ਸੰਸਾਰ ਪੁਸਤਕ ਦਿਵਸ ਤੇ ਵਿਸ਼ੇਸ਼

ਗੋਰਾ ਹੁਸ਼ਿਆਰਪੁਰੀ ਦਾ ਕਾਵਿ ਸੰਗ੍ਰਹਿ ‘ਤਲਾਸ਼’ ਹੋਇਆ ਰਿਲੀਜ਼

 ਜਰਨੈਲ ਕ੍ਰਾਂਤੀ

ਅੱਜ ‘ਸੰਸਾਰ ਪੁਸਤਕ ਦਿਵਸ’ ਮੌਕੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿੱਚ ਲੇਖਕ ਤੇ ਆਲੋਚਕ ਗੋਰਾ ਹੁਸ਼ਿਆਰਪੁਰੀ ਦਾ ਪਲੇਠਾ ਕਾਵਿ-ਸੰਗ੍ਰਹਿ ‘ਤਲਾਸ਼’ ਰਿਲੀਜ਼ ਕੀਤਾ ਗਿਆ. ਦੱਸਣਯੋਗ ਹੈ ਕਿ ਗੋਰਾ ਹੁਸ਼ਿਆਰਪੁਰੀ ਇੱਕ ਫੈਕਟਰੀ ਵਰਕਰ ਹੈ ਅਤੇ ਸਿਰਫ ਦਸਵੀਂਪਾਸ ਹੈ. ਉਹ ਖੁੱਲ੍ਹੀ ਕਵਿਤਾ ਦੀ ਵਿਧਾ ਵਿੱਚ ਲਿਖਦੇ ਹਨ ਅਤੇ ਕਰੀਬ 10 ਸਾਲ ਦੀ ਮਿਹਨਤ ਤੋਂ ਬਾਅਦ ਇਹ ਉਹਨਾਂ ਦਾ ਪਲੇਠਾ ਕਾਵਿ ਸੰਗ੍ਰਹਿ ਹੈ. ਇਸ ਪੁਸਤਕ ਵਿੱਚ ਉਹਨਾਂ ਨੇ ਨੌਜਵਾਨਾਂ ਨਾਲ ਸੰਵਾਦ ਰਚਾਇਆ ਹੈ ਅਤੇ ਅੰਧਵਿਸ਼ਵਾਸ 'ਤੇ ਕਟਾਕਸ਼ ਕਰਦੇ ਹੋਏ ਸੱਭਿਆਚਾਰ, ਰੋਮਾਂਸ, ਭਾਵਨਾਵਾਂ ਅਤੇ ਮਾਨਵੀ ਰਿਸ਼ਤਿਆਂ ਦੀਆਂ ਸੰਵੇਦਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕੀਤਾ ਹੈ. ਪੁਸਤਕ ਦੀ ਘੁੰਡ ਚੁਕਾਈ ਮੌਕੇ ਲੇਖਕ ਦੀ ਜਿੰਦਗੀ 'ਤੇ ਚਰਚਾ ਕੀਤੀ ਗਈ. ਇਸ ਦੌਰਾਨ ਗੋਰਾ ਹੁਸ਼ਿਆਰਪੁਰੀ ਨੇ ਕਿਤਾਬ 'ਚੋਂ ਕਈ ਕਵਿਤਾਵਾਂ ਵੀ ਸੁਣਾਈਆਂ.

ਅੰਧਵਿਸ਼ਵਾਸ ਨੂੰ ਚੀਰਦੀ ਕਵਿਤਾ

ਗੋਰਾ ਹੁਸ਼ਿਆਰਪੁਰੀ ਸ਼ੁਰੂ ਤੋਂ ਹੀ ਅੰਸ਼ਵਿਸ਼ਵਾਸ ਦਾ ਵਿਰੋਧੀ ਰਿਹਾ ਹੈ. ਕਿਤਾਬ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਅੰਧ-ਸ਼ਰਧਾ 'ਤੇ ਚੋਟ ਕਰਦੀਆਂ ਹਨ. ਕਵਿਤਾ ਵਿੱਚ ਇੱਕ ਥਾਂ ਲੇਖਕ ਸਮਾਜ 'ਚ ਪਸਰੇ ਬਾਬਾਵਾਦ ਬਾਰੇ ਲਿਖਦਾ ਹੈ,

“ਨਾਮਦਾਨ ਦਾ ਚੋਗਾ ਪਾਕੇ, ਕੰਨ ਵਿੱਚ ਦੇਂਦੇ ਕਹਿ.

ਹੁਣ ਤੂੰ ਸਾਡੇ ਜੋਗਾ ਰਹਿ, ਹੁਣ ਤੂੰ ਸਾਡੇ ਜੋਗਾ ਰਹਿ.”‘

ਕੁਦਰਤ' ਨਾਂ ਦੀ ਕਵਿਤਾ ਵਿੱਚ ਉਹ ਲਿਖਦਾ ਹੈ, ‘‘

“ਅੱਖਾਂ ਬੰਦ ਕਰਕੇ ਕੁਦਰਤ ਦਾ ਨਾਂ ਜਪਣ ਦੀ ਲੋੜ ਨਹੀਂ,

ਕੁਦਰਤ ਨੂੰ ਤਾਂ ਅੱਖਾਂ ਖੋਲ੍ਹ ਕੇ ਸਮਝਣ ਦੀ ਲੋੜ ਹੈ.”

ਗੋਰਾ ਹੁਸ਼ਿਆਰਪੁਰੀ ਆਪਣੀ ਗੱਲ ਬਿਲਕੁਲ ਸਾਦੇ ਅੰਦਾਜ਼ ਵਿੱਚ ਕਹਿੰਦਾ ਹੈ ਤਾਂਕਿ ਆਮ ਬੰਦੇ ਨੂੰ ਸਮਝ ਆ ਸਕੇ. ਉਸ ਦੀ ਇੱਕ ਕਵਿਤਾ ਕਹਿੰਦੀ ਹੈ, ‘

“ਅਨਪੜ੍ਹ ਦਾ ਵਹਿਮੀ ਹੋਣਾ ਕੋਈ ਗੱਲ ਨਹੀਂ,

ਪੜ੍ਹੇ ਲਿਖੇ ਦਾ ਵਹਿਮੀ ਹੋਣਾ ਕੋਈ ਹੱਲ ਨਹੀਂ.”

ਗੋਰਾ ਮੰਨਦਾ ਹੈ ਕਿ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਹੋਣ ਤੋਂ ਪਹਿਲਾਂ ਇੱਕ ‘ਮਨੁੱਖ ਹੈ. ਧਾਰਮਿਕ ਕੱਟੜਤਾ 'ਤੇ ਉਹ ਇੱਕ ਥਾਂ ਲਿਖਦਾ ਹੈ, ‘‘

“ਮਨੁੱਖ ਦਾ ਅਸਲੀ ਦੁਸ਼ਮਣ ਤਾਂ ਮਨੁੱਖ ਹੀ ਹੈ,

ਜਿਹੜਾ ਉਸ ਨੂੰ ਜਾਤਾਂ-ਧਰਮਾਂ ਦੇ ਨਾਂ 'ਤੇ ਹੀ ਕਤਲ ਕਰ ਦਿੰਦੈ.”

ਗੋਰੇ ਨੂੰ ਧਰਮ ਦੇ ਨਾਂ 'ਤੇ ਦੇਸ਼ ਵਿੱਚ ਹੋ ਰਹੇ ਦੰਗੇ ਬਹੁਤ ਪ੍ਰੇਸ਼ਾਨ ਕਰਦੇ ਹਨ. ਉਸ ਦੀ ਇੱਕ ਕਵਿਤਾ ਕਹਿੰਦੀ ਹੈ, ‘‘

“ਜਿੱਥੇ ਭੀੜ ਹੁੰਦੀ ਹੈ, ਉੱਥੇ ਕੋਈ ਨਾ ਕੋਈ ਭਰਮ ਹੁੰਦੈ.”

ਰੋਮਾਂਸ ਦੇ ਨਾਲ-ਨਾਲ ਸਿਸਟਮ ਨੂੰ ਬਦਲਣ ਦੀ ਚੁਣੌਤੀ

ਗੋਰੇ ਦੀ ਕਵਿਤਾ ਵਿੱਚ ਰੋਮਾਂਸ ਵੀ ਹੈ ਅਤੇ ਸਿਸਟਮ ਨੂੰ ਬਦਲਣ ਦੀ ਚੁਣੌਤੀ ਵੀ. ਇੱਕ ਕਵਿਤਾ ਵਿੱਚ ਉਹ ਕਹਿੰਦਾ ਹੈ, ‘‘

“ਮੈਂ ਤੇਰੀ ਮੁਹੱਬਤ ਦਾ ਵਿਰੋਧੀ ਨਹੀਂ, ਮੇਰੀ ਸੋਚ ਨੂੰ ਐਨਾ ਜਜ਼ਬਾਤੀ ਨਾ ਬਣਾ,

ਕਿਉਂਕਿ ਅਕਸਰ ਮੇਰੀ ਚੁੱਪ ਕਿਸੇ ਯੁੱਗ ਪਲਟਾਊ ਕਵਿਤਾ ਦੀ ਭਾਲ 'ਚ ਹੁੰਦੀ ਹੈ.”

ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼

ਲੇਖਕ ਹੋਣ ਦੇ ਨਾਲ-ਨਾਲ ਗੋਰਾ ਵਾਤਾਵਰਣ ਪ੍ਰੇਮੀ ਵੀ ਹੈ. ਉਹ ਆਪਣੀਆਂ ਕਵਿਤਾਵਾਂ ਵਿੱਚ ਪਲੀਤ ਹੋ ਰਹੇ ਵਾਤਾਵਰਣ ਪ੍ਰਤੀ ਗੰਭੀਰ ਚਿੰਤਾ ਵਿਅਕਤ ਕਰਦਾ ਹੈ. ‘‘ਜ਼ਹਿਰ’ ਨਾਂ ਦੀ ਕਵਿਤਾ ਵਿੱਚ ਉਹ ਲਿਖਦਾ ਹੈ, ‘

“ਹਰ ਖੁਸ਼ੀ 'ਤੇ ਚਲਾ ਪਟਾਕੇ, ਘੋਲਣ ਜ਼ਹਿਰ ਹਵਾਵਾਂ ਵਿੱਚ.

ਬਿਰਧ ਤੇ ਪੰਛੀ ਦਹਿਲ ਜਾਂਦੇ ਨੇ, ਜਦੋਂ ਹੁੰਦਾ ਸ਼ੋਰ ਫਿਜ਼ਾਵਾਂ ਵਿੱਚ.”

‘ਨੌਜਵਾਨਾਂ ਨਾਲ ਸੰਵਾਦ’ ਨਾਮ ਦੀ ਕਵਿਤਾ ਉਸ ਨੇ ਸਤਾਹਟ ਪੇਜ਼ਾਂ 'ਚ ਲਿਖੀ ਹੈ ਜਿਸ ਵਿੱਚ ਇੱਕ ਨੌਜਵਾਨ ਮੁੰਡਾ ਤੇ ਕੁੜੀ ਜਿੰਦਗੀ ਨੂੰ ਜਿਊਣ ਬਾਰੇ ਗੱਲ ਕਰਦੇ ਹਨ. ਗੋਰਾ ਹੁਸ਼ਿਆਰਪੁਰੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੋਹਾਲੀ ਇਕਾਈ ਦੇ ਸੱਭਿਆਚਾਰਕ ਵਿੰਗ ਦਾ ਮੁਖੀ ਵੀ ਹੈ.

How to change the outlook of world scenario

                                                                                                    Balwinder Barnala/ Harchand Bhinder

We all, in this world conference, have come to unite hands for the change of this world scenario through our changing methods of thoughts. There are those in this world who want a static world, the world of old unjustified ideas, the world that should be surrounded by orthodox untested ideas only. And there are those who want to alight world and the world of ethics in each every field of life. We want this world must be peaceful and live on logic and reason. We want the world where each and every human being must take justice in true sense. People in most of the countries are still fighting for their basic needs and are illiterate and don’t know the meaning of human rights. India is also one of such countries where people are polarized easily on the name of religion and caste. The lower caste people are mistreated by the upper classes and even by the people in power. There are no serious efforts to educate our poor and illiterate people.

We have to hear daily some news that some people lynched only due to doubt of eating beef. Even the choice of eating habits, are decided by the religious people who are in majority and imposing their sectarian rules upon minority. Our great rationalist leaders Dr. Narinder Dabolkar, Comrade Gobind Pannsare and Ex-Vice Chancellor Dr. MM Kalburgi were killed by Hindu Radicals because they were having different opinion from these Hindu radicals. Our human rights are snatched very easily by the fundamentalist ruling classes. Lot of women immolated only on illogical doubt that they have lured with some bad omen supernatural being. Even the children are sacrificed to honor their so called fake gods to get life better. They are so ignorant that their fate is always decided by the ruling class.  In many states of India people have no Schools for their children and no clean water to drink. No roads and even health services are there even after our Independence since 1947. Worship places are hundred times more than schools and lot of money is stored there.

Indian Media (print and electronic) is fully under the control of ruling classes and always favor the ruling classes against the suppressed people and spread superstition and blind faith. Fraudulent Saints are making money by using the gullible people and are supported by religious ruling class. They misuse such people and such saints make their minds habitual of illogical ideas. They propagate so called gods and goddesses that these are making their fate. They misguide the people that their bad economic and social condition is due to their sins committed in their past life and in this way take them away from logic and reason. Some fake saints are now in jails and some are still in practice. All such saints have made huge money by looting gullible people in different ways. They are having full political support due to their huge mass of blind followers. It is the big flaw in our Indian democracy that this vote bank is used by the politicians .Our schools are providing such an education in which lot of illogical and unscientific material is imposed upon the students. Religious literature is being made the part of our syllabus which favored only by one religious sect to propagate the religion of majority. This way the ruling class traps our people to prolong their political power to rule. Superstitions are preached giving the name of ancient science. Division of Indian people is continued on religious as well as on caste basis lines. Daily religious or caste basis riots can be watched throughout India.

We, the Indian Rationalists, Atheists and Humanists have tough time. Now India is ruled by a sectarian party who is imposing its Hindutava, a political agenda, on our people. The murders of prominent rationalists are the signs of our tough period to be faced in coming years under the rule of BJP a religious political party. Even in most of the states are conditions just like an emergency. We need full support from world leaders of having Rationalist & Humanist approach. They should support our cause here in India. Our human rights must be protected. We are fighting for prevailing intolerance in our Country created by the BJP and its supportive Sangh wings and even the Indian Government.

We, the rationalists from the Punjab state of India unite our hands with this world conference and thankful for Dr. G. Vijayam of Atheist Center Vijayawada for his great efforts to arrange this conference in India. Dr. Vijayam is the Patron of our union in India named ‘Federation of Indian Rationalist Associations (FIRA). We are also thankful to Dr. Narendra Nayak our honorable president who gives full support to this world conference. Tarksheel (Rationalist) Society Punjab is always walking hand in hand with the world leaders and National leaders to support the cause of rationalism.

                                    With regards and thanks

 

Contact: balwinderbarnala6@gmail.com

                harchandbhinder@yahoo.in

22 ਨਵੰਬਰ ਦਿਨ ਐਂਤਵਾਰ ਨੂੰ ਸ਼ਰਧਾਂਜਲੀ ਤੇ ਵਿਸ਼ੇਸ਼

ਅਜਿਹਾ ਸੀ; ਸਾਡਾ ਸਾਥੀ ਸੁਖਵਿੰਦਰ

ਬਹੁਤ ਹੀ ਘੱਟ ਅਜਿਹੇ ਵਿਆਕਤੀ ਹਨ ਜੋ ਆਪਣੇ ਨਿੱਜ ਨੂੰ ਤਿਆਗ ਕੇ, ਪਰਿਵਾਰਕ ਜੁੰਮੇਵਾਰੀਆਂ ਨੂੰ ਦੂਜੇ ਨੰਬਰ ’ਤੇ ਰੱਖ ਕੇ ਪਹਿਲ ਦੇ ਤੌਰ ਤੇ ਆਪਣੇ ਸਮਾਜ ਦੀ ਭਲਾਈ ਅਤੇ ਉਸਦੀ ਬੇਹਤਰੀ ਵਾਸਤੇ ਦਿਨ-ਰਾਤ ਇੱਕ ਕਰ ਦਿੰਦੇ ਨੇ, ਉਹ ਜਾਣਦੇ ਹਨ ਕਿ ਵਧੀਆ ਅਤੇ ਸੇਹਤਮੰਦ ਸਮਾਜ ਵਿੱਚ ਹੀ ਸਹੀ ਢੰਗ ਨਾਲ ਮਨੁੱਖੀ ਜਿੰਦਗੀ ਜੀਵੀ ਸਕਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਬੇਹਤਰ ਮਾਹੌਲ ਬਣਾਇਆ ਜਾ ਸਕਦਾ ਹੈ. ਇਸ ਤਰ੍ਹਾਂ ਦੀ ਸੋਚ ਦਾ ਹੀ ਮਾਲਕ ਸੀ ਸਾਥੀ ਸੁਖਵਿੰਦਰ. ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੇ ਬਹੁਤ ਹੀ ਸਰਗਰਮ, ਅਣਥੱਕ ਅਤੇ ਸੁਸਾਇਟੀ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਂਣ ਵਾਲੇ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸਨਮਾਨਿਤ ਆਗੂ, ਦੋ ਭਰਾਵਾਂ ਅਤੇ ਇਕ ਭੈਣ ਦਾ ਪਿਆਰਾ ਵੀਰ, ਪਿੰਡ ਭੁੱਚੀ (ਬਸੀ ਪਠਾਣਾਂ), ਜਿਲ੍ਹਾ ਫਤਿਹਗੜ੍ਹ ਦੀਆਂ ਗਲੀਆਂ ਵਿੱਚ ਖੇਡ ਕੇ ਵੱਡਾ ਹੋਏ ਸੁਖਵਿੰਦਰ ਦਾ ਜਨਮ 30 ਅਕਤੂਬਰ 1968 ਨੂੰ ਮਾਂ ਜੋਗਿੰਦਰ ਕੌਰ ਦੀ ਕੁਖੋਂ ਹੋਇਆ. ਆਪਨੇ ਸੱਤਵੀਂ ਵਿੱਚੋਂ ਫੇਲ੍ਹ ਹੋਣ ਕਾਰਣ ਪੜ੍ਹਾਈ ਛੱਡ ਦਿੱਤੀ ਅਤੇ ਘਰੇ ਹੀ ਕੰਮ ਕਾਰ ਕਰਨ ਲੱਗਿਆ, ਅੰਤ ਆਪਣੀ ਜਵਾਨੀ ਦੀ ਉਮਰ ਵਿੱਚ ਪਿਤਾ ਦੀ ਸ਼ਰਾਬ ਪੀਣ ਦੀ ਲਤ ਕਾਰਣ ਘਰ ਛੱਡ ਕੇ ਆਪਣੇ ਗੁਜਾਰੇ ਵਾਸਤੇ ਕਿਸੇ ਬਾਗ਼ ਵਿੱਚ ਚੌਕੀਦਾਰੀ ਦੀ ਨੌਕਰੀ ਕਰਨ ਲੱਗ ਪਿਆ.

ਇਸ ਉਪਰੰਤ ਪਿਤਾ ਗੁਰਮੇਲ ਸਿੰਘ 24 ਜਨਵਰੀ 1991 ਨੂੰ  ਉਸ ਸਮੇਂ  ਪੰਜਾਬ ਵਿੱਚ ਚੱਲੀ ਫਿਰਕੂ ਹਨੇਰੀ ਦਾ ਸ਼ਿਕਾਰ ਹੋ ਗਏ. ਉਹਨਾਂ ਦੇ ਪਿਤਾ ਦੀ ਅਤਿਵਾਦੀ ਕਾਤਲਾਂ ਹੱਥੋਂ ਹੋਈ ਮੌਤ ਤੋਂ ਬਾਅਦ ਘਰ ਦੇ ਗੁਜਾਰੇ ਵਾਸਤੇ ਮਾਰਚ 1992 ਨੂੰ ਸਰਕਾਰ ਵੱਲੋਂ ਪੰਜਾਬ ਸਟੇਟ ਕੈਮੀਕਲ ਲੈਬ. (Punjab State Chemical Laboratory) ਪਟਿਆਲਾ ਵਿੱਚ ਮਿਲੀ ਨੌਕਰੀ ਕਰਨ ਲੱਗ ਪਿਆ. ਭੈਣ ਤੋਂ ਬਾਅਦ ਘਰ ਵਿੱਚ ਵੱਡਾ ਹੋਣ ਕਾਰਣ ਪਰਿਵਾਰ ਦੀ ਜਿੰਮੇਂਵਾਰੀ ਇਹਨਾਂ ਦੇ ਉੱਪਰ ਆ ਪਈ. ਇਥੇ ਇਹ ਵੀ ਵਰਨਣਯੋਗ ਹੈ ਕਿ ਉਸ ਸਮੇਂ ਸੁਖਵਿੰਦਰ ਪੂਰੇ ਧਾਰਮਿਕ ਖਿਆਲਾਂ ਦਾ ਸੀ ਅਤੇ ਉਸ ਨੇ ਅਮ੍ਰਿਤ ਵੀ ਛੱਕਿਆ ਹੋਇਆ ਸੀ, ਪੂਰਾ ਨਿੱਤਨੇਮੀ ਸੀ.

ਉਸੇ ਸਾਲ ਅਕਤੂਬਰ 1992 ਵਿੱਚ ਸੁਖਵਿੰਦਰ ਦਾ ਵਿਆਹ ਹੋ ਗਿਆ ਅਤੇ ਇਸ ਦੇ ਬਾਅਦ ਆਪ ਪਤਨੀ ਸਮੇਤ ਪਟਿਆਲੇ ਆ ਕੇ ਦਸ਼ਮੇਸ਼ ਨਗਰ ਵਿੱਚ ਰਹਿਣ ਲੱਗ ਪਿਆ. ਇਥੇ ਆ ਕੇ ਰਟਾਇਰਡ ਪ੍ਰਿੰਸੀਪਲ ਫਕੀਰੀਆ ਰਾਮ ਦੇ ਪ੍ਰਭਾਵ ਹੇਠ ਆ ਕੇ ਆਪ ਨੇ ਪੜ੍ਹਾਈ ਦੁਬਾਰਾ ਸ਼ੁਰੂ ਕਰ ਲਈ, ਭਾਵੇਂ ਕਿ ਸ਼ੁਰੂ ਵਿੱਚ ਆਪ ਨੂੰ ਮੁਸ਼ਕਲ ਵੀ ਆਈ ਅਤੇ ਦੋ ਬਾਰ ਦਸਵੀਂ ਦੇ ਪੇਪਰਾਂ ਵਿੱਚ ਅਸਫ਼ਲ ਵੀ ਰਿਹਾ, ਫਿਰ ਵੀ ਪ੍ਰਿੰਸੀਪਲ ਦੇ ਦਿੱਤੇ ਹੋਂਸਲੇ ਕਾਰਣ ਦਸਵੀਂ ਤਾਂ ਪਾਸ ਕੀਤੀ ਹੀ ਉਸ ਤੋਂ ਬਾਅਦ ਗਿਆਨੀ ਅਤੇ ਬੀ. ਏ ਤੱਕ ਪੜ੍ਹਿਆ.

ਤਰਕਸ਼ੀਲ ਸੁਸਾਇਟੀ ਵਿੱਚ ਆਉਂਣ ਤੋਂ ਪਹਿਲਾਂ ਸੁਖਵਿੰਦਰ ਕੱਟੜ ਧਾਰਮਿਕ ਖਿਆਲਾਂ ਦਾ ਅਤੇ ਅੰਧ ਵਿਸ਼ਵਾਸੀ ਵੀ ਸੀ. ਪਰਿਵਾਰਕ ਮੁਸਕਲਾਂ ਖਾਸ਼ ਤੌਰ ਤੇ ਬੱਚਾ ਨਾ ਹੋਣ ਕਾਰਣ ਸਾਧਾਂ ਕੋਲੋਂ ਲੁੱਟ ਦਾ ਸ਼ਿਕਾਰ ਵੀ ਹੋਇਆ. ਇਹ ਕੋਈ 2001 ਦੀ ਗੱਲ ਹੋਵੇਗੀ ਕਿ ਇਕ ਤਰਕਸ਼ੀਲ ਮੇਲੇ ਨੂੰ ਦੇਖ ਕੇ ਇਸ ਦੇ ਮਨ ਤੇ ਇਹ ਅਸਰ ਹੋਇਆ ਕਿ ਮੈਂ ਤਾਂ ਲੁੱਟ ਦਾ ਸ਼ਿਕਾਰ ਬਣਦਾ ਰਿਹਾ ਹਾਂ, ਇਹ ਗੱਲਾਂ ਨਾਟਕ ਨਹੀਂ ਸਗੋਂ ਮੇਰੀ ਜਿੰਦਗੀ ਦੀ ਹਕੀਕਤ ਹੈ. ਉਸ ਤੋਂ ਬਾਅਦ ਸੁਖਵਿੰਦਰ ਨੇ ਤਰਕਸ਼ੀਲ ਕਿਤਾਬਾਂ ਅਤੇ ਮੈਗਜ਼ੀਨ ਖਰੀਦ ਕੇ ਪੜ੍ਹਨੇ ਸ਼ੁਰੂ ਕਰ ਦਿਤੇ. ਤਰਕਸ਼ੀਲ ਸਾਹਿਤ ਪੜ੍ਹ ਕੇ ਉਸ ਦੇ ਵਿਚਾਰਾਂ ਵਿੱਚ ਕ੍ਰਾਂਤੀਕਾਰੀ ਦਬਦੀਲੀ ਆਈ ਅਤੇ ਇਸ ਸਦਕਾ ਉਹ 2002 ਵਿੱਚ ਤਰਕਸ਼ੀਲ ਸੁਸਾਇਟੀ ਦੀ ਇਕਾਈ ਪਟਿਆਲਾ ਦਾ ਰਜਿਸਟਰਡ ਅਤੇ ਸਰਗਰਮ ਮੈਂਬਰ ਬਣ ਗਿਆ.  ਤਰਕਸ਼ੀਲ  ਬਣਨ ਸਮੇਂ ਉਹ ਅਪਣੀ ਮੁਲਾਜਮ ਜਥੇਬੰਦੀ ਦਾ ਲੋਕਲ ਪੱਧਰ ਦਾ ਆਗੂ ਵੀ ਸੀ, ਪਰ ਤਰਕਸ਼ੀਲਤਾ ਪ੍ਰਤੀ ਖਿੱਚ ਕਾਰਣ ਜਥੇਬੰਦੀ ਦੇ ਅਹੁਦੇ ਤੋਂ ਅਸ਼ਤੀਫਾ ਦੇ ਦਿੱਤਾ. ਹੁਣ ਉਹ ਆਪ ਤਾਂ ਵਹਿਮਾਂ ਭਰਮਾਂ ਤੋਂ ਮੁੱਕਤ ਅਤੇ ਵਿਗਿਆਨਕ ਵਿਚਾਰਧਾਰਾ ਦਾ ਧਾਰਨੀ ਬਣਿਆ ਹੀ ਸਗੋਂ ਹੋਰਨਾਂ ਨੂੰ ਵੀ ਉਹ ਅਖੌਤੀ ਸਾਧਾਂ, ਤਾਂਤਰਿਕਾਂ,ਪਾਖੰਡੀਆ ਅਤੇ ਜੋਤਿਸ਼ੀਆਂ ਆਦਿ ਦੀ ਲੁੱਟ ਤੋਂ ਬਚਾ ਕੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਪ੍ਰਤੀ ਵਿਗਿਆਨਕ ਢੰਗ ਨਾਲ ਹੱਲ ਕਰਨ ਵਾਸਤੇ ਜਾਗਰੁਕ ਕਰਨ ਲੱਗਿਆ. ਇਸ ਵਾਸਤੇ ਉਸ ਨੇ ਤਰਕਸ਼ੀਲ ਸਾਹਿਤ ਨੂੰ ਲੋਕਾਂ ਵਿੱਚ ਲਿਜਾਣਾ ਸ਼ੁਰੂ ਕਰ ਦਿੱਤਾ.

ਇਕਾਈ ਪਟਿਆਲਾ ਦੇ ਇਲਾਵਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਸਰਕਲ ਦੇ ਆਗੂ ਉਸ ਦੇ ਕੰਮ ਦੀ ਤਾਰੀਫ਼ ਕਰਦੇ ਸਨ, ਕਿਉਂਕਿ ਉਸ ਵਰਗਾ ਕੰਮ ਕਰਨ ਦੀ ਬਹੁਤ ਘੱਟ ਆਦਮੀਆਂ ਵਿੱਚ ਸਮਰੱਥਾ ਹੁੰਦੀ ਹੈ. ਸੁਭਾ ਪੱਖੋਂ ਨਰਮ, ਜੇ ਕਰ ਕਿਸੇ ਨਾਲ ਕੰਮ ਕਰਦੇ ਸਮੇਂ ਤਲਖੀ ਵੀ ਹੋ ਜਾਂਦੀ ਤਾਂ ਕੁਝ ਸਮੇਂ ਬਾਅਦ ਹੀ ਨਾਰਮਲ ਹੋ ਜਾਂਦਾ ਅਜਿਹਾ ਜਾਪਦਾ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ. ਸੁਸਾਇਟੀ ਦੀ ਹਰ ਮੀਟਿੰਗ ਵਿੱਚ, ਹਰ ਫੰਕਸਨ ਵਿੱਚ, ਸੈਮੀਨਾਰ ਵਿੱਚ, ਛਿਮਾਹੀ ਇੱਕਤਰਤਾ ਵਿੱਚ ਜਾਂ ਇਜਲਾਸ ਵਿੱਚ ਸੁਖਵਿੰਦਰ ਦੀ ਹਾਜ਼ਰੀ ਲਾਜਮੀਂ ਹੁੰਦੀ ਸੀ. ਜਿਥੋਂ ਉਹ ਪ੍ਰੇਰਨਾ ਲੈ ਕੇ ਆਪਣੇ ਇਸ ਉਦੇਸ ਨੂੰ ਲੈਕੇ ‘ਕਿ ‘ਕਿਤਾਬਾਂ ਇਨਸਾਨ ਦੀਆਂ ਮਿੱਤਰ ਹਨ, ਚੰਗੀਆਂ ਕਿਤਾਬਾਂ, ਅਗਾਂਹਵਧੂ ਸਾਹਿਤ ਅਤੇ ਤਰਕਸ਼ੀਲ ਸਾਹਿਤ ਇਕ ਵਧੀਆ ਸਮਾਜ ਸਿਰਜਣ ਵਿੱਚ ਸਹਾਈ ਹੁੰਦੀਆਂ ਹਨ'. ਉਹ ਹਰ ਛੁੱਟੀ ਵਾਲੇ ਦਿਨ ਜਾਂ ਆਪਣੀ ਡਿਉਟੀ ਤੋਂ ਬਾਆਦ, ਸ਼ੁਰੂ ਵਿੱਚ ਸਾਇਕਲ ਦੁਆਰਾ ਫਿਰ ਮੋਟਰ ਸਾਇਕਲ ਉਸ ਤੋਂ ਬਾਅਦ ਕਾਰ ਲੈਕੇ ਜਾਂ ਬੱਸ ਰਾਹੀਂ ਵੀ ਰੋਜਾਨਾ ਨਵੀਂਆਂ ਥਾਂਵਾਂ ਤੇ ਆਮ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨਾਲ ਸੰਵਾਦ ਰਚਾ ਕੇ ਉਹਨਾਂ ਇਸ ਕਦਰ ਕਾਇਲ ਕਰਦਾ ਸੀ ਕਿ ਲੋਕ ਉਸ ਤੋਂ ਮੈਗਜੀਨ ਜਾਂ ਕਿਤਾਬਾਂ ਖਰੀਦ ਲੈਦੇ. ਉਸ ਦਾ ਕੰਮ ਕੇਵਲ ਪਟਿਆਲਾ ਜਿਲ੍ਹੇ ਵਿੱਚ ਹੀ ਨਹੀਂ ਸੀ ਜੇ ਕਰ ਪੰਜਾਬ ਦੇ ਕਿਸੇ ਹੋਰ ਹਿੱਸੇ ਵਿੱਚ ਵੀ ਗਿਆ ਹੁੰਦਾ ਵੀ ਕਿਤਾਬਾਂ ਅਤੇ ਤਰਕਸ਼ੀਲ ਮੈਗਜ਼ੀਨ ਲੋਕਾਂ ਤੱਕ ਪੁਜਦਾ ਕਰਦਾ ਰਹਿੰਦਾ. ਇਸ ਸਮੇਂ ਦੌਰਾਨ ਉਹ ਪੰਜਾਬ ਹੈਲਥ ਵਿਭਾਗ ਅਧੀਨ ਪਟਿਆਲਾ ਦੇ ਮਾਤਾ ਕੁਸ਼ਲਿਆ ਅਤੇ ਸੰਗਰੂਰ ਦੇ ਸਰਕਾਰੀ ਹੱਸਪਤਾਲ ਵਿੱਚ ਨੌਕਰੀ ਸਮੇਂ ਉਸ ਨੇ ਕਈਆਂ ਨੂੰ ਤਰਕਸ਼ੀਲ ਸਾਹਿਤ ਪੜ੍ਹਾ ਕੇ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਵੀ ਬਣਾਇਆ. ਉਹ ਹਰ ਗ਼ਮੀ ਖੁਸ਼ੀ ਦੇ ਮੌਕੇ, ਸਕੂਲਾਂ ਵਿੱਚ ਤਰਕਸ਼ੀਲ ਪ੍ਰੋਗਰਾਮ ਸਮੇਂ ਜਾਂ ਆਮ ਮੇਲਿਆਂ ਵਿੱਚ ਵੀ ਕਿਤਾਬਾਂ ਦਾ ਸਟਾਲ ਲਾ ਲੈਂਦਾ ਅਤੇ ਕਾਫੀ ਮਾਤਰਾ ਵਿੱਚ ਕਿਤਾਬਾਂ ਵੇਚ ਦਿੰਦਾ. ਉਹ ਕਿਤਾਬਾਂ ਹੀ ਨਹੀਂ ਸੀ ਵੇਚਦਾ ਸਗੋਂ ਇਸ ਦੇ ਨਾਲ ਉਹ ਸੈਮੀਨਾਰਾਂ ਵਿੱਚ ਬੁਲਾਰਿਆਂ ਵੱਲੋਂ ਦਿੱਤੇ ਜਾਂਦੇ ਲੈਕਚਰਾਂ ਦੀਆਂ ਖਾਸ ਗੱਲਾਂ ਨੋਟ ਕਰਦਾ ਅਤੇ ਉਹ ਅੱਗੇ ਲੋਕਾਂ ਨਾਲ ਸਾਂਝੀਆਂ ਕਰਦਾ. ਤਰਕਸ਼ੀਲ ਸੁਸਾਇਟੀ ਵਿੱਚ ਕੰਮ ਕਰਦਿਆਂ ਉਸ ਨੇ ਇਕਾਈ ਦੇ ਜਥੇਬੰਦਕ ਮੁੱਖੀ ਵਜੋਂ ਅਤੇ ਇਕਾਈ ਦੇ ਵਿੱਤ ਮੁੱਖੀ ਦੀ ਜੁਮੇਂਵਾਰੀ ਕਈ ਵਾਰੀ ਨਿਭਾਈ ਪਰ ਫਿਰ ਵੀ ਕਿਸੇ ਅਹੁਦੇ ਪ੍ਰਤੀ ਲਾਲਸਾ ਨਹੀਂ ਦਿਖਾਈ ਭਾਵੇਂ ਕੇ ਉਸਨੂੰ ਜੋਨ ਪੱਧਰ ਤੇ ਵੀ ਕੰਮ ਕਰਨ ਵਾਸਤੇ ਕਿਹਾ ਗਿਆ, ਪਰ ਉਸ ਨੇ ਇਕਾਈਂ ਨੂੰ ਹੀ ਹਮੇਸ਼ਾਂ ਤਰਜੀਹ ਦਿੱਤੀ. ਕਿਤਾਬਾਂ ਅਤੇ ਮੈਗਜ਼ੀਨ ਨੂੰ ਵੱਧ ਤੋ ਵੱਧ ਲੋਕਾਂ ਵਿੱਚ ਪਹੁੰਚਾਣ ਖਾਤਰ ਇਸ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ 2011 ਵਿੱਚ ਸਨਮਾਨਤ ਵੀ ਕੀਤਾ ਗਿਆ.

ਉਸ ਨੇ ਦੂਜਿਆਂ ਦੇ ਨਾਲ ਆਪਣੇ ਪਰਿਵਾਰ ਨੂੰ ਖਾਸ ਕਰਕੇ ਆਪਣੇ ਭਰਾ ਅਤੇ ਮਾਤਾ ਜੋ ਕਿ ਪੰਜ ਕੁ ਜਮਾਤਾਂ ਪਾਸ ਹੈ, ਉਸ ਨੂੰ ਵੀ ਤਰਕਸ਼ੀਲ ਕਿਤਾਬਾਂ ਪੜ੍ਹਾ ਕੇ ਵਹਿਮਾਂ ਭਰਮਾਂ ਤੋਂ ਮੁਕਤ ਕੀਤਾ. ਉਸ ਦਾ ਛੋਟਾ ਭਰਾ ਅਮਰਜੀਤ ਜੋ ਕਿ ਐਮ ਏ ਪਾਸ ਹੈ, ਉਸ ਦੇ ਕੰਮ ਤੋਂ ਜਿਥੇ ਬਹੁਤ ਪ੍ਰਭਾਵਤ ਸੀ, ਉਥੇ ਉਹ ਮਹਿਸੂਸ ਕਰਦਾ ਹੈ ਕਿ ਸਖਵਿੰਦਰ ਵੱਡਾ ਹੋਣ ਕਰਕੇ ਪਿਤਾ ਜਿਹੀ ਜਿਮੇਂਵਾਰੀ ਨਿਭਾ ਹੀ ਰਿਹਾ ਸੀ,ਨਾਲ ਹੀ ਭਰਾ ਦੇ ਨਾਲੋਂ ਵੱਧ ਦੋਸਤ ਵੀ ਸੀ, ਜਿਹੜਾ ਕਿ ਉਸ ਨਾਲ ਹਰ ਤਰ੍ਹਾਂ ਦੀ ਗੱਲਬਾਤ ਖੁਲ੍ਹ ਕੇ ਕਰ ਲੈਂਦਾ ਸੀ. ਸਾਲ 2014 ਦੀ ਆਲਮੀ ਨਾਸਤਿਕ ਕਾਨਫਰੰਸ ਵਿੱਚ ਸਾਡੇ ਨਾਲ ਹੀ ਵਿਜੇਵਾੜਾ ਵਿਖੇ ਵੀ ਗਿਆ, ੳਸ ਸਮੇਂ ਸਖੁਵਿੰਦਰ ਨੇ ਕਈ ਸਾਥੀਆਂ ਨਾਲ ਅਪਣੀ ਸਮੱਸਿਆ ਸਾਂਝੀ ਕੀਤੀ ਕਿ ਉਸ ਨੂੰ ਖਾਣਾ ਖਾਣ ਸਮੇਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਖਾਣਾ ਭੋਜਨ ਵਾਲੀ ਨਾਲੀ ਵਿੱਚ ਫ਼ਸਦਾ ਹੈ, ਪਰ ਉਹ ਜਾਣ ਤੋਂ ਪਹਿਲਾਂ ਆਪਣੇ ਟੈਸਟ ਵਗੈਰਾ ਵੀ ਕਰਾ ਚੁਕਿਆ ਸੀ ਜਿਸ ਦੀ ਰਿਪੋਰਟ ਉਥੋਂ ਵਾਪਸ ਆਉਂਣ ਤੇ ਮਿਲੀ, ਇਸ ਤੋਂ ਹੀ ਪਤਾ ਲੱਗਾ ਕਿ ਸਾਡਾ ਸਾਥੀ ਸੁਖਵਿੰਦਰ ਕੈਂਸਰ ਦਾ ਸ਼ਿਕਾਰ ਹੋ ਗਿਆ. ਇਸ ਦੇ ਬਾਵਜੂਦ ਉਹ ਪੂਰੇ ਹੌਸਲੇ ਅਤੇ ਵਿਸ਼ਵਾਸ ਨਾਲ ਇਲਾਜ ਕਰਾਉਂਣ ਲੱਗਿਆ. ਉਸ ਦਾ ਇਲਾਜ ਪੀ ਜੀ ਆਈ ਚੰਡੀਗੜ੍ਹ ਵਿਖੇ ਹੋਇਆ. ਇਸ ਇਲਾਜ ਤੋਂ ਬਾਅਦ ਉਹ ਕੁਝ ਠੀਕ ਹੋ ਕੇ ਦੁਬਾਰਾ ਸਰਗਰਮੀਆਂ ਵਿੱਚ ਭਾਗ ਲੈਂਣ ਲੱਗ ਪਿਆ. ਇਸ ਸਮੇਂ ਉਸ ਨੇ ਨੌਕਰੀ ਤੋਂ ਅਸਤੀਫਾ ਵੀ ਦੇ ਦਿੱਤਾ ਅਤੇ ਹੁਣ ਉਹ ਆਪ ਆਰਾਮ ਕਰਦਾ ਜਾਂ ਤਰਕਸੀਲ ਸਰਗਰਮੀਆਂ ਵਿੱਚ ਹਿੱਸਾ ਲੈਂਦਾ. ਇਸ ਸਮੇਂ ਉਸ ਦਾ ਇਲਾਜ ਵੀ ਚੱਲਦਾ ਰਿਹਾ ਇਸ ਦੌਰਾਨ ਉਸ ਦੀ ਬਿਮਾਰੀ ਨੇ ਫਿਰ ਅਸਰ ਦਿਖਾਣਾ ਸ਼ੁਰੂ ਕਰ ਦਿੱਤਾ ਜੋ ਕਿ ਅੰਤ, ਇਸ 30 ਅਕਤੂਬਰ ਨੂੰ ਸਾਥੀ ਸੁਖਵਿੰਦਰ ਸਾਥੋਂ ਖੋਹ ਕੇ ਲੈ ਗਈ. ਜਿਥੇ ਸੁਖਵਿੰਦਰ ਨੇ ਜਿਉਂਦੇ ਜੀ ਪੂਰੀ ਲਗਨ ਨਾਲ ਕੰਮ ਕੀਤਾ, ਉਥੇ ਉਸਦੀ 30 ਅਕਤੂਬਰ (ਇਥੇ ਵੀ ਇਹ ਵੀ ਜਿਕਰਯੋਗ ਹੈ ਕਿ 47 ਸਾਲਾ ਸੁਖਵਿੰਦਰ ਸਿੰਘ ਦਾ ਜਨਮ ਦਿਨ ਵੀ 30 ਅਕਤੂਬਰ ਨੂੰ ਹੀ ਸੀ.) ਨੂੰ ਮੌਤ ਉਪਰੰਤ ਉਸ ਦੀ ਇੱਛਾ ਮੁਤਾਬਿਕ ਉਸ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਨੂੰ ਪਰਦਾਨ ਕੀਤਾ ਗਿਆ, ਤਾਂ ਕਿ ਮਰਨ ਤੋਂ ਬਾਆਦ ਵੀ ਉਸ ਦੇ ਸਰੀਰ ਦੀ ਸਹੀ ਵਰਤੋਂ ਹੋ ਸਕੇ ਅਤੇ ਇਸ ਧਾਰਨਾ ਨੂੰ ਤੋੜਿਆ ਕਿ ‘ਤੇਰਾ ਚੰਮ ਨੀ ਕਿਸੇ ਕੰਮ ਆਉਂਣਾ ਪਸੂਆਂ ਦੇ ਹੱਡ ਵਿਕਦੇ.’ ਹੁਣ 22 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਉਸ ਦੀ ਯਾਦ ਵਿੱਚ ਸਰਧਾਂਜਲੀ ਪ੍ਰੋਗਾਰਮ ਤਰਕਸ਼ੀਲ ਹਾਲ, ਬੰਗ ਮੀਡੀਆ ਸੈਂਟਰ, ਜੇਲ਼ ਰੋਡ ਪਟਿਆਲਾ ਵਿਖੇ ਹੋਵੇਗਾ. ਜਿਸ ਵਿੱਚ ਇਲਾਕੇ ਦੇ ਤਰਕਸ਼ੀਲ ਸਾਥੀਆਂ ਦੇ ਇਲਾਵਾ ਸੂਬਾ ਆਗੂ, ਪਰਿਵਾਰਕ ਮੈਬਰ, ਰਿਸ਼ਤੇਦਾਰ ਅਤੇ ਸਨੇਹੀ ਸ਼ਰਧਾਂਜਲੀ ਦੇਣ ਵਾਸਤੇ ਪੁੱਜ ਰਹੇ ਹਨ.

ਵੱਲੋਂ

ਹਰਚੰਦ ਭਿੰਡਰ

E Mail: harchandbhinder@yahoo.in

ਤਰਕਸ਼ੀਲ ਲਹਿਰ ਦਾ ਨਾਇਕ: ਕ੍ਰਿਸ਼ਨ ਬਰਗਾੜੀ                                                                     

  ਰਾਮ ਸਵਰਨ ਲੱਖੇਵਾਲੀ

ਮਨੁੱਖ ਦਾ ਜੀਵਨ ਇੱਕ ਸੰਘਰਸ਼ ਹੈ. ਇਹ ਬੇਸ਼ਕੀਮਤੀ ਹੈ ਤੇ ਥੋੜ੍ਹਚਿਰਾ ਵੀ. ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਲੋਕ ਹਿਤਾਂ ਲਈ ਜੀਣ ਥੀਣ ਵਾਲੇ ਵਿਰਲੇ ਹੀ ਹੁੰਦੇ ਹਨ. ਸਮਾਜ ਦੇ ਭਲੇ ਤੇ ਖੁਸ਼ਹਾਲੀ ਲਈ ਮੂਹਰੇ ਹੋ ਕੇ ਤੁਰਨ ਵਾਲੇ ਜਿੰਦਗੀ ਦੇ ਨਾਇਕ ਬਣਦੇ ਹਨ.  ਘਰ ਤੋਂ ਕੰਮ ਤੇ ਜਾਣਾ ਤੇ ਫਿਰ ਵਾਪਸ ਘਰ ਪਰਤਣਾ...ਘਰ, ਦਫ਼ਤਰ ਦੇ ਕੰਮ ਵਕਤ ਦੇ ਸਫ਼ਿਆਂ ਤੇ ਪੈੜਾਂ ਕਰਨ ਦੇ ਸਮਰੱਥ ਨਹੀਂ ਹੁੰਦੇ  ਨਾ ਹੀ ਆਪਣੇ ਲਈ ਜੀਵੀ ਅਜਿਹੀ ‘ਜਿੰਦਗੀ , ਜਿੰਦਾਬਾਦ’ਤੇ ਸਲਾਮ ਦੀ ਹੱਕਦਾਰ ਹੁੰਦੀ ਹੈ. ਸਗੋਂ ਉਹ ਮਨੁੱਖ਼ ਹੀ ਲੋਕ ਮਨਾਂ ਤੇ ਛਾਪ ਛਡਦੇ ਹਨ ਜਿਹੜ ਨਿਵੇਕਲੇ ਰਾਹਾਂ ਦੇ ਪਾਂਧੀ ਹੁੰਦੇ ਹਨ, ਜੋ ਵਹਿੰਦੇ ਪਾਣੀਆਂ ਵਾਂਗ ਰਸਤੇ ਦੀਆਂ ਮੁਸ਼ਕਲਾਂ ਨੂੰ ਆਪਣੇ ਨਾਲ ਵਹਾਉਂਦੇ ਹੋਏ ਇੱਕ ਦਿਨ, ਮੰਜਿਲ ਦੇ ਸ਼ਹੁ ਸਾਗਰ 'ਚ ਜਾ ਮਿਲਦੇ ਹਨ. ਅਜਿਹੀ ਮੰਜਿਲ ਦੇ ਰਾਹੀ ਹੀ ਸਿਦਕ ਤੇ ਲਗਨ ਨਾਲ ਹਨੇਰਿਆਂ 'ਚ ਜੁਗਨੂੰ ਬਣ ਕੇ ਚਾਨਣ ਦੀ ਲੀਕ ਛਡਦੇ ਹਨ ਜਿਹੜੀ ਉਹਨਾਂ ਦੇ ਵਾਰਸਾਂ ਰਾਹੀਂ ਰੌਸ਼ਨੀ ਬਣਕੇ ਬਿਖ਼ਰਦੀ ਰਹਿੰਦੀ ਹੈ. ਅਜਿਹੀਆਂ ਰਾਹਾਂ ਤੇ ਸਿਦਕ ਦਿਲੀ ਨਾਲ ਤੁਰਨ ਵਾਲਾ ਸੀ ਕ੍ਰਿਸ਼ਨ ਬਰਗਾੜੀ ਜਿਸ ਨੇ ਆਪਣਾ ਜੀਵਨ ਲੋਕ ਹਿਤਾਂ ਲਈ ਲਾਇਆ ਤੇ ਤਰਕਸ਼ੀਲ ਲਹਿਰ ਦੇ ਨਾਇਕ ਦਾ ਦਰਜਾ ਹਾਸਲ ਕੀਤਾ.

ਜਿੰਦਗੀ ਦੇ ਅਜਿਹੇ ਨਾਇਕਾਂ ਦਾ ਦਾਇਰਾ ਪਿੰਡ, ਸ਼ਹਿਰ, ਰਾਜ ਤੇ ਦੇਸ਼ ਤੋਂ ਵੀ ਵਿਸ਼ਾਲ ਹੁੰਦਾ ਹੈ. ਉਹਨਾਂ ਲਈ ਸਮੂਹ ਦੀ ਜਿੱਤ ਤੇ ਖ਼ੁਸ਼ੀ ਪਹਿਲ ਪ੍ਰਿਥਮੇ ਹੁੰਦੀ ਹੈ. ਮਾਨਵਤਾ ਦਾ ਭਲਾ ਉਹਨਾਂ ਦਾ ਆਦਰਸ਼ ਤੇ ਸੁਪਨਾ ਹੁੰਦਾ ਹੈ. ਪੰਜਾਬ ਦੇ ਕਾਲੇ ਦੌਰ ਦੇ ਸ਼ੁਰੂਆਤੀ ਸਮੇਂ 'ਚ ਹੀ ਤਿੰਨ ਦਹਾਕੇ ਪਹਿਲਾਂ ਪੰਜਾਬ ਦੀ ਫਿਜ਼ਾ ’ਚ ਸਮਾਜ ਨੂੰ ਅੰਧਵਿਸ਼ਵਾਸਾਂ ਤੇ ਜਨਮਾਂ-ਕਰਮਾਂ ਦੇ ਭਰਮ ਭੁਲੇਖਿਆਂ ਤੋਂ ਦੂਰ ਕਰਨ ਦੀ ਨਵੀਂ ਸੋਚ ਨੇ ਅੰਗੜਾਈ ਭਰੀ. ਉਸ ਦੌਰ 'ਚ ਜਦ ਆਪਣੀ ਮਰਜ਼ੀ ਨਾਲ ਜਿਉਣ, ਸੋਚਣ ਤੇ ਪਹਿਨਣ ਤੇ ‘‘ਦਹਿਸ਼ਤ’ ਦਾ ਪਹਿਰਾ ਸੀ...ਉਸ ਸਮੇਂ 'ਚ ਸਮਾਜ ਨੂੰ ਵਿਗਿਆਨਕ ਸੋਚ ਦੀ ਜਾਗ ਲਾਉਣ ਲਈ ਤਰਕਸ਼ੀਲਾਂ ਦਾ ਇੱਕ ਕਾਫ਼ਲਾ ਤੁਰਿਆ. ਫਰੀਦਕੋਟ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਬਰਗਾੜੀ ਦਾ ਜਾਇਆ ਕ੍ਰਿਸ਼ਨ ਬਰਗਾੜੀ ਉਸ ਕਾਫ਼ਲੇ ਨਾਲ ਇੱਕ ਮੈਂਬਰ ਬਣ ਕੇ ਤੁਰਿਆ, ਜਿਸ ਨੇ ਬਾਅਦ 'ਚ ਇਸ ਕਾਫ਼ਲੇ ਦੀ ਅਗਵਾਈ ਕੀਤੀ ਤੇ ਆਪਣੇ ਥੋੜ੍ਹ -ਚਿਰੇ ਜੀਵਨ 'ਚ ਅਜਿਹੀਆਂ ਪੈੜਾਂ ਪਾਈਆਂ ਕਿ ਉਹ ਸੱਚੀ-ਸੁੱਚੀ ਜੀਵਨ ਜਾਂਚ ਦਾ ਇੱਕ ਰਾਹ ਬਣ ਗਿਆ. ਉਸ ਦੇ ਮੱਥੇ 'ਚ  ਬਲਦਾ ਗਿਆਨ ਦਾ ਦੀਵਾ... ਲੋਕਾਈ ਦੇ ਭਲੇ ਲਈ ਮਨ 'ਚ ਸੰਜੋਇਆ ਆਦਰਸ਼... ਪ੍ਰੇਰਨਾ ਸ੍ਰੋਤ ਬਣਿਆ. ਉਹ ਆਪਣੇ ਸਮਿਆਂ ਦਾ ਨਾਮਵਰ ਕਬੱਡੀ ਖਿਡਾਰੀ ਸੀ ਤੇ ਬਿਜਲੀ ਕਾਮਿਆਂ ਦੀ ਹਰਮਨ ਪਿਆਰੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦਾ ਸਿਰੜੀ ਕਾਮਾ.

ਤਰਕਸ਼ੀਲ ਲਹਿਰ 'ਚ ਸਿਦਕ ਦਿਲੀ ਨਾਲ ਕੰਮ ਕਰਕੇ ਉਸ ਨੇ ਪਿੰਡ ਬਰਗਾੜੀ ਨੂੰ ਪੰਜਾਬ ਦੇ ਨਕਸ਼ੇ ਤੇ ਉਭਾਰਿਆ. ਆਪਣਾ ਨਿੱਜ ਤਿਆਗਿਆ, ਸਮੂਹ ਦੇ ਹਿਤਾਂ ਨੂੰ ਪਹਿਲ ਦਿੱਤੀ. ਸਮਾਜ ਨੂੰ ਅੰਧ ਵਿਸ਼ਵਾਸਾਂ ਤੋਂ ਮੁਕਤ ਕਰਨ ਲਈ ਤਰਕ ਦੀਆਂ ਕਿਰਨਾਂ ਬਿਖ਼ੇਰੀਆਂ. ਲੋਕਾਂ ਦੇ ਮਨ ਮਸਤਕ ’ਚ ਕੀ, ਕਿਉਂ ਤੇ ਕਿਵੇਂ ਦੇ ਸੁਆਲ ਪੈਦਾ ਕੀਤੇ. ਤਰਕਸ਼ੀਲ ਕਾਫ਼ਲੇ ਨੂੰ ਬੁਲੰਦੀ ਤੇ ਲਿਜਾਣ ਲਈ ਦਿਨ ਰਾਤ ਇੱਕ ਕੀਤਾ. ਰਸਤੇ 'ਚ ਰੁਕਾਵਟਾਂ ਵੀ ਆਈਆਂ,‘ਕਾਲੇ ਦੌਰ’ ਨੇ ਉਸ ਦੇ ਕਦਮਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ...ਉਹ ਅਡੋਲ ਰਿਹਾ ਤੇ ਬੇਖ਼ੌਫ਼ ਆਪਣੀ ਮੰਜਿਲ ਵੱਲ ਤੁਰਦਾ ਗਿਆ. ਇਹ ਤਰਕਸ਼ੀਲਾਂ ਦੇ ਯਤਨਾਂ ਦਾ ਹੀ ‘‘ਫ਼ਲ’ ਸੀ ਕਿ  ਸਾਧ ਸਿਆਣਿਆਂ, ਤਾਂਤਰਿਕਾਂ, ਮਾਨਸਿਕ ਰੋਗਾਂ ਤੇ ਭਰਮ ਭੁਲੇਖਿਆਂ ਦਾ ਸ਼ਿਕਾਰ ਮਨੋਰੋਗੀ ਤਰਕਸ਼ੀਲਾਂ ਦੇ ਮਨੋਵਿਗਿਆਨਕ ਢੰਗ ਤਰੀਕਿਆਂ ਤੋਂ ਰਾਹਤ ਪਾਉਣ ਲੱਗੇ. ਤਰਕਸ਼ੀਲ ਸਾਹਿਤ ਆਮ ਲੋਕਾਂ ਦੇ ਹੱਥਾਂ ਤੱਕ ਪਹੁੰਚਿਆ. ਲੋਕਾਈ ਨੇ ਸਾਹਿਤ  ’ਚੋਂ ਜਿੰਦਗੀ ਨੂੰ ਤੱਕਿਆ.  ਬਰਗਾੜੀ ਦੇ ਇਸ ਨਾਇਕ ਨੇ ਆਪਣੇ ਕਾਫ਼ਲੇ ਨਾਲ ਮਿਲ ਕੇ ਆਪਣੇ ਘਰ 'ਚ ਹੀ ਮਨੋਰੋਗ ਮਸ਼ਵਰਾ ਕੇਂਦਰ ਖ਼ੋਲ੍ਹਿਆ... ਤੇ ਪਿੱਛੇ ਮੁੜ ਕੇ ਨਹੀਂ ਵੇਖਿਆ...ਫਿਰ ਕੀ ਸੀ, ਰਹੱਸਮਈ ਜਾਪਦੀਆਂ ਘਟਨਾਵਾਂ ਤੇ ਮਾਨਸਿਕ ਰੋਗੀਆਂ ਦੀਆਂ ਮਨੋ-ਗੁੰਝਲਾਂ ਦੀਆਂ ਪਰਤਾਂ ਸਾਹਮਣੇ ਆਉਣ ਲੱਗੀਆਂ ਤੇ ਤਰਕਸ਼ੀਲਾਂ ਦਾ ਕਾਫ਼ਲਾ ਇੱਕ ਲਹਿਰ 'ਚ ਤਬਦੀਲ ਹੋਣ ਲੱਗਾ.

ਉਸ ਨੇ ਆਪਣੇ ਅਮਲਾਂ ਨਾਲ ਦਰਸਾਇਆ ਕਿ ਮਨੁੱਖ਼ ਸਮੂਹ ਤੇ ਲਹਿਰ ਨਾਲ ਜੁੜ ਕੇ ਹੀ ਵੱਡਾ ਹੁੰਦਾ ਹੈ. ਲੋਕਾਂ ਨੂੰ ਤਰਕ ਦਾ ਚਾਨਣ ਵੰਡਦਾ ਉਹ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ. ਜਿਉਂਦੇ ਜੀਅ ਆਪਣਾ ਜੀਵਨ ਲੋਕਾਂ ਲਈ ਲਾਇਆ ਰਿਹਾ ਤੇ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਉਸ ਨੇ ਆਪਣੇ ਪਰਿਵਾਰ ਤੇ ਤਰਕਸ਼ੀਲ ਕਾਫ਼ਲੇ ਦੇ ਸੰਗੀ ਸਾਥੀਆਂ ਕੋਲ ਆਪਣਾ ਸਰੀਰ ਮੈਡੀਕਲ ਖ਼ੋਜ ਕਾਰਜਾਂ ਲਈ ਭੇਂਟ ਕਰਨ ਦੀ ਇੱਛਾ ਜਤਾਈ. ਜਦ ਉਸ ਦੀ ਜਿੰਦਗੀ ਨੇ ਆਖ਼ਰੀ ਕਰਵਟ ਲਈ ਤਾਂ ਉਹ ਉੱਤਰੀ ਭਾਰਤ 'ਚ ਮੈਡੀਕਲ ਖ਼ੋਜ ਕਾਰਜਾਂ ਲਈ ਆਪਣਾ ਮ੍ਰਿਤਕ ਸਰੀਰ ਸੌਂਪਣ ਵਾਲਾ ਪਹਿਲਾ ‘‘ਦਾਨੀ’ ਬਣਿਆ. ਆਪਣੇ ਸੱਚੇ ਸੁੱਚੇ ਕਰਮ ਤੇ ਆਪਾਵਾਰੂ ਭਾਵਨਾ ਸਦਕਾ ਉਸ ਨੂੰ ਤਰਕਸ਼ੀਲ ਲਹਿਰ ਦੇ ਨਾਇਕ ਦਾ ਦਰਜਾ ਪ੍ਰਾਪਤ ਹੋਇਆ. ਭਾਵੇਂ ਉਹ ਸਰੀਰਕ ਰੂਪ 'ਚ ਇਸ ਦੁਨੀਆਂ 'ਚ ਨਹੀਂ ਪਰ ਉਸ ਨਾਇਕ ਦਾ ਸਫ਼ਰ ਅੱਜ ਵੀ ਜਾਰੀ ਹੈ ਜਿਸ ਨੂੰ ਕਾਫ਼ਲੇ ਤੋਂ ਲਹਿਰ 'ਚ ਤਬਦੀਲ ਹੋਏ ਉਸ ਦੇ ਸੰਗੀ ਸਾਥੀ ਅੱਗੇ ਤੋਰ ਰਹੇ ਹਨ. ਉਸ ਦੇ ਘਰ 'ਚ ਚਲਦਾ ਮਸ਼ਵਰਾ ਕੇਂਦਰ ਹੁਣ ਉਸ ਦੀ ਯਾਦ 'ਚ ਬਰਗਾੜੀ ਦੇ ਬਾਹਰਵਾਰ ਬਣੇ ਕੇਂਦਰ 'ਚ ਤਬਦੀਲ ਹੋ ਗਿਐ.... ਅੱਜ ਉਸ ਨਾਇਕ ਦੀ 13ਵੀਂ ਬਰਸੀ ਤੇ ਉਸ ਦੇ ਵਾਰਸ ਉਸ ਤੋਂ ਪ੍ਰੇਰਨਾ ਲੈ ਕੇ ਸਮਾਜ ਨੂੰ ਭਰਮ ਮੁਕਤ ਤੇ ਖੁਸ਼ਹਾਲ ਕਰਨ ਦੇ ਆਦਰਸ਼ ਨਾਲ ਉਸ ਦੇ ਪਿੰਡ ਵਾਸੀ, ਸਨੇਹੀ ਤੇ ਤਰਕਸ਼ੀਲ ਲਹਿਰ ਦੇ ਕਾਮੇ ਬਰਗਾੜੀ ਵਿਖੇ ਜੁੜਨਗੇ. ਉਸ ਨਾਇਕ ਦੀ ਯਾਦ 'ਚ ਸਥਾਪਿਤ ਐਵਾਰਡ ਪ੍ਰਸਿੱਧ ਮਨੋਰੋਗ ਮਾਹਿਰ ਡਾ. ਬਲਵੰਤ ਸਿੰਘ ਸਿੱਧੂ ਨੂੰ ਦਿੱਤਾ ਜਾਏਗਾ. ਕ੍ਰਿਸ਼ਨ ਬਰਗਾੜੀ ਦਾ ਆਦਰਸ਼ ਹੁਣ ਉਸ ਦੇ ਵਾਰਸਾਂ ਦੇ ਹਵਾਲੇ ਹੈ, ਜਿਸ ਤੇ ਉਹ ਸਿਦਕਦਿਲੀ ਨਾਲ ਤੁਰ ਰਹੇ ਹਨ.

ਔਰਤ ਦੀ ਹੋਂਦ ਤੇ ਪ੍ਰਸ਼ਨ-ਚਿੰਨ੍ਹ ਕਿਉਂ?

ਹੇਮ ਰਾਜ ਸਟੈਨੋ

ਲੰਮੇ ਸਮੇਂ ਤੋਂ ਮਾਦਾ ਭਰੂਣ ਹੱਤਿਆ ਦਾ ਮਸਲਾ ਭਖਿਆ ਹੋਇਆ ਹੈ. ਸਰਕਾਰ ਨੇ ਗਰਭਪਾਤ ਕਰਨ ਅਤੇ ਕਰਵਾਉਣ ਨੂੰ ਕਾਨੂੰਨੀ ਤੌਰ ’ਤੇ ਜੁਰਮ ਕਰਾਰ ਦੇ ਦਿੱਤਾ ਹੋਇਆ ਹੈ ਪਰ ਇਹ ਵਰਤਾਰਾ ਫਿਰ ਵੀ ਕਿਸੇ ਨਾ ਕਿਸੇ ਰੂਪ ਵਿੱਚ ਬਦਸਤੂਰ ਜਾਰੀ ਹੈ. ਅਸਲ ਵਿੱਚ ਇਸ ਵਰਤਾਰੇ ਨੂੰ ਸਤਹੀ ਅਤੇ ਜਜ਼ਬਾਤੀ ਤੌਰ ’ਤੇ ਲੈਂਦਿਆਂ ਇਸ ਦਾ ਠੋਸ ਵਿਸ਼ਲੇਸ਼ਣ ਕਰਕੇ ਇਸ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ.

ਕੀ ਗਰਭਪਾਤ ਨੂੰ ਹੱਤਿਆ ਮੰਨਿਆ ਜਾ ਸਕਦਾ ਹੈ? ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਪਲ ਰਿਹਾ ਭਰੂਣ ਭਾਵੇਂ ਕਿਸੇ ਵੀ ਸਥਿੱਤੀ ਵਿੱਚ ਹੋਵੇ, ਔਰਤ ਦੇ ਸਰੀਰ ਵਿੱਚੋਂ ਹੀ ਖੁਰਾਕ ਲੈ ਕੇ ਪਲ ਰਿਹਾ ਹੁੰਦਾ ਹੈ. ਮੰਨ ਲਵੋ ਗਰਭਵਤੀ ਔਰਤ ਦੀ ਦਮ ਘੁੱਟ ਕੇ ਮੌਤ ਹੋ ਜਾਵੇ ਪਰ ਉਸ ਦੇ ਪੇਟ ਵਿੱਚੋਂ ਬਾਹਰ ਆਉਣ ’ਤੇ ਜਦੋਂ ਉਸ ਦਾ ਨਾੜੂਆ ਕੱਟਿਆ ਜਾਂਦਾ ਹੈ ਤਾਂ ਜੇ ਮਾਂ ਦੀ ਮੌਤ ਵੀ ਹੋ ਜਾਵੇ ਤਾਂ ਵੀ ਬੱਚਾ ਜ਼ਿੰਦਾ ਰਹਿ ਸਕਦਾ ਹੈ.

ਦੂਜੀ ਗੱਲ ਇਹ ਕਿ ਮਨੁੱਖ ਇਸ ਲਈ ਮਨੁੱਖ ਹੈ ਕਿ ਉਹ ਕੰਮ ਕਰਨ, ਸੋਚਣ ਅਤੇ ਬੋਲਣ, ਕਿਰਤ ਦੇ ਸੰਦ ਬਣਾ ਕੇ ਉਸ ਨਾਲ ਆਲੇ-ਦੁਆਲੇ ਦੀ ਕਾਇਆ ਕਲਪ ਕਰਨ ਅਤੇ ਹੋਰ ਲੋਕਾਂ ਨਾਲ ਸਮਾਜੀ ਸਬੰਧ ਬਣਾਉਣ ਦੇ ਕਾਬਲ ਹੁੰਦਾ ਹੈ ਪਰ ਭਰੂਣ ਵਿੱਚ ਇਹ ਕੁਝ ਮੌਜੂਦ ਨਹੀਂ ਹੁੰਦਾ. ਜਨਮ ਲੈਣ ਤੋਂ ਬਾਅਦ ਹੀ ਬੱਚਾ ਆਜ਼ਾਦ ਤੌਰ ’ਤੇ ਜ਼ਿੰਦਾ ਰਹਿਣ ਅਤੇ ਮਨੁੱਖੀ ਪ੍ਰਾਣੀ ਵਾਲਾ ਉਪਰੋਕਤ ਸਾਰਾ ਕੁਝ ਹਾਸਲ ਕਰਦਿਆਂ ਸਮਾਜ ਦਾ ਅੰਗ ਬਣਦਾ ਹੈ.

ਤੀਜੀ ਗੱਲ ਭਾਵੇਂ ਭਰੂਣ ਵਿੱਚ ਵਿਕਸਤ ਹੋ ਕੇ ਮਨੁੱਖੀ ਪ੍ਰਾਣੀ ਬਣ ਸਕਣ ਦੀ ਸੰਭਾਵਨਾ ਹੁੰਦੀ ਹੈ ਪਰ ਸੰਭਾਵਨਾ ਅਤੇ ਹਕੀਕਤ ਦੋਵੇਂ ਇੱਕੋ ਗੱਲਾਂ ਨਹੀਂ ਹਨ. ਮੌਸਮ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੋਵੇ ਪਰ ਅਸੀਂ ਇਸ ਨੂੰ ਮੀਂਹ ਦਾ ਪੈਣਾ ਨਹੀਂ ਕਹਿ ਸਕਦੇ. ਇਸ ਲਈ ਭਰੂਣ ਦੇ ਬੱਚਾ ਬਣ ਜਾਣ ਦੀ ਸੰਭਾਵਨਾ ਨੂੰ ਬੱਚੇ ਵਜੋਂ ਬਣ ਚੁੱਕੀ ਹਕੀਕਤ ਵਜੋਂ ਸਮਝਣਾ ਗ਼ਲਤ ਵਿਚਾਰ ਹੋ ਨਿੱਬੜਦਾ ਹੈ.

ਸਿੱਟਾ ਇਹ ਕਿ ਮਾਦਾ ਗਰਭਪਾਤ ਨੂੰ ਭਰੂਣ ਹੱਤਿਆ ਕਹਿਣਾ ਹੀ ਗ਼ਲਤ ਹੈ. ਭਰੂਣ ਔਰਤ ਦੇ ਸਰੀਰਦਾ ਹੀ ਇੱਕ ਅੰਗ ਹੁੰਦਾ ਹੈ. ਇਹ ਕੋਈ ਵੱਖਰਾ ਸਮਾਜਿਕ ਜੀਵ ਨਹੀਂ ਹੁੰਦਾ ਜਿਸ ਦੀ ਹੱਤਿਆਕੀਤੀ ਜਾਂਦੀ ਹੋਵੇ.

ਅਗਲਾ ਸਵਾਲ ਇਹ ਹੈ ਕਿ ਕੀ ਔਰਤ ਨੂੰ ਗਰਭਪਾਤ ਦਾ ਕੋਈ ਅਧਿਕਾਰ ਹੋਣਾ ਚਾਹੀਦਾ ਹੈ ਜਾਂ ਨਹੀਂ?

ਗਰਭਪਾਤ ਵਿਰੁੱਧ ਦਿੱਤੀ ਜਾਂਦੀ ਪਹਿਲੀ ਦਲੀਲ ਨੂੰ ਪਹਿਲਾਂ ਲੈਂਦੇ ਹਾਂ. ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਜਨਮ ਦੇਣ ਦੀ ਕਿਰਿਆ ਔਰਤ ਨੇ ਹੀ ਨਿਭਾਉਣੀ ਹੈ. ਫਿਰ ਤਾਂ ਇਸ ਦਾ ਮਤਲਬ ਇਹ ਵੀ ਬਣ ਜਾਂਦਾ ਹੈ ਕਿ ਪਰਿਵਾਰ ਨਿਯੋਜਨ ਬਹੁਤ ਵੱਡੀ ਬੇਵਕੂਫ਼ੀ ਵਾਲਾ ਕਾਨੂੰਨ ਹੈ ਜਿੰਨੇ ਮਰਜ਼ੀ ਬੱਚੇ ਪੈਦਾ ਹੋਈ ਜਾਣ, ਹੁੰਦੇ ਰਹਿਣੇ ਚਾਹੀਦੇ ਹਨ.

ਇਹ ਠੀਕ ਹੈ ਮਰਦ ਅਤੇ ਔਰਤ ਦਰਮਿਆਨ ਬੱਚੇ ਨੂੰ ਜਨਮ ਦੇਣ ਵਾਲੀ ਜ਼ਿੰਮੇਵਾਰੀ ਕੁਦਰਤੀ ਤੌਰ’ਤੇ ਔਰਤ ਦੀ ਹੈ ਪਰ ਕੀ ਕੁਦਰਤੀ ਤੌਰ ’ਤੇ ਜੋ ਕਿਰਿਆ ਹੈ ਉਸ ਦੀ ਉਲੰਘਣਾ ਜਾਂ ਵਰਤੋਂ ਕਰਨਾ ਗ਼ਲਤ ਹੈ? ਕੁਦਰਤੀ ਤੌਰ ’ਤੇ ਰਾਤ ਨੂੰ ਹਨੇਰਾ ਹੁੰਦਾ ਹੈ ਅੱਜ ਦਾ ਹੀ ਨਹੀਂ ਬਲਕਿ ਕਿੰਨੇ ਸੈਂਕੜੇ ਸਾਲ ਪਹਿਲਾਂ ਮਨੁੱਖ ਰਾਤ ਦੇ ਹਨੇਰੇ ਨੂੰ ਰੋਸ਼ਨੀ ਨਾਲ ਦੂਰ ਕਰਕੇ ਜੀਵਨ ਬਿਤਾ ਰਿਹਾ ਹੈ. ਗੱਲ ਇਹ ਹੈ ਕਿ ਕੁਦਰਤ ਕੋਈ ਚੇਤੰਨ ਸ਼ਕਤੀ ਨਹੀਂ ਹੈ ਜੋ ਮਨੁੱਖ ਲਈ ਕੋਈ ਨਿਯਮ ਤੈਅ ਕਰੇ. ਕਿਹੜੇ ਕੁਦਰਤੀ ਅਸੂਲ ਦੀ ਕਿਵੇਂ ਅਤੇ ਕਦੋਂ ਪਾਲਣਾ ਕਰਨੀ ਹੈ, ਇਸ ਦਾ ਫ਼ੈਸਲਾ ਖ਼ੁਦ ਮਨੁੱਖ ਨੇ ਕਰਨਾ ਹੁੰਦਾ ਹੈ. ਇਹੀ ਗੱਲ ਬੱਚੇ ਦੇ ਜਨਮ ਵਾਲੇ ਕੁਦਰਤੀ ਨਿਯਮ ਨੂੰ ਆਪਣੇ ਅਨੁਸਾਰ ਢਾਲ ਕੇ ਜੀਵਨ ਬਤੀਤ ਕਰਨ ਲਈ ਔਰਤ ਦੇ ਗਰਭਪਾਤ ਕਰਵਾਉਣ ’ਤੇ ਢੁੱਕਦੀ ਹੈ ਅਤੇ ਇਹ ਔਰਤ ’ਤੇ ਨਿਰਭਰ ਹੋਣਾ ਚਾਹੀਦਾ ਹੈ.

ਕੋਈ ਕਹਿ ਸਕਦਾ ਹੈ ਕਿ ਗਰਭਪਾਤ ਕਰਵਾਉਣ ਨਾਲ ਕੁੜੀਆਂ ਦੀ ਗਿਣਤੀ ਘਟਣ ਨਾਲ ਸਮਾਜਿਕ ਸਮੱਸਿਆ ਖੜ੍ਹੀ ਹੋਣ ਦਾ ਡਰ ਹੈ. ਜੇ ਇਸ ਤਰ੍ਹਾਂ ਸਮਾਜਿਕ ਸਮੱਸਿਆ ਖੜੀ ਹੋਣ ਦਾ ਡਰ ਹੈਤਾਂ ਇਸ ਨੂੰ ਦੂਰ ਕਰਨ ਲਈ ਕੁਝ ਸਮੇਂ ਲਈ ਮੁੰਡੇ ਦੇ ਜਨਮ ਨੂੰ ਬੰਦ ਕਰਨ ਲਈ ਕਾਨੂੰਨੀਤੌਰ ’ਤੇ ਲਾਜ਼ਮੀ ਕਰਾਰ ਕਿਉਂ ਨਹੀਂ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਕੁੜੀਆਂ ਨਾਲੋਂ ਮੁੰਡਿਆਂ ਦੀ ਗਿਣਤੀ ਘੱਟ ਰਹੇ ਪਰ ਇੱਥੇ ਤਾਂ ਸਿਰਫ਼ ਮਾਦਾ ਭਰੂਣ ਦੇ ਗਰਭਪਾਤ ਨੂੰ ਰੋਕਣਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ. ਇਸ ਦਾ ਮਤਲਬ ਹੈ ਕਿ ਸਮਾਜ ਵਿੱਚ ਕੁੜੀਆਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ ਅਤੇ ਕਿੰਨੀ ਨਹੀਂ ਹੋਣੀ ਚਾਹੀਦੀ? ਜਨਮ ਦੇਣਾ ਔਰਤ ਨੇ, ਫ਼ੈਸਲਾ ਕਰਨਾ ਮਰਦ ਨੇ, ਇਹ ਕਿਵੇਂ ਵਾਜਬ ਹੈ?

ਔਰਤ ਨੂੰ ਗਰਭਪਾਤ ਕਰਵਾਉਣ ਦੇ ਅਧਿਕਾਰ ਵਿਰੁੱਧ ਦਿੱਤੀਆਂ ਜਾਂਦੀਆਂ ਦਲੀਲਾਂ ਵਿੱਚ ਕੋਈ ਦਮ ਨਹੀਂ. ਔਰਤ ਨੂੰ ਗਰਭਪਾਤ ਕਰਵਾਉਣ ਦਾ ਪੂਰਾ-ਪੂਰਾ ਅਧਿਕਾਰ ਹੋਣਾ ਚਾਹੀਦਾ ਹੈ.

ਹੁਣ ਇਹ ਦੇਖਣਾ ਜ਼ਰੂਰੀ ਹੈ ਕਿ ਕਿ ਕੀ ਇਹ ਵਰਤਾਰਾ ਅੱਜ-ਕੱਲ੍ਹ ਦਾ ਹੈ ਕਿਉਂਕਿ ਮਾਦਾ ਗਰਭਪਾਤ ਕਰਵਾਉਣ ਨੂੰ ‘ਹੱਤਿਆ’ ਕਹਿਣ ਵਾਲੇ ਲੋਕ ਅਚੇਤ ਜਾਂ ਸੁਚੇਤ ਤੌਰ ’ਤੇ ਇਸ ਵਰਤਾਰੇ ਨੂੰ ਅੱਜ ਦੇ ਮਾਂ-ਬਾਪ ਦੇ ‘ਨਿਰਦਈ’, ‘ਅਧਰਮੀ’, ‘ਕਲਯੁਗੀ’ ਬਣ ਜਾਣਾ ਸਮਝਦੇ ਹਨ. ਇਸ ਸਬੰਧੀ ਦੇਸ਼ ਦੇ ਦੋ ਕੁ ਸੌ ਸਾਲਾਂ ਦੇ ਇਤਿਹਾਸ ਦੇ ਕੁਝ ਅੰਸ਼ ਪੇਸ਼ ਹਨ:-

*ਸੰਨ 1789 ਵਿੱਚ ਬਨਾਰਸ ਵਿੱਚ ਅੰਗਰੇਜ਼ ਜੌਨਾਥਨ ਡਨਕਨ ਨੇ ਖੋਜ ਕੀਤੀ ਤਾਂ ਦੇਖਿਆ ਕਿ ਬਾਲੜੀ ਹੱਤਿਆ ਦੀ ਇਹ ਰਵਾਇਤ ਉਸ ਵੇਲੇ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਮਾਲਵਾ, ਸੌਰਾਸ਼ਟਰ ਦੇ ਸਭ ਰਾਜਪੂਤਾਂ ਵਿੱਚ ਪ੍ਰਚਲਤ ਸੀ. ਗੁਜਰਾਤ ਵਿੱਚ ਰਾਜਪੂਤਾਂ ਦੀ ਵੰਸ਼ ਵਾਲੇ ਜਡੇਜਿਆਂ ਦੇ ਸੰਨ 1817 ਵਿੱਚ ਕੋਈ ਬਾਲੜੀ ਨਹੀਂ ਸੀ.
* 1856 ਵਿੱਚ ਬਨਾਰਸ ਡਿਵੀਜ਼ਨ ਵਿੱਚ ਬਾਲੜੀ ਹੱਤਿਆ ਬਾਰੇ ਕਰਵਾਈ ਪੜਤਾਲ ਤੋਂ ਪਤਾ ਲੱਗਿਆ ਕਿ 418 ਪਿੰਡਾਂ ਵਿੱਚੋਂ 308 ਪਿੰਡਾਂ ਵਿੱਚ ਬਾਲੜੀਆਂ ਦੀ ਗਿਣਤੀ ਲਗਪਗ ਨਾ ਦੇ ਬਰਾਬਰ ਸੀ ਅਤੇ ਇਨ੍ਹਾਂ ਹੀ 308 ਪਿੰਡਾਂ ਵਿੱਚੋਂ 62 ਪਿੰਡ ਤਾਂ ਅਜਿਹੇ ਸਨ ਜਿਨ੍ਹਾਂ ਵਿੱਚ ਰਾਜਪੂਤਾਂ ਦੇ 6 ਸਾਲ ਤੋਂ ਛੋਟੀ ਉਮਰ ਦੀ ਕੋਈ ਬੱਚੀ ਨਹੀਂ ਸੀ. ਭਾਵ ਇਹੀ ਕਿ ਛੇ ਸਾਲਾਂ ਵਿੱਚ ਹੀ ਉਹ ਬਾਲੜੀ ਹੱਤਿਆ ਵਾਲੀ ‘ਰਵਾਇਤ’ ਦੀ ਭੇਟ ਚੜ੍ਹ ਗਈਆਂ.
* ਬੜੌਦਾ ਦੇ ਰਹਿਣ ਵਾਲੇ ਐਲਗਜ਼ੈਂਡਰ ਵਾਕਰ ਨੇ ਇੱਕ ਰਿਪੋਰਟ ਵਿੱਚ ਦਰਸਾਇਆ ਕਿ ਜੇਠਵਾ ਬਰਾਦਰੀ ਦੇ ਮੁੱਖੀ ਪੋਰਬੰਦਰ ਦੇ ਰਾਣਾ ਪਰਿਵਾਰ ’ਚ ਇੱਕ ਸੌ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤਕ ਇੱਕ ਵੀ ਬੱਚੀ ਸਲਾਮਤ ਨਹੀਂ ਰੱਖੀ ਗਈ.

* ਪੰਜਾਬ, ਸੰਯੁਕਤ ਪ੍ਰਾਂਤ ਤੇ ਰਾਜਪੂਤਾਨੇ ਦੀਆਂ 1901, 1911, 1921 ਦੀਆਂ ਮਰਦਮਸ਼ੁਮਾਰੀਆਂ ਤੋਂ ਪਤਾ ਚੱਲਦਾ ਹੈ ਕਿ ਬਾਲੜੀ ਹੱਤਿਆ ਦੀ ਰਵਾਇਤ ਜੱਟ (ਹਿੰਦੂ), ਖੱਤਰੀ, ਰਾਜਪੂਤ (ਹਿੰਦੂ) ਗੁੱਜਰਾਂ ਵਿੱਚ ਵੀ ਪ੍ਰਚਲਤ ਸੀ.

ਬਾਲੜੀ-ਹੱਤਿਆ ਨੂੰ ਰੋਕਣ ਲਈ ਅੰਗਰੇਜ਼ੀ ਰਾਜ ਨੇ 1870 ਵਿੱਚ ਇੱਕ ਕਾਨੂੰਨ ਬਣਾਇਆ ਸੀ. ਇਹ ਕਾਨੂੰਨ ਬਣਾਉਣਾ ਵੀ ਸਿੱਧ ਕਰਦਾ ਹੈ ਕਿ ਇਹ ਰਵਾਇਤ ਵਿਆਪਕ ਪੱਧਰ ’ਤੇ ਚਾਲੂ ਸੀ.

ਇਹ ਵਰਤਾਰਾ ਅੱਜ-ਕੱਲ੍ਹ ਸ਼ੁਰੂ ਨਹੀਂ ਹੋਇਆ ਬਲਕਿ ਸਦੀਆਂ ਤੋਂ ਪ੍ਰਚਲਤ ਤੁਰਿਆ ਆ ਰਿਹਾਹੈ. ਇਸ ਨੂੰ ਅੱਜ-ਕੱਲ੍ਹ ਦੇ ਮਾਂ-ਬਾਪ ਦੇ ‘ਨਿਰਦਈ’, ‘ਕਲਯੁਗੀ’, ‘ਅਧਰਮੀ’ ਆਦਿ ਵਿਚਾਰਾਂ ਦੀ ਪੈਦਾਇਸ਼ ਨਹੀਂ ਸਮਝਣਾ ਚਾਹੀਦਾ. ਅਸਲ ਵਿੱਚ ਇਸ ਵਰਤਾਰੇ ਨੂੰ ਪੈਦਾ ਕਰਨ ਵਾਲੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਨੂੰ ਦੂਰ ਕਰਕੇ ਹੀ ਇਸ ਵਰਤਾਰੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ.

ਇਸ ਵਰਤਾਰੇ ਦੇ ਪ੍ਰਚਲਣ ਬਾਰੇ ਅੰਗਰੇਜ਼ ਸਰਕਾਰ ਨੇ ਪੜਤਾਲ ਦੌਰਾਨ ਪਾਇਆ ਸੀ ਕਿ ਇਹ ਬਾਲੜੀ-ਹੱਤਿਆ ਵੱਡੀਆਂ ਜਾਇਦਾਦਾਂ ਦੀਆਂ ਮਾਲਕ ਉੱਚ ਸ਼੍ਰੇਣੀਆਂ ਵਿੱਚ ਪ੍ਰਚਲਤ ਸੀ ਜਿਵੇਂ ਕਿ ਰਾਜਪੂਤ, ਪੱਟੀਦਾਰ, ਜੱਟ ਅਤੇ ਅਹੀਰ ਆਦਿ. ਉਨ੍ਹਾਂ ਦੇਖਿਆ ਕਿ ਰਾਜਪੂਤ ਆਪਣੀਆਂ ਕੁੜੀਆਂ ਲਈ ਉੱਚ ਘਰਾਣੇ ਦੇ ਵਰ ਹੀ ਚਾਹੁੰਦੇ ਸਨ ਪਰ ਉੱਚ ਘਰਾਣਿਆਂ ਦੀ ਮੰਗ ਅਨੁਸਾਰ ਆਪਣੀਆਂ ਕੁੜੀਆਂ ਨੂੰ ਦਿੱਤੇ ਜਾਣ ਵਾਲੇ ਦਾਜ ਦਾ ਖਰਚਾ ਝੱਲਣ ਨੂੰ ਤਿਆਰ ਨਹੀਂ ਸਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਜਾਇਦਾਦ ਦਾ ਵੱਡਾ ਹਿੱਸਾ ਵੇਚਣਾ ਪੈਂਦਾ ਸੀ. ਇਸ ਲਈ ਕੁੜੀਦੇ ਦਾਜ-ਦਹੇਜ ਤੋਂ ਬਚਣ ਲਈ ਉਹ ਬਾਲੜੀ ਹੱਤਿਆ ਵੱਲ ਝੁਕ ਗਏ.

ਅੱਜ ਵੀ ਦਾਜ-ਦਹੇਜ ਦੀ ਸਮੱਸਿਆ ਉਵੇਂ ਜਿਵੇਂ ਕਾਇਮ ਹੈ. ਇਹ ਭਾਵੇਂ ਕਾਨੂੰਨੀ ਤੌਰ ’ਤੇਜੁਰਮ ਹੈ ਪਰ ਸਮਾਜਿਕ ਤੌਰ ’ਤੇ ਇਸ ਨੂੰ ਪ੍ਰਵਾਨਗੀ ਮਿਲੀ ਹੋਈ ਹੈ. ਅੱਜ ਵੀ ਉਪਰਲੇ ਮੱਧਵਰਗ ਤਬਕੇ ਤੋਂ ਲੈ ਕੇ ਹੇਠਲੇ ਮੱਧਵਰਗ ਤਬਕੇ ਤਕ ਦੇ ਸਾਰੇ ਲੋਕ ਦਾਜ-ਦਹੇਜ ਦੀ ਸਮੱਸਿਆ ਤੋਂ ਔਖੇ ਹਨ ਅਤੇ ਉਨ੍ਹਾਂ ਵਿੱਚ ਹੀ ਇਹ ਵਰਤਾਰਾ ਜ਼ਿਆਦਾ ਪ੍ਰਚਲਤ ਹੈ.

ਆਲ ਇੰਡੀਆ ਡੈਮੋਕਰੈਟਿਕ ਵਿਮੈਨਜ਼ ਐਸੋਸੀਏਸ਼ਨ (ਏਡਵਾ) ਵੱਲੋਂ ਦਿੱਲੀ ਤੋਂ ਇਲਾਵਾ 16 ਸੂਬਿਆਂ ਦਾ ਇੱਕ ਸਰਵੇ ਕਰਵਾਇਆ ਗਿਆ. ਇਸ ਵਿੱਚ ਮੁੱਖ ਤੌਰ ’ਤੇ ਦਰਮਿਆਨੇ ਅਤੇਹੇਠਲੇ-ਦਰਮਿਆਨੇ ਤਬਕੇ ਦੇ 9000 ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ. ਸਰਵੇ ਰਿਪੋਰਟ ਦੇਮੁੱਖ ਅੰਸ਼ ਇਹ ਹਨ:-

* ਪਰਿਵਾਰਾਂ ਦੀ ਬਹੁਸੰਮਤੀ ਨੇ ਆਪਣੀ ਧੀ ਨੂੰ ਆਪਣੀ ਜਾਇਦਾਦ ਵਿੱਚੋਂ ਹਿੱਸਾ ਦੇਣ ਤੋਂ ਇਨਕਾਰ ਕੀਤਾ. ਦਾਜ-ਦਹੇਜ ਨੂੰ ਇਸ ਹਿੱਸੇ ਦਾ ਬਦਲ ਕਿਹਾ.

* ਦਾਜ-ਦਹੇਜ ਵਿਆਹ ਦੇ ਰਸਮਾਂ-ਰਿਵਾਜਾਂ ਤੋਂ ਅੱਗੇ ਨਿਕਲ ਜਾਂਦਾ ਹੈ. ਗਰਭ-ਧਾਰਨ, ਬੱਚੇਦੇ ਜਨਮ ਲੈਣ ਅਤੇ ਹਰ ਕਿਸਮ ਦੇ ਧਾਰਮਿਕ ਤੇ ਪਰਿਵਾਰਕ ਸਮਾਗਮ, ਇਹ ਸਭ ਅਜਿਹੇ ਮੌਕੇ ਹੁੰਦੇ ਹਨ ਜਦੋਂ ਮੁੰਡੇ ਵਾਲਿਆਂ ਵੱਲੋਂ ਕੁਝ ਦੇਣ ਦੀ ਮੰਗ-ਝਾਕ ਕੀਤੀ ਜਾਂਦੀ ਹੈ.

ਅੱਜ-ਕੱਲ੍ਹ ਦੇ ਦਰਮਿਆਨੇ ਤਬਕੇ ਆਰਥਿਕ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੇ ਹਨ.ਰਾਜਪੂਤਾਂ ਦੀ ਤਰ੍ਹਾਂ ਉਹ ਆਪਣੀ ਧੀ ਦੇ ਦਾਜ-ਦਹੇਜ ਨਾਲ ਲੜਖੜਾਈ ਆਪਣੀ ਆਰਥਿਕ ਹਾਲਤ ਨੂੰ ਹੋਰ ਦੀਵਾਲੀਏ ਵੱਲ ਧੱਕਣਾ ਨਹੀਂ ਚਾਹੁੰਦੇ.
ਅੱਗੇ ਹੋਰ, ਧੀ ਦਾ ਘਰ ਵਿੱਚ ਆਰਥਿਕ ਤੌਰ ’ਤੇ ਕੋਈ ਸਿੱਧਾ ਯੋਗਦਾਨ ਨਹੀਂ ਹੁੰਦਾ. ਜੇ ਧੀ ਕੋਈ ਕਾਰੋਬਾਰ ਕਰਦੀ ਵੀ ਹੈ ਤਾਂ ਵੀ ਆਪਣੀ ਇਹ ਕਮਾਈ ਜਾਂ ਤਾਂ ਉਹ ਆਪ ਹੀ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਦਿੰਦੀ ਜਾਂ ਫਿਰ ਪਰਿਵਾਰ ਵਾਲੇ ‘ਧੀ ਦਾ ਖਾਣਾ ਪਾਪ ਹੈ’ ਵਰਗੇ ਪੁਰਾਣੇ ਸੰਸਕਾਰਾਂ ਦੇ ਮਾਲਕ ਹੋਣ ਕਰਕੇ ਉਸ ਤੋਂ ਉਸ ਦੀ ਕਮਾਈ ਨਹੀਂ ਲੈਂਦੇ. ਇਸ ਦੇ ਉਲਟ ਮੁੰਡੇ ਦਾ ਘਰ ਦੀ ਆਰਥਿਕਤਾ ਵਿੱਚ ਸਿੱਧੇ ਤੌਰ ’ਤੇ ਯੋਗਦਾਨ ਹੁੰਦਾ ਹੈ. ਧੀ ਨੇ ਜਵਾਨ ਹੋ ਕੇ ਆਪਣੇ ਸਹੁਰੇ ਘਰ ਚਲੇ ਜਾਣਾ ਹੁੰਦਾ ਹੈ ਜਦੋਂਕਿ ਲੜਕੇ ਨੇ ਵਿਰਾਸਤ ਸੰਭਾਲਦਿਆਂ ਆਪਣੇ ਮਾਂ-ਬਾਪ ਦੇ ਘਰ ਹੀ ਰਹਿਣਾ ਹੁੰਦਾ ਹੈ.

ਇਸ ਤੋਂ ਇਲਾਵਾ ਧੀ ਦੇ ਦਾਜ-ਦਹੇਜ ਦਾ ਮਾਂ-ਬਾਪ ਦੇ ਮਨ ਵਿੱਚ ਝੋਰਾ ਹੁੰਦਾ ਹੈ ਜਦੋਂ ਕਿ ਪੁੱਤ ਨੇ ਦਾਜ-ਦਹੇਜ ਲੈ ਕੇ ਆਉਣਾ ਹੁੰਦਾ ਹੈ. ਇਸ ਲਈ ਝੋਰੇ ਦੀ ਥਾਂ ਸਗੋਂ ਮਾਂ-ਬਾਪ ਨੂੰ ਮਨੋਂ-ਮਨ ਖ਼ੁਸ਼ੀ ਭਰਿਆ ਅਹਿਸਾਸ ਹੁੰਦਾ ਹੈ.

ਜ਼ਿਮੀਂਦਾਰ ਲੋਕ ਆਪਣੀ ਜ਼ਮੀਨ ਵੇਚ ਕੇ ਧੀ ਦੇ ਦਾਜ-ਦਹੇਜ ’ਤੇ ਲਾਉਣ ਨੂੰ ਆਪਣਾ ਸਮਾਜਿਕ ਰੁਤਬਾ ਡਿੱਗਿਆ ਸਮਝਦੇ ਹਨ. ਇਸ ਲਈ ਉਹ ਦਾਜ-ਦਹੇਜ ਤੋਂ ਬਚਣ ਲਈ ਧੀ ਦੇ ਜਨਮ ਤੋਂ ਬਚਣਾ ਚਾਹੁੰਦੇ ਹਨ (ਸਮਾਜਿਕ ਰੁਤਬੇ ਦਾ ਸਵਾਲ ਜਾਇਦਾਦ ਅਤੇ ਧਨ-ਦੌਲਤ ਦੇ ਵੱਧ ਜਾਂ ਘੱਟ ਹੋਣਨਾਲ ਹੀ ਜੁੜਿਆ ਹੋਇਆ ਹੁੰਦਾ ਹੈ).
ਧੀ ਵਾਲਿਆਂ ਨੂੰ ਆਪਣੀ ਧੀ ਲਈ ਵਰ ਦੀ ਤਲਾਸ਼ ਕਰਨੀ ਪੈਂਦੀ ਹੈ. ਇਸ ਲਈ ਉਸ ਨੂੰ ਨੀਵਾਂ ਹੋਣਾ ਪੈਂਦਾ ਹੈ. ਉਨ੍ਹਾਂ ਨੂੰ ਧੀ ਨੂੰ ਪਾਲ-ਪੋਸ਼ ਕੇ ਵੱਡਾ ਕਰਨ, ਸਿੱਖਿਆ ਦੇਣ ਅਤੇ ਹੁਨਰਮੰਦ ਬਣਾਉਣ ਤੋਂ ਇਲਾਵਾ ਦਾਜ-ਦਹੇਜ ਵਿੱਚ ਸਭ ਕੁਝ ਦੇ ਕੇ ਵੀ ਮੁੰਡੇ ਵਾਲਿਆਂ ਨੂੰ ਹੱਥ ਜੋੜ ਕੇ ਕਹਿਣਾ ਪੈਂਦਾ ਹੈ, ‘‘ਜੀ, ਅਸੀਂ ਤਾਂ ਬਸ ਇੰਨੇ ਜੋਗੇ ਹੀ ਹਾਂ.’’
ਅੱਜ-ਕੱਲ੍ਹ ਅਖ਼ਬਾਰ ਵਿੱਚ ਬਲਾਤਕਾਰ, ਅਗਵਾ ਤੋਂ ਇਲਾਵਾ ਬੱਸਾਂ-ਗੱਡੀਆਂ, ਦਫ਼ਤਰਾਂ, ਕਾਰੋਬਾਰੀ ਅਦਾਰਿਆਂ ਆਦਿ ਅੰਦਰ ਕੁੜੀਆਂ ਨਾਲ ਹੁੰਦੇ ਦੁਰ-ਵਿਵਹਾਰ ਦੀਆਂ ਖ਼ਬਰਾਂ ਛਾਈਆਂਹਨ. ਇਹ ਮਾਹੌਲ ਹਰ ਕਿਸੇ ਨੂੰ ਧੀ ਦੀ ਸੁਰੱਖਿਆ ਤੋਂ ਬੋਝ-ਮੁਕਤ ਹੋਣ ਦਾ ਵਿਚਾਰ ਪੈਦਾ ਕਰਦਾ ਹੈ.

ਸਾਰ-ਤੱਤ ਇਹ ਹੈ ਕਿ ਕੁੜੀ ਅਤੇ ਮੁੰਡੇ ਵਿੱਚ ਮੌਜੂਦ ਆਰਥਿਕ ਨਾ-ਬਰਾਬਰੀ, ਸਮਾਜਿਕ ਅਤੇ ਸੱਭਿਆਚਾਰਕ ਨਾ-ਬਰਾਬਰੀਆਂ ਨੂੰ ਜਨਮ ਦਿੰਦੀ ਹੈ. ਇਹੀ ਨਾ-ਬਰਾਬਰੀ ਵਾਲੀਆਂ ਹਾਲਤਾਂ ਧੀ ਦੇ ਜਨਮ ਨੂੰ ਸੋਗਮਈ ਅਤੇ ਪੁੱਤ ਦੇ ਜਨਮ ਨੂੰ ਖ਼ੁਸ਼ੀ ਵਾਲਾ ਬਣਾਉਣ ਦਾ ਕਾਰਨ ਬਣਦੀਆਂ ਹਨ. ਇੱਥੋਂ ਹੀ ਮਾਂ-ਬਾਪ ਦੇ ਮਨ ਵਿੱਚ ਮਾਦਾ ਭਰੂਣ-ਗਰਭਪਾਤ ਦਾ ਵਿਚਾਰ ਉਤਪੰਨ ਹੁੰਦਾ ਹੈ ਅਤੇ ਇਹ ਵਰਤਾਰਾ ਵਾਪਰਦਾ ਹੈ.

ਜੇ ਇਸ ਵਰਤਾਰੇ ਕਰਕੇ ਸਮਾਜ ਨੂੰ ਸਮਾਜਿਕ ਸਮੱਸਿਆ ਖੜ੍ਹੀ ਹੋਣ ਦਾ ਡਰ ਹੈ ਤਾਂ ਔਰਤ ਜਾਤੀ ਨੂੰ ਪ੍ਰੇਰਤ ਕਰਨ ਦੇ ਢੰਗ ਦੇ ਨਾਲ-ਨਾਲ ਮਾਲੀ ਸਹਾਇਤਾ ਦੇਣ ਵਾਲੇ ਪ੍ਰੇਰਕ ਵਰਤੇ ਜਾਣੇ ਚਾਹੀਦੇ ਹਨ ਪਰ ਇਹ ਵਕਤੀ ਹੱਲ ਹੀ ਹੋਵੇਗਾ.
ਫ਼ਰਜ਼ ਕਰੋ ਕਿ ਸਮਾਜ ਵਿੱਚ ਆਰਥਿਕ ਤੌਰ ’ਤੇ ਨਾ-ਬਰਾਬਰੀ ਨਾ ਹੋਵੇ ਤਾਂ ਸਮਾਜਿਕ ਤੌਰ ’ਤੇ ਵੀ ਨਾ-ਬਰਾਬਰੀ ਦਾ ਸਵਾਲ ਪੈਦਾ ਨਹੀਂ ਹੁੰਦਾ. ਜਦੋਂ ਮਰਦ ਅਤੇ ਔਰਤ ਵਿਚਕਾਰ ਆਰਥਿਕ ਨਾ-ਬਰਾਬਰੀ ਨਹੀਂ ਹੋਵੇਗੀ ਤਾਂ ਉਹ ਸਮਾਜਿਕ ਤੌਰ ’ਤੇ ਵੀ ਬਰਾਬਰ ਹੋਣਗੇ. ਫਿਰ ਸੱਭਿਆਚਾਰ ਵਿੱਚ ਵੀ ਮੁੰਡਾ-ਕੁੜੀ ਨੂੰ ਇੱਕੋ ਜਿਹੀ ਮਾਨਤਾ ਅਤੇ ਮਾਣ ਵਾਲੀਆਂ ਕਦਰਾਂ-ਕੀਮਤਾਂਹੋਣਗੀਆਂ. ਇਹ ਸਭ ਕੁਝ ਹੋਣ ਨਾਲ ਪੁੱਤ ਜਾਂ ਧੀ ਇਸ ਵਿੱਚ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਫ਼ਰਕ ਮਹਿਸੂਸ ਨਹੀਂ ਹੋਵੇਗਾ. ਅਜਿਹੀ ਹਾਲਤ ’ਚ ਮਾਦਾ-ਗਰਭਪਾਤ ਕਰਵਾਉਣ ਦੀ ਕਿਸੇ ਨੂੰ ਕੋਈ ਲੋੜ ਮਹਿਸੂਸ ਨਹੀਂ ਹੋਵੇਗੀ. ਉਦੋਂ ਸਮਾਜ ਦੇ ਭਲੇ ਲਈ ਜੇ ਕੋਈ ਸੰਤਾਨ ਨੂੰ ਜਨਮ ਦੇਣ’ਤੇ ਸੰਜਮ ਵਰਤਣ ਦੀ ਜ਼ਰੂਰਤ ਪਵੇਗੀ ਤਾਂ ਹਰ ਕੋਈ ਖ਼ੁਸ਼ੀ-ਖ਼ੁਸ਼ੀ ਇਹ ਕਰੇਗਾ ਕਿਉਂਕਿ ਸਮੁੱਚੇ ਸਮਾਜ ਦੇ ਭਲੇ ਵਿੱਚ ਉਨ੍ਹਾਂ ਨੂੰ ਆਪਣਾ ਭਲਾ ਸਮੋਇਆ ਦਿਖਾਈ ਦੇਵੇਗਾ.

Øਸੰਪਰਕ:98769-53561