ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਵਿਦਿਆਰਥੀਆਂ ਨੂੰ ਵਹਿਮਾਂ-ਭਰਮਾਂ ਤੋਂ ਜਾਗਰੁਕ ਕਰਵਾਇਆ                  

ਭੀਖੀ, 11ਮਾਰਚ (ਭੁਪਿੰਦਰ ਫ਼ੌਜੀ): ਇੱਥੋਂ ਦੇ ਨਜ਼ਦੀਕ ਪਿੰਡ ਫਫੜੇ ਭਾਈਕੇ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੀ ਸਾਹਿਤਕ ਵੈਨ ਪਹੁੰਚੀ. ਇਸ ਸਮੇਂ ਵਹਿਮਾਂ-ਭਰਮਾਂ ਤੋਂ ਜਾਗਰੁਕ ਕਰਦਿਆਂ ਇੱਕ ਪ੍ਰੋਗਰਾਮ ਪੇਸ਼ ਕੀਤਾ ਗਿਆ. ਵੈਨ ਇਨਚਾਰਜ਼ ਜਸਵੀਰ ਸੋਨੀ ਨੇ ਵਿਦਿਆਰਥੀਆਂ

ਨੂੰ ਸੰਬੋਧਨ ਕਰਦਿਆ ਕਿਹਾ ਅੱਜ ਵਿਗਿਆਨ ਦਾ ਯੁੱਗ ਹੈ ਸਾਡੇ ਲੋਕ ਫਿਰ ਵੀ ਪਾਖੰਡੀ ਸਾਧਾਂ-ਸੰਤਾਂ ਤੋਂ ਲੁੱਟ ਕਰਵਾਈ ਜਾਂਦੇ ਹਨ. ਉਹਨਾਂ ਕਿਹਾ ਸਾਡਾ ਬਹੁਤਾ ਤਬਕਾ ਪੜ੍ਹ-ਲਿਖ ਗਿਆ ਹੈ ਪਰ ਉਹਨਾਂ ਨੇ ਕੁੱਝ ਸਿੱਖਿਆ ਹੀ ਨਹੀਂ, ਅਜਿਹੇ ਲੋਕਾਂ ਨੂੰ ਆਮ ਹੀ ਅਨਪੜ੍ਹ ਸਾਧਾਂ-ਸੰਤਾਂ ਦੇ ਪੈਰਾਂ ਤੇ ਨੱਕ ਰਗੜਦੇ ਦੇਖਿਆ ਜਾ ਸਕਦਾ ਹੈ. ਹੁਣ ਲੋੜ ਹੈ ਸਾਨੂੰ ਵਿਗਿਆਨ ਦੇ ਧਾਰਨੀ ਹੋਣ ਦੀ ਤੇ ਹਰ ਘਟਨਾ ਦੀ ਤਰਕ ਦੀ ਕਸੋਟੀ ਤੇ ਪਰਖ ਕਰਨ ਦੀ. ਉਹਨਾਂ ਨੇ ਬਹੁਤ ਸਾਰੀਆਂ ਉਦਹਾਰਣਾਂ ਦੇ ਕੇ ਬਾਬਿਆਂ ਦੀ ਲੁੱਟ ਤੋਂ ਬਚਣ ਲਈ ਪ੍ਰੇਰਤ ਕੀਤਾ.

ਤਰਕਸ਼ੀਲ ਸੁਸਾਇਟੀ ਇਕਾਈ ਭੀਖੀ ਦੇ ਆਗੂ ਭੁਪਿੰਦਰ ਫ਼ੌਜੀ ਨੇ ਜਾਦੂ ਦੇ ਟਰਿਕ ਦਿਖਾਕੇ ਜਿੱਥੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਉੱਥੇ ਇਸ ਪਿੱਛੇ ਵਿਗਿਆਨ ਦੀ ਕਿਹੜੀ ਤਕਨੀਕ ਕੰਮ ਕਰਦੀ ਹੈ ਦੀ ਜਾਣਕਾਰੀ ਵੀ ਦਿੱਤੀ. ਸਕੂਲ ਪ੍ਰਿੰਸੀਪਲ ਬਲਬੀਰ ਸਿੰਘ ਧਾਲੀਵਾਲ ਨੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦਾ ਧੰਨਵਾਦ ਕੀਤਾ. ਪ੍ਰੋਗਰਾਮ ਸਮੇਂ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਸਾਹਿਤ ਦੀ ਖਰੀਦਦਾਰੀ ਕੀਤੀ.

powered by social2s