ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਨੌਜਵਾਨਾਂ ਵਿੱਚ ਨਸ਼ੇ ਦੀ ਭੈੜੀ ਆਦਤ ਨੂੰ ਠੱਲ਼ ਪਾਉਣ ਲਈ ਡੀ. ਵੀ. ਡੀ.ਰਿਲੀਜ਼ ਕੀਤੀ

ਪਟਿਆਲਾ, 18 ਮਈ (ਰਮਣੀਕ ਸਿੰਘ): ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ੇ ਦੀ ਭੈੜੀ ਆਦਤ ਨੂੰ ਠੱਲ਼ ਪਾਉਣ ਲਈ ਤਰਕਸ਼ੀਲ ਸੁਸਇਟੀ ਪੰਜਾਬ (ਰਜਿ.) ਦੀ ਪਟਿਆਲਾ ਇਕਾਈ ਦੀ ਜਥੇਬੰਦਕ ਮੁੱਖੀ ਬੀਬੀ ਕੁਲਵੰਤ ਕੌਰ ਵੱਲੋਂ ਤਿਆਰ ਕਰਵਾਈ ਗਈ ਵੀਡਿਓ D.V.D.‘ਹਨੇਰੇ ਤੋਂ ਚਾਨਣ ਵੱਲ’, ਭਾਸ਼ਾ ਭਵਨ ਪਟਿਆਲਾ ਵਿਖੇ ਮਿਤੀ 17 ਮਈ

2015 ਨੂੰ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਜੀਵ ਵਿਗਿਆਨ ਦੇ ਪ੍ਰੋ. ਡਾ. ਸੁਰਜੀਤ ਸਿੰਘ ਢਿੱਲੋਂ ਨੇ ਰਿਲੀਜ਼ ਕੀਤੀ. ਇਸ ਮੌਕੇ ਉਹਨਾਂ ਨੇ ਕਿਹਾ ਕਿ ਲੋਕਾਂ ਵਿੱਚ ਕੰਮ ਕਰਨ ਦੀ ਆਦਤ ਘਟ ਰਹੀ ਹੈ ਅਤੇ ਲੋਕ ਵਿਹਲੇ ਹਨ, ਅਤੇ ਬਹੁਤ ਸਾਰੇ ਨੌਜਵਾਨ ਅੱਜ-ਕੱਲ ਬੇਰੁਜਗਾਰੀ ਦਾ ਵੀ ਸ਼ਿਕਾਰ ਹਨ. ਜਿਆਦਾਤਰ ਲੋਕੀ ਬੋਰੀਅਤ ਨੂੰ ਦੂਰ ਕਰਨ ਲਈ ਵੱਖ ਵੱਖ ਨਸ਼ਿਆਂ ਦਾ ਇਸਤੇਮਾਲ ਕਰਦੇ ਹਨ. ਉਨਾਂ ਸੁਝਾਅ ਦਿੱਤਾ ਕਿ ਰੁਝੇਵੇਂ ਲਈ ਮਨੱਖ ਨੂੰ ਕਸਰਤ ਕਰਨਾ, ਸੰਗੀਤ ਸੁਨਣਾ ਅਤੇ ਸਹਿਤ ਪੜ੍ਹਨਾ ਚਾਹੀਦਾ ਹੈ.

ਨਸ਼ਿਆਂ ਦੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਰਾਜਿੰਦਰਾ ਹਸਪਤਾਲ ਦੇ ਮਾਨਸਿਕ ਰੋਗ ਵਿਭਾਗ ਦੇ ਮੁੱਖੀ ਡਾ. ਬਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 5 ਕਰੋੜ ਦੀ ਲਾਗਤ ਨਾਲ ਨਸ਼ੇ ਛਡਾਓ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਸ ਵਿੱਚ ਨਸ਼ੇ ਤੋਂ ਪੀੜਿਤ ਲੋਕ ਘੱਟ ਹੀ ਆ ਰਹੇ ਹਨ ਕਿਉਂਕਿ ਪੰਜਾਬੀ ਸੱਭਿਆਚਾਰ ਵਿੱਚ ਸ਼ਰਾਬ ਪੀਣ ਨੂੰ ਇੱਕ ਬੀਮਾਰੀ ਹੀ ਨਹੀਂ ਮੰਨਿਆ ਜਾ ਰਿਹਾ. ਤਰਕਸ਼ੀਲ ਸਹਿਤ ਵੈਨ ਲੈ ਕੇ ਪੁੱਜੇ ਸੁਸਇਟੀ ਦੇ ਸੂਬਾ ਆਗੂ ਸ਼੍ਰੀ ਰਜਿੰਦਰ ਭਦੌੜ ਨੇ ਕਿਹਾ ਕਿ ਪਟਿਆਲਾ ਇਕਾਈ ਕਈ ਵਿੱਲਖਣ ਕੰਮ ਕਰ ਰਹੀ ਹੈ ਜਿਸ ਤੇ ਸਾਰੇ ਪੰਜਾਬ ਨੂੰ ਮਾਣ ਹੈ. ਇਹ ਡੀ.ਵੀ.ਡੀ. ਬਣਾਉਣਾ ਵੀ ਲੋਕ ਭਲਾਈ ਦਾ ਕੰਮ ਹੈ ਜੋ ਲੋਕਾਂ ਨੂੰ ਨਸ਼ਿਆਂ ਤੋ ਬਚਣ ਲਈ ਸੁਚੇਤ ਕਰੇਗਾ. ਇਸ ਸਮਾਗਮ ਵਿੱਚ ਜੋਨ ਆਗੂ ਰਾਮ ਕੁਮਾਰ ਢੱਕੜੱਬਾ, ਚਰਨਜੀਤ ਪਟਵਾਰੀ, ਜਾਗਨ ਸਿੰਘ ਅਤੇ ਜਨਕ ਰਾਜ ਨੇ ਵੀ ਸੰਬੋਧਨ ਕੀਤਾ ਅਤੇ ਇਸ ਪ੍ਰੋਗਰਾਮ ਵਿੱਚ ਇਕਾਈ ਪਟਿਆਲਾ ਦੇ ਸੀਨੀਅਰ ਮੈਂਬਰ ਰਮਣੀਕ ਸਿੰਘ, ਰਾਮ ਸਿੰਘ ਬੰਗ, ਡਾ. ਏ.ਕੇ. ਸ਼ਰਮਾ, ਸੁਰਿੰਦਰ ਪਾਲ ਨੇ ਵੀ ਸ਼ਿਰਕਤ ਕੀਤੀ. ਆਪਣੇ ਸੰਬੋਧਨ ਵਿੱਚ ਬੀਬੀ ਕੁਲਵੰਤ ਨੇ ਦੱਸਿਆ ਕਿ ਇਹ ਡੀ.ਵੀ.ਡੀ. ਦੋ ਸਾਲ ਪਹਿਲਾਂ ਬਣਾਉਣੀ ਸ਼ੁਰੂ ਕੀਤੀ ਸੀ ਜਿਸ ਵਿੱਚ ਡਾ. ਸਿੱਧੂ, ਪ੍ਰੋ. ਅਮਰਜੀਤ ਕੋਰ, ਜਨਕ ਰਾਜ, ਕਿਰਨ ਅਤੇ ਹੈਪੀ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ. ਉਨਾਂ ਇਹ ਵੀ ਦੱਸਿਆ ਕਿ ਤਰਕਸ਼ੀਲ ਸੁਸਇਟੀ ਪੰਜਾਬ ਦੀ ਸਾਹਿਤ ਵੈਨ ਜੋ 16 ਮਈ ਤੋ ਪਟਿਆਲਾ ਵਿਖੇ ਆਈ ਹੋਈ ਹੈ ਅਤੇ ਜੋ  ਅਲੱਗ ਅਲੱਗ ਸਕੂਲਾਂ ਵਿੱਚ ਤਰਕਸ਼ੀਲ ਸਹਿਤ ਮੁਹੱਈਆ ਕਰਵਾਏਗੀ. ਇਸ ਮੌਕੇ ਸਟੇਟ ਐਜ਼ੂਕੇਸ਼ਨ ਕਾਲਜ ਪਟਿਆਲਾ ਦੀ ਪ੍ਰੋ. ਅਮਰਜੀਤ ਕੌਰ ਨੇ ਸਟੇਜ ਸਕੱਤਰ ਦਾ ਕੰਮ ਬਾਖੂਬੀ ਨਿਭਾਇਆ.