ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਡਾ. ਦਾਭੋਲਕਰ ਦੀ ਸ਼ਹਾਦਤ ਨੂੰ ਸਮਰਪਿਤ ਮੈਗਜ਼ੀਨ ਹਫ਼ਤਾ ਮਨਾਉਣ ਦਾ ਫੈਸਲਾ

ਤਰਕਸ਼ੀਲਾਂ ਵੱਲੋਂ ਡਾ. ਦਾਭੋਲਕਰ ਦੇ ਆਦਰਸ਼ਾਂ ਨਾਲ ਜੁੜਨ ਦਾ ਸੱਦਾ

ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (ਬੂਟਾ ਸਿੰਘ ਵਾਕਫ਼): ਤਰਕਸ਼ੀਲ ਲਹਿਰ ਦੇ ਕੌਮੀ ਨਾਇਕ ਡਾ. ਨਰੇਂਦਰ ਦਾਭੋਲਕਰ ਦੇ ਸੁਪਨਿਆਂ ਤੇ ਆਦਰਸ਼ਾਂ ਨਾਲ ਜੁੜ ਕੇ ਹੀ ਵਿਗਿਆਨਕ ਚੇਤਨਾ ਨੂੰ ਜਨ ਸਮੂਹ ਦੀ ਸੋਚ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਜਿਸ ਲਈ ਸਾਹਿਤ, ਗੰਭੀਰ ਸੋਚ ਤੇ ਵਿਚਾਰ ਚਰਚਾ ਨੂੰ ਜੀਵਨ ਦ੍ਰਿਸ਼ਟੀਕੋਣ ਦਾ ਅੰਗ

ਬਣਾਉਣਾ ਸਮੇਂ ਦੀ ਲੋੜ ਹੈ. ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਮੀਡੀਆ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਮੁਕਤਸਰ ਜੋਨ ਦੀ ਮੀਟਿੰਗ ਵਿਚ ਕੀਤਾ. ਉਹਨਾਂ ਆਖਿਆ ਕਿ ਡਾ. ਦਾਭੋਲਕਰ ਦਾ ਜੀਵਨ ਭਰ ਦਾ ਅੰਧ ਵਿਸ਼ਵਾਸ਼ਾਂ ਖਿਲਾਫ਼ ਕੀਤਾ ਸੰਘਰਸ਼ ਸਮਾਜ ਦਾ ਭਲਾ ਲੋਚਦੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ. ਜੋਨ ਦੀ ਇਸ ਮੀਟਿੰਗ ਵਿੱਚ ਮੁਕਤਸਰ ਲੱਖੇਵਾਲੀ, ਅਬੋਹਰ, ਫਾਜਿਲਕਾ ਤੇ ਗੁਰੂਹਰਸਹਾਏ ਇਕਾਈਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ. ਜੋਨ ਮੁਖੀ ਮਾਸਟਰ ਕੁਲਜੀਤ ਨੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਡਾ. ਦਾਭੋਲਕਰ ਦੀ ਸ਼ਹਾਦਤ ਨੂੰ ਸਮਰਪਿਤ 17 ਤੋਂ 24 ਜੁਲਾਈ ਤੱਕ ਮੈਗਜ਼ੀਨ ਹਫ਼ਤਾ ਮਨਾਉਣ ਦਾ ਏਂਜੰਡਾ ਰੱਖਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ. ਤਰਕਸ਼ੀਲ ਆਗੂਆਂ ਲਖਵਿੰਦਰ ਸ਼ਰੀਹਵਾਲਾ ਤੇ ਪਰਮਿੰਦਰ ਖੋਖਰ ਨੇ ਤਰਕਸ਼ੀਲ ਮੈਗਜ਼ੀਨ ਨੂੰ ਵਧੇਰੇ ਲੋਕਾਂ ਤੱਕ ਪੁਜਦਾ ਕਰਨ ਲਈ ਸੁਹਿਰਦ ਯਤਨ ਜੁਟਾਉਣ ਦੀ ਲੋੜ ਤੇ ਜ਼ੋਰ ਦਿੱਤਾ. ਤਰਕਸ਼ੀਲਾਂ ਨੇ ਮੈਗਜ਼ੀਨ ਹਫ਼ਤੇ ਦੌਰਾਨ ਸਕੂਲਾਂ, ਦਫ਼ਤਰਾਂ, ਕਾਲਜਾਂ ਤੇ ਘਰਾਂ ਤੱਕ ਪਹੁੰਚ ਕਰਕੇ ਸਮਾਜਿਕ ਚੇਤਨਾ ਦੇ ਪਾਸਾਰ ਲਈ ਕੰਮ ਕਰਨ ਦਾ ਫ਼ੈਸਲਾ ਲਿਆ. ਆਗੂਆਂ ਨੇ ਦੇਸ਼ ਭਰ ਵਿਚ ਅਗਿਆਨਤਾ ਤੇ ਅੰਧ ਵਿਸ਼ਵਾਸ਼ਾਂ ਨੂੰ ਦਿੱਤੀ ਜਾ ਰਹੀ ਸਰਕਾਰੀ ਸਰਪ੍ਰਸਤੀ ਤੇ ਚਿੰਤਾ ਜਾਹਰ ਕਰਦਿਆਂ ਵਿਗਿਆਨਕ ਸੋਚ ਦੇ ਪਸਾਰ ਲਈ ਸੁਹਿਰਦਤਾ ਨਾਲ ਜੁਟਣ ਦਾ ਅਹਿਦ ਲਿਆ. ਮੀਟਿੰਗ ਵਿੱਚ ਅੰਧ ਵਿਸ਼ਾਵਾਸ਼ਾਂ ਤੇ ਭਰਮ ਭੁਲੇਖਿਆਂ ਦੀ ਥਾਂ ਤਰਕਸ਼ੀਲ ਵਿਚਾਰਾਂ ਦੀ ਸਥਾਪਤੀ, ਤਰਕਸ਼ੀਲ ਸਾਹਿਤ ਦੇ ਪਾਸਾਰ ਤੇ ਸਾਹਿਤ ਵੈਨ ਦੇ ਪ੍ਰੋਗਰਾਮ ਆਦਿ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ. ਮੀਟਿੰਗ ਵਿਚ ਪਰਵੀਨ ਜੰਡਵਾਲਾ, ਭੁਪਿੰਦਰ ਵੜਿੰਗ ਤੇ ਬੂਟਾ ਸਿੰਘ ਵਾਕਫ਼ ਨੇ ਵੀ ਆਪਣੇ ਵਿਚਾਰ ਰੱਖੇ. ਮੀਟਿੰਗ ਦੌਰਾਨ ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅੰਕ ਵੀ ਜਾਰੀ ਕੀਤਾ ਗਿਆ.