ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਪਹਿਲਾ ਲਾਹੌਰ ਸਾਜਿਸ਼ ਕੇਸ ਵਿੱਚ 16 ਨਵੰਬਰ 1915 ਨੂੰ ਦਿੱਤੀ ਗਈ ਸੀ ਫਾਂਸੀ

ਮੋਹਾਲੀ, 11 ਜਨਵਰੀ (ਜਰਨੈਲ ਕ੍ਰਾਂਤੀ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਿਆਰ ਕੀਤਾ ਸਾਲਾਨਾ ਕੈਲੰਡਰ ਅੱਜ ਸ਼ਹੀਦ ਭਗਤ ਸਿੰਘ ਬਲੌਂਗੀ ਵਿਖੇ ਰਿਲੀਜ ਕੀਤਾ ਗਿਆ. ਸੁਸਾਇਟੀ ਵੱਲੋਂ ਇਸ ਸਾਲ ਦਾ ਕੈਲੰਡਰ ਉਹਨਾਂ ਸੱਤ ਸੂਰਬੀਰਾਂ ਨੂੰ ਸਮਰਪਿਤ ਕੀਤਾ ਗਿਆ ਹੈ ਜਿਹਨਾਂ ਨੂੰ 16 ਨਵੰਬਰ 1915 ਨੂੰ ਪਹਿਲੇ ਲਾਹੌਰ ਸਾਜਿਸ਼ ਕੇਸ

ਵਿੱਚ ਅੰਗਰੇਜ਼ਾਂ ਦੁਆਰਾ ਫਾਂਸੀ ਦੇ ਦਿੱਤੀ ਗਈ ਸੀ. ਇਹਨਾਂ ਸ਼ਹੀਦਾਂ ਵਿੱਚ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰਸਿੰਘ, ਸੂਰੇਣ ਸਿੰਘ (ਵੱਡਾ) ਗਿੱਲਵਾਲੀ, ਬਖਸ਼ੀਸ਼ ਸਿੰਘ ਗਿੱਲਵਾਲੀ, ਹਰਨਾਮ ਸਿੰਘ ਸਿਆਲਕੋਟੀ ਅਤੇਸੂਰੈਣ ਸਿੰਘ (ਛੋਟਾ) ਗਿੱਲਵਾਲੀ ਸ਼ਾਮਲ ਹਨ. ਕੈਲੰਡਰ ਉੱਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਅਸਲੀ ਤਸਵੀਰ ਸਮੇਤ ਬਾਕੀ ਸ਼ਹੀਦਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ.

ਕੈਲੰਡਰ ਰਿਲੀਜ਼ ਕਰਨ ਮੌਕੇ ਕੀਤੇ ਗਏ ਸਾਦੇ ਸਮਾਗਮ ਵਿੱਚ ਸੁਸਾਇਟੀ ਦੀ ਇਕਾਈ ਮੋਹਾਲੀ ਦੇ ਵਰਕਰ ਮੌਜੂਦ ਸਨ. ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਦੱਸਿਆ ਕਿ ਸੁਸਾਇਟੀ ਨੇ ਇਸ ਵਾਰ ਦੇਸ਼ ਦੇ ਉਹਨਾਂ ਸ਼ਹੀਦਾਂ ਦੇ ਨਾਵਾਂ ਤੇ ਘਟਨਾ ਨੂੰ ਸਾਹਮਣੇ ਲਿਆਂਦਾ ਹੈ ਜਿਹਨਾਂ ਬਾਰੇ ਅਜੋਕੀ ਨੌਜਵਾਨ ਪੀੜੀ ਲਈ ਜਾਨਣਾ ਬਹੁਤ ਜ਼ਰੂਰੀ ਹੈ. ਉਹਨਾਂ ਇਹ ਦਾਅਵਾ ਕੀਤਾ ਕਿ ਸੁਸਾਇਟੀ ਦੇ ਵੱਖੋ ਵੱਖ ਇਕਾਈਆਂ ਦੇ ਕਾਰਕੁੰਨ ਇਸ ਨੂੰ ਕੈਲੰਡਰ ਨੂੰ ਘਰ-ਘਰ ਪਹੁੰਚਾਉਣ ਲਈ ਯਤਨ ਕਰਨਗੇ. ਉੱਧਰ ਤਰਕਸ਼ੀਲ ਮੈਗਜ਼ੀਨ ਦੇ ਸਹਿ ਸੰਪਾਦਕ ਜਸਵੰਤ ਮੋਹਾਲੀ ਨੇ ਕਿਹਾ ਕਿ ਕੈਲੰਡਰ 'ਤੇ ਸਰਕਾਰੀ ਛੁੱਟੀਆਂ ਦੇ ਨਾਲ-ਨਾਲ ਜਨਮ ਮਹਾਨ ਵਿਗਿਆਨੀ ਆਈਜਕ ਨਿਉਟਨ, ਜਨਮ ਸਟੀਫਨ ਹਾਕਿੰਗ, ਜਨਮ ਚਾਰਲਸ ਡਾਰਵਿਨ, ਜਨਮ ਗੈਲੀਲੀਓ ਗੈਲੀਲੀ, ਜਨਮ ਕਾਪਰਨੀਕਸ, ਜਨਮ ਅਲੈੱਗਜੈਂਡਰ ਗ੍ਰਾਹਮ ਬੈੱਲ,ਅੰਤਰਾਸ਼ਟਰੀ ਔਰਤ ਦਿਵਸ, ਜਨਮ ਆਈਨਸਟਾਈਨ, ਸ਼ਹੀਦੀ ਦਿਵਸ ਯੁੱਗ ਕਵੀ ਪਾਸ਼, ਜਨਮ ਡਾ. ਇਬਰਾਹਿਮ ਟੀ ਕਾਵੂਰ, ਜਨਮ ਸਿੰਗਮੰਡ ਫਰਾਈਡ ਆਦਿ ਤਕਰੀਬਨ 20 ਸਮਾਜ ਵਿਗਿਆਨੀਆਂ ਨਾਲ ਸੰਬੰਧਿਤ ਦਿਨਾਂ ਨੂੰ 'ਮਹੱਤਵਪੂਰਨ ਦਿਵਸ' ਵਜੋਂ ਸ਼ਾਮਲ ਕੀਤਾ ਗਿਆ ਹੈ. ਉਹਨਾਂ ਕਿਹਾ ਕਿ ਕੈਲੰਡਰ ਇਹ ਵੀ ਦੱਸਦਾ ਹੈ ਕਿ ਵੱਖੋ-ਵੱਖ ਪੁਲੀਟੀਕਲ ਪਾਰਟੀਆਂ ਤੇ ਸ਼ਹੀਦਾਂ ਦੀ ਸੋਚ ਦੇ ਜਾਇਆਂ ਵੱਲੋਂ ਉਹਨਾਂ ਦੇ ਜਨਮ ਦਿਨ ਮਨਾਉਣ ਵਿੱਚ ਕੀ ਅੰਤਰ ਹੈ.