ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੀ ਜਥੇਬੰਦਕ ਚੋਣ ਹੋਈ

ਪਟਿਆਲਾ, 13 ਮਾਰਚ (ਮਾ. ਰਮਣੀਕ ਸਿੰਘ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੀ ਮੀਟਿੰਗ ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਹੋਈ. ਜਿਸ ਵਿੱਚ ਇਕਾਈ ਵੱਲੋਂ ਕੀਤੀਆਂ ਸਰਗਰਮੀਆਂ ਦੀ ਚਰਚਾ ਹੋਈ. ਇਹਨਾਂ ਵਿੱਚ ਮੁੱਖ ਤੌਰ ਤੇ ਜੰਤਕ ਪ੍ਰੋਗਰਾਮਾਂ ਵਿੱਚ ਤਰਕਸ਼ੀਲ ਸਾਥੀਆਂ ਦੀ

ਸਮੂਲੀਅਤ, ਵਿਦਿਆਰਥੀਆਂ ਨੂੰ ਚੇਤਨ ਕਰਨ ਵਾਸਤੇ ਕਰਵਾਈ ਜਾਂਦੀ ਚੇਤਨਾ ਪਰਖ ਪ੍ਰੀਖਿਆ, ਸੁਸਾਇਟੀ ਦੀ ਇਕਾਈ ਕੋਲ ਸਲਾਹ ਵਾਸਤੇ ਆ ਰਹੇ ਮਾਨਸਿਕ ਸਮੱਸਿਆਵਾਂ ਅਤੇ ਰੋਗਾਂ ਦੇ ਕੇਸਾਂ ਆਦਿ ਬਾਰੇ ਚਰਚਾ ਕੀਤੀ ਗਈ.

ਇਸ ਦੇ ਬਾਅਦ ਮੁੱਖ ਅਜੰਡਾ ਇਕਾਈ ਦੀ ਦੋ ਸਾਲਾਂ ਬਾਅਦ ਹੋਣ ਵਾਲੀ ਜਥੇਬੰਦਕ ਚੋਣ ਸੀ. ਜੋ ਕਿ ਪਟਿਆਲਾ ਜੋਨ ਦੇ ਜਥੇਬੰਦਕ ਮੁੱਖੀ ਦੀ ਪ੍ਰਧਾਨਗੀ ਹੇਠ ਮੁਕੱਮਲ ਹੋਈ. ਇਸ ਵਿੱਚ ਇਕਾਈ ਦੇ ਜਥੇਬੰਦਕ ਮੁਖੀ ਚਰਨਜੀਤ ਪਟਵਾਰੀ, ਵਿੱਤ ਮੁੱਖੀ ਕੁਲਵੰਤ ਕੌਰ, ਮੀਡੀਆ ਮੁੱਖੀ ਮਾ. ਰਮਣੀਕ ਸਿੰਘ, ਮਾਨਸਿਕ ਸਲਾਹ ਮੁੱਖੀ ਸਤੀਸ ਆਲੋਵਾਲ ਅਤੇ ਸਭਿਆਚਾਰਕ ਮੁਖੀ ਡਾ. ਅਨਿਲ ਕੁਮਾਰ ਸਰਬਸਮੰਤੀ ਨਾਲ ਚੁਣੇ ਗਏ.

ਇਸ ਸਮੇਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਮੁਲਾਂਪੁਰ ਖੁਰਦ ਵਿਖੇ 28 ਮਾਰਚ ਨੂੰ ਤਰਕਸ਼ੀਲ ਸੱਭਿਆਚਾਰਕ ਪ੍ਰੋਗਰਾਮ ਕਰਾਉਣ ਦਾ ਫੈਸਲਾ ਲਿਆ ਗਿਆ. ਇਸ ਮੀਟਿੰਗ ਵਿੱਚ ਹੋਰਨਾ ਦੇ ਇਲਾਵਾ ਰਾਮ ਸਿੰਘ ਬੰਗ, ਹਰੀਦੱਤ, ਹਰਚੰਦ ਭਿੰਡਰ, ਲਾਭ ਸਿੰਘ, ਮੈਡਮ ਸਨੇਹ ਲਤਾ, ਹਰਬੰਸ ਸੋਨੂੰ, ਰਣਧੀਰ ਸਿੰਘ, ਕਾਮਰੇਡ ਭਰਪੂਰ ਸਿੰਘ ਅਤੇ ਦਲੇਲ ਸਿੰਘ ਆਦਿ ਹਾਜ਼ਰ ਸਨ.