ਅੱਗੇ ਵਧਣ ਲਈ ਛੱਡਣੀਆ ਪੈਣਗੀਆਂ ਮੱਧਯੁਗੀ ਧਾਰਨਾਵਾਂ: ਗੁਰਮੀਤ ਖਰੜ

ਖਰੜ, 22 ਦਸੰਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਦੇ ਮੈਂਬਰ ਗੁਰਮੀਤ ਸਹੌੜਾਂ, ਉਹਨਾਂ ਦੀ ਸੁਪਤਨੀ ਬੀਬੀ ਨਿਰਮਲ ਕੌਰ ਅਤੇ ਸਪੁੱਤਰੀ ਹਰਸਿਮਰਨ ਕੌਰ ਵੱਲੋਂ ਮਰਨ ਉਪਰੰਤ ਆਪਣਾ ਮ੍ਰਿਤਕ-ਸਰੀਰ ਪੀ.ਜੀ.ਆਈ. ਦੇ ਅਨਾਟਮੀ ਵਿਭਾਗ ਨੂੰ ਸੌਪਣ ਦਾ ਪ੍ਰਣ-ਪੱਤਰ ਅੱਜ ਪਰਿਵਾਰਿਕ ਮੈਂਬਰਾਂ ਦੀ

READ MORE ਅੱਗੇ ਵਧਣ ਲਈ ਛੱਡਣੀਆ ਪੈਣਗੀਆਂ ਮੱਧਯੁਗੀ ਧਾਰਨਾਵਾਂ: ਗੁਰਮੀਤ ਖਰੜ

ਕੈਂਸਰ ਵਰਗੀਆਂ ਬਿਮਾਰੀਆਂ ਮੌਜੂਦਾ ਸਿਸਟਮ ਦੀ ਦੇਣ: ਰਜਿੰਦਰ ਭਦੌੜ

ਸਾਥੀ ਸੁਖਵਿੰਦਰ ਦੀ ਯਾਦ ਵਿੱਚ ਹੋਇਆ ਸਰਧਾਂਜਲੀ ਸਮਾਰੋਹ

 

ਪਟਿਆਲਾ, 22 ਨਵੰਬਰ (ਪਵਨ): ਅੱਜ ਬੰਗ ਮੀਡੀਆ ਸੈਂਟਰ ਪਟਿਆਲਾ ਦੇ ਤਰਕਸ਼ੀਲ ਹਾਲ ਵਿੱਚ ਤਰਕਸ਼ੀਲ ਸਾਥੀ ਸੁਖਵਿੰਦਰ ਸਿੰਘ ਦੇ ਸਰਧਾਂਜਲੀ ਸਮਰੋਹ ਵਿੱਚ ਬੋਲਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁੱਖੀ ਮਾ: ਰਜਿੰਦਰ ਭਦੌੜ ਨੇ ਕਿਹਾ ਕਿ ਸਾਥੀ ਸੁਖਵਿੰਦਰ ਨੇ ਜਿਉਂਦੇ ਜੀਅ ਤਰਕਸ਼ੀਲ ਸੁਸਾਇਟੀ ਲਈ ਜੋ

READ MORE ਕੈਂਸਰ ਵਰਗੀਆਂ ਬਿਮਾਰੀਆਂ ਮੌਜੂਦਾ ਸਿਸਟਮ ਦੀ ਦੇਣ: ਰਜਿੰਦਰ ਭਦੌੜ

ਜਮਹੂਰੀ ਹੱਕਾਂ ਤੇ ਫਿਰਕੂ ਹਮਲੇ ਚਿੰਤਾਜਨਕ: ਪ੍ਰੋ. ਸਤੀਸ਼ ਦੇਸ਼ਪਾਂਡੇ

ਤਰਕਸ਼ੀਲਾਂ ਦੇ ਸੈਮੀਨਾਰ ਚ ਮਾਨਵੀ ਹੱਕਾਂ ਤੇ ਚਰਚਾ

ਲੁਧਿਆਣਾ, 15 ਨਵੰਬਰ (ਰਾਮ ਸਵਰਨ ਲੱਖੇਵਾਲੀ): ਫਿਰਕਾਪ੍ਰਸਤ ਤਾਕਤਾਂ ਵੱਲੋਂ ਜਾਤੀ ਸਮੀਕਰਨਾਂ ਦੀ ਵਰਤੋਂ ਕਰਕੇ ਮਨੁੱਖਾਂ ਦੇ ਜਮਹੂਰੀ ਹੱਕਾਂ ਉੱਤੇ ਕੀਤੇ ਜਾ ਰਹੇ ਹਮਲੇ ਚਿੰਤਾਜਨਕ ਹਨ, ਮਾਨਵੀ ਹੱਕਾਂ ਦੀ ਬਹਾਲੀ ਲਈ ਦੇਸ਼ ਭਰ ਦੇ ਸਾਹਿਤਕਾਰਾਂ ਵੱਲੋਂ ਨਿਭਾਏ ਜਾ ਰਹੇ ਰੋਲ ਨੂੰ ਜਨਤਾ ’ਚ ਲਿਜਾਣਾ ਸਮੇਂ ਦੀ ਲੋੜ ਹੈ. ਇਹਨਾਂ ਵਿਚਾਰਾਂ ਦਾ

READ MORE ਜਮਹੂਰੀ ਹੱਕਾਂ ਤੇ ਫਿਰਕੂ ਹਮਲੇ ਚਿੰਤਾਜਨਕ: ਪ੍ਰੋ. ਸਤੀਸ਼ ਦੇਸ਼ਪਾਂਡੇ

ਰਾਹ ਰੁਸ਼ਨਾਈ ਲਈ ਤਰਕਸ਼ੀਲਤਾ ਸਮੇਂ ਦੀ ਲੋੜ: ਰਾਜਿੰਦਰ ਭਦੌੜ

               ਤਰਕਸ਼ੀਲਾਂ ਦੀ ਰਾਜ ਪੱਧਰੀ ਇੱਕਤਰਤਾ ਸੰਪੰਨ

ਲੁਧਿਆਣਾ, 14 ਨਵੰਬਰ (ਰਾਮ ਸਵਰਨ ਲੱਖੇਵਾਲੀ):  ਸਮਾਜ ਦਾ ਰਾਹ ਰੁਸ਼ਨਾਉਣ ਤੇ ਜ਼ਿੰਦਗੀ ਦੇ ਪੈਰਾਂ ਚੋਂ ਅੰਧਵਿਸ਼ਵਾਸਾਂ, ਅਗਿਆਨਤਾ ਦੀਆਂ ਜੰਜ਼ੀਰਾਂ ਤੋੜਨ ਲਈ ਤਰਕਸ਼ੀਲਤਾ ਸਮੇਂ ਦੀ ਲੋੜ ਹੈ, ਜਿਸ ਨੂੰ ਹਰ ਦਰ ਤੇ ਪਹੁੰਚਾਉਣ ਤੇ ਲੋਕ ਮਨਾਂ ਦਾ ਹਿੱਸਾ ਬਣਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਮੇ ਲਗਾਤਾਰ ਯਤਨਸ਼ੀਲ ਹਨ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਪੰਜਾਬੀ ਭਵਨ ਵਿਖੇ ਰਾਜ ਭਰ ਦੀਆਂ ਤਰਕਸ਼ੀਲ ਇਕਾਈਆਂ ਦੇ ਛਿਮਾਹੀ ਇੱਕਤਰਤਾ ਚ ਪਹੁੰਚੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਸੂਬਾਈ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਕੀਤਾ. ਉਹਨਾਂ ਆਖਿਆ ਕਿ ਵਿਗਿਆਨਕ ਚੇਤਨਾ ਨਾਲ ਹੀ ਸਮਾਜ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਇਹਨਾਂ ਦਾ ਠੀਕ ਹੱਲ ਲੱਭਿਆ ਜਾ ਸਕਦਾ ਹੈ. ਤਰਕਸ਼ੀਲ ਆਗੂ ਨੇ ਸਪੱਸ਼ਟ ਕੀਤਾ ਕਿ ਤਰਕਸ਼ੀਲ ਪਹੁੰਚ ਨਾਲ ਹੀ ਫਿਰਕਾਪ੍ਰਸਤੀ ਵਰਗੀਆਂ ਅਲਾਮਤਾਂ ਨੂੰ ਮਾਤ ਦਿੱਤੀ ਜਾ ਸਕਦੀ ਹੈ. ਤਰਕਸ਼ੀਲਾਂ ਦੀ ਸੂਬਾਈ ਇੱਕਤਰਤਾ ਚ ਪੰਜਾਬ ਭਰ ਦੇ ਦਸ ਜ਼ੋਨ ਮੁਖੀਆਂ ਨੇ ਆਪੋ ਆਪਣੇ ਖੇਤਰਾਂ ਚ ਚਲਦੀਆਂ ਤਰਕਸ਼ੀਲ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ. ਆਗੂਆਂ ਨੇ ਰਾਜ ਭਰ ਚ ਤਰਕਸ਼ੀਲ ਚੇਤਨਾ ਲਈ ਲਗਾਏ ਜਾ ਰਹੇ ਸੈਮੀਨਾਰਾਂ, ਮੇਲਿਆਂ,ਨਾਟ ਸਮਾਰੋਹਾਂ ਤੇ ਪੁਸਤਕ ਪ੍ਰਦਰਸ਼ਨੀਆਂ ਰਾਹੀਂ ਸਮਾਜ ਤੇ ਪੈ ਰਹੇ ਸੁਖਾਵੇਂ ਪ੍ਰਭਾਵ ਤੇ ਮਿਲ ਰਹੇ ਲੋਕ ਹੁੰਗਾਰੇ ਦਾ ਜ਼ਿਕਰ ਕਰਦਿਆਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਤੇ ਕੀਤੇ ਜਾ ਰਹੇ ਹਮਲਿਆਂ ਤੇ ਚਿੰਤਾ ਪ੍ਰਗਟਾਈ. ਸੂਬਾਈ ਇੱਕਤਰਤਾ ਚ ਵਿਚਾਰ ਪ੍ਰਗਟ ਕਰਦਿਆਂ ਹੇਮ ਰਾਜ ਸਟੈਨੋ, ਹਰਿੰਦਰ ਲਾਲੀ, ਬਲਵੀਰ ਚੰਦ ਲੋਂਗੋਵਾਲ, ਦਲਬੀਰ ਕਟਾਣੀ, ਗੁਰਪ੍ਰੀਤ ਸਹਿਣਾ, ਤਰਲੋਚਨ ਸਮਰਾਲਾ, ਸੰਦੀਪ ਧਾਰੀਵਾਲ ਤੇ ਹਰਚੰਦ ਭਿੰਡਰ ਨੇ ਆਖਿਆ ਕਿ ਰਾਜ ਚ ਪਿਛਲੇ ਤਿੰਨ ਦਹਾਕਿਆਂ ਤੋਂ ਚਲਦੀਆਂ ਤਰਕਸ਼ੀਲ ਸਰਗਰਮੀਆਂ ਨਾਲ ਲੋਕਾਈ ਦੀ ਚੇਤਨਾ ਨੇ ਅੰਗੜਾਈ ਭਰੀ ਹੈ. ਉਹਨਾਂ ਕਿਹਾ ਕਿ ਤਰਕਸ਼ੀਲ ਸਾਹਿਤ ਵੈਨ ਦੀ ਆਮਦ ਨਾਲ ਸਕੂਲਾਂ,ਕਾਲਜਾਂ ਤੇ ਪਿੰਡਾਂ ਚ ਸਾਹਿਤ ਦੀ ਲੋੜ ਉਭਰੀ ਹੈ ਤੇ ਪੁਸਤਕਾਂ ਦੀ ਆਮ ਲੋਕਾਂ ਨਾਲ ਨੇੜਤਾ  ਵਧੀ ਹੈ. ਹਾਜਰ ਤਰਕਸ਼ੀਲ ਡੈਲੀਗੇਟਾਂ ਨੇ ਵਿਗਿਆਨਕ ਚੇਤਨਾ ਦੇ ਪ੍ਰਚਾਰ ਪਾਸਾਰ ਲਈ ਜੁਟਾਏ ਜਾ ਰਹੇ ਯਤਨਾਂ ਨੂੰ ਹੋਰ ਸਾਰਥਕ ਬਣਾਉਣ ਲਈ ਸੁਝਾਅ ਵੀ ਨੋਟ ਕਰਵਾਏ. ਸਮਾਰੋਹ ਨੂੰ ਹੋਰਨਾਂ ਤੋਂ ਇਲਾਵਾ ਜੰਟਾ ਸਿੰਘ, ਮਜੀਦ ਆਜਾਦ , ਜਰਨੈਲ ਕ੍ਰਾਂਤੀ ਚੰੜੀਗੜ, ਕੁਲਜੀਤ ਅਬੋਹਰ, ਅੰਮ੍ਰਿਤ ਰਿਸ਼ੀ ਮਾਨਸਾ, ਭਗਤ ਸਿੰਘ ਫਾਜ਼ਿਲਕਾ, ਰਾਮ ਕੁਮਾਰ ਪਟਿਆਲਾ, ਪ੍ਰਮਵੇਦ ਸੰਗਰੂਰ, ਆਤਮਾ ਸਿੰਘ ਤੇ ਸੁਖਵਿੰਦਰ ਲੀਲ ਨੇ ਸ਼ਮੂਲੀਅਤ ਕੀਤੀ. ਤਰਕਸ਼ੀਲਾਂ ਨੇ ਦੇਸ਼ ਭਰ ਚ ਪ੍ਰਗਤੀਵਾਦੀ ਲੋਕਾਂ ਤੇ ਨਾਮਵਰ ਸਾਹਿਤਕਾਰਾਂ ਵੱਲੋਂ ਅਸਹਿਣਸ਼ੀਲਤਾ ਖਿਲਾਫ਼ ਉਠਾਏ ਗਏ ਲੋਕ ਹਿਤੂ ਕਦਮਾਂ ਦੀ ਸ਼ਲਾਘਾ ਕਰਦਿਆਂ ਨਾਲ ਖੜਨ ਦਾ ਅਹਿਦ ਲਿਆ.