ਗੁੱਗਾ ਮਾੜੀ ਦੇ ਮੇਲੇ 'ਤੇ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ ਲਗਾਈ

ਖਰੜ, 1 ਸਤੰਬਰ (ਕਰਮਜੀਤ ਸਕਰੁੱਲਾਂਪੁਰੀ): ਪਿਛਲੇ ਦਿਨੀਂ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵਲੋਂ ਪਿੰਡ ਸਹੌੜਾਂ ਵਿਖੇ ਗੁੱਗਾ ਮਾੜੀ ਦੇ ਮੇਲੇ 'ਤੇ ਤਰਕਸ਼ੀਲ ਸੁਸਾਇਟੀ ਦੇ ਅਗਾਂਹਵਧੂ ਸਾਹਿਤ ਦੀ ਇਕ ਵਿਲੱਖ਼ਣ ਪੁਸਤਕ ਪ੍ਰਰਸ਼ਨੀ ਲਗਾਈ ਗਈ. ਇਕਾਈ ਦੇ ਮੀਡੀਆ ਮੁਖੀ ਕਰਮਜੀਤ

ਸਕਰੁੱਲਾਂਪੁਰੀ ਨੇ ਇਸ ਪ੍ਰਦਰਸਨੀ ਦੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪੁਸਤਕ ਪ੍ਰਦਰਸ਼ਨੀ ਸੁਸਾਇਟੀ ਵਲੋਂ ਸਮਾਜ ਵਿਚ ਫੈਲੇ ਅੰਧਵਿਸ਼ਵਾਸ਼ਾਂ ਅਤੇ ਮਨਘੜਤ ਕਹਾਣੀਆਂ ਦੇ ਸੱਚ ਨੂੰ ਸਾਹਮਣੇ ਲਿਆਉਣ ਦੇ ਕੀਤੇ ਜਾਂਦੇ ਸਮੁੱਚੇ ਯਤਨਾਂ ਦਾ ਇੱਕ ਹਿੱਸਾ ਹੈ.

ਇਸ ਮੌਕੇ ਇਕਾਈ ਮੁਖੀ ਕੁਲਵਿੰਦਰ ਨਗਾਰੀ ਅਤੇ ਜ਼ੋਨ ਆਗੂ ਪ੍ਰਿੰ. ਗੁਰਮੀਤ ਖਰੜ ਨੇ ਦੱਸਿਆ ਕਿ ਲੋਕਾਂ ਵਲੋਂ ਮਿਲਦੇ ਭਰਪੂਰ ਹੁੰਗਾਰੇ ਨੂੰ ਵੇਖਦਿਆਂ ਪਿਛਲੇ ਲੰਬੇ ਅਰਸੇ ਤੋਂ ਸੁਸਾਇਟੀ ਅਕਸਰ ਅਜਿਹੇ ਮੇਲਿਆਂ, ਰੈਲੀਆਂ, ਧਰਨਿਆਂ ਉੱਤੇ ਤਰਕਸ਼ੀਲ ਸਾਹਿਤ ਦੀ ਪ੍ਰਦਰਸ਼ਨੀ ਲਗਾਉਂਦੀ ਆ ਰਹੀ ਹੈ. ਉਨਾਂ ਨੇ ਤਸੱਲੀ ਪ੍ਰਗਟ ਕਰਦਿਆਂ ਦੱਸਿਆ ਕਿ " 'ਤੇ ਦੇਵ ਪੁਰਸ਼ ਹਾਰ ਗਏ"  "ਅੱਗ ਲੱਗਣੋਂ ਬੰਦ ਹੋ ਗਈ"  "ਅਗਲਾ-ਪਿਛਲਾ ਜਨਮ" ਅਤੇ "ਆਉ ਜਾਦੂ ਸਿੱਖੀਏ" ਕਿਤਾਬਾਂ ਪ੍ਰਦਸ਼ਨੀ ਦੌਰਾਨ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ

ਇਸ ਮੌਕੇ ਸੁਸਾਇਟੀ ਦੇ ਸੀਨੀਆਰ ਆਗੂ ਮਾ. ਜਰਨੈਲ ਸਹੋੜਾਂ, ਬਿਕਰਮਜੀਤ ਸੋਨੀ ਅਤੇ ਗੁਰਮੀਤ ਸਹੌੜਾਂ, ਨੇ ਖਾਸ ਤੌਰ ਤੇ ਦੱਸਿਆ ਕਿ ਇਹ ਪ੍ਰਦਰਸ਼ਨੀ ਨੋਜਵਾਨਾਂ ਲਈ ਖਿੱਚ ਦਾ ਕੇਂਦਰ ਵੀ ਬਣੀ ਰਹੀ ਅਤੇ ਇਸ ਪ੍ਰਦਰਸਨੀ ਵਿੱਚ ਆ ਕੇ ਲੋਕਾਂ ਨੇ ਹੈਰਾਨੀ ਦੇ ਨਾਲ਼ ਨਾਲ਼ ਖੁਸ਼ੀ ਵੀ ਪ੍ਰਗਟ ਕੀਤੀ ਗਈ ਇੰਨਾਂ ਵਧੀਆ ਸਾਹਿਤ ਬਹੁਤ ਘੱਟ ਕੀਮਤ ਤੇ ਸੁਸਾਇਟੀ ਵਲੋਂ ਉਪਲਬਧ ਕਰਵਾਇਆ ਜਾ ਰਿਹਾ ਹੈ. ਇਸ ਦਾ ਭਰਪੂਰ ਲਾਹਾ ਲੈਂਦਿਆਂ ਲੋਕਾਂ ਨੇ ਖਾਸ ਕਰਕੇ ਲੜਕੀਆਂ ਨੇ ਕਾਫ਼ੀ ਮਾਤਰਾ ਵਿਚ ਜਿੱਥੇ ਕਿਤਾਬਾਂ ਖਰੀਦੀਆਂ ਉਥੇ ਕਈ ਪਾਠਕਾਂ ਨੇ ਸੁਸਾਇਟੀ ਦਾ ਦੋ ਮਾਸਿਕ ਰਸਾਲਾ ਵੀ ਲਗਵਾਇਆ ਗਿਆ. ਪ੍ਰਦਸ਼ਰਨੀ ਵਿਚ ਪਿੰਡ ਦੇ ਨੌਜਵਾਨਾਂ ਅਵਤਾਰ ਸਹੌੜਾਂ ਅਤੇ ਨਵਜੋਤ ਸਿੰਘ ਸਹੌੜਾਂ ਦਾ ਵਿਸ਼ੇਸ ਯੋਗਦਾਨ ਰਿਹਾ.