ਡਾ. ਨਰਿੰਦਰ ਦਬੋਲਕਰ ਦੀ ਯਾਦ ਵਿੱਚ ਤਰਕਸੀਲ ਚੇਤਨਾ ਹਫਤੇ ਦੀ ਸ਼ੁਰੂਅਤ ਕੀਤੀ

ਡਾ. ਨਰਿੰਦਰ ਦਬੋਲਕਰ ਦੀ ਯਾਦ ਵਿੱਚ ਤਰਕਸੀਲ ਚੇਤਨਾ ਹਫਤੇ ਦੀ ਸ਼ੁਰੂਅਤ ਕੀਤੀ

ਮਾਲੇਰਕੋਟਲਾ, 13ਅਗਸਤ (ਮੋਹਨ ਬਡਲਾ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮਿਤੀ 13 ਅਗਸਤ ਤੋਂ 20 ਅਗਸਤ ਤੱਕ ਡਾ. ਨਰਿੰਦਰ ਦਬੋਲਕਰ ਦੀ ਯਾਦ ਵਿੱਚ ਤਰਕਸੀਲ ਚੇਤਨਾ ਹਫਤਾ ਪੂਰੇ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਹੈ. ਯਾਦ ਰਹੇ ਕਿ ਕੁੱਝ ਸਾਲ ਪਹਿਲਾਂ

ਫਾਸ਼ੀਵਾਦੀ ਤਾਕਤਾਂ ਦੁਆਰਾ ਡਾ. ਨਰਿੰਦਰ ਦਬੋਲਕਰ ਦੀ ਹੱਤਿਆ ਕਰ ਦਿੱਤੀ ਗਈ ਸੀ. ਤਰਕਸੀਲ ਚੇਤਨਾ ਹਫਤਾ ਤਹਿਤ ਪੂਰੇ ਪੰਜਾਬ ਵਿੱਚ ਤਰਕਸ਼ੀਲ ਮੈਗਜੀਨ ਦੇ ਨਵੇਂ ਪਾਠਕ ਜੋੜੇ ਜਾਣਗੇ, ਤਾਂ ਕਿ ਵਿਗਿਆਣਕ ਸੋਚ ਨੂੰ ਹਰ ਘਰ ਤੱਕ ਪਹੁੰਚਾਇਆ ਜਾ ਸਕੇ. ਇਸ ਤਹਿਤ ਇਕਾਈ ਮਾਲੇਰਕੋਟਲਾ ਵੱਲੋਂ ਆਪਣੇ ਖੇਤਰ ਅਧੀਨ ਅੱਜ ਸ਼ੁਰੂਆਤ ‘ਆਬਾਨ ਪਬਲਿਕ ਸਕੂਲ’ ਮਾਲੇਰਕੋਟਲਾ ਵਿਖੇ ਤਰਕਸ਼ੀਲ ਮੈਗਜੀਨ ਦੀ ਮੈਂਬਰਸ਼ਿਪ ਕੱਟਕੇ ਕੀਤੀ ਗਈ, ਇਸ ਮੌਕੇ ਸਕੂਲ ਵਿਖੇ ‘ਵਿਗਿਆਨਕ ਸੋਚ ਅਤੇ ਇਸਦੀ ਮਹੱਤਤਾ’ ਵਿਸ਼ੇ ਤੇ ਵਿਦਿਆਰਥੀਆ ਨੂੰ ਸੰਬੋਧਨ ਵੀ ਕੀਤਾ ਗਿਆ. ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਸੁਸਾਇਟੀ ਦੇ ਜੋਨਲ ਮੀਡੀਆਂ ਮੁਖੀ ਡਾ. ਮਜੀਦ ਅਜਾਦ ਨੇ ਕਿਹਾ ਕਿ ਵਿਦਿਆਰਥੀਆਂ ਲਈ ਲਈ ਵਿਗਿਆਨਕ ਸੋਚ ਦੀ ਬਹੁਤ ਜਿਆਦਾ ਮਹੱਤਤਾ ਹੈ, ਕਿਉਕਿ ਉਹਨਾਂ ਨੇ ਦੇਸ਼ ਅਤੇ ਸਮਾਜ ਦਾ ਭਵਿੱਖ ਬਨਣਾ ਹੈ. ਇਕਾਈ ਦੇ ਮਾਨਸਿਕ ਸੇਹਤ ਚੇਤਨਾ ਵਿਭਾਗ ਮੁਖੀ ਮਾਸਟਰ ਮੇਜਰ ਸਿੰਘ ਸੋਹੀ ਨੇ ਅਜੋਕੀਆਂ ‘ਗੱਤਾਂ ਕੱਟਣ ਦੀਆਂ ਘਟਨਾਵਾਂ’ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ. ਬਿੱਟੂ ਨੰਗਲ ਦੁਆਰਾ ‘ਬਿਨਾਂ ਕੈਂਚੀ ਤੋਂ ਰੱਸੀ ਕੱਟਣ’ ਆਦਿ ਜਿਹੇ ਜਾਦੂ ਦੇ ਟਰਿੱਕ ਦਿਖਾ ਕੇ ਵਿਦਿਆਰਥੀਆਂ ਨੂੰ ਦਸਿਆ ਕਿ ਜਾਦੂ ਸਿਰਫ ਇੱਕ ਕਲਾ ਹੈ. ਇਸ ਮੌਕੇ ਸੁਸਾਇਟੀ ਦੀ ‘ਸੱਭ ਤੋਂ ਵਧੀਆ ਸਵਾਲ’ ਨਾਮੀ ਨਿਵੇਕਲੀ ਪ੍ਰਤੀਯੋਗਤਾ ਤਹਿਤ ਜੇਤੂ ਵਿਦਿਆਰਥੀਆਂ ਸਨਾ ਅਤੇ ਤਰਨਵੀਰ ਸਿੰਘ ਦਾ ਸਨਮਾਨ ਵੀ ਕੀਤਾ ਗਿਆ. ਸਮਾਗਮ ਦੇ ਅੰਤ ਵਿੱਚ ਆਬਾਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੁਹੰਮਦ ਅਸ਼ਰਫ ਅਤੇ ਅਲਮਾਇਟੀ ਪਬਲਿਕ ਸਕੂਲ ਜਮਾਲਪੁਰਾ ਦੇ ਪ੍ਰਿਸੀਪਲ ਮੁਹੰਮਦ ਸ਼ਫੀਕ ਦੀ ਮੌਜੂਦਗੀ ਵਿੱਚ ਤਰਕਸ਼ੀਲ ਮੈਗਜੀਨ ਦਾ ਨਵਾਂ ਅੰਕ ਰਿਲੀਜ ਕਰਦਿਆ ‘ਤਰਕਸੀਲ ਚੇਤਨਾ ਹਫਤਾ’ ਦੀ ਰਸ਼ਮੀ ਸ਼ੁਰੂਆਤ ਕੀਤੀ ਗਈ.