15ਵਾਂ ਤਰਕਸ਼ੀਲ ਮੇਲਾ ਐਬਟਸਫੋਰਡ ਅਤੇ ਸਰੀ ਵਿੱਚ 22 ਅਤੇ 29 ਨੂੰ
ਸਰੀ(ਕੈਨੇਡਾ),16 ਅਕੂਬਰ (ਪਰਮਿੰਦਰ ਸਵੈਚ): ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਵਲੋਂ 15ਵਾਂ ਸਾਲਾਨਾ ਤਰਕਸ਼ੀਲ ਮੇਲਾ 22 ਅਤੇ 29 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ. 22 ਅਕਤੂਬਰ ਨੂੰ ਇਹ ਸਮਾਗਮ ਐਬਸਟਫੋਰਡ ਆਰਟ ਸੈਂਟਰ (2329, ਕਰੈਸੈਂਟ ਵੇਅ) ਵਿੱਚ ਅਤੇ 29 ਅਕਤੂਬਰ ਨੂੰ ਸਰੀ
ਆਰਟ ਸੈਂਟਰ (13750,88 ਐਵੀਨਿਊ-ਬੇਅਰ ਕਰੀਕ ਪਾਰਕ) ਵਿੱਚ ਹੋਵੇਗਾ. ਦੋਨੋਂ ਸਮਾਗਮਾਂ ਦਾ ਸਮਾਂ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਰੱਖਿਆ ਗਿਆ ਹੈ. ਦੋਵੇਂ ਸਮਾਗਮਾਂ ਲਈ ਹਾਲ ਦੇ ਗੇਟ 1:30 ਵਜੇ ਖੋਲ੍ਹ ਦਿੱਤੇ ਜਾਣਗੇ. ਦੋਵੇਂ ਸਮਾਗਮਾਂ ਲਈ ਦਾਖਲਾ ਮੁਫਤ ਹੋਵੇਗਾ ਤੇ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ. ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੀ ਪਿਛਲੇ ਦਿਨੀਂ ਮੀਟਿੰਗ ਦੌਰਾਨ ਦੋਵੇਂ ਸਮਾਗਮਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ. ਮੀਟਿੰਗ ਵਿੱਚ ਬਾਈ ਅਵਤਾਰ ਗਿੱਲ, ਜਗਰੂਪ ਧਾਲੀਵਾਲ, ਜਸਵਿੰਦਰ ਹੇਅਰ ਅਤੇ ਸਾਧੂ ਸਿੰਘ ਗਿੱਲ ਨੇ ਹਾਜ਼ਰੀ ਭਰੀ.
ਮੀਟਿੰਗ ਤੋਂ ਬਾਅਦ ਸੁਸਾਇਟੀ ਦੇ ਪ੍ਰਧਾਨ ਬਾਈ ਅਵਤਾਰ ਗਿੱਲ ਨੇ ਦੱਸਿਆ ਕਿ ਇਸ ਵਾਰ ਦੇ ਸਮਾਗਮਾਂ ਵਿੱਚ ਦੋ ਨਾਟਕਾਂ ਤੋਂ ਇਲਾਵਾ ਤਰਕਸ਼ੀਲ ਸਕਿੱਟ ਤੇ ਉਸਾਰੂ ਗੀਤਾਂ ਦਾ ਦੌਰ ਵੀ ਚੱਲੇਗਾ. ਪਹਿਲਾ ਨਾਟਕ ‘ਮਿੱਟੀ ਦਾ ਬਾਵਾ’ ਪ੍ਰੌਗਰੈਸਿਵ ਆਰਟ ਕਲੱਬ ਸਰੀ ਦੀ ਪੇਸ਼ਕਾਰੀ ਹੋਵੇਗਾ. ਜਸਕਰਨ ਦੀ ਨਿਰਦੇਸ਼ਨਾ ਹੇਠ ਇਸ ਨਾਟਕ ਰਾਹੀਂ ਹੱਦਾਂ-ਸਰਹੱਦਾਂ ਤੋਂ ਪਾਰ ਪਿਆਰ-ਮੁਹਬੱਤ ਨਾਲ਼ ਲਿਬਰੇਜ਼ ਮਨੁੱਖੀ ਰਿਸ਼ਤਿਆਂ ਦੀ ਗੱਲ ਕੀਤੀ ਜਾਵੇਗੀ. ਇਸ ਨਾਟਕ ਵਿੱਚ ਨਰਿੰਦਰ ਮੰਗੂਆਲ, ਕੇ.ਪੀ. ਸਿੰਘ, ਪਰਮਿੰਦਰ ਸਵੈਚ, ਸੰਤੋਖ ਢੇਸੀ, ਕੁਲਦੀਪ ਕੌਰ ਟੋਨੀ, ਪ੍ਰਿੰਸ ਗੋਸਵਾਮੀ, ਨਿਰਮਲ ਕਿੰਗਰਾ, ਨਰਿੰਦਰ ਨਿੰਦੀ, ਪਰਨੀਤ ਪਰੀ, ਯੁਵਰਾਜ ਜਸ਼ਨ, ਜੈਸਮੀਨ ਸਵੈਚ ਤੇ ਡਾ. ਜਸਕਰਨ ਨੇ ਭੂਮਿਕਾਵਾਂ ਨਿਭਾਈਆਂ ਹਨ. ਦੂਜਾ ਨਾਟਕ ਸਵਦੇਸ਼ ਦੀਪਕ ਦੁਆਰਾ ਲਿਖਿਆ ‘ਬਾਲ ਭਗਵਾਨ’ ਖੇਡਿਆ ਜਾਵੇਗਾ. ਮੂਲ ਰੂਪ ਵਿੱਚ ਹਿੰਦੀ ਵਿੱਚ ਲਿਖੇ ਇਸ ਨਾਟਕ ਨੂੰ ਸ਼ਬਦੀਸ਼ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ. ਇਸ ਨਾਟਕ ਨੂੰ ਰੁਪਿੰਦਰ ਜੀਤ ਸ਼ਰਮਾ ਨੇ ਨਿਰਦੇਸ਼ਤ ਕੀਤਾ ਹੈ ਅਤੇ ਪੇਸ਼ਕਾਰੀ ਉਘੇ ਰੰਗ ਕਰਮੀ ਸੈਮੁਅਲ ਜੌਹਨ ਦੀ ਹੋਵੇਗੀ. ਇਸ ਨਾਟਕ ਵਿੱਚ ਅੰਧ ਵਿਸ਼ਵਾਸ਼ਾਂ ਬਾਰੇ ਜਾਗਰੂਕਤਾ ਦੀ ਗੱਲ ਹੋਵੇਗੀ. ਇਸ ਨਾਟਕ ਵਿੱਚ ਭੂਮਿਕਾਵਾਂ ਨਿਭਾਉਣ ਵਾਲ਼ਿਆਂ ਵਿੱਚ ਰਮਨਜੀਤ ਚੀਮਾ, ਹਰਵਿੰਦਰ ਕੌਰ, ਸੁਖਪ੍ਰੀਤ ਕੌਰ ਊਭੀ, ਰੁਪਿੰਦਰਜੀਤ ਸ਼ਰਮਾ, ਸੈਮੂਅਲ ਜੌਹਨ, ਭੁਪਿੰਦਰ ਧਾਲੀਵਾਲ, ਰੁਪਿੰਦਰ ਸਿੰਘ, ਹਰਸਿਮਰਨ ਸਿੰਘ, ਨਵਪ੍ਰੀਤ ਕੌਰ, ਅਵਤਾਰ ਬਾਈ ਅਤੇ ਵਿੱਕ ਥਿੰਦ ਸ਼ਾਮਲ ਹਨ. ਸੰਗੀਤ ਚੰਨਪ੍ਰੀਤ ਸਿੰਘ ਦਾ ਹੋਵੇਗਾ.
ਹਰਜੀਤ ਦੌਧਰੀਆ ਦੀ ਕਿਤਾਬ ‘ਲਿਵ ਐਂਡ ਲੈਟ ਲਿਵ ਵਿਦਾਊਟ ਰਿਲਿਜਨ’ ਵੀ ਇਸ ਮੌਕੇ ਰਿਲੀਜ਼ ਕੀਤੀ ਜਾਵੇਗੀ. ਤਰਕਸ਼ੀਲ ਸੁਸਾਇਟੀ ਪੰਜਾਬ ਤੋਂ ਸਰਬਜੀਤ ਉਖਲਾ ਟਰਿੱਕ ਦਿਖਾਉਣਗੇ ਤੇ ਉਹਨਾਂ ਦੀ ਕਿਤਾਬ ‘ਜਦੋਂ ਦੀਵੇ ਸੂਰਜ ਬਣਨਗੇ’ ਵੀ ਰਿਲੀਜ਼ ਕੀਤੀ ਜਾਵੇਗੀ. ਬਾਈ ਅਵਤਾਰ ਗਿੱਲ ਅਤੇ ਜਗਰੂਪ ਧਾਲੀਵਾਲ ਨੇ ਸਮਾਗਮ ਲਈ ਸਪਾਂਸਰਾਂ ਰੀਮੈਕਸ ਤੋਂ ਹਰਪ੍ਰੀਤ ਮਾਨ ਤੇ ਦਵਿੰਦਰ ਬਰਾੜ, ਐਸ.ਕੇ.ਆਟੋ, ਜੀ.ਆਰ.ਟੀ. ਨਰਸਰੀ, ਗਲੈਡਵਿੰਨ ਔਪਟੀਕਲ, ਟਾਇਰ ਕਿੰਗ, ਸਕਾਈਲਾਈਨ ਡੀਜ਼ਲ, ਪਟਨਾ ਸਵੀਟਸ, ਈਗਲ ਮਾਊਂਟੇਨ ਫਾਰਮ, ਬੀ.ਜੀ. ਪੇਟਿੰਗ, ਐਲੀਟ ਸੋਫਾ, ਹਾਂਸ ਡੈਮੋਲੀਸ਼ਨ ਲਿਮਟਿਡ, ਗੁਰਜੀਤ ਬੱਲ ਰੀਅਲ ਇਸਟੇਟ ਅਤੇ ਵੈਰੀਕੋ ਸੁਪਰੀਅਰ ਮੌਰਟਗੇਜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ.