ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਵਹਿਮਾਂ ਭਰਮਾਂ ਅਤੇ ਰਾਜਨੀਤਕ ਗੁੰਡਾ-ਗਰਦੀ ਖਿਲਾਫ ਹੋਕਾ ਦੇ ਗਿਆ ਬਿੰਜੋਕੀ ਦਾ ਪਹਿਲਾ ਨਾਟਕ ਮੇਲਾ

ਫਰਜਾਨਾ ਆਲਮ ਨੇ ਲੋਕਾਂ ਨੂੰ ਲੜਕੀਆਂ ਦੀ ਤਾਲੀਮ ਦਾ ਦਿੱਤਾ ਸੱਦਾ

ਮਾਲੇਰਕੋਟਲਾ, 22 ਨਵੰਬਰ (ਡਾ.ਮਜੀਦ ਅਜਾਦ): ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਾਦ ਫਾਉਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੀ ਇਕਾਈ ਬਿੰਜੋਕੀ ਖੁਰਦ ਵਲੋਂ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਦੇ ਸਹਿਯੋਗ ਨਾਲ ਪਹਿਲਾ ਨਾਟਕ ਮੇਲਾ ਇੱਥੇ ਲਾਗਲੇ ਪਿੰਡ ਬਿੰਜੋਕੀ ਖੁਰਦ

ਵਿਖੇ ਮਨਾਇਆ ਗਿਆ. ਨਾਟਕ ਮੇਲੇ ਦਾ ਉਦਆਟਨ ਹਲਕਾ ਵਿਧਾਇਕ ਇਕਬਾਲ ਝੂੰਦਾ ਦੁਆਰਾ ਕੀਤਾ ਗਿਆ. ਇਸ ਮੌਕੇ ਮੁੱਖ-ਮਹਿਮਾਨ ਦੇ ਤੌਰ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਫਰਜਾਨਾ ਆਲਮ ਸ਼ਾਮਲ ਹੋਏ. ਆਪਣੇ ਮੁੱਖ-ਭਾਸ਼ਨ ਵਿੱਚ ਫਰਜਾਨਾ ਆਲਮ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਵਿੱਚ ਔਰਤ ਦੀ ਤਾਲੀਮ ਬਹੁਤ ਵੱਡਾ ਰੋਲ ਨਿਭਾਉਂਦੀ ਹੈ, ਇਸ ਲਈ ਲੋਕ ਲਾਜਮੀ ਤੌਰ ਤੇ ਇਸ ਵੱਲ ਧਿਆਨ ਦੇਣ.

ਉਦਘਾਟਨ ਮੌਕੇ ਬਿੱਟੂ ਨੰਗਲ ਵਲੋਂ ਅੱਖਾਂ ਉਪਰ ਪੱਟੀ ਬੰਨਕੇ ਮੋਟਰਸਾਇਕਲ ਚਲਾਇਆ ਗਿਆ. ਨਾਟਕ ਮੇਲੇ ਵਿੱਚ ਲੋਕ ਚੇਤਨਾ ਕਲਾ ਕੇਂਦਰ, ਬਰਨਾਲਾ ਦੀ ਟੀਮ ਦੁਆਰਾ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾਂ ਹੇਠ ‘ਔਰਤ ਦੀ ਦੁਰਦਰਸ਼ਾ ਦਰਸਾਉਂਦਾ ਅਤੇ ਇਹ ਦਸਦਾ ਕਿ ਔਰਤ ਦੀ ਪਾਖੰਡੀ-ਸਾਧੂਆਂ ਦੁਆਰਾ ਕਿਵੇਂ ਲੁੱਟ ਕੀਤੀ ਜਾਂਦੀ ਹੈ, ਦੀ  ਤਰਜਮਾਨੀ ਕਰਦਾ ਪਾਕਿਸਤਾਨੀ ਨਾਟਕ ‘ਝੱਲੀ ਕਿਥੇ ਜਾਵੇ’ ਅਤੇ ਰਾਜਨੀਤਕ-ਪੁਲਿਸ ਗੱਠਜੋੜ ਸਬੰਧੀ ਚਲਦੀ ਰਾਜਨੀਤਕ-ਗੁੰਡਾਗਰਦੀ ਦਾ ਭੇਦ-ਖੋਲਦਾ ਨਾਟਕ ‘ਹੋਰ ਭੀ ਉਠਸੀ ਮਰਦ ਕਾ ਚੇਲਾ’ ਪੇਸ਼ ਕੀਤਾ ਗਿਆ. ਇਸ ਮੌਕੇ ਕੋਰਿੳਗਰਾਫੀ ‘‘ਛੱਲਾ’ ਵੀ ਸ਼ਫਲਤਾ ਪੂਰਵਕ ਪੇਸ਼ ਕੀਤੀ ਗਈ. ਇਸ ਮੌਕੇ ਫਾਉਂਡੇਸ਼ਨ ਦੇ ਚੇਅਰਮੈਨ ਦੁਆਰਾ ਲੋਕਾਂ ਨੂੰ ਸਮਾਜਿਕ ਬੁਰਾਈਆਂ ਖਿਲਾਫ ਮੁਹਿੰਮ ਬਨਾਉਣ ਦਾ ਸੱਦਾ ਦਿੱਤਾ ਗਿਆ. ਮਾਲੇਰਕੋਟਲਾ ਤੋਂ ਆਏ ਆਗੂ ਬਿੱਟੂ-ਨੰਗਲ ਨੇ ਜਾਦੂ ਦੇ ਸ਼ੋਅ ਦੁਆਰਾ ਲੋਕਾਂ ਸਾਹਮਣੇ ਜਾਦੂ ਦਾ ਪਰਦਾਫਾਸ਼ ਕੀਤਾ ਗਿਆ, ਉਹਨਾਂ ਕਿਹਾ ਕਿ ਜਾਦੂ ਸਿਰਫ ਹੱਥ ਦੀ ਸਫਾਈ ਹੈ.           

ਇਸ ਮੌਕੇ ਲਾਗਲੇ ਪਿੰਡਾਂ ਤੋਂ ਪਹੁੰਚੇ ਲੱਗ-ਭੱਗ 800 ਲੋਕਾਂ ਦੇ ਇਕੱਠ ਨੂੰ  ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ ਦੇ ਕਨਵੀਨਰ ਗੁਰਦੀਪ ਮਾਨ ਨੇ ਵੀ ਸੰਬੋਧਨ ਕੀਤਾ. ਉਹਨਾਂ ਕਿਹਾ ਕਿ ਅਜੋਕੀਆਂ ਰਾਜਨੀਤਕ ਪਾਰਟੀਆਂ ਹੀ ਲੋਕਾਂ ਦੀਆਂ ਸਮਸਿਆਵਾਂ ਲਈ ਜੁਮੇਵਾਰ ਹਨ. ਉਹਨਾਂ ਅੱਗੇ ਕਿਹਾ ਕਿ ਲੋਕ ਆਪਣੀ ਵੋਟ ਦਾ ਇਸਤੇਮਾਲ ਧਰਮ, ਜਾਤ, ਨਿੱਜੀ ਮੁਨਾਫੇ ਆਦਿ ਤੋਂ ਉਪਰ ਉੱਠਕੇ ਕਰਨ ਕਿਉਂਕਿ ਇਸੇ ਵੋਟ ਨੇ ਹੀ ਉਹਨਾਂ ਦੇ ਬੱਚਿਆਂ ਦਾ ਭਵਿੱਖ ਤੈਅ ਕਰਨਾ ਹੈ. ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਚੱਲੇ ਇਸ ਮੇਲੇ ਦੀ ਸਟੇਜ ਦਾ ਸੰਚਾਲਨ ਡਾ. ਮਜੀਦ ਅਤੇ ਅਮਜਦ ਵਿਲੋਨ  ਦੁਆਰਾ ਕੀਤਾ ਗਿਆ.