ਤਰਕਸੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੀ ਚੋਣ ਹੋਈ

ਪਟਿਆਲਾ, 23 ਫਰਵਰੀ (ਪਵਨ): ਬੀਤੇ ਦਿਨ ਤਰਕਸੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੀ ਮੀਟਿੰਗ ਜੋਨ ਜਥੇਬੰਦਕ ਮੁਖੀ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ. ਜਿਸ ਵਿੱਚ ਇਕਾਈ ਦੇ ਸਰਗਰਮ ਮੈਂਬਰਾਂ ਨੇ ਵਿਸ਼ੇਸ ਤੌਰ ਤੇ ਹਿੱਸਾ ਲਿਆ. ਸੱਭ ਤੋਂ ਪਹਿਲਾਂ ਮੁੱਖ ਏਜੰਡੇ ਦੇ ਤੌਰ ਦੇ ਸਟੇਟ ਐਗਜੈਕਟਿਵ ਕਮੇਟੀ ਦੀ ਮੀਟਿੰਗ

ਦੀ ਕਾਰਵਾਈ ਰਿਪੋਰਟ ਪੜ੍ਹੀ ਗਈ. ਇਸ ਤੇ ਵਿਚਾਰ-ਚਰਚਾ ਵੀ ਕੀਤੀ ਗਈ. ਇਸ ਸਮੇਂ ਅਗਲੇ ਏਜੰਡੇ ਤੇ ਕਾਰਵਾਈ ਕਰਦਿਆਂ ਪੁਰਾਣੀ ਕਮੇਟੀ ਭੰਗ ਕਰਕੇ ਅਗਲੇ ਦੋ ਸਾਲਾਂ ਵਾਸਤੇ ਇਕਾਈ ਦੇ ਅਹੁਦੇਦਾਰਾਂ ਦੀ ਚੋਣ, ਸਟੇਟ ਕਮੇਟੀ ਦੇ ਦਿਸਾ ਨਿਰਦੇਸਾਂ ਦੇ ਆਧਾਰ ਤੇ ਬਜੁਰਗ ਅਤੇ ਸੀਨੀਅਰ ਮੈਂਬਰ ਸ੍ਰੀ ਘਨ ਸਾਮ ਜੋਸ਼ੀ ਜੀ ਦੀ ਸਰਪ੍ਰਸਤੀ ਹੇਠ ਕੀਤੀ ਗਈ. ਇਸ ਵਿੱਚ ਮੈਡਮ ਕੁਲਵੰਤ ਕੌਰ ਨੂੰ ਇਕਾਈ ਦੀ ਜਥੇਬੰਦਕ ਮੁਖੀ, ਸੁੱਖਵਿੰਦਰ ਸਿੰਘ ਨੂੰ ਵਿੱਤ ਮੁਖੀ, ਜਾਗਨ ਸਿੰਘ ਨੂੰ ਪ੍ਰਕਾਸ਼ਨ ਅਤੇ ਮੈਗਜੀਨ ਵੰਡ ਵਿਭਾਗ ਮੁਖੀ, ਪਵਨ ਪਟਿਆਲਾ ਨੂੰ ਮੀਡੀਆ ਵਿਭਾਗ ਮੁਖੀ ਅਤੇ ਪੋ: ਪੂਰਨ ਸਿੰਘ ਨੂੰ ਮਾਨਸਿਕ ਸਿਹਤ ਸਲਾਹ ਵਿਭਾਗ ਦਾ ਮੁੱਖੀ ਚੁਣਿਆ ਗਿਆ. ਇਸ ਸਮੇਂ ਤਰਕਸੀਲ ਆਗੂ ਹਰਚੰਦ ਭਿੰਡਰ ਨੇ ਇਕ ਪ੍ਰਯੋਗ ਰਾਹੀਂ ਜਾਣਕਾਰੀ ਦਿੱਤੀ ਕਿ ਇਕ ਬਰਤਨ ਜਾਂ ਬੋਤਲ ਦੇ ਵਿੱਚ ਪਾਏ ਅਲੱਗ-ਅਲੱਗ ਰੇਤ ਅਤੇ ਪਾਣੀ ਵਿੱਚੋਂ ਰੇਤ ਭਾਂਡੇ ਜਾਂ ਬੋਤਲ ਵਿੱਚ ਚਲੀ ਜਾਂਦੀ ਹੈ ਅਤੇ ਪਾਣੀ ਇਕ ਪਾਈਪ ਰਾਹੀਂ ਬਾਹਰ ਕਿਵੇਂ ਆੳਂਦਾ ਹੈ. ਇਸ ਦੇ ਬਾਅਦ ਤਰਕਸ਼ੀਲ ਮੈਬਰਾਂ ਨੇ ਅਪੋ ਆਪਣੀਆਂ ਸਰਗਰਮੀਆਂ ਦੀ ਜਾਣਕਾਰੀ ਵੀ ਦਿੱਤੀ. ਜਿਸ ਵਿੱਚ ਤਰਕਸੀਲ ਆਗੂ ਰਾਮ ਕੁਮਾਰ ਨੇ ਵੱਖ ਵੱਖ ਥਾਂਵਾਂ ਤੇ ਕੀਤੇ ਤਰਕਸੀਲ ਪ੍ਰੋਗਰਾਮਾਂ ਬਾਰੇ ਦੱਸਿਆ. ਪ੍ਰੋ ਪੂਰਨ ਸਿੰਘ ਨੇ ਹਰਚੰਦ ਭਿੰਡਰ ਦੀ ਸਹਾਇਤਾ ਨਾਲ ਪਿਛਲੇ ਸਮੇਂ ਵਿੱਚ ਹੱਲ ਕੀਤੇ ਮਾਨਸਿਕ ਤੌਰ ਤੇ ਪ੍ਰੇਸਾਨ ਕੇਸਾਂ ਬਾਰੇ ਜਾਣਕਾਰੀ ਦਿੱਤੀ. ਅੰਤ ਵਿੱਚ ਮੈਡਮ ਕੁਲਵੰਤ ਕੌਰ ਨੇ ਨਵੀਂ ਚੁਣੀ ਗਈ ਟੀਮ ਵੱਲੋਂ ਇਕਾਈ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਭ ਤਰਕਸੀਲ ਸਾਥੀਆਂ ਨੇ ਤਰਕਸੀਲ ਮੈਂਬਰ ਮਾਸਟਰ ਰਮਣੀਕ ਸਿੰਘ ਦੇ ਛੋਟੇ ਭਰਾ ਗੁਰਜੀਤ ਸਿੰਘ (58ਸਾਲ) ਦੀ ਅਚਨਚੇਤੀ ਮੌਤ ਹੋ ਜਾਣ ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਤੇ ਪ੍ਰਵਾਰ ਨਾਲ ਹਮਦਰਦੀ ਜਾਹਰ ਕੀਤੀ. ਇਸ ਸਮੇਂ ਉਪਰੋਕਤ ਦੇ ਇਲਾਵਾ ਰਾਮ ਸਿੰਘ ਬੰਗ, ਦਲੇਲ ਸਿੰਘ, ਡਾ ਅਨਿਲ ਕੁਮਾਰ, ਪਿਆਰਾ ਦੀਨ, ਸਰਬਜੀਤ ਉੱਖਲਾ, ਪਰਮਜੀਤ, ਲਾਭ ਸਿੰਘ ਅਤੇ ਸੁਰਿੰਦਰ ਪਾਲ ਵਿਸ਼ੇਸ ਤੌਰ ਤੇ ਹਾਜ਼ਰ ਸਨ.