ਵਿਦਿਆਰਥੀ ਵਿਗਿਆਨਕ ਅਤੇ ਤਰਕਸ਼ੀਲ ਸੋਚ ਦੇ ਧਾਰਨੀ ਬਣਨ: ਕਰਤਾਰ ਸਿੰਘ ਵਿਰਾਨ

ਜਗਰਾਉਂ, 7 ਮਈ 2023 (ਅਜੀਤ ਪਿਆਸਾ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਜਗਰਾਉਂ ਦੀ ਮੀਟਿੰਗ ਨਗਰਪਾਲਕਾ ਦੀ ਲਇਬਰੇਰੀ ਵਿਖੇ ਜਥੇਬੰਦਕ ਮੁੱਖੀ ਕਰਤਾਰ ਸਿੰਘ ਵਿਰਾਨ ਦੀ ਪ੍ਰਧਾਨਗੀ ਹੇਠ ਹੋਈ. ਜਿਸ ਵਿੱਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਬਾਰੇ ਵਿਚਾਰ ਚਰਚਾ ਕੀਤੀ ਗਈ

ਇਸ ਸਮੇਂ ਉਹਨਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਵਿਗਿਆਨਕ ਅਤੇ ਤਰਕਸ਼ੀਲ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ. ਜਦੋਂ ਕਿ ਮੌਜੂਦਾ ਦੌਰ ਵਿੱਚ ਅੰਧ-ਵਿਸ਼ਵਾਸਾਂ ਦਾ ਫੈਲਾਓ ਜਿਆਦਾ ਹੈ ਜੋ ਕਿ ਸਮਾਜ ਲਈ ਹਾਨੀਕਾਰਕ ਹੈ. ਸੁਸਾਇਟੀ ਵਲੋਂ ਵਿਦਿਆਰਥੀਆਂ ਨੂੰ ਅਗਾਂਹਵਧੂ ਅਤੇ ਵਿਗਿਆਨਕ ਸਾਹਿਤ ਦੇ ਨਾਲ ਚੇਤਨ ਕੀਤਾ ਜਾਵੇਗਾ. ਇਸ ਦੇ ਨਾਲ ਹੀ ਮਾ. ਸੁਰਜੀਤ ਦੌਧਰ ਸਕੂਲਾਂ ਦੇ ਵਿਦਿਆਰਥੀਆਂ ਨੂੰ ਚੇਤਨਾ ਪਰਖ ਪ੍ਰੀਖਿਆ ਲਈ ਵੀ ਜਾਣੂ ਕਰਵਾਉਂਣਗੇ.

ਇਸ ਸਮੇਂ ਅਜੀਤ ਪਿਆਸਾ ਕਿਹਾ ਕਿ ਤਰਕਸ਼ੀਲ ਮੈਗਜ਼ੀਨ ਵਿੱਚ ਬੱਚਿਆਂ ਦੇ ਬੌਧਿਕ ਪੱਧਰ ਦਾ ਮੈਟਰ ਕਹਾਣੀ ਅਤੇ ਕਵਿੱਤਾ ਦੇ ਰੂਪ ਹੋਣਾ ਚਾਹੀਦਾ ਹੈ. ਇਹ ਸੁਝਾਉ ਨੂੰ ਮਤੇ ਦੇ ਰੂਪ ਵਿੱਚ ਪਾਸ ਕੀਤਾ ਗਿਆ. ਇਸ ਦੇ ਇਲਾਵਾ ਲੁਧਿਆਣਾ ਜੋਨ ਪੱਧਰ ਦੇ ਸਮਰ ਕੈਂਪ ਵਿੱਚ ਸਹਿਯੋਗ ਕੀਤਾ ਜਾਵੇਗਾ. ਇਸ ਸਮੇਂ ਦਿੱਲੀ ਵਿਖੇ ਜੰਤਰ ਮੰਤਰ ਤੇ ਭਾਰਤੀ ਮਹਿਲਾ ਪਹਿਲਾਵਾਨਾਂ ਦੇ ਧਰਨੇ ਦੀ ਹਮਾਇਤ ਵਿੱਚ ਕੁਸਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਰਣ ਸਿੰਘ ਖਿਲਾਫ ਕਥਿੱਤ ਜਿਨਸੀ ਸੋਸ਼ਣ ਦੇ ਮਾਮਲੇ ਸਬੰਧੀ ਧਰਨੇ ਨੂੰ ਜਬਰੀ ਚੁਕਵਾਉਂਣ ਲਈ ਦਿੱਲੀ ਪੁਲਿਸ ਦੀ ਨਿਖੇਧੀ ਕੀਤੀ ਗਈ. ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਕੂਲਾਂ ਦੀਆਂ ਪਾਠ ਪੁਸ਼ਤਕਾਂ ਵਿੱਚ ਵਿਗਿਆਨਕ ਡਾਰਵਿਨ ਦੇ ਜੀਵ ਉਤਪਤੀ ਨਾਲ ਸੰਬੰਧਿਤ ਕਰਮ-ਵਿਕਾਸ ਸਿਧਾਂਤ ਸਬੰਧੀ ਜਾਣਕਾਰੀ ਹਟਾ ਕੇ ਪਿਛਾਂਹ ਖਿੱਚੂ ਅਤੇ ਅੰਧ ਵਿਸ਼ਵਾਸੀ ਸਾਹਿਤ ਥੋਪਿਆ ਜਾ ਰਿਹਾ ਹੈ. ਜਿਸਦੀ ਪੁਰਜ਼ੋਰ ਨਿਖੇਧੀ ਕੀਤੀ ਗਈ. ਇਸ ਮੀਟਿੰਗ ਹੋਰਨਾਂ ਦੇ ਇਲਾਵਾ ਸੁਖਦੇਵ ਸਿੰਘ ਰਾਮਗੜ੍ਹ, ਹਰਚੰਦ ਭਿੰਡਰ, ਕਮਲਜੀਤ ਬਜੁਰਗ, ਪਿਸ਼ੌਰਾ ਸਿੰਘ, ਅਜੀਤ ਪਿਆਸਾ, ਰਜਨੀਸ਼ਪਾਲ ਸਿੰਘ ਅਤੇ ਕੁਲਵੰਤ ਸਿੰਘ ਚੌਂਕੀਮਾਨ ਹਾਜ਼ਿਰ ਸਨ.