ਡਾ. ਨਰਿੰਦਰ ਦਭੋਲਕਰ ਅਤੇ ਸਾਥੀ ਬਘੇਰਾ ਸਿੰਘ ਅੱਚਰਵਾਲ ਨੂੰ ਸਮਰਪਿਤ

18 ਸਿਤੰਬਰ ਦਿਨ ਐਤਵਾਰ ਨੂੰ ਹੋਵੇਗਾ ਤਰਕਸ਼ੀਲ ਸਭਿਆਚਾਰਕ ਪ੍ਰੋਗਰਾਮ

ਕੈਨੇਡਾ, 7 ਸਤੰਬਰ (ਗੁਰਮੇਲ ਗਿੱਲ): ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਵੱਲੋਂ ਹਰ ਸਾਲ ਕਰਵਾਏ ਜਾਂਦੇ ਤਰਕਸ਼ੀਲ ਸੱਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ. ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਗੁਰਮੇਲ ਗਿੱਲ ਨੇ ਦੱਸਿਆ ਕਿ ਇਸ ਵਾਰ ਇਹ 12ਵਾਂ ਪਰੋਗਰਾਮ ਐਬਸਫੋਰਡ

ਆਰਟ ਸੈਂਟਰ 2329 ਕਰੈਸੈਂਟ ਵੇਅ (ਐਬੀ ਆਰਟ ਸੈਂਟਰ) ਵਿਖੇ ਮਿਤੀ 18 ਸਤੰਬਰ 2016ਦਿਨ ਐਤਵਾਰ ਨੂੰ ਠੀਕ 2 ਵਜੇ ਦੁਪਹਿਰ ਤੋਂ 5 ਵਜੇ ਸ਼ਾਮ ਤੱਕ ਹੋਵੇਗਾ. ਇਹ ਪ੍ਰੋਗਰਾਮ ਤਰਕਸ਼ੀਲ ਆਗੂ ਡਾ. ਨਰਿੰਦਰ ਦਭੋਲਕਰ ਅਤੇ ਸਾਥੀ ਬਘੇਰਾ ਸਿੰਘ ਅੱਚਰਵਾਲ ਨੂੰ ਸਮਰਪਿਤ ਹੋਵੇਗਾ. ਪ੍ਰੋਗਰਾਮ ਦੌਰਾਨ ਹਰਵਿੰਦਰ ਦਿਵਾਨਾ ਦਾ ਲਿਖਿਆ ਨਾਟਕ ‘‘ਪਾਤਸ਼ਾਹ’ ਅਤੇ ਗੁਰਮੇਲ ਗਿੱਲ ਵੱਲੋਂ ਤਿਆਰ ਕੀਤੀ ਸਕਿੱਟ ‘ਕੁੱਤੇ’ ਅਤੇਗੀਤ ਸੰਗੀਤ ਤੋਂ ਇਲਾਵਾ ਟਰਿੱਕ ਪਾਣੀ ਉੱਤੇ ਸੂਈ ਦਾ ਤੈਰਨਾ ਅਤੇ (ਅਨੋਖੀ) ਵਿਗਿਆਨਕ  ਸੁਰਾਹੀ ਖਿੱਚ ਭਰਪੂਰ ਆਈਟਮ ਹੋਵੇਗੀ. ਜਾਣਕਾਰੀ ਅਤੇ ਮਨੋਰੰਜਨ ਭਰਪੂਰ ਸਭਿਆਚਾਰਕ ਪ੍ਰੋਗਰਾਮ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰੇਗਾ ਅਤੇ ਅੰਧਵਿਸ਼ਵਾਸ਼ਾਂ ਦੀ ਪੋਲ ਖੋਲ੍ਹੇਗਾ.

ਵਿਸ਼ੇਸ਼ ਚਣੌਤੀ : ਸੁਸਾਇਟੀ ਵੱਲੋਂ ਜੋਤਿਸ਼ੀਆਂ, ਤਾਂਤਰਿਕਾਂ, ਨਗ ਪਵਾਉਣ ਵਾਲਿਆਂ, ਜਾਦੂ ਟੂਣੇ, ਭੂਤ-ਪ੍ਰੇਤ, ਹਰ ਕਿਸਮ ਦੀਆਂ ਕਰਾਮਾਤੀ ਸ਼ਕਤੀਆਂ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਖੁੱਲ੍ਹੀ ਚਣੌਤੀ ਦਿੰਦੇ ਹਾਂ ਕਿ ਓਹ ਜੇਕਰ ਸੁਸਾਇਟੀ ਵੱਲੋਂ ਰੱਖਿਆ ($100,000) ਇੱਕ ਲੱਖ ਕੈਨੇਡੀਅਨ ਡਾਲਰ ਦਾ ਇਨਾਮ ਜਿੱਤਣਾ ਚਾਹੁੰਦੇ ਹਨ ਤਾਂ ਓਹ ਸਾਨੂੰ 11 ਸਤੰਬਰ ਤੱਕ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਲੈਣ ਤਾਕਿ ਉਨ੍ਹਾਂ ਨੂੰ ਵੀ ਸਟੇਜ ਤੇ ਲੋਕਾਂ ਦੇ ਰੂਬਰੂ ਕੀਤਾ ਜਾ ਸਕੇ ਤੇ ਓਹ ਆਪਣੀ ਗੈਬੀ ਸ਼ਕਤੀ /ਕਰਾਮਾਤ ਦਾ ਦਿਖਾਵਾ ਕਰ ਸਕਣ.

ਸੰਪਰਕ: ਬਾਈ ਅਵਤਾਰ ਪ੍ਰਧਾਨ 604-728-7011, ਗੁਰਮੇਲ ਗਿੱਲ ਸਕੱਤਰ 778-708-5785, ਜਗਰੂਪ ਧਾਲੀਵਾਲ 778-908-7785 ਜਾਂ ਸਾਧੂ ਸਿੰਘ ਗਿੱਲ 604-832-7680.