ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਸਰਬਸੰਮਤੀ ਨਾਲ ਹੋਈ ਤਰਕਸ਼ੀਲ ਸੁਸਾਇਟੀ ਇਕਾਈ ਮੋਹਾਲੀ ਦੀ ਚੋਣ

ਦੇਸ਼ ਅੰਦਰ ਕੁਚਲੇ ਜਾ ਰਹੇ ਲੋਕਤੰਤਰ ਦੀ ਤਰਕਸ਼ੀਲਾਂ ਨੇ ਪ੍ਰਗਟਾਈ ਚਿੰਤਾ

ਮੋਹਾਲੀ,15 ਮਾਰਚ (ਡਾ. ਮਜੀਦ ਆਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦਾ ਇੱਕ ਇਜਲਾਸ ਇਥੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿਖੇ ਹੋਇਆ। ਇਜਲਾਸ ਵਿੱਚ ਮੁੱਖ-ਮਹਿਮਾਨ ਅਤੇ ਆਬਜਰਬਰ ਦੇ ਤੌਰ ਤੇ ਸੁਸਾਇਟੀ ਦੇ ਜੋਨ ਆਗੂ ਜਰਨੈਲ ਕਰਾਂਤੀ ਸ਼ਾਮਲ ਹੋਏ। ਇਸ ਮੌਕੇ

ਸੁਸਾਇਟੀ ਦੀ ਸਥਾਨਕ ਇਕਾਈ ਵਲੋਂ ਪਿਛਲੇ ਦੋ ਸਾਲਾਂ ਵਿੱਚ ਕੀਤੇ ਗਏ ਕਾਰਜਾਂ ਦੀ ਰਿਪੋਰਟ ਮਾਸਟਰ ਸੁਰਜੀਤ ਸਿੰਘ ਦੁਆਰਾ ਪੜੀ ਗਈ ਅਤੇ ਸੁਸਾਇਟੀ ਦੁਆਰਾ ਪ੍ਰਾਪਤ ਟੀਚੇ ਅਤੇ ਘਾਟਾਂ ਸਬੰਧੀ ਸਮੀਖਿਆ ਕੀਤੀ ਗਈ।ਇਸ ਉਪਰੰਤ ਅਗਲੇ ਦੋ ਸਾਲਾਂ ਲਈ ਇਕਾਈ ਮੋਹਾਲੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਸਰਬ-ਸੰਮਤੀ ਨਾਲ ਜਸਵੰਤ ਮੋਹਾਲੀ ਜਥੇਬੰਦਕ ਮੁਖੀ, ਮਾਸਟਰ ਜਰਨੈਲ ਕਰਾਂਤੀ ਵਿੱਤ ਮੁਖੀ, ਡਾ. ਮਜੀਦ ਆਜਾਦ ਮੀਡੀਆ ਮੁਖੀ, ਇਕਬਾਲ ਸਿੰਘ ਮਾਨਸਿਕ ਸੇਹਤ ਵਿਭਾਗ ਮੁਖੀ ਅਤੇ ਗੋਰਾ ਹੋਸ਼ਿਆਰਪੁਰੀ ਸਭਿਆਚਾਰ ਵਿਭਾਗ ਮੁਖੀ ਚੁਣੇ ਗਏ।

ਇਸ ਮੌਕੇ ਨਵੀਂ ਬਣੀ ਕਮੈਟੀ ਨੇ ਵਿਗਿਆਨਕ ਚੇਤਨਾ ਦੇ ਪਰੋਗਰਾਮ ਲੋਕਾਂ ਤੱਕ ਲਿਜਾਣ ਲਈ ਪਿੰਡਾਂ ਦੀ ਸੱਥਾਂ ਵਿੱਚ ਸੰਵਾਦ ਰਚਾਉਣ ਅਤੇ ਸਕੂਲੀ ਵਿਦਿਆਰਥੀਆਂ ਤੱਕ ਪਹੁੰਚ  ਸਬੰਧੀ ਫੈਸਲਾ ਕੀਤਾ। ਇਸ ਰਾਹੀਂ ਲੋਕਾਂ ਵਿੱਚ ਉਸਾਰੂ ਸਭਿਆਚਾਰ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਜਾਦੂ ਦੇ ਭੇਦ ਖੋਲਣ ਲਈ ਜਾਦੂਗਰ ਦੇ ਟਰਿੱਕ ਵੀ  ਕੀਤੇ ਜਾਣਗੇ।

ਹਾਜ਼ਰ ਆਗੂਆਂ ਨੇ ਇਸ ਗੱਲ ਤੇ ਵੀ ਚਿੰਤਾ ਪਰਗਟਾਈ ਕਿ ਦੇਸ਼ ਵਿੱਚ ਸਰਕਾਰ ਵਲੋਂ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਲੋਕਤੰਤਰ ਨੂੰ ਕੁਚਲਿਆ ਜਾ ਰਿਹਾ ਹੈ। ਪਰ ਇਸਦੇ ਵਿਰੋਧ ਵਿੱਚ ਲੋਕ-ਹਿਤੈਸ਼ੀ ਕਾਰਕੁਨ ਡਟੇ ਹੋਏ ਹਨ। ਇਸ ਬਹਿਸ ਵਿੱਚ ਹੋਰਨਾਂ ਤੋਂ ਬਿਨਾ ਜਸਵਿੰਦਰ ਸਿੰਘ, ਸਤਵਿੰਦਰ ਚੁੰਨੀ, ਗੁਰਤੇਜ ਸਿੰਘ, ਹਰਵਿੰਦਰ ਸਿੰਘ, ਅਮਰੀਕ ਭਬਾਤ, ਸਮਸ਼ੇਰ ਆਦਿ ਨੇ ਵੀ ਭਾਗ ਲਿਆ ਅਤੇ ਆਪਣੇ ਵਿਚਾਰ ਰੱਖੇ।