ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਨੇ ਪਾਠਕਾਂ ਨਾਲ ਮੀਟਿੰਗ ਕੀਤੀ

ਲੁਧਿਆਣਾ, 28 ਜੂਨ (ਜਸਵੰਤ ਜੀਰਖ ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਲੁਧਿਆਣਾ ਵੱਲੋਂ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਯਾਦਗਾਰ ਵਿਖੇ ਤਰਕਸ਼ੀਲ ਮੈਗਜ਼ੀਨ ਦੇ ਪਾਠਕਾਂ ਨਾਲ ਇੱਕ ਮਿਲਣੀ ਦਾ ਅਯੋਜਨ ਕੀਤਾ ਗਿਆ. ਇਸ ਦਾ ਸੰਚਾਲਨ ਤਰਕਸ਼ੀਲ ਸੁਸਾਇਟੀ ਦੇ ਲੁਧਿਆਣਾ ਜੋਨ ਦੇ ਜੱਥੇਬੰਦਕ ਮੁੱਖੀ ਜਸਵੰਤ ਜੀਰਖ ਨੇ

ਕੀਤਾ ਅਤੇ ਇਸ ਦੀ ਪ੍ਰਧਾਨਗੀ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਬਲਬੀਰ ਚੰਦ ਲੌਗੋਵਾਲ ਅਤੇ ਇਕਾਈ ਲੁਧਿਆਣਾ ਦੇ ਜੱਥੇਬੰਦਕ ਮੁੱਖੀ ਹਰਚੰਦ ਥਰੀਕੇ ਨੇ ਕੀਤੀ. ਇਸ ਮਿਲਣੀ ਦਾ ਉਦੇਸ਼ ਪਾਠਕਾਂ ਦਾ ਮੈਗਜ਼ੀਨ ਪ੍ਰਤੀ ਦ੍ਰਿਸ਼ਟੀਕੋਣ ਜਾਨਣਾ ਅਤੇ ਇਸ ਨੂੰ ਭਵਿੱਖ ਵਿੱਚ ਹੋਰ ਬਿਹਤਰ ਬਨਾਉਣ ਲਈ ਉਸਾਰੂ ਸੁਝਾਅ ਪ੍ਰਾਪਤ ਕਰਨਾ ਸੀ. ਇਸ ਮਿਲਣੀ ਦੌਰਾਨ ਗ਼ਦਰੀ ਯਾਦਗਾਰ ਸੁਨੇਤ ਟ੍ਰੱਸਟ ਦੇ ਪ੍ਰਧਾਨ ਕਰਨਲ (ਰਿਟਾ.) ਜੇ.ਐਸ. ਬਰਾੜ, ਪੀ. ਏ. ਯੂ. ਵਿੱਚ ਆਰਥਿਕ ਅਤੇ ਸਮਾਜਿਕ ਵਿਭਾਗ ਦੇ ਮੁੱਖੀ ਡਾ. ਸੁਖਪਾਲ, ਪ੍ਰਿੰਸੀਪਲ (ਰਿਟਾ.) ਜਸਵੰਤ ਸਿੰਘ ਗਿੱਲ, ਵਿਦਿਆਰਥੀ ਆਗੂ ਹਰਸਾ ਸਿੰਘ, ਤਰਕਸ਼ੀਲ ਸੁਸਾਇਟੀ ਦੇ ਜੋਨ ਆਗੂ ਦਲਬੀਰ ਕਟਾਣੀ, ਐਡਵੋਕੇਟ ਹਰਪ੍ਰੀਤ ਜੀਰਖ, ਨੌਜਵਾਨ ਸਭਾ ਦੇ ਆਗੂ ਰਾਕੇਸ ਆਜਾਦ, ਅਰਮਿੰਦਰ ਸਿੰਘ ਗਡਵਾਸੂ, ਇੰਦਰਜੀਤ ਸਿੰਘ, ਸੁਖਵਿੰਦਰ ਲੀਲ, ਅਰਵਿੰਦ ਆਦਿ ਨੇ ਉਸਾਰੂ ਸੁਝਾਅ ਪੇਸ਼ ਕੀਤੇ. ਪਾਠਕਾਂ ਨੇ ਮੈਗਜ਼ੀਨ ਮਾਸਿਕ ਕਰਨ, ਉਸਾਰੂ ਕੰਮਾਂ ਨੂੰ ਮੈਗਜ਼ੀਨ ਰਾਹੀਂ ਉਭਾਰਨ, ਨਵੀਂਆਂ ਕਲਮਾਂ ਨੂੰ ਉਤਸਾਹਤ ਕਰਨ, ਨੌਜਵਾਨਾਂ ਦੀ ਮਾਨਸਿਕਤਾ ਤੇ ਮੀਡੀਆ ਦੇ ਹੋ ਰਹੇ ਹਮਲੇ ਅਤੇ ਮੈਗਜ਼ੀਨ ਨੂੰ ਹੋਰ ਭਸ਼ਾਵਾਂ ਵਿੱਚ ਵੀ ਪ੍ਰਕਾਸ਼ਿਤ ਕਰਨ ਆਦਿ ਬਾਰੇ ਸੁਝਾਅ ਪੇਸ਼ ਕੀਤੇ.

ਇਸ ਮੌਕੇ ਨੰਗੇ ਚਿੱਟੇ ਰੂਪ ਵਿੱਚ ਸਰਕਾਰ ਵੱਲੋਂ ਸਿੱਖਿਆ ਅਤੇ ਸਮਾਜ ਦਾ ਭਗਵਾਂਕਰਨ ਕੀਤੇ ਜਾਣ ਦਾ ਮੁੱਦਾ ਵੀ ਵਿਚਾਰ-ਚਰਚਾ ਅਧੀਨ ਆਇਆ. ਸਰਕਾਰਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਿਵੇਂ ਆਪਣੇ ਕਾਲੇ ਕਾਰਨਾਮੇ ਲੁਕਾਉਣ ਲਈ ਵਰਤ ਰਹੀਆਂ ਹਨ, ਇਸ ਬਾਰੇ ਵੀ ਪਾਠਕਾਂ ਨੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ. ਇਸ ਬਹਿਸ ਨੂੰ ਸਮੇਟਦਿਆਂ ਸੰਪਾਦਕ ਬਲਬੀਰ ਚੰਦ ਲੌਂਗੋਵਾਲ ਨੇ ਕਿਹਾ ਕਿ ਇਹਨਾਂ ਸੁਝਾਵਾਂ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਭਵਿੱਖ ਵਿੱਚ ਲਾਗੂ ਕੀਤਾ ਜਾਵੇਗਾ. ਇਸ ਬੈਠਕ ਨੂੰ ਸਫਲ ਬਣਾਉਣ ਲਈ ਸਤੀਸ ਕੁਮਾਰ ਸੱਚਦੇਵਾ, ਆਤਮਾ ਸਿੰਘ, ਸਤਰੂਘਨ, ਸੁਰਜੀਤ ਸਿੰਘ ਸੁਨੇਤ ਅਤੇ ਬਲਵਿੰਦਰ ਸਿੰਘ ਦਾ ਅਹਿਮ ਸਹਿਯੋਗ ਰਿਹਾ. ਤਰਕਸ਼ੀਲ ਸਾਹਿਤ ਦੀ ਸਟਾਲ ਵੀ ਇਸ ਮੌਕੇ ਲਗਾਈ ਗਈ ਜਿਥੋਂ ਕਾਫੀ ਲੋਕਾਂ ਨੇ ਕਿਤਾਬਾਂ ਖਰੀਦਣ ’ਚ ਰੁਚੀ ਵਿਖਾਈ.