ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਸੂਚਨਾ ਦੇ ਦੌਰ ਵਿੱਚ ਤਰਕਸ਼ੀਲ ਸੋਚ ਦੀ ਹੋਰ ਵੀ ਵੱਧ ਲੋੜ: ਭੁਰਾ ਸਿੰਘ

ਬਰਨਾਲਾ, 3 ਸਤੰਬਰ (ਡਾ. ਮਜੀਦ ਆਜਾਦ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਸੂਬਾ ਮੀਡੀਆ ਵਿਭਾਗ ਵਲੋਂ ਇੱਕ ਮੀਟਿੰਗ ਇੱਥੇ ਤਰਕਸ਼ੀਲ ਭਵਨ ਵਿਖੇ ਹੋਈ, ਮੀਟਿੰਗ ਦੀ ਪ੍ਰਧਾਨਗੀ ਸੂਬਾ ਮੀਡੀਆ ਮੁਖੀ ਭੁਰਾ ਸਿੰਘ ਮਹਿਮਾ ਸਰਜਾ ਵਲੋਂ ਕੀਤੀ ਗਈ. ਜਿਸ ਵਿੱਚ ਪੰਜਾਬ ਦੇ ਸਾਰੇ ਜੋਨਾਂ ਦੇ

ਮੀਡੀਆ ਮੁਖੀਆਂ ਨੇ ਸ਼ਿਰਕਤ ਕੀਤੀ. ਮੀਟਿੰਗ ਵਿੱਚ ‘ਮੌਜੂਦਾ ਹਾਲਾਤਾਂ ਵਿੱਚ ਮੀਡੀਆ ਦੀ ਸਥਿਤੀ’ ਅਤੇ ‘ਇਸ ਵਿੱਚ ਤਰਕਸ਼ੀਲ ਕਾਮੇ ਕਿਸ ਤਰਾਂ ਅਗਾਂਹ-ਵਧੂ ਭੂਮਿਕਾ ਨਿਭਾਉਣ’ ਦੇ ਵਿਸ਼ੇ ਤਹਿਤ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਾਸਤੇ ਵਿਸਥਾਰ-ਪੂਰਵਕ ਪਰੋਗ੍ਰਾਮ ਉਲੀਕਿਆ ਗਿਆ. ਇਸ ਸਬੰਧੀ ਬੋਲਦਿਆਂ ਭੁਰਾ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਸੂਚਨਾ ਦਾ ਯੁੱਗ ਹੈ ਅਤੇ ਸੂਚਨਾ ਦਾ ਪ੍ਰਸਾਰ ਅੱਖ ਝਪਕਦਿਆਂ ਹੋਣ ਵਾਲੀ ਸਥਿਤੀ ਹੈ, ਪ੍ਰੰਤੂ ਇਸ ਦਾ ਉਪਯੋਗ ਲੋਕਾਈ-ਹਿੱਤ ਨਾ ਹੋਕੇ ਸਗੋਂ ਕਾਰਪੋਰੇਟ ਜਗਤ ਦੁਆਰਾ ਖਪਤ-ਸਭਿਆਚਾਰ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ. ਇਸੇ ਲੜੀ ਤਹਿਤ ਅਫਵਾਹਾਂ, ਇਸ਼ਤਿਹਾਰਬਾਜੀ ਆਦਿ ਲਈ ਮਾਹੌਲ ਸਿਰਜਿਆ ਜਾਂਦਾ ਹੈ. ਇਸ ਯੁੱਗ ਵਿੱਚ ਜਿਥੇ ਸੂਚਨਾ ਦਾ ਪਰਸਾਰ ਹੋ ਰਿਹਾ ਹੈ, ਉੱਥੇ ਹੀ ਗਲਤ-ਸੂਚਨਾ, ਅਫਵਾਹਾਂ ਆਦਿ ਵੀ ਫੈਲਾਈਆਂ ਜਾਂਦੀਆਂ ਹਨ. ਇਸ ਲਈ ਅਜਿਹੇ ਸਮੇਂ ਸਹੀ-ਸੂਚਨਾ ਅਤੇ ਤਰਕਸ਼ੀਲ ਸੋਚ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ. ਇਸ ਤਹਿਤ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਜੋਨਾਂ ਵਿੱਚ ਤਰਕਸ਼ੀਲ ਇਕਾਈਆਂ ਦੇ ਮੀਡੀਆ ਮੁਖੀਆਂ ਵਾਸਤੇ ਟਰੇਨਿੰਗ ਵਰਕਸ਼ਾਪਾਂ ਲਗਾਈਆਂ ਜਾਣ ਦਾ ਫੈਸਲਾ ਸਰਬਸੰਤੀ ਨਾਲ ਪਾਸ ਕੀਤਾ ਗਿਆ. ਵਰਕਸ਼ਾਪ ਵਿੱਚ ਸੁਸਾਇਟੀ ਦੇ ਸੀਨੀਅਰ ਤਰਕਸ਼ੀਲ ਆਗੂ ਇਕਾਈ ਵਰਕਰਾਂ ਨੂੰ ਟਰੇਨਿੰਗ ਦੇਣਗੇ.

ਇਸ ਮੌਕੇ ਬੋਲਦਿਆਂ ਮਾਸਟਰ ਰਾਜਿੰਦਰ ਭਦੌੜ, ਸੂਬਾ ਜੱਥੇਬੰਦਕ ਮੁਖੀ, ਨੇ ਕਿਹਾ ਕਿ ਪਿਛਲੇ ਦਿਨੀ ਡੇਰਾ ਸਿਰਸਾ ਦੇ ਗੁਰਮੀਤ ਰਾਮ ਰਹੀਮ ਨੂੰ ਸੀ ਬੀ ਆਈ ਦੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਬਹੁਤ ਦੇਰ ਨਾਲ ਚੁਕਿਆ ਗਿਆ ਸਹੀ ਕਦਮ ਹੈ. ਇਸ ਦਿਸ਼ਾ ਵਿੱਚ ਤਰਕਸ਼ੀਲ ਸੁਸਾਇਟੀ ਨੇ ਲੰਬੀ ਘਾਲਣਾ ਘੱਲੀ ਹੈ. ਮੀਟੰਗ ਵਿੱਚ ਹੋਰਨਾਂ ਤੋਂ ਬਿਨਾਂ ਜੋਨ ਲੁਧਿਆਣਾ ਤੋਂ ਡਾ.ਮਜੀਦ ਆਜਾਦ, ਜੋਨ ਪਟਿਆਲਾ ਤੋਂ ਹਰਚੰਦ ਭਿੰਡਰ, ਜੋਨ ਬਠਿੰਡਾ ਤੋਂ ਅਜਾਇਬ ਜਲਾਲਾਣਾ, ਜੋਨ ਜਲੰਧਰ ਤੋਂ ਸੁਰਜੀਤ ਸਿੰਘ ਟਿੱਬਾ, ਜੋਨ ਮਾਨਸਾ ਤੋਂ ਭੁਪਿੰਦਰ ਫੌਜੀ, ਜੋਨ ਨਵਾਂ ਸ਼ਹਿਰ ਤੋਂ ਸੁਖਵਿੰਦਰ ਸੋਮਾ ਅਤੇ ਜੋਨ ਸੰਗਰੂਰ ਬਰਨਾਲਾ ਤੋਂ ਮੱਖਣ ਸਿੰਘ ਭੋਤਨਾ ਆਦਿ ਨੇ ਸ਼ਿਰਕਤ ਕੀਤੀ.