295 ਧਾਰਾ ਤਹਿਤ ਵਧਾਈ ਸਜ਼ਾ ਨੂੰ ਪੰਜਾਬ ਸਰਕਾਰ ਵਾਪਸ ਲਵੇ: ਦਲਵੀਰ ਕਟਾਣੀ

ਲੁਧਿਆਣਾ,1 ਅਕਤੂਬਰ (ਡਾ. ਮਜੀਦ ਅਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਲੁਧਿਆਣਾ ਦੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਇਥੇ ਬਸ ਸਟੈਂਡ ਨੇੜੇ ਦਫਤਰ ਵਿਖੇ ਹੋਈ, ਜਿਸ ਵਿੱਚ ਪਿਛਲੇ ਦਿਨੀਂ ਦੁਆਰਾ ਸੋਸਾਇਟੀ ਦੁਆਰਾ ਕਰਵਾਈ ਚੇਤਨਾ ਪਰਖ ਪ੍ਰੀਖਿਆ, ਡਾ. ਨਰਿੰਦਰ ਦਬੋਲਕਰ ਦੀ ਯਾਦ ਨੂੰ

ਸਮਰਪਿਤ ਵਿਗਿਆਨਕ ਚੇਤਨਾ ਹਫਤਾ ਅਤੇ ਤਰਕਸ਼ੀਲ ਟੀਵੀ ਸਬੰਧੀ ਸਮੀਖਿਆ ਕੀਤੀ ਗਈ. ਮੀਟਿੰਗ ਵਿੱਚ ਮਿਤੀ 4 ਨਵੰਬਰ ਨੂੰ ਲੁਧਿਆਣਾ ਜੋਨ ਦਾ ਛਿਮਾਹੀ ਇਜਲਾਸ ਕਰਵਾਉਣ ਦਾ ਫੈਸਲਾ ਕੀਤਾ ਗਿਆ, ਇਸ ਤਹਿਤ ਜੋਨ ਲਧਿਆਣਾ ਅਧੀਨ ਪੈਂਦੀਆ 8 ਤਰਕਸ਼ੀਲ ਇਕਾਈਆ ਮਾਲੇਰ ਕੋਟਲਾ, ਸਾਹਨੇਵਾਲ, ਲੁਧਿਆਣਾ, ਜਗਰਾਉਂ, ਸਿਧਾਰ, ਸਮਰਾਲਾ, ਜਰਗ, ਖੰਨਾ ਦੇ ਮੈਂਬਰਾਂ ਅਤੇ ਡੈਲੀਗੇਟਾਂ ਦੁਆਰਾ ਸ਼ਿਰਕਤ ਕੀਤੀ ਜਾਵੇਗੀ. ਮੀਟਿੰਗ ਮੌਕੇ ਤਰਕਸ਼ੀਲ ਜੋਨ ਲੁਧਿਆਣਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਪੈਂਫਲਟ’ ਵੀ ਜਾਰੀ ਕੀਤਾ ਗਿਆ, ਇਹ ਪੈਂਫਲਟ 1000 ਦੀ ਗਿਣਤੀ ਵਿੱਚ ਛਾਪਿਆ ਗਿਆ ਹੈ, ਅਤੇ ਖੇਤਰ ਵਿੱਚ ਵੰਡਿਆ ਜਾਵੇਗਾ. ਪੰਜਾਬ ਸਰਕਾਰ ਵਲੋਂ ਧਾਰਾ 295 ਅਧੀਨ ਸਜਾ ਨੂੰ ਵਧਾਕੇ ਕੀਤੀ ਉਮਰਕੈਦ ਕਰਨ ਦੀ ਵੀ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਪਿਛਾਕੜੀ ਕਦਮ ਐਲਦਦਿਆਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ. ਇਸ ਸਬੰਧੀ ਜੱਥੇਬੰਦਕ ਮੁਖੀ ਦਲਵੀਰ ਕਟਾਣੀ ਨੇ ਕਿਹਾ ਕਿ ਇਹ ਅੰਗਰੇਜੀ ਸਾਸ਼ਨ ਕਾਲ ਦੇ ਕਾਨੂੰਨ ਹਨ, ਅਜਿਹੇ ਕਾਨੂੰਨਾਂ ਦਾ ਹਾਲੇ ਤੱਕ ਭਾਰਤ ਦੇ ਕਾਨੂੰਨ ਦੀ ਕਿਤਾਬ ਵਿੱਚ ਹੋਣਾ ਵਿਗਿਆਨਕ ਅਤੇ ਆਜ਼ਾਦ ਵਿਚਾਰਾਂ ਦੇ ਰਾਹ ਵਿੱਚ ਰੋੜਾ ਹਨ. ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਦਲਵੀਰ ਕਟਾਣੀ, ਆਤਮਾ ਸਿੰਘ, ਡਾ.ਮਜੀਦ ਆਜਾਦ, ਸਮਸ਼ੇਰ ਨੂਰਰਪੁਰੀ ਅਤੇ ਕਮਲਜੀਤ ਸਿੰਘ ਬੁਜਰਕ ਆਦਿ ਵਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਗਈ.