ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਡਾ. ਨਰੇਂਦਰ ਦਾਭੋਲਕਰ ਦੀ ਯਾਦ 'ਚ ਵੰਡਿਆ ਦਸ ਲੱਖ ਦਾ ਸਾਹਿਤ

ਤਰਕਸ਼ੀਲ ਕਾਫ਼ਲੇ ਬੰਨ੍ਹ ਕੇ ਦਿੱਲੀ ਦੇ ਕਿਸਾਨੀ ਮੋਰਚਿਆਂ 'ਤੇ ਪੁੱਜੇ

ਖਰੜ, 22 ਅਗਸਤ (ਕਰਮਜੀਤ ਸਕਰੁੱਲਾਂਪੁਰੀ): ਤਰਕਸ਼ੀਲ ਲਹਿਰ  ਦੇ ਕੌਮੀ ਨਾਇਕ ਡਾ. ਨਰੇਂਦਰ ਦਾਭੋਲਕਰ ਦੀ ਸ਼ਹਾਦਤ ਦਿਵਸ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਵੱਖ ਵੱਖ ਇਕਾਈਆਂ ਵਲੋਂ 20 ਤੇ 21 ਅਗਸਤ ਨੂੰ ਦਿੱਲੀ ਕਿਸਾਨ ਮੋਰਚਿਆਂ ਵਿੱਚ ਕਾਫਲੇ ਬੰਨ੍ਹ ਕੇ ਸ਼ਮੂਲੀਅਤ ਕੀਤੀ

ਗਈ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਕਾਈ ਖਰੜ ਦੇ ਮੀਡੀਆ ਮੁਖੀ ਕਰਮਜੀਤ ਸਕਰੁੱਲਾਂਪਰੀ ਨੇ ਦੱਸਿਆ ਕਿ 20 ਅਗਸਤ 2013 ਨੂੰ ਮਹਾਂਰਾਸ਼ਟਰ ਦੇ

ਇਸ ਵਾਰ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਸ੍ਰੀ ਦਾਭੋਲਕਰ ਦੀ ਯਾਦ ਵਿੱਚ ਕਾਫ਼ਲਿਆਂ ਦੇ ਰੂਪ ਵਿੱਚ ਚਾਰੇ ਕਿਸਾਨੀ ਮੋਰਚਿਆਂ ਸਿੰਘੂ ਬਾਰਡਰ, ਟਿੱਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੇ ਗ਼ਦਰੀ ਗ਼ੁਲਾਬ ਕੌਰ ਨਗਰ, ਬਹਾਦਰਗੜ੍ਹ (ਟਿੱਕਰੀ) ਵਿਖੇ ਕਿਸ਼ਾਨੀ ਸੰਘਰਸ਼ ਵਿੱਚ ਸ਼ਾਮਲ ਹੋ ਕੇ ਉਨਾਂ ਤੱਕ ਖੇਤੀ ਮਸਲਿਆਂ ਦੀ ਵਿਗਿਆਨਕ ਪੜਚੋਲ਼ ਕਰਦਾ ਸਾਹਿਤ ਪੁੱਜਦਾ ਕੀਤਾ. ਉਨ੍ਹਾਂ ਦੱਸਿਆ ਕਿ ਇਕਾਈ ਖਰੜ ਤੋਂ ਜੋਨ ਚੰਡੀਗੜ ਦੇ ਮੁਖੀ ਪ੍ਰਿੰ. ਗੁਰਮੀਤ ਖਰੜ, ਇਕਾਈ ਖਰੜ ਦੇ ਮੁਖੀ ਕੁਲਵਿੰਦਰ ਨਗਾਰੀ ਦੀ ਅਗਵਾਈ ਵਿਚ ਖਰੜ ਇਕਾਈ ਦੇ ਮੈਂਬਰ ਵੀ ਇਸ ਕਾਫ਼ਲੇ ਵਿਚ ਸ਼ਾਮਲ ਹੋਏ.

ਪ੍ਰਿੰ: ਗੁਰਮੀਤ ਖਰੜ ਅਤੇ ਕੁਲਵਿੰਦਰ ਨਗਾਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਦੀਆਂ ਪੰਜਾਬ ਭਰ ਦੀਆਂ ਇਕਾਈਆਂ ਸੂਬਾਈ ਆਗੂਆਂ ਦੀ ਅਗਵਾਈ ਵਿੱਚ ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਦੋ ਫੇਰੀਆਂ ਵਿੱਚ ਦੇਸ਼ ਵਿਦੇਸ਼ ਵਿੱਚ ਵਸਦੇ ਸਨੇਹੀਆਂ ਦੇ ਸਹਿਯੋਗ ਨਾਲ ਹੁਣ ਤੱਕ 10 ਲੱਖ ਰੁਪਏ ਦਾ ਅਗਾਂਹਵਧੂ ਸਾਹਿਤ ਪੰਜਾਬ ਤੇ ਦਿੱਲੀ ਸੰਘਰਸ਼ ਵਿੱਚ ਵੰਡਿਆ ਜਾ ਚੁੱਕਾ ਹੈ. ਤਰਕਸ਼ੀਲ ਕਾਫ਼ਲੇ ਦੇ ਆਗੂਆਂ ਭੁਪਿੰਦਰ ਮਦਨਹੇੜੀ, ਬਿਕਰਮਜੀਤ ਸੋਨੀ, ਸੁਜਾਨ ਬਡਾਲਾ ਨੇ ਦੱਸਿਆ ਕਿ ਇਹ ਕੇਂਦਰ ਦੀ ਹਕੂਮਤ ਵੱਲੋਂ ਪਾਸ ਕੀਤੇ ਤਿੰਨ ਕਾਲੇ ਖ਼ੇਤੀ ਕਾਨੂੰਨਾਂ ਖਿਲਾਫ਼ ਤਰਕਸ਼ੀਲਾਂ ਦਾ ਚੇਤਨਾ ਰੂਪੀ ਸੀਰ ਹੈ, ਜਿਸ ਤਹਿਤ ਡਾ. ਨਰੇਂਦਰ ਦਾਭੋਲਕਰ ਦੇ ਚੇਤਨਾ ਚਾਨਣ ਦੇ ਸੁਨੇਹੇ ਨੂੰ ਅੰਨਦਾਤਿਆਂ ਤੱਕ ਪੁਸਤਕਾਂ ਦੇ ਰੂਪ ਵਿੱਚ ਪੁੱਜਦਾ ਕੀਤਾ ਗਿਆ. ਉਨ੍ਹਾਂ ਦੱਸਿਆ ਕਿ ਸੰਘਰਸ਼ ਦੇ ਮੈਦਾਨਾਂ ਵਿੱਚ ਡਟੇ ਕਿਸਾਨਾਂ ਵਿੱਚ ਡਾ. ਦਾਭੋਲਕਰ ਦੀ ਸੋਚ, ਸੁਪਨਿਆਂ ਤੇ ਆਦਰਸ਼ਾਂ ਨੂੰ ਦਰਸਾਉਂਦਾ ਪੈਂਫਲਿਟ ਵੀ ਵੰਡਿਆ ਗਿਆ.