ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਪਦਾਰਥਵਾਦ ਤੇ ਸੈਮੀਨਾਰ 11 ਅਕਤੂਬਰ ਨੂੰ
ਪਟਿਆਲਾ, 10 ਅਕਤੂਬਰ (ਪਵਨ): ਅਜੋਕੇ ਸਮੇਂ ਜਦ ਧਾਰਮਿਕ ਕੱਟੜਤਾਵਾਦ ਭਾਰਤ ਵਿੱਚ ਜੜ੍ਹਾਂ ਫੈਲਾਅ ਰਿਹਾ ਹੈ, ਅਫਵਾਹ ਫੈਲਾਅ ਕੇ ਨਿਰਦੋਸੇ ਲੋਕਾਂ ਨੂੰ ਨਿਰਦਈ ਤਰੀਕੇ ਨਾਲ ਜਾਨੋ ਮਾਰਿਆ ਜਾ ਰਿਹਾ ਹੈ. ਅੰਧ-ਵਿਸ਼ਵਾਸਾਂ ਤੇ ਕਿੰਤੂ-ਪ੍ਰੰਤੂ ਕਰਨ ਵਾਲਿਆਂ, ਤਰਕਸ਼ੀਲ, ਨਾਸਤਿਕ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਗੋਲ਼ੀਆਂ ਨਾਲ ਭੁੰਨਿਆ
ਜਾ ਰਿਹਾ ਹੈ, ਤਾਂ ਸਮਾਂ ਮੰਗ ਕਰਦਾ ਹੈ ਕਿ ਅਸੀਂ ਲੋਕਾਂ ਨਾਲ ਸੰਵਾਦ ਰਚਾਈਏ ਅਤੇ ਦੱਸੀਏ ਕਿ ਸਾਡਾ ਰਾਹ ਦਸੇਰਾ ਅਤੇ ਵਿਗਿਆਨਕ ਵਿਚਾਰਾਂ ਦੀ ਤਰਜਮਾਨੀ ਕਰਦਾ ਫਲਸਫਾ ਪਦਾਰਥਵਾਦੀ ਫਲਸਫਾ ਹੈ. ਇਹ ਪਦਾਰਥਵਾਦ ਕੀ ਹੈ ? ਇਸ ਵਿਸ਼ੇ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਵੱਲੋਂ 11 ਅਕਤੂਬਰ ਦਿਨ ਐਂਤਵਾਰ ਨੂੰ 10 ਵਜੇ ਤਰਕਸ਼ੀਲ ਹਾਲ, ਬੰਗ ਮੀਡੀਆ ਸੈਂਟਰ, ਜੇਲ੍ਹ ਰੋਡ (ਨੇੜੇ ਢਿਲੋਂ ਹੋਟਲ) ਪਟਿਆਲਾ ਵਿਖੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ. ਇਸ ਵਿਸ਼ੇ ਦੇ ਮੁੱਖ ਬੁਲਾਰੇ ਕਾ: ਜਗਰੂਪ ਹੋਣਗੇ, ਜੋ ਕਿ ਇਸ ਰੁੱਖੇ ਜਾਪਦੇ ਵਿਸ਼ੇ ਨੂੰ ਦਿਲਚਸਪ ਅਤੇ ਲੋਕਾਂ ਦੀ ਸਮਝ ਦੇ ਅਨਕੂਲ ਬਣਾ ਕੇ ਪੇਸ਼ ਕਰਨਗੇ. ਇਸ ਸਮੇਂ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਹੋਣਗੇ. ਇਹ ਸੈਮੀਨਾਰ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਸਮਰਪਿਤ ਹੋਵੇਗਾ ਜੋ ਬੀਤੇ ਸਮੇਂ ਧਾਰਮਿਕ ਜਨੂੰਨੀਆਂ ਦੀ ਸੌੜੀ ਸੋਚ ਦਾ ਸ਼ਿਕਾਰ ਹੋ ਗਈਆਂ ਹਨ.