ਇਕਾਈ ਮਲੇਰਕੋਟਲਾ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਚੇਤਨਾ ਪ੍ਰੀਖਿਆ ਕਰਵਾਈ

ਸੂਬਾ-ਪੱਧਰੀ ਨਤੀਜਾ 2 ਨੂੰ ਅਤੇ ਕੇਂਦਰ ਪੱਧਰੀ ਨਤੀਜਾ 3 ਨੂੰ ਹੋਵੇਗਾ ਘੋਸ਼ਿਤ

ਮਲੇਰਕੋਟਲਾ, 1 ਅਕਤੂਬਰ (ਸਰਾਜ ਅਨਵਰ): ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ-ਦਿਵਸ਼ ਦੀ ਯਾਦ ਵਿੱਚ ‘ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ’ ਕਰਵਾਈ ਗਈ. ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਲੇਰਕੋਟਲਾ ਦੁਆਰਾ ਆਯੋਜਿਤ ਇਸ ਪ੍ਰੀਖਿਆ ਦਾ ਮੁੱਖ-ਮੰਤਵ ਵਿਦਿਆਰਥੀਆਂ ਵਿੱਚ ਸ਼ਹੀਦ

ਭਗਤ ਸਿੰਘ ਦੇ ਜੀਵਨ, ਚਰਿੱਤਰ, ਸੰਘਰਸ ਅਤੇ ਉਹਨਾਂ ਦੇ ਵਿਚਾਰਾਂ ਨੂੰ ਪਹੁਚਾਉਣਾ ਹੈ. ਇਸ ਤਹਿਤ ਮਾਲੇਰਕੋਟਲਾ ਇਕਾਈ ਅਧੀਨ 2 ਪ੍ਰੀਖਿਆ ਕੇਂਦਰ ਸਰਕਾਰੀ ਸੀ. ਸੈਕੰ. ਸਕੂਲ ਬਾਗੜੀਆਂ, ਅਤੇ ਸਰਕਾਰੀ ਸੀ. ਸੈਕੰ. ਸਕੂਲ ਸੰਦੌੜ ਬਣਾਏ ਗਏ , ਜਿਹਨਾਂ ਵਿੱਚ ਅੱਜ ਕਰਮਵਾਰ 27 ਅਤੇ 25 ਵਿਦਿਆਰਥੀਆਂ ਨੇ ਭਾਗ ਲਿਆ. ਇਹਨਾਂ ਪ੍ਰੀਖਿਆ ਪੇਪਰਾਂ ਦੀ ਮਾਰਕਿੰਗ ਮੌਕੇ ਤੇ ਹੀ ਕਰਕੇ ਰਿਜੱਲਟ ਬਣਾਕੇ ਤਰਕਸ਼ੀਲ ਸੁਸਾਇਟੀ ਦੇ ਜੋਨ ਲਧਿਆਣਾ ਦਫਤਰ ਨੂੰ ਭੇਜ ਦਿੱਤਾ ਗਿਆ. ਇਸਦਾ ਸੂਬਾ-ਪੱਧਰੀ ਨਤੀਜਾ 2 ਅਕਤੂਬਰ ਨੂੰ ਅਤੇ ਸੈਂਟਰ-ਪੱਧਰ ਤੇ 3 ਅਕਤੂਬਰ ਨੂੰ ਐਲਾਨਿਆ ਜਾਵੇਗਾ. ਇਸ ਟੈਸਟ ਵਾਸਤੇ ਸਰਕਾਰੀ ਸੀਨੀਅਰ. ਸਕੈਡਰੀ ਸਕੂਲ, ਸੰਦੌੜ ਵਾਸਤੇ ਸਰਬਜੀਤ ਧਲੇਰ, ਅਤੇ ਡਾ.ਮਜੀਦ ਅਜਾਦ, ਸਰਕਾਰੀ ਸੀਨੀਅਰ ਸਕੈਡਰੀ ਸਕੂਲ, ਬਾਗੜੀਆ ਵਾਸਤੇ ਮੋਹਨ ਬਡਲਾ ਅਤੇ ਸਰਾਜ ਅਨਵਰ ਨੇ ਡਿਉਟੀ ਨਿਭਾਈ. ਇਸ ਮੌਕੇ ਤਰਕਸ਼ੀਲ ਜੋਨਲ ਆਗੂ ਡਾ.ਮਜੀਦ ਅਜਾਦ ਨੇ ਕਿਹਾ ਕਿ ਇਸ ਟੈਸਟ ਵਿੱਚ ਉੱਚ ਸਥਾਨ ਪ੍ਰਾਪਤ ਵਾਲੇ ਵਿਦਿਆਰਥੀਆ ਨੂੰ ਦਿਲ-ਖਿਚਵੇਂ ਇਨਾਮ 3 ਅਕਤੂਬਰ ਨੂੰ ਉਹਨਾਂ ਦੇ ਸਕੂਲਾਂ ਵਿੱਚ ਦਿੱਤੇ ਜਾਣਗੇ. ਇਸ ਪ੍ਰੀਖਿਆ ਨੂੰ ਸਿਰੇ-ਚੜਾਉਣ ਲਈ ਸਿਮਰਨਜੀਤ ਸਿੰਘ, ਮੁਹੰਮਦ ਕਫੀਲ, ਦਰਬਾਰਾ ਸਿੰਘ ਉਕਸੀ ਨੇ ਵਿਸੇਸ਼ ਸਹਿਯੋਗ ਦਿੱਤਾ.