ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਸਰਕਾਰੀ ਗਰਲਜ਼ ਕਾਲਜ ਸੈਕਟਰ 42 ਵਿੱਚ ਤਰਕਸ਼ੀਲ ਪ੍ਰੋਗਰਾਮ ਹੋਇਆ

ਚੰਡੀਗੜ੍ਹ, 7 ਜਨਵਰੀ (ਜੋਗਾ ਸਿੰਘ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ(ਰਜਿ੦) ਦੀ ਚੰਡੀਗੜ੍ਹ ਇਕਾਈ ਵਲੋਂ ਸਰਕਾਰੀ ਗਰਲਜ਼ ਕਾਲਜ ਸੈਕਟਰ 42 ਵਿੱਚ ਤਰਕਸ਼ੀਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ. ਜਿਸ ਵਿੱਚ ਤਰਕਸ਼ੀਲ ਸਾਥੀ ਜੋਗਾ ਸਿੰਘ, ਪ੍ਰੇਮ ਸਿੰਘ, ਸਤਨਾਮ ਦਾਊਂ, ਕ੍ਰਿਸ਼ਨ ਰਾਹੀ, ਕਰਮ ਸਿੰਘ ਸੇਖਾ

ਅਤੇ ਹਰਭਜਨ ਸਿੰਘ ਹਾਜਰ ਸਨ. ਜਿਸਦੀ ਸ਼ੁਰੂਆਤ ਛੋਟੇ ਬੱਚੇ ਤੇਜਸ ਦਾਊਂ ਦੀ ਕਵਿਤਾ ਨਾਲ ਕੀਤੀ ਗਈ. ਸਤਨਾਮ ਦਾਊਂ ਨੇ ਆਪਣੀ ਤਕਰੀਰ ਦੇ ਨਾਲ ਨਾਲ ਹਾਜ਼ਰ ਵਿਦਿਆਰਥਣਾਂ ਤੇ ਸਟਾਫ ਨੂੰ ਜਾਦੂ ਦੇ ਟ੍ਰਿਕ ਦਿਖਾ ਕੇ ਤਰਕਸ਼ੀਲ ਸੋਚ ਅਪਣਾਉਣ ਤੇ ਅੰਧਵਿਸ਼ਵਾਸਾਂ ਨੂੰ ਤਿਆਗ ਕੇ ਅੱਗੇ ਵੱਧਣ ਲਈ ਪ੍ਰੇਰਿਆ. ਮਾਸਟਰ ਕ੍ਰਿਸ਼ਨ ਰਾਹੀ ਨੇ ਆਪਣੇ ਗੀਤ" ਲੜ੍ਹੀ ਚੱਲ ਨ੍ਹੇਰਿਆਂ ਦੇ ਨਾਲ ਮਿੱਤਰਾ, ਇੱਕ ਦੀਵਾ ਬੁੱਝੇ, ਦੂਜਾ ਬਾਲ ਮਿੱਤਰਾ" ਗਾ ਕੇ, ਅਗ੍ਹਾਂਵਾਧੂ ਸੋਚ ਦੇ ਧਾਰਣੀ ਬਣਨ ਲਈ ਪ੍ਰੇਰ ਕੇ ਆਪਣੀ ਹਾਜ਼ਰੀ ਲੁਆਈ. ਕਰਮ ਸਿੰਘ ਸੇਖਾ ਨੇ ਸੱਭ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸ਼ਾਸਕ ਵਰਗ ਦੀਆਂ ਚਾਲਾਂ, ਜਿਹੜੀਆਂ ਸਮਾਜ ਲਈ ਬਹੁਤ ਹੀ ਘਾਤਕ ਹਨ. ਅਧਿਆਤਮਵਾਦ, ਜਾਤ ਪਾਤ ਦੇ ਚੱਕਰਾਂ ਵਿੱਚ ਸਾਨੂੰ ਵੋਟਾਂ ਦਾ ਜਰ੍ਹੀਆ ਹੀ ਬਣਾ ਛੱਡਿਆ ਐ. ਇਸ ਜੰਜਾਲ ਤੋਂ ਬਾਹਰ ਨਿਕਲ ਕੇ ਤਰਕਸ਼ੀਲ ਸੋਚ ਅਪਣਾਉਂਦੇ ਹੋਏ ਆਪਣੇ ਹੱਕਾਂ ਲਈ ਅੱਗੇ ਵੱਧਣਾ ਚਾਹੀਦਾ ਹੈ.

ਸਾਥੀ ਜੋਗਾ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਦਿਮਾਗ ਦੇ ਜਿੰਦਰੇ ਖੋਲ ਕੇ ਕਿੰਤੂ ਪ੍ਰੰਤੂ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ. ਤਰਕਸ਼ੀਲ ਸੁਸਾਇਟੀ ਦਾ ਮੱਕਸਦ ਕੇਵਲ ਭਾਸ਼ਣ ਜਾਂ ਪ੍ਰਵਚਨ ਦੇਣਾ ਨਹੀਂ ਬਲਕਿ ਜਾਗਰੂਕ ਕਰਕੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ ਤੇ ਕੁਰੀਤੀਆਂ ਦੀ ਦਲਦਲ ਚੋਂ ਬਾਹਰ ਕੱਢਣਾ ਐ. ਸਾਥੀ ਪ੍ਰੇਮ ਸਿੰਘ ਨੇ ਤਰਕਸ਼ੀਲ ਸਾਹਿਤ ਦੀ ਪ੍ਰਦਰਸ਼ਨੀ ਲਗਾ ਕੇ ਆਪਣਾ ਬਣਦਾ ਯੋਗਦਾਨ ਪਾਇਆ ਅਤੇ ਸਟੂਡੈਂਟਸ ਨੂੰ ਚੰਗਾ ਤੇ ਉਸਾਰੂ ਸਾਹਿਤ ਪੜ੍ਹਣ ਲਈ ਪ੍ਰੇਰਿਆ. ਆਖਰੀ ਸੈਸ਼ਨ ਵਿੱਚ ਸਟੂਡੈਂਟਸ ਦੇ ਸੁਆਲਾਂ ਦੇ ਜੁਆਬ ਦਿਤੇ ਗਏ ਅਤੇ ਵਧੀਆ ਸੁਆਲ ਪੁੱਛਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵਜੋਂ ਤਰਕਸ਼ੀਲ ਮੈਗਜ਼ੀਨ ਅਤੇ ਓਹਨਾਂ ਦੀ ਪਸੰਦ ਦੀ ਕਿਤਾਬ ਦੇ ਕੇ ਸਨਮਾਨਤ ਵੀ ਕੀਤਾ. ਤਕਰੀਬਨ ਤਿੰਨ ਘੰਟੇ ਚਲੇ ਇਸ ਪ੍ਰੋਗਰਾਮ ਨੂੰ ਹਾਜ਼ਰ ਸਟਾਫ ਤੇ ਵਿਦਿਆਰਥਣਾਂ ਨੇ ਪੁਰੀ ਇਕਾਗਰਤਾ ਨਾਲ ਵੇਖਿਆ ਤੇ ਸੁਣਿਆ.