ਲਾਂਡਰਾਂ ਸਕੂਲ ਵਿੱਚ ਕੀਤਾ ਚੇਤਨਾ ਪ੍ਰੀਖਿਆ ਦੇ ਜੇਤੂਆਂ ਦਾ ਸਨਮਾਨ

 ਮੋਹਾਲੀ, 22 ਨਵੰਬਰ, (ਡਾ. ਮਜੀਦ ਆਜਾਦ ): ਵਿਗਿਆਨਕ ਚੇਤਨਾ ਦੇ ਪ੍ਰਚਾਰ ਪਸਾਰ ਵਿੱਚ ਜੁਟੀ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਚੌਥੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਸਥਾਨਕ ਇਕਾਈ ਵਲੋਂ ਮੋਹਰੀ ਰਹੇ  ਵਿਦਿਆਰਥੀਆਂ ਦਾ ਸਨਮਾਨ ਵੱਖ ਵੱਖ ਪ੍ਰਿਖਿਆ ਕੇਂਦਰਾਂ

ਸ.ਸ.ਸ. ਮਟੌਰ, ਜੀ.ਐਚ.ਐਸ. ਸਕੂਲ ਬਲੌਂਗੀ, ਸ.ਸ.ਸ. ਸਕੂਲ ਮੁੱਲਾਂਪੁਰ, ਸ.ਹ.ਸ. ਲਾਂਡਰਾਂ ਆਦਿ ਵਿਖੇ ਕੀਤਾ ਗਿਆ.

ਸਰਕਾਰੀ ਹਾਈ ਸਕੂਲ ਲਾਂਡਰਾਂ ਵਿਖੇ ਹੋਏ ਸਮਾਗਮ ਵਿੱਚ ਤਰਕਸ਼ੀਲ ਟੀਵੀ ਵਿਭਾਗ ਦੇ ਸੂਬਾ ਮੁਖੀ ਡਾ. ਮਜੀਦ ਆਜਾਦ ਵਲੋਂ ਸ਼ਿਰਕਤ ਕੀਤੀ ਗਈ,  ਉਹਨਾਂ ਵਿਦਿਆਰਥੀਆਂ ਨੂੰ  ਸੰਬੋਧਨ ਹੁੰਦਿਆਂ  ਵਿਗਿਆਨਕ ਚੇਤਨਾ ਨੂੰ  ਭਰਮ ਮੁਕਤ ਤੇ ਚੰਗੇਰੇ ਸਮਾਜ ਦਾ ਰਾਹ ਆਖਿਆ. ਉਨ੍ਹਾਂ ਕਿਹਾ ਕਿ ਰਸਮੀ ਪੜ੍ਹਾਈ ਤੋਂ ਬਿਨਾਂ ਹੋਰ ਕਿਤਾਬਾਂ ਪੜ੍ਹਨਾ ਤੇ ਜਾਣਕਾਰੀ ਹਾਸਲ ਕਰਨ ਦੇ ਗੁਣ ਮਨੁੱਖੀ ਸਖਸ਼ੀਅਤ ਦੀ ਉਸਾਰੀ ਵਿੱਚ ਅਹਿਮ ਨਿਭਾਉਂਦੇ ਹਨ. ਉਨ੍ਹਾਂ ਕਿਹਾ ਮਾਪਿਆਂ ਨੂੰ ਬੱਚਿਆਂ ਦੀ ਰੁਚੀ ਤੇ ਪ੍ਰਤਿਭਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ. ਸਿੱਖਿਆ, ਚੇਤਨਾ ਤੇ ਸੰਘਰਸ਼  ਨਾਲ ਹੀ ਬਰਾਬਰੀ ਦਾ ਸਮਾਜ ਸਿਰਜਿਆ ਜਾ ਸਕਦਾ ਹੈ. ਉਨ੍ਹਾਂ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਸੁਨਿਹਰੇ ਭਵਿੱਖ ਵਾਲੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਲਈ ਤਰਕਸ਼ੀਲ ਸੋਚ ਅਪਨਾਉਣ ਦਾ ਸੱਦਾ ਦਿੱਤਾ.

ਸਰਕਾਰੀ ਹਾਈ ਸਕੂਲ ਲਾਂਡਰਾਂ ਪ੍ਰੀਖਿਆ ਕੇਂਦਰ ਵਿਖੇ ਮਿਡਲ ਵਿਭਾਗਾਂ ਵਿੱਚੋਂ ਮਿਡਲ ਵਰਗ ਵਿੱਚ ਪਹਿਲੇ ਸਥਾਨ ਤੇ ਆਉਣ ਲਈ ਇਵਾਨ, ਦੂਜੇ ਸਥਾਨ ਤੇ ਰਵੀ ਅਤੇ ਤੀਜੇ ਸਥਾਨ ਤੇ ਕਿ੍ਸ਼ਨਾ ਨੂੰ ਸਨਮਾਨ ਸਰਟੀਫਿਕੇਟ, ਪੁਸਤਕਾਂ ਦੇ ਸੈੱਟ ,ਅਤੇ ਤਰਕਸ਼ੀਲ ਮੈਗਜੀਨ ਦੇ ਮੁਫਤ ਸਾਲਾਨਾ ਚੰਦੇ ਦੇ ਕੇ ਅਤੇ ਬਾਕੀ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ.