ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਖਰੜ ਵਿਖੇ ਲਗਾਈ ਜਾਵੇਗੀ ਚਮਤਕਾਰਾਂ ਦਾ ਪਰਦਾਫਾਸ਼ ਕਰਨ ਦੀ ਟ੍ਰੇਨਿੰਗ ਵਰਕਸ਼ਾਪ

ਖਰੜ, 16 ਮਾਰਚ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਚੰਡੀਗੜ੍ਹ ਦੀ ਕੱਲ੍ਹ ਹੋਈ ਮੀਟਿੰਗ ਵਿੱਚ ਤਰਕਸ਼ੀਲ ਮੈਂਬਰਾਂ ਨੂੰ ਸਬੋਧਨ ਕਰਦੇ ਹੋਏ ਜ਼ੋਨ ਦੇ ਮੀਡੀਆ ਵਿਭਾਗ ਮੁਖੀ ਬਲਦੇਵ ਜਲਾਲ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਦਾ ਉਦੇਸ਼ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਹੈ.

ਇਸੇ ਉਦੇਸ਼ ਦੀ ਪੂਰਤੀ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਅੰਧਵਿਸ਼ਵਾਸ਼ਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਚਮਤਕਾਰਾਂ ਦਾ ਪਰਦਾਫਾਸ਼ ਵਿਸ਼ੇ ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ. ਪ੍ਰਿੰਸੀਪਲ ਗੁਰਮੀਤ ਖਰੜ ਨੇ ਕਿਹਾ ਕਿ ਚਾਹੇ ਇਕੀਵੀਂ ਸਦੀ ਨੂੰ ਵਿਗਿਆਨ ਦੀ ਸਦੀ ਕਿਹਾ ਜਾਂਦਾ ਹੈ ਪਰ ਲੋਕਾਂ ਦੀ ਸੋਚ ਅੱਜ ਵੀ ਅੰਧਵਿਸ਼ਵਾਸ਼ਾਂ ਵਿੱਚ ਫਸੀ ਹੋਈ ਹੈ. ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਵਿਅਕਤੀ ਕੋਲ ਅਜਿਹੀ ਗੈਬੀਸ਼ਕਤੀ ਨਹੀਂ ਜਿਸ ਨਾਲ਼ ਕਿਸੇ ਦਾ ਕੰਮ ਵਿਗਾੜਿਆ ਜਾਂ ਸਵਾਰਿਆ ਜਾ ਸਕੇ.

ਜ਼ੋਨ ਮੁਖੀ ਗਿਆਨ ਚੰਦ ਨੇ ਕਿਹਾ ਕਿ ਕੁੱਝ ਵੀ ਚਮਤਕਾਰ ਲੱਗੇ ਤਾਂ ਉਸ ਨੂੰ ਮੰਨੋ ਨਾ ਸਗੋਂ ਸਮਝਣ ਦਾ ਯਤਨ ਕਰੋ. ਉਨ੍ਹਾਂ ਕਿਹਾ ਭੂਤ-ਪ੍ਰੇਤਾਂ ਦੀ ਕੋਈ ਹੋਂਦ ਨਹੀਂ ਹੁੰਦੀ ਤੇ ਨਾ ਹੀ ਕੋਈ ਪੁਨਰ-ਜਨਮ ਹੁੰਦਾ ਹੈ. ਹਰੇਕ ਵਰਤਾਰਾ ਕੁਦਰਤ ਦੇ ਨਿਯਮਾਂ ਅਨੁਸਾਰ ਵਾਪਰਦਾ ਹੈ ਪਰ ਅੰਧਵਿਸ਼ਵਾਸੀ ਲੋਕ ਅਗਿਆਨਤਾ ਵਸ ਕੁਝ ਘਟਨਾਵਾਂ ਨੂੰ ਚਮਤਕਾਰ ਮੰਨਣ ਲੱਗ ਜਾਂਦੇ ਹਨ. ਜੋਨ ਦੇ ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਜਰਨੈਲ ਕ੍ਰਾਂਤੀ ਜੀ ਨੇ ਨਦੀਆਂ ਨਾਲਿਆਂ ਚ ਪੂਜਾ ਸਮੱਗਰੀ ਸੁੱਟਣ ਦਾ ਮੁੱਦਾ ਉਠਾਇਆ. ਉਨ੍ਹਾਂ ਕਿਹਾ ਕਿ ਲਾਇਲੱਗਤਾ ਵਸ ਸਾਨੂੰ ਕੋਈ ਵੀ ਇਹੋ ਜਿਹੀ ਵਸਤੂ ਪਾਣੀ ਵਿੱਚ ਨਹੀਂ ਸੁੱਟਣੀ ਚਾਹੀਦੀ ਜਿਸ ਨਾਲ ਪਾਣੀ ਦੂਸ਼ਿਤ ਹੁੰਦਾ ਹੋਵੇ.

ਜ਼ੋਨਲ ਆਗੂ ਜੋਗਾ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਸਹੀਦੀ ਦਿਹਾੜੇ 23 ਮਾਰਚ ਨੂੰ ਸਮਰਪਿਤ ਜੋਨ ਚੰਡੀਗੜ੍ਹ ਦੀਆਂ ਸਾਰੀਆਂ ਇਕਾਈਆਂ ਦੇ ਮੈਂਬਰਾਂ ਵਾਸਤੇ ਖਰੜ ਵਿਖੇ ਚਮਤਕਾਰਾਂ ਦਾ ਪਰਦਾਫਾਸ਼ ਕਰਨ ਦੀ ਵਰਕਸ਼ਾਪ ਲਗਾਈ ਜਾਵੇਗੀ. ਇਸ ਮੀਟਿੰਗ ਹਾਜਰ ਕੁਲਵਿੰਦਰ ਨਗਾਰੀ, ਮਨਦੀਪ ਮਾਜਰੀ, ਦਵਿੰਦਰ ਸਰਥਲੀ, ਸੁਜਾਨ ਸਿੰਘ, ਪ੍ਰੇਮ ਸਿੰਘ, ਸੁਰਜੀਤ ਸਿੰਘ ਮੋਹਾਲੀ, ਕਰਮਜੀਤ ਸਕਰੁੱਲਾਂਪੁਰੀ, ਜਰਨੈਲ ਸਹੌੜਾ, ਸੁਰਿੰਦਰ ਸਿੰਬਲਮਾਰਾ ਨੇ ਜੋਤਿਸ਼ੀਆਂ, ਤਾਂਤਰਿਕਾਂ ਅਤੇ ਘੰਟਿਆਂ ਚ ਕਿਸਮਤ ਬਦਲਣ ਵਾਲਿਆਂ ਨੂੰ ਤਰਕਸ਼ੀਲ ਸੁਸਾਇਟੀ ਵੱਲੋਂ ਰੱਖਿਆ ਪੰਜ ਲੱਖ ਦਾ ਨਗਦ ਇਨਾਮ ਜਿੱਤਣ ਦੀ ਪੇਸ਼ਕਸ ਵੀ ਕੀਤੀ.