ਮਨਾਂ ਨੂੰ ਰੌਸ਼ਨ ਕਰਨ ਵਾਸਤੇ ਕਿਤਾਬਾਂ ਖਰੀਦੋ, ਪਟਾਕੇ ਨਹੀ: ਤਰਕਸ਼ੀਲ

ਖਰੜ, 21ਅਕਤੂਬਰ (ਕੁਲਵਿੰਦਰ ਨਗਾਰੀ): ਦੀਵਿਆਂ ਤੋਂ ਰੌਸ਼ਨੀ ਲੈਣ ਦਾ ਚਲਨ ਬਹੁਤ ਪੁਰਾਣਾ ਹੋ ਚੁੱਕਿਆ ਹੈ, ਕਿਉਂਕੇ ਵਿਗਿਆਨ ਨੇ ਘਰਾਂ ਅਤੇ ਆਲ਼ੇ-ਦੁਆਲ਼ੇ ਨੂੰ ਰੁਸ਼ਨਾਣ ਦਾ ਕੰਮ ਤਾਂ ਬਿਜਲੀ ਪੈਦਾ ਕਰਕੇ ਬਹੁਤ ਪਹਿਲਾਂ ਕਰ ਦਿੱਤਾ ਸੀ. ਲੋੜ ਅੱਜ ਗਿਆਨ-ਵਿਗਿਆਨ ਦਾ ਚਾਨਣ ਵੰਡਦੇ ਤਰਕਸ਼ੀਲ ਸਾਹਿਤ ਦੁਆਰਾ,

ਅੰਧ-ਵਿਸਵਾਸ਼ੀ ਮਨਾਂ ਅੰਦਰ ਧੁਰ ਤੱਕ ਫੈਲੇ ਹਨੇਰੇ ਨੂੰ ਦੂਰ ਕਰਨ  ਦੀ ਹੈ. ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਲੈਕਚਰਾਰ ਗੁਰਮੀਤ ਖਰੜ, ਕਰਮਜੀਤ ਸਕਰੁੱਲਾਂਪੁਰੀ

  ਤਰਕਸ਼ੀਲ ਆਗੂ ਗੁਰਮੀਤ ਖਰੜ ਕਰਮਜੀਤ  ਸਕਰੁੱਲਾਂਪੁਰੀ ਅਤੇ ਕੁਲਵਿੰਦਰ ਨਗਾਰੀ

ਅਤੇ ਕੁਲਵਿੰਦਰ ਨਗਾਰੀ ਨੇ ਸਾਂਝੇ ਬਿਆਨ ਰਾਹੀ ਦੱਸਿਆ ਕਿ ਵਿਗਿਆਨ ਦਾ ਚਾਨਣ ਵੱਧ ਤੋਂ ਵੱਧ ਘਰਾਂ ਤੱਕ ਪਹੁੰਚਾਣ ਲਈ ਤਰਕਸ਼ੀਲਾਂ ਵੱਲੋਂ ਖਰੜ ਸਹਿਰ ਵਿੱਚ ਦੀਵਾਲ਼ੀ ਮੌਕੇ ‘ਕਿਤਾਬਾਂ ਖਰੀਦੋ, ਪਟਾਕੇ ਨਹੀ’ ਦਾ ਸੰਦੇਸ਼ ਦਿੰਦੀ ‘‘ਪੁਸਤਕ ਪ੍ਰਦਸ਼ਨੀ  ਲਗਾਉਣ ਦਾ ਫੈਸਲਾ ਕੀਤਾ ਗਿਆ ਹੈ.

ਇਸ ਪੁਸਤਕ ਪ੍ਰਦਸ਼ਨੀ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪੱਜਣ ਦੀ ਅਪੀਲ ਕਰਦਿਆਂ ਤਰਕਸ਼ੀਲ ਆਗੂਆ ਨੇ ਦੱਸਿਆ ਕਿ ਇਹ ਬੁੱਕ ਸਟਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਮੇਨ ਗੇਟ ਮੂਹਰੇ ਲਗਾਈ ਜਾਵੇਗੀ. ਜਿਸ ਵਿੱਚ ਤਰਕਸ਼ੀਲਾਂ ਵੱਲੋਂ ਜਾਦੂ ਦੇ ਟਰਿੱਕ ਦਿਖਾ ਕੇ, ਜਾਦੂ ਨੂੰ ਚਮਤਕਾਰ ਦੱਸ ਕੇ ਠੱਗਣ ਵਾਲ਼ੇ ਪਾਖੰਡੀ ਲੋਕਾਂ ਦਾ ਪਰਦਾਫਾਸ ਕੀਤਾ ਜਾਵੇਗਾ.

ਪਟਾਕਿਆਂ ਦੇ ਮਾਰੂ ਅਸਰਾਂ ਦਾ ਜਿਕਰ ਕਰਦਿਆਂ ਤਰਕਸ਼ੀਲ ਆਗੂਆਂ ਨੇ ਕਿਹਾ ਕਿ ਦੀਵਾਲ਼ੀ ਮੌਕੇ ਹਰ ਵਰ੍ਹੇ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਫੂਕਣ ਨਾਲ਼ ਸਾਡਾ ਆਰਥਿਕ ਸੁਕਸਾਨ ਹੀ ਨਹੀਂ ਹੁੰਦਾ ਬਲਕਿ ਪਟਾਕਿਆਂ ਵਿਚੋਂ ਨਿਕਲਣ ਵਾਲ਼ੀਆਂ ਜਹਿਰੀਲੀਆਂ ਗੈਸਾਂ ਗੰਭੀਰ ਬੀਮਾਰੀਆਂ ਦਾ ਕਾਰਨ ਵੀ ਬਣਦੀਆਂ ਹਨ. ਤਰਕਸ਼ੀਲਾਂ ਨੇ ਪਹਿਲਾਂ ਹੀ ਹੱਦ ਤੋਂ ਵੱਧ ਗੰਧਲਾ ਹੋ ਚੁੱਕੇ ਵਾਤਾਵਰਣ ਨੂੰ ਦੀਵਾਲ਼ੀ ਮੌਕੇ ਪਟਾਕਿਆਂ ਦੇ ਸ਼ੋਰ ਅਤੇ ਜ਼ਹਿਰੀਲਆਂ ਗੈਸਾਂ ਨਾਲ ਹੋਰ ਪਲੀਤ ਨਾ ਕਰਨ ਦੀ ਲੋਕਾਂ ਨੂੰ ਅਪੀਲ ਵੀ ਕੀਤੀ.