ਵਿਗਿਆਨਕ ਸਭਿਆਚਾਰ ਬਾਰੇ ਚਰਚਾ
ਸਰੀ, 4 ਜੁਲਾਈ (ਗੁਰਮੇਲ ਗਿੱਲ): ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਵੱਲੋਂ ਅੰਧਵਿਸਵਾਸ਼ਾਂ ਤੇ ਗ਼ੈਰਵਿਗਿਆਨਿਕ ਸੋਚ ਖ਼ਿਲਾਫ਼ ਆਪਣੀ ਬੇਕਿਰਕ ਲੜਾਈ ਦੀ ਅਗਲੀ ਕੜੀ ਵਜੋਂ 13 ਜੁਲਾਈ ਨੂੰ ਵਿਗਿਆਨ ਦੇ ਸਭਿਆਚਾਰ (Culture of Science) ਵਿਸ਼ੇ ਤੇ ਪ੍ਰੋਗਰੈਸਿਵ ਕਲਚਰਲ ਸੈਂਟਰ # 126 7536 130 ਸਟਰੀਟ ਸਰੀ ਵਿਖੇ
ਲੈਕਚਰ ਕਰਵਾਇਆ ਜਾ ਰਿਹਾ ਹੈ. ਇਸ ਭਾਸ਼ਣ ਦੇ ਮੁੱਖ ਬੁਲਾਰੇ ਬਾਬੂ ਗੋਗਨੇਨੀ ਇਕ ਅੰਤਰ ਰਾਸ਼ਟਰੀ ਪੱਧਰ ਦੇ ਤਰਕਸ਼ੀਲ, ਮਨੁੱਖਤਾਵਾਦੀ, ਮਨੁੱਖੀ ਅਧਿਕਾਰਾਂ ਦੇ ਝੰਡਾ ਬਰਦਾਰ, ਜਾਤ ਪਾਤ ਤੇ ਨਸਲੀ ਵਿਤਕਰਾ ਵਿਰੋਧੀ ਤੇ ਇੰਟਰਨੈਸ਼ਨਲ ਹਿਉਮਨਿਸਟ ਐਂਡ ਐਥੀਕਲ ਐਸੋਸੀਏਸ਼ਨ ਲੰਡਨ ਦੇ ਸੀ ਈ ਓ ਹਨ. ਉਨ੍ਹਾਂ ਨੇ ਮਨੁੱਖੀ ਅਧਿਕਾਰਾਂ, ਤਰਕਸ਼ੀਲਤਾ ਤੇ ਮਨੁੱਖਤਾਵਾਦ ਦਾ ਝੰਡਾ ਉੱਚਾ ਕਰਨ ਲਈ ਘਟੋ ਘੱਟ 30 ਦੇਸ਼ਾਂ ਦੀ ਯਾਤਰਾ ਕੀਤੀ ਤੇ ਯੂ ਐਨ ਓ ਵਿੱਚ ਵਿੱਚ ਵੀ ਭਾਸ਼ਣ ਦੇਣ ਦਾ ਮਾਣ ਪ੍ਰਾਪਤ ਕੀਤਾ. ਉਹ ਮੁੱਢਲੇ ਤੌਰ ਤੇ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ਨਾਲ ਸਬੰਧਤ ਹਨ ਜਿੱਥੇ ਉਨ੍ਹਾਂ ਨੇ ਦਲਿਤ ਲੋਕਾਂ ਦੇ ਹੱਕਾਂ ਲਈ ਤੇ ਛੂਤ ਛਾਤ ਖ਼ਿਲਾਫ਼ ਲੰਬੀ ਲੜਾਈ ਲੜੀ.
ਹੁਣ ਤੱਕ ਪਰੰਪਰਾ ਤੇ ਧਰਮ ਦਾ ਸਭਿਆਚਾਰ ਜੋ ਵਿਗਿਆਨ ਦੀ ਤਰੱਕੀ ਵਿੱਚ ਸੈਂਕੜੇ ਸਾਲਾਂ ਤੱਕ ਅੜਿਕੇ ਪਾਉਂਦਾ ਰਿਹਾ ਹੈ ਅਤੇ ਲੱਖਾਂ ਵਿਗਿਆਨੀਆਂ ਤੇ ਬੁੱਧੀਜੀਵੀਆਂ ਨੂੰ ਮੌਤ ਦੇ ਘਾਟ ਉਤਾਰਨ ਲਈ ਜ਼ਿੰਮੇਵਾਰ ਹੈ, ਅੱਜ ਵੀ ਭਾਰਤ ਵਰਗੇ ਮੁਲਕ ਵਿੱਚ ਮਨੁੱਖਤਾ ਤੇ ਵਿਗਿਆਨ ਵਿਰੋਧੀ ਰੋਲ ਨਿਭਾ ਰਿਹਾ ਹੈ. ਬਾਬੂ ਗੋਗਨੈਨੀ ਦਾ ਭਾਸ਼ਣ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਵਿਗਿਆਨ ਦੇ ਸਭਿਆਚਾਰ ਦੀ ਲੋੜ ਤੇ ਕੇਂਦਰਤ ਹੋਵੇਗਾ. ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ 6 ਵਜੇ ਚਾਹ ਤੇ ਸਨੈਕਸ ਦੀ ਪੇਸ਼ਕਸ਼ ਤੋਂ ਬਾਅਦ 6.30 ਵਜੇ ਹੋਵੇਗੀ ਉਪਰੰਤ ਬਾਬੂ ਗੋਗਨੈਨੀ ਦਾ ਭਾਸ਼ਨ ਅਤੇ ਤੁਹਾਡੇ ਸੁਆਲ ਜੁਆਬ ਹੋਣਗੇ. ਠੀਕ ਰਾਤ 9 ਵਜੇ ਸਮਾਪਤੀ ਤੋਂ ਬਾਅਦ ਡਾਕਟਰ ਮਾਧਵੀ ਦੇ ਪਰਿਵਾਰ ਵਲੋਂ ਡਿਨਰ ਦਾ ਪ੍ਰਬੰਧ ਹੈ. ਪ੍ਰੋਗਰਾਮ ਬਿਲਕੁਲ ਫਰੀ ਹੈ, ਇਸ ਲਈ ਬੇਨਤੀ ਹੈ ਕਿ ਸ਼ਾਮਲ ਹੋਣ ਵਾਲੇ ਦੋਸਤ ਅਤੇ ਭੈਣਾਂ 10 ਜੁਲਾਈ ਤੱਕ ਡਾਕਟਰ ਮਾਧਵੀ ਨਾਲ 604-561-6980 ਜਾਂ ਗੁਰਮੇਲ ਗਿੱਲ ਨਾਲ 778-708-5785 ਤੇ ਸੰਪਰਕ ਕਰ ਲੈਣ ਤਾਂ ਕਿ ਪ੍ਰੋਗਰਾਮ ਦਾ ਇੰਤਜ਼ਾਮ ਵਧੀਆ ਕੀਤਾ ਜਾ ਸਕੇ.