ਤਰਕਸ਼ੀਲਾਂ ਵੱਲੋਂ ਸਿਖਲਾਈ ਵਰਕਸ਼ਾਪ ਆਯੋਜਿਤ ਕੀਤੀ ਗਈ

ਸੰਗਰੂਰ, 4 ਮਈ (ਜੁਝਾਰ ਸਿੰਘ ਲੌਂਗੋਵਾਲ): ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬਰਨਾਲਾ ਅਤੇ ਪਟਿਆਲਾ ਜੋਨਾਂ ਦੀ ਸਾਂਝੀ ਵਰਕਸਾਪ ਦਾ ਆਯੋਜਨ ਅਫਸਰ ਕਲੌਨੀ ਸੰਗਰੂਰ ਵਿਖੇ ਕੀਤਾ ਗਿਆ. ਇਸ ਵਰਕਸ਼ਾਪ ਦੇ ਮਾਸਟਰ ਟਰੇਨਰ ਜਥੇਬੰਦਕ ਵਿਭਾਗ ਦੇ ਸੂਬਾ ਮੁਖੀ

ਮਾਸਟਰ ਰਜਿੰਦਰ ਭਦੌੜ, ਕੌਮੀ ਅਤੇ ਕੋਮਾਂਤਰੀ ਵਿਭਾਗ ਦੇ ਮੁਖੀ ਬਲਵਿੰਦਰ ਬਰਨਾਲਾ ਅਤੇ ਤਰਕਸ਼ੀਲ ਮੈਗਜੀਨ ਦੇ ਮੁੱਖ ਸੰਪਾਦਕ ਬਲਵੀਰ ਚੰਦ ਲੌਗੋਵਾਲ ਸਨ. ਇਸ ਵਕਸਾਪ ਵਿੱਚ ਜੋਨ ਬਰਨਾਲਾ ਦੇ 9 ਅਤੇ ਜੋਨ ਪਟਿਆਲਾ ਦੇ ਚਾਰ ਇਕਾਈਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ. ਜੋਨ ਬਰਨਾਲਾ ਦੇ ਮੁੱਖੀਆਂ ਗੁਰਪ੍ਰੀਤ ਸ਼ਹਿਣਾ, ਜੁਝਾਰ ਸਿੰਘ ਲੌਂਗੋਵਾਲ, ਸੁਖਦੇਵ ਧੂਰੀ, ਸੁਖਵਿੰਦਰ ਸਿੰਘ ਖੋਖਰ ਅਤੇ ਪਟਿਆਲਾ ਜੋਨ ਦੇ ਮੁੱਖੀਆਂ ਰਾਮ ਕੁਮਾਰ, ਹਰਚੰਦ ਭਿੰਡਰ ਅਤੇ ਚਰਨਜੀਤ ਪਟਵਾਰੀ ਨੇ ਸਕੂਲਾਂ, ਕਾਲਜਾਂ, ਸਿਹਤ ਸੰਸਥਾਵਾਂ ਅਤੇ ਜਨਤਕ ਥਾਵਾਂ 'ਤੇ ਕਰਨ ਵਾਲੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਬਣਾਉਂਣ ਲਈ ਨੁਕਤੇ ਸਾਂਝੇ ਕੀਤੇ. ਇਸ ਵਰਕਸ਼ਾਪ ਦੇ ਪ੍ਰਬੰਧਕ ਮਾ. ਪਰਮਵੇਦ ਨੇ ਦੱਸਿਆ ਕਿ ਇਸ ਸਿਖਲਾਈ ਵਰਕਸ਼ਾਪ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੇ ਵਾਰੀ-ਵਾਰੀ ਸਟੇਜ 'ਤੇ ਆ ਕੇ ਆਪੋ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ. ਜਾਦੂ ਸ਼ੋਅ ਪੇਸ਼ ਕਰਨ ਦੀ ਕਲਾ ਵਿੱਚ ਨਿਪੁੰਨ, ਖਿੱਚ ਭਰਪੂਰ ਤੇ ਸਿਖਿਆਦਾਇਕ ਬਣਾਉਂਣ ਦੀ ਸਿਖਲਾਈ ਰਾਮ ਕੁਮਾਰ ਪਟਿਆਲਾ, ਹਰਚੰਦ ਭਿੰਡਰ ਤੇ ਮਾ: ਰਜਿੰਦਰ ਭਦੌੜ ਨੇ ਦਿੱਤੀ. ਦੂਜੇ ਸੈਸਨ ਵਿੱਚ ਵਰਕਸ਼ਾਪ ਦੇ ਮਾਸਟਰ ਟਰੇਨਰਾਂ ਨੇ ਬੁਲਾਰਿਆਂ ਵਿੱਚ ਰਹੀਆਂ ਤਰੁੱਟੀਆਂ ਨੂੰ ਦੂਰ ਕਰਨ ਦੇ ਨੁਕਤੇ ਸਮਝਾਏ. ਇਸ ਸਮੇਂ ਬਲਵਿੰਦਰ ਬਰਨਾਲਾ ਨੇ ਬੋਲਦਿਆ ਕਿਹਾ ਕਿ ਜਿਥੇ ਬੁਲਾਰੇ ਨੂੰ ਅਪਣੇ ਸਬੰਧਤ ਵਿਸੇ ਬਾਰੇ ਗਿਆਨ ਹੋਣਾ ਜਰੂਰੀ ਹੈ ਉਥੇ ਆਤਮ-ਵਿਸਵਾਸ ਦੀ ਵੀ ਜਰੂਰਤ ਹੈ ਤਾਂ ਕਿ ਆਪਣੀ ਗੱਲ ਦ੍ਰਿੜਤਾ ਨਾਲ ਰੱਖ ਸਕੇ. ਤਰਕਸ਼ੀਲ ਮੈਗਜੀਨ ਦੇ ਮੁੱਖ ਸੰਪਾਦਕ ਬਲਵੀਰ ਚੰਦ ਲੋਂਗੋਵਾਲ ਦਾ ਕਹਿਣਾ ਸੀ ਕਿ ਤਰਕਸੀਲ ਬੁਲਾਰਿਆ ਨੂੰ ਵੱਧ ਤੋਂ ਵੱਧ ਤਰਕਸੀਲ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਆਪਣੇ ਗਿਆਨ ਵਿੱਚ ਵਾਧਾ ਕਰ ਕੇ ਜਗਿਆਸੂਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ.ਇਸ ਵਰਕਸ਼ਾਪ ਵਿੱਚ ਸਾਮਿਲ ਹਾਜ਼ਰੀਨ ਦਾ ਧੰਨਵਾਦ ਜੋਨ ਬਰਨਾਲਾ ਵੱਲੋਂ ਜੁਝਾਰ ਸਿੰਘ ਲੌਂਗੋਵਾਲ ਨੇ ਕੀਤਾ ਤੇ ਸਟੇਜ ਦਾ ਸੰਚਾਲਨ ਗੁਰਪ੍ਰੀਤ ਸ਼ਹਿਣਾ ਨੇ ਬਾਖੂਬੀ ਕੀਤਾ. ਇਸ ਵਰਕਸਾਪ ਵਿੱਚ ਭਦੋੜ ਇਕਾਈ ਤੋਂ ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਬਰਨਾਲਾ ਤੋਂ ਬਲਵਿੰਦਰ ਬਰਨਾਲਾ ਤੇ ਪ੍ਰਸੋਤਮ ਬੱਲੀ, ਸੁਨਾਮ ਤੋਂ ਰਾਜ ਬਲਵਿੰਦਰ ਸਿੰਘ, ਕਰਮ ਸਿੰਘ, ਮੂਣਕ ਤੋਂ ਬਲਵਿੰਦਰ ਮੰਨਿਆਣਾ, ਦੀਪ ਸਿੰਘ, ਰਤਨ ਸਿੰਘ, ਮਹਿਲ ਕਲਾਂ ਤੋਂ ਕੁਲਵਿੰਦਰ ਸਿੰਘ, ਦਿੜਬੇ ਤੋਂ ਮਨਪ੍ਰੀਤ ਸਿੰਘ ਰਾਣਾ, ਹਰਮੇਸ਼ ਮੇਸ਼ੀ, ਕੌਰ ਸਿੰਘ, ਸੰਗਰੂਰ ਤੋਂ ਚਮਕੌਰ ਸਿੰਘ, ਪਰਮਵੀਰ ਸਿੰਘ ਅਮਰੀਕ ਸਿੰਘ ਖੋਖਰ, ਲੈਕਚਰਾਰ ਕ੍ਰਿਸ਼ਨ ਸਿੰਘ, ਪਟਿਆਲਾ ਤੋਂ ਪ੍ਰੋਫੈਸਰ ਪੂਰਨ ਸਿੰਘ, ਕੁਲਵੰਤ ਕੌਰ,ਸਰਬਜੀਤ ਉਖਲਾ,ਸਮਾਣਾ ਤੋ ਬਹਾਦਰ ਅਲੀ, ਘਨੌਰ ਤੋ ਮਾ. ਹਰਨੇਕ ਸਿੰਘ, ਮਾ. ਨੂਪ ਰਾਮ ਅਤੇ ਚੰਨੋਂ ਤੋ ਰਾਣਾ ਸਿੰਘ, ਸਰਦਾਰਾ ਸਿੰਘ ਤੇ ਜਗਰੂਪ ਸਿੰਘ ਨੇ ਸਮੂਲੀਅਤ ਕੀਤੀ. ਇਸ ਸਮੇਂ ਸੂਬਾ ਮੁਖੀ ਰਜਿੰਦਰ ਭਦੌੜ ਨੇ ਦੱਸਿਆ ਕਿ ਅਜਿਹੀਆਂ ਵਰਕਸ਼ਾਪਾਂ ਸਾਰੇ ਪੰਜਾਬ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ. ਉਹਨਾਂ ਅਖੀਰ ਵਿੱਚ ਸੂਬੇ ਵੱਲੋਂ ਇਸ ਵਰਕਸ਼ਾਪ ਵਿੱਚ ਸ਼ਮਿਲ ਇਕਾਈਆਂ, ਜੋਨਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ.