ਤਰਕਸ਼ੀਲ ਚੇਤਨਾ ਪ੍ਰੀਖਿਆ ਦੇ ਨਤੀਜਿਆਂ ‘ਚ ਮਾਰੀ ਲੜਕੀਆਂ ਨੇ ਬਾਜੀ

ਸੰਦੌੜ, 9 ਅਕਤੂਬਰ (ਸਰਾਜ ਸੰਧੂ): ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ-ਦਿਵਸ ਦੀ ਯਾਦ ਵਿੱਚ ਵਿਦਿਆਰਥੀਆਂ ਵਿੱਚ ਸ਼ਹੀਦ ਭਗਤ ਸਿੰਘ ਦੇ ਜੀਵਣ, ਚਰਿੱਤਰ, ਸੰਘਰਸ ਅਤੇ ਉਹਨਾਂ ਦੇ ਵਿਚਾਰਾਂ ਨੂੰ ਪਹੁੰਚਾਉਣਾ, ਗਿਆਨ-ਵਿਗਿਆਨ, ਆਪਣੇ ਵਿਰਸੇ, ਸਮਾਜਿਕ ਸਰੋਕਾਰਾਂ ਨਾਲ ਜੋੜਣ ਅਤੇ ਉਸਾਰੂ ਸਾਹਿਤ

ਪੜ੍ਹਣ ਦੀ ਚੇਟਕ ਪੈਦਾ ਕਰਨ ਦੇ ਉਦੇਸ਼ ਨਾਲ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪਹਿਲੀ ਅਕਤੂਬਰ ਨੂੰ ਕਰਵਾਈ ਗਈ ‘ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ’ ਦੇ ਪ੍ਰੀਖਿਆ ਕੇਂਦਰ ਸੰਦੌੜ ਦਾ ਨਤੀਜਾ ਅੱਜ ਸੀਨੀ. ਸੈਕੰ. ਸਕੂਲ ਸੰਦੌੜ ਵਿਖੇ ਘੋਸ਼ਿਤ ਕੀਤਾ ਗਿਆ ਅਤੇ ਇਸ ਮੌਕੇ ਪ੍ਰੀਖਿਆ ‘ਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ. ਇਸ ਤਹਿਤ ਪ੍ਰੀਖਿਆ ਕੇਂਦਰ ਸੰਦੌੜ ਵਿੱਚ 25 ਪ੍ਰੀਖਿਆਰਥੀਆਂ ਨੇ ਭਾਗ ਲਿਆ ਸੀ, ਜਿਹਨਾਂ ਵਿੱਚੋਂ ਪਹਿਲੇ ਸਥਾਨ ਤੇ ਜਸਪ੍ਰੀਤ ਕੌਰ ਪੱਤਰੀ ਅੱਛਰਜੀਤ ਸਿੰਘ, ਦੂਸਰੇ ਸਥਾਨ ਤੇ ਸਿਮਰਨਜੀਤ ਕੌਰ ਪੁੱਤਰੀ ਸਿੰਦਰਜੀਤ ਸਿੰਘ, ਤੀਸਰੇ ਸਥਾਨ ਤੇ ਪੁਸ਼ਪਿੰਦਰ ਕੁਮਾਰ ਪੁੱਤਰ ਰਾਮ ਭਜਨ ਰਹੇ. ਅੱਵਲ ਰਹਿਣ ਵਾਲੇ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਅੱਜ ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਤਰਕਸ਼ੀਲ ਸੁਸਾਇਟੀ ਇਕਾਈ ਮਾਲੇਰਕੋਟਲਾ ਵਲੋਂ ਡਾ. ਮਜੀਦ ਅਜਾਦ ਅਤੇ ਕਹਾਣੀਕਾਰ ਕੁਲਵਿੰਦਰ ਕੌਸ਼ਲ ਅਧਾਰਿਤ ਟੀਮ ਵਲੋਂ ਸਨਮਾਨ ਪੱਤਰ, ਅਗਾਂਹ-ਵਧੂ ਸਾਹਿਤਕ ਕਿਤਾਬਾਂ ਦੇ ਸੈੱਟ ਅਤੇ ਇੱਕ ਸਾਲ ਲਈ ਤਰਕਸ਼ੀਲ ਮੈਗਜੀਨ ਦੀ ਮੈਂਬਰਸ਼ਿਪ ਦੇਕੇ ਕੀਤਾ ਗਿਆ.

ਇਸ ਮੌਕੇ ਤਰਕਸ਼ੀਲ ਆਗੂ ਡਾ. ਮਜੀਦ ਆਜਾਦ ਨੇ ਕਿਹਾ ਕਿ ਵਿਸ਼ਵ ਵਿੱਚ ਕਿਤੇ ਵੀ ਕੋਈ ਚਮਤਕਾਰ ਨਹੀਂ ਵਾਪਰਦਾ, ਭੂਤ-ਪ੍ਰੇਤ ਦੀ ਕੋਈ ਹੋਂਦ ਨਹੀਂ ਹੈ. ਇਸ ਲਈ ਵਿਦਿਆਰਥੀ ਆਪਣੀ ਸੋਚ ਵੀ ਵਿਗਿਆਣਕ ਬਨਾਉਣ. ਇਕਾਈ ਮਾਲੇਰਕੋਟਲਾ ਦੀ ਤਰਕਸ਼ੀਲ ਟੀਮ ਵਲੋਂ ਸਕੂਲ ਪ੍ਰਿੰਸੀਪਲ ਸ. ਜੋਗਿੰਦਰ ਸਿੰਘ, ਲੈਕਚਰਾਰ ਸਰਬਜੀਤ ਧਲੇਰ ਦਾ ਪ੍ਰੀਖਿਆ ਕੇਂਦਰ ਦੇ ਉਸਾਰੂ ਸਹਿਯੋਗ ਲਈ ਧੰਨਵਾਦ ਕੀਤਾ ਗਿਆ.