ਭਾਰਤ ਵਿੱਚ ਲੋਕਤੰਤਰ ਅਤੇ ਤਰਕ ਲਈ ਥਾਂ ਦਿਨੋ-ਦਿਨ ਸੁੰਘੜ ਰਹੀ ਹੈ: ਸਰਾਜ
ਗੌਰੀ ਲੰਕੇਸ਼ ਦੀ ਹੱਤਿਆ ਅਤੇ ਵਰਮਾ ਰੋਹਿੰਗਾ ਮੁਸਲਮਾਨਾ ਉਪਰ ਢਹਿੰਦੇ ਜੁਲਮਾਂ ਵਿਰੁੱਧ ਨਿੰਦਾ-ਮਤਾ
ਮਾਲੇਰਕੋਟਲਾ, 11 ਸਤੰਬਰ (ਸਰਾਜ ਸੰਧੂ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਲੇਰਕੋਟਲਾ ਇੱਕ ਮੀਟਿੰਗ ਇੱਥੇ ਸਿਟੀ ਕੋਚਿੰਗ ਸੈਂਟਰ ਵਿਖੇ ਡਾ. ਮਜੀਦ ਅਜਾਦ ਦੀ ਸਰਪ੍ਰਸਤੀ ਹੇਠ ਹੋਈ. ਜਿਸ ਵਿੱਚ ਤਰਕਸ਼ੀਲ ਸੁਸਾਇਟੀ ਵੱਲੋ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਪੰਜਾਬ ਪੱਧਰ ਤੇ ਕਰਵਾਈ ਜਾ
ਰਹੀ ਤਰਕਸ਼ੀਲ ਚੇਤਨਾ ਪ੍ਰੀਖਿਆ ਦੀ ਤਿਆਰੀ ਤੇ ਵਿਚਾਰ-ਚਰਚਾ ਕੀਤੀ ਅਤੇ ਵੱਖ-ਵੱਖ ਮੈਬਰਾਂ ਦੀਆਂ ਡਿਉਟੀਆਂ ਲਗਾਈਆਂ ਗਈਆਂ. ਇਸ ਟੈਸਟ ਲਈ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਸੰਦੌੜ ਵਾਸਤੇ ਸਰਬਜੀਤ ਧਲੇਰ, ਸਰਕਾਰੀ ਸੀਨੀਅਰ ਸਕੈਡਰੀ ਸਕੂਲ ਬਾਗੜੀਆ ਵਾਸਤੇ ਮੋਹਨ ਬਡਲਾ ਅਤੇ ਮਲੇਰਕੋਟਲਾ ਸੈਂਟਰ ਵਾਸਤੇ ਮੇਜਰ ਸਿੰਘ ਸੋਹੀ ਬਨਾਏ ਗਏ. ਇਸ ਟੈਸਟ ਵਿੱਚ ਨੌਵੀਂ ਅਤੇ ਦੱਸਵੀਂ ਦੇ ਬੱਚੇ ਭਾਗ ਲੈ ਸਕਦੇ ਹਨ ਇਸ ਮੀਟਿੰਗ ਵਿੱਚ ਤਰਕਸ਼ੀਲ ਜੋਨਲ ਆਗੂ ਡਾ. ਮਜੀਦ ਅਜਾਦ ਨੇ ਕਿਹਾ ਕਿ ਇਸ ਟੈਸਟ ਵਿੱਚ ਉੱਚ ਸਥਾਨ ਪ੍ਰਾਪਤ ਵਾਲੇ ਵਿਦਿਆਰਥੀਆਂ ਨੂੰ ਦਿਲ-ਖਿਚਵੇਂ ਇਨਾਮ ਦਿੱਤੇ ਜਾਣਗੇ.
ਇਸ ਮੀਟਿੰਗ ਵਿੱਚ ਪਿਛਲੇ ਦਿਨੀ ਕੰਨੜ ਪੱਤਰਕਾਰ ਅਤੇ ਸਮਾਜ-ਸੇਵਿਕਾ ਗੌਰੀ ਲੰਕੇਸ ਦੀ ਫਿਰਕੂਵਾਦੀਆਂ ਦੁਆਰਾ ਕੀਤੀ ਗਈ ਹੱਤਿਆ ਅਤੇ ਬਰਮਾ ਵਿੱਚ ਰੋਹਿੰਗਾ ਮੁਸਲਮਾਨਾਂ ਤੇ ਢਾਹੇ ਜਾ ਰਹੇ ਜੁਲਮਾਂ ਦਾ ਨੋਟਿਸ ਲੈਂਦਿਆਂ ਨਿੰਦਾ-ਮਤਾ ਪਾਸ ਕੀਤਾ ਗਿਆ, ਇਸ ਸਬੰਧੀ ਇਕਾਈ ਦੇ ਮੀਡੀਆ ਮੁਖੀ ਸਰਾਜ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਅਤੇ ਤਰਕ ਲਈ ਥਾਂ ਦਿਨੋ-ਦਿਨ ਸੁੰਘੜ ਰਹੀ ਹੈ, ਜਿਹੜੀ ਕਿ ਕਿਸੇ ਵੀ ਸਭਿਆਕ ਸਮਾਜ ਲਈ ਬਹੁਤ ਹਾਨੀਕਾਰਕ ਹੁੰਦੀ ਹੈ. ਇਸ ਸਬੰਧੀ ਸੁਸਾਇਟੀ ਵਲੋਂ ਇੱਕ ਪੱਤਰ ਭਾਰਤ ਦੇ ਰਾਸ਼ਟਰਪਤੀ ਅਤੇ ਸੰਯੁਕਤ ਰਾਸ਼ਟਰ ਸੰਘ ਨੂੰ ਵੀ ਲਿਖਣ ਦਾ ਫੈਸਲਾ ਗਿਆ. ਮੀਟਿੰਗ ਵਿੱਚ ਇਕਾਈ ਦੇ ਕੁੱਝ ਨਵੇਂ ਅਹੁਦੇਦਾਰ ਵੀ ਨਿਯਕਿਤ ਕੀਤੇ ਗਏ, ਜਿਸ ਤਹਿਤ ਇਕਾਈ ਦੇ ਜੱਥੇਬੰਦਕ ਮੁਖੀ ਮੋਹਨ ਬਡਲਾ, ਵਿੱਤ ਮੁਖੀ ਦਰਬਾਰਾ ਸਿੰਘ ਉਕਸੀ, ਮੀਡੀਆ ਮੁਖੀ ਸਰਾਜ ਸੰਧੂ, ਮੈਗਜੀਨ ਵਿਭਾਗ ਲਈ ਮਜੀਦ ਦਲੇਲਗੜ ਨੂੰ ਨਿਯਕਤ ਕੀਤਾ ਗਿਆ.