ਤਰਕਸ਼ੀਲ ਸਾਥੀ ਸੁਖਵਿੰਦਰ ਸਿੰਘ ਨਹੀਂ ਰਹੇ

ਅੱਜ ਉਹਨਾਂ ਦਾ ਮ੍ਰਿਤਕ ਸਰੀਰ ਰਾਜਿੰਦਰਾ ਹਸਪਤਾਲ ਨੂੰ ਕੀਤਾ ਪ੍ਰਦਾਨ  

ਪਟਿਆਲਾ, 30 ਅਕਤੂਬਰ (ਪਵਨ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੇ ਬਹੁਤ ਹੀ ਸਰਗਰਮ, ਅਣਥੱਕ, ਮੇਹਨਤੀ ਅਤੇ ਸੁਸਾਇਟੀ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਂਣ ਵਾਲੇ ਆਗੂ ਸੁਖਵਿੰਦਰ ਸਿੰਘ ਜੋ ਕਿ ਪਿਛਲੇ ਪੌਣੇ ਦੋ ਸਾਲ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ, ਨੇ ਦੁਪਹਿਰੇ 12 ਕੁ ਵਜੇ ਆਖਰੀ

ਸਾਹ ਲਿਆ. ਇਥੇ ਵੀ ਇਹ ਵੀ ਜ਼ਿਕਰਯੋਗ ਹੈ ਕਿ 47 ਸਾਲਾ ਸੁਖਵਿੰਦਰ ਸਿੰਘ ਦਾ ਅੱਜ ਜਨਮ ਦਿਨ ਵੀ ਸੀ. ਉਹਨਾਂ ਦੀ ਮੌਤ ਉਪਰੰਤ ਉਹਨਾਂ ਦੀ ਇਛਾ ਮੁਤਾਬਿਕ ਉਹਨਾਂ ਦਾ ਮ੍ਰਿਤਕ ਸਰੀਰ ਸ਼ਾਮ ਨੂੰ 4 ਵਜੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਨੂੰ ਪ੍ਰਦਾਨ ਕੀਤਾ ਗਿਆ.

ਪਟਿਆਲਾ ਇਕਾਈ ਨੂੰ ਸਾਥੀ ਸਖਵਿੰਦਰ ਦੇ ਸਦੀਵੀ ਵਿਛੋੜੇ ਦਾ ਬਹੁਤ ਵੱਡਾ ਘਾਟਾ ਪਿਆ ਹੈ. ਭਾਵੇਂ ਕਿ ਉਹਨਾਂ ਨੂੰ ਬਿਮਾਰੀ ਕਾਰਣ ਪਹਿਲਾਂ ਆਪਣੀ ਖੁਰਾਕ ਵਾਲੀ ਨਾਲੀ ਦਾ ਉਪਰੇਸ਼ਨ ਕਰਾਉਂਣਾ ਪਿਆ ਸੀ, ਪਰ ਜਲਦੀ ਹੀ ਜਦੋਂ ਉਹ ਤੁਰਨ ਫਿਰਨ ਜੋਗੇ ਹੋਏ ਤਾਂ ਉਹ ਤਰਕਸ਼ੀਲ ਸਰਗਰਮੀਆਂ ਵਿੱਚ ਫਿਰ ਭਾਗ ਲੈਂਦੇ ਰਹੇ. ਪਰ ਪਿਛਲੇ ਚਾਰ ਕੁ ਮਹੀਨਿਆਂ ਤੋਂ ਜਦੋ ਉਹਨਾਂ ਨੂੰ ਦੁਬਾਰਾ ਬਿਮਾਰੀ ਨੇ ਜਿਆਦਾ ਪ੍ਰਭਾਵਤ ਕੀਤਾ ਤਾਂ ਫਿਰ ਉਹ ਉੱਠ ਨਾ ਸਕੇ, ਹੁਣ ਦੋ ਕੁ ਮਹੀਨਿਆ ਤੋਂ ਬਿਮਾਰੀ ਕਾਰਣ ਕਾਫੀ ਤਕਲੀਫ ਵਿੱਚ ਸਨ ਅਤੇ ਅੱਜ ਦਾ ਦਿਨ ਉਹਨਾ ਦਾ ਆਖਰੀ ਦਿਨ ਹੋ ਗਿਆ. ਅੱਜ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਪ੍ਰਦਾਨ ਕਰਨ ਸਮੇਂ ਉਹਨਾਂ ਦੇ ਪਰਵਾਰਿਕ ਮੈਂਬਰਾਂ, ਰਿਸਤੇਦਾਰਾਂ, ਤਰਕਸ਼ੀਲ ਆਗੂ ਰਾਮ ਕੁਮਾਰ, ਹਰਚੰਦ ਭਿੰਡਰ, ਘਣਸਾਮ ਜੋਸੀ, ਰਾਮ ਸਿੰਘ ਬੰਗ ਅਤੇ ਸ੍ਰੀਮਤੀ ਬੰਗ, ਕੁਲਵੰਤ ਕੌਰ, ਸਤੀਸ ਅਲੋਵਾਲ, ਲਾਭ ਸਿੰਘ, ਚਰਨਜੀਤ, ਚਰਨਜੀਤ ਪਟਵਾਰੀ, ਸਹਿਲ, ਕਾ. ਪਿਆਰਾ ਦੀਨ, ਹਰਪਾਲ, ਜੇ. ਪੀ. ਸਿੰਘ, ਭਰਭੂਰ ਸਿੰਘ, ਬਹਾਦਰ ਅਲੀ, ਡਾ. ਅਨਿੱਲ ਸ਼ਰਮਾ, ਅਤੇ ਪੋ. ਪੂਰਨ ਸਿੰਘ ਦੇ ਇਲਾਵਾ  ਵੱਡੀ ਗਿਣਤੀ ਵਿੱਚ ਹੋਰ ਵੀ ਤਰਕਸ਼ੀਲ ਅਤੇ ਹਮਦਰਦ ਸਾਥੀ ਮੌਜੂਦ ਸਨ.