ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਦੀ ਛਿਮਾਹੀ ਇਕੱਤਰਤਾ 26 ਨਵੰਬਰ ਨੂੰ

ਲੁਧਿਆਣਾ, 5 ਨਵੰਬਰ (ਹਰਚੰਦ ਭਿੰਡਰ): ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਦੀ ਮੀਟਿੰਗ ਅੱਜ ਜ਼ੋਨ ਜਥੇਬੰਦਕ ਮੁੱਖੀ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਜ਼ੋਨ ਦਫਤਰ ਨੇੜੇ ਬੱਸ ਸਟੈਂਡ ਲੁਧਿਆਣਾ ਵਿੱਖੇ ਹੋਈ. ਜਿਸ ਵਿੱਚ ਜ਼ੋਨ ਅਹੁਦੇਦਾਰਾਂ ਤੋਂ ਇਲਾਵਾ ਜੋਨ ਦੀਆਂ ਸਾਰੀਆਂ

ਇਕਾਈਆਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ. ਇਸ ਸਮੇਂ ਤਰਕਸ਼ੀਲ ਆਗੂਆਂ ਵੱਲੋਂ ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅੰਕ ਜਾਰੀ ਕਰਨ ਦੇ ਇਲਾਵਾ ਜ਼ੋਨ ਦੀ ਛਿਮਾਹੀ ਇਕੱਤਰਤਾ ਬਾਰੇ ਚਰਚਾ ਕਰਦਿਆ ਤਰਕਸ਼ੀਲ ਆਗੂ ਨੇ ਦੱਸਿਆ ਕਿ ਛਿਮਾਹੀ ਇਕੱਤਰਤਾ 26 ਨਵੰਬਰ ਨੂੰ ਜ਼ੋਨ ਦਫਤਰ ਲੁਧਿਆਣਾ ਵਿੱਚ ਕਰਨੀ ਤਹਿ ਕੀਤੀ ਗਈ ਜੋ ਉੱਘੇ ਸਮਾਜ ਵਿਗਿਆਨੀ ਕਾਰਲ ਮਾਰਕਸ ਦੇ ਸਾਥੀ ਫਰੈਡਰਿਕ ਏਂਗਲਜ ਦੇ ਜਨਮ ਦਿਨ ਨੂੰ ਸਮਰਪਿਤ ਹੋਵੇਗੀ. ਇਹ ਸਮਾਂ ਸਵੇਰੇ 10.30 ਵਜੇ ਹੋਵੇਗਾ. ਇਸ ਦੌਰਾਨ ਜ਼ੋਨ ਦੇ ਸਾਰੇ ਵਿਭਾਗੀ ਮੁੱਖੀਆਂ ਅਤੇ ਇਕਾਈਆਂ ਵੱਲੋਂ ਆਪਣੀ ਕਾਰਗੁਜ਼ਾਰੀ ਦੀਆਂ ਰਿਪੋਰਟਾਂ ਸਾਂਝੀਆਂ ਕੀਤੀਆਂ ਜਾਣਗੀਆਂ. ਅਗਲੇ ਸੈਸਨ ਦੀ ਕਾਰਜ ਵਿਉਂਤ ਤਹਿ ਕੀਤੀ ਜਾਵੇਗੀ. ਇਸ ਵਿੱਚ ਜ਼ੋਨ ਅਤੇ ਸਾਰੀਆਂ ਇਕਾਈਆਂ ਦੇ ਸਾਰੇ ਵਿਭਾਗਾਂ ਦੇ ਮੁੱਖੀ ਅਤੇ ਮੈਂਬਰ ਸ਼ਾਮਲ ਹੋਣਗੇ. ਪ੍ਰਵਾਰਿਕ ਮਿਲਣੀਆਂ ਅਤੇ ਸੱਭਿਆਚਾਰਿਕ ਤੌਰ ਤੇ ਪ੍ਰਚਾਰ ਪ੍ਰਸਾਰ ਲਈ ਵਿਸ਼ੇਸ਼ ਨੀਤੀ ਬਣਾਉਣ ਲਈ ਵੀ ਇਸ ਮੌਕੇ ਚਰਚਾ ਕੀਤੀ ਜਾਵੇਗੀ.

 ਇਸ ਸਮੇਂ ਵਿੱਤ ਵਿਭਾਗ ਦੇ ਆਗੂ ਆਤਮਾ ਸਿੰਘ ਨੇ ਦੱਸਿਆ ਕਿ ਇਸ ਵਾਰ ਚੇਤਨਾ ਪਰਖ ਪ੍ਰੀਖਿਆ ਵਿੱਚ ਲੁਧਿਆਣਾ ਜੋਨ ਦੇ ਵਿਦਿਆਰਥੀਆਂ ਬਹੁਤ ਵਧੀਆ ਕਾਰਜਗੁਜ਼ਾਰੀ ਦਿਖਾਈ ਹੈ. ਜ਼ੋਨ ਦੇ ਛੇਵੀਂ ਅੱਠਵੀ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਪਹਿਲੇ ਨੰਬਰ ਤੇ ਰਹੇ ਹਨ. ਜ਼ੋਨ ਵੱਲੋ ਵਿਦਿਆਰਥੀਆ ਨੂੰ ਉਤਸ਼ਾਹਤ ਕਰਨ ਵਾਸਤੇ ਇਨਾਮ ਸਨਮਾਨ ਅਤੇ ਸ਼ਰਟੀਫਿਕੇਟ ਦਿੱਤੇ ਜਾਣਗੇ. ਇਸ ਮੀਟਿੰਗ ਵਿੱਚ ਉਪਰੋਕਤ ਦੇ ਇਲਾਵਾ ਮਾ. ਰਜਿੰਦਰ ਜੰਡਿਆਲੀ, ਸ਼ਮਸ਼ੇਰ ਨੂਰਪਰੀ, ਹਰਚੰਦ ਭਿੰਡਰ, ਕਰਤਾਰ ਵੀਰਾਨ, ਮੋਹਨ ਬਡਲਾ, ਧਰਮਪਾਲ ਸਿੰਘ, ਰੁਪਿੰਦਰਪਾਲ ਸਿੰਘ, ਧਰਮ ਸਿੰਘ, ਮਲਕੀਤ ਸਿੰਘ ਸੁਧਾਰ ਅਤੇ ਨਛੱਤਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ.

powered by social2s