ਤਰਕਸ਼ੀਲ ਨੇ ਵਿਸ਼ੇਸ਼ ਅੰਕ ਲਈ ਵਿਦਿਆਰਥੀਆਂ ਤੋਂ 20 ਅਕਤੂਬਰ ਤੱਕ ਰਚਨਾਵਾਂ ਮੰਗੀਆਂ

       ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਵੱਲੋਂ ਅਗਲੇ ਮਹੀਨੇ ਪ੍ਰਕਾਸ਼ਿਤ ਕੀਤੇ ਜਾ ਰਹੇ ਵਿਦਿਆਰਥੀ ਵਿਸ਼ੇਸ਼ ਅੰਕ ਲਈ 10+2 ਤੱਕ ਦੇ ਵਿਦਿਆਰਥੀਆਂ ਤੋਂ ਅਗਾਂਹ ਵਧੂ, ਸਮਾਜ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਵਾਲੀਆਂ, ਵਿਗਿਆਨਕ ਸੋਚ ਆਦਿ ਨਾਲ ਸੰਬੰਧਿਤ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ. ਇਹ ਰਚਨਾ ਮਿੰਨੀ ਕਹਾਣੀ, ਲੇਖ, ਕਵਿਤਾ, ਗੀਤ ਆਦਿ ਸਾਹਿਤਕ ਵਿਧਾਵਾਂ ਵਿੱਚ 150 ਸ਼ਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ.ਇਹ ਰਚਨਾ ਵਿਦਿਆਰਥੀ ਦੀ ਮੌਲਿਕ ਰਚਨਾ ਹੋਣੀ ਚਾਹੀਦੀ ਹੈ. ਕਿਸੇ ਹੋਰ ਲੇਖਕ ਦੀ ਰਚਨਾ ਹੋਣ ਜਾਂ ਕਿਸੇ ਅਧਿਆਪਕ ਵੱਲੋਂ ਲਿਖੀ ਹੋਈ ਜਾਪਣ 'ਤੇ ਰਚਨਾ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ.

     ਸੰਪਾਦਕੀ ਮੰਡਲ ਵੱਲੋਂ ਪ੍ਰਾਪਤ ਰਚਨਾਵਾਂ ਵਿੱਚੋਂ ਸਭ ਤੋਂ ਵਧੀਆ 10 ਰਚਨਾਵਾਂ ਦੀ ਚੋਣ ਕਰਕੇ ਉਹਨਾਂ ਨੂੰ ਵਿਦਿਆਰਥੀ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ. ਰਚਨਾ ਹੇਠਾਂ ਵਿਦਿਆਰਥੀ ਆਪਣਾ ਫੋਨ  ਨੰਬਰ ਜਾਂ ਪੂਰਾ ਡਾਕ ਪਤਾ ਜਰੂਰ ਲਿਖੇ. ਚੁਣੀਆਂ ਰਚਨਾਵਾਂ ਪ੍ਰਕਾਸ਼ਿਤ ਹੋਣ 'ਤੇ ਅੰਕ ਦੀ ਇੱਕ ਕਾਪੀ ਵਿਦਿਆਰਥੀ ਨੂੰ ਡਾਕ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਭੇਜੀ ਜਾਵੇਗੀ. ਰਚਨਾਵਾਂ ਭੇਜਣ ਲਈ ਡਾਕ ਪਤਾ: ਮੁੱਖ ਸੰਪਾਦਕ "ਤਰਕਸ਼ੀਲ", ਤਰਕਸ਼ੀਲ ਭਵਨ, ਬਰਨਾਲਾ ਹੈ ਜਾਂ ਇਹ ਈਮੇਲ ਰਾਹੀਂ  balbirlongowal1966@gmail.com 'ਤੇ ਜਾਂ ਫੋਨ ਨੰਬਰ, 98153 17028 'ਤੇ ਵਟਸਐਪ ਰਾਹੀਂ ਵੀ ਭੇਜੀ ਜਾ ਸਕਦੀ ਹੈ. ਰਚਨਾ 'ਤਰਕਸ਼ੀਲ ' ਮੈਗਜ਼ੀਨ ਦੇ ਸੰਪਾਦਕੀ ਮੰਡਲ ਦੇ ਮੈਬਰਾਂ ਨੂੰ ਜਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਿਸੇ ਆਗੂ ਰਾਹੀਂ ਵੀ ਭੇਜੀ ਜਾ ਸਕਦੀ ਹੈ.

ਚੇਤਨਾ ਪਰੀਖਿਆ ਦੇ ਸੁਚਾਰੂ ਸੰਚਾਲਨ ਲਈ ਤਰਕਸ਼ੀਲ ਇਕਾਈ ਸੰਗਰੂਰ ਨੇ ਮੀਟਿੰਗ ਕੀਤੀ

ਸੰਗਰੂਰ, 27 ਦਿਸੰਬਰ (ਮਾਸਟਰ ਪਰਮ ਵੇਦ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਮਾਸਟਰ ਪਰਮ ਵੇਦ ਤੇ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਅਗਵਾਈ ਵਿੱਚ ਸਥਾਨਕ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ. ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ

ਤਰਕਸ਼ੀਲ ਆਗੂ ਕਰਿਸ਼ਨ ਸਿੰਘ ਤੇ ਚਰਨ ਕਮਲ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ 9 ਤੇ 10 ਜਨਵਰੀ ਨੂੰ ਸਵੇਰੇ 10 ਵਜੇ ਤੋਂ 2 ਘੰਟੇ ਦੀ ਇਕਾਈ ਸੰਗਰੂਰ  ਵੱਲੋਂ  ਕਿਸਾਨੀ ਸੰਘਰਸ਼ ਨੂੰ  ਸਮੱਰਪਤ ਕਰਵਾਈ  ਜਾ ਰਹੀ ਚੌਥੀ ਵਿਦਿਆਰਥੀ ਚੇਤਨਾ ਪਰਖ ਪਰੀਖਿਆ ਨੂੰ ਸੁਚਾਰੂ, ਨਕਲ ਰਹਿਤ, ਵਧੀਆ, ਸਿਖਿਆਦਾਇਕ ਢੰਗ ਨਾਲ ਨੇਪਰੇ ਚਾੜਨ ਲਈ ਤਰਕਸ਼ੀਲ ਮੈਂਬਰਾਂ ਨੂੰ ਵੱਖ ਵੱਖ ਜਿੰਮੇਵਾਰੀਆਂ ਸੌਂਪੀਆਂ ਗਈਆਂ.

ਉਨਾਂ ਦੱਸਿਆ ਕਿ ਇਕਾਈ ਵੱਲੋਂ ਆਦਰਸ਼ (ਮਾਡਲ ) ਸੀਨੀਅਰ ਸੈਕੰਡਰੀ ਸਕੂਲ ਸੰਗਰੂਰ, ਸਪਰਿੰਗ ਡੇਲਜ ਸਕੂਲ ਸੰਗਰੂਰ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ ਅਤੇ ਸਰਕਾਰੀ ਹਾਈ ਸਕੂਲ ਗੱਜੂਮਾਜਰਾ  ਪਰੀਖਿਆ ਕੇਂਦਰ ਬਣਾਏ ਗਏ ਹਨ. ਇਨ੍ਹਾਂ ਸੱਤ ਪਰੀਖਿਆ ਕੇਂਦਰਾਂ ਲਈ 7 ਤਰਕਸ਼ੀਲ ਆਗੂਆਂ ਲੈਕਚਰਾਰ ਕਰਿਸ਼ਨ ਸਿੰਘ, ਮਾਸਟਰ ਚਰਨ ਕਮਲ ਸਿੰਘ, ਸੇਵਾ ਨਿਵਿਰਤ ਹੈਡ ਮਿਸਟਰੈਸ ਇਕਬਾਲ ਕੌਰ, ਲੈਕਚਰਾਰ ਸੰਜੀਵ ਕੁਮਾਰ, ਮਾਸਟਰ ਹਰੀਸ਼ ਕੁਮਾਰ, ਲੈਕਚਰਾਰ ਲਖਵੀਰ ਸਿੰਘ ਅਤੇ ਸਨੇਹ ਲਤਾ ਗੱਜੂਮਾਜਰਾ ਨੂੰ ਪਰੀਖਿਆ ਸੁਪਰਡੈਂਟ ਦੀ ਜਿਮੇਵਾਰੀ ਸੌਂਪੀ ਗਈ. ਲੈਕਚਰਾਰ ਧਨੀ ਰਾਮ ਅਤੇ ਸੁਖਦੇਵ ਸਿੰਘ ਕਿਸ਼ਨਗੜ ਨੂੰ ਰਾਖਵੇਂ ਪਰੀਖਿਆ ਸੁਪਰਡੈਂਟ ਰੱਖਿਆ ਗਿਆ. ਸੁਰਿੰਦਰਪਾਲ, ਰਣਜੀਤ ਸਿੰਘ, ਗੁਰਦੀਪ ਸਿੰਘ ਲਹਿਰਾ, ਸਵਰਨਜੀਤ ਸਿੰਘ ਮਨਧੀਰ ਸਿੰਘ, ਲੈਕਚਰਾਰ ਅਨੀਸ਼ ਕੁਮਾਰ, ਪ੍ਰਿੰਸੀਪਲ ਹਰਦੇਵ ਕੁਮਾਰ, ਲੈਕਚਰਾਰ ਸਰਵਜੀਤ ਸਿੰਘ, ਸੁਨੀਤਾ ਰਾਣੀ, ਦੇਵਿੰਦਰ ਕੌਰ, ਪਰਮਜੀਤ ਕੌਰ , ਸੁਖਦੀਪ ਸਿੰਘ ਭਵਾਨੀਗੜ੍ਹ, ਰਮਨਦੀਪ ਨਦਾਮਪੁਰ, ਲੈਕਚਰਾਰ ਮਹਿੰਦਰ ਪਾਲ, ਮਾਸਟਰ ਜਗਦੇਵ ਵਰਮਾ, ਮਾਸਟਰ ਰਾਮਪਾਲ, ਜਸਦੇਵ ਸਿੰਘ, ਬਿੱਕਰ ਸਿੰਘ, ਕ੍ਰਿਸ਼ਨਚੰਦ ਭਵਾਨੀਗੜ੍ਹ, ਰਣਬੀਰ ਸਿੰਘ, ਰਘਵੀਰ ਸਿੰਘ ਅਤੇ ਪ੍ਰਗਟ ਸਿੰਘ ਨੂੰ ਪਰੀਖਿਆ ਕੇਂਦਰਾਂ ਦੀ ਵੱਖ ਵੱਖ ਜਿੰਮੇਵਾਰੀਆਂ ਦਿੱਤੀਆਂ ਗਈਆਂ.

ਆਗੂਆਂ ਦੱਸਿਆ ਕਿ ਪਰੀਖਿਆ ਨਕਲ ਰਹਿਤ ਤੇ ਵਧੀਆ ਪ੍ਰਬੰਧ ਹੇਠ ਕਿਵੇਂ ਹੋਵੇ, ਇਸ ਸੰਬੰਧੀ ਵਿਚਾਰ ਸਾਝੇ ਕੀਤੇ ਗਏ. ਓ ਐਮ ਆਰ ਸ਼ੀਟ ਤੇ ਸੂਬਾ ਕਮੇਟੀ ਦੇ ਨਿਰਦੇਸ਼ਾਂ ਤਹਿਤ ਸਾਰੇ ਸੂਬੇ ਵਿੱਚ ਕਰਵਾਈ ਜਾ ਰਹੀ  ਇਸ ਪਰੀਖਿਆ ਲਈ 100 ਬਹੁ ਚੁਣਾਵੀਂ  ਪ੍ਰਸ਼ਨਾਂ ਤੇ ਆਧਾਰਿਤ ਪ੍ਰਸ਼ਨ ਪੱਤਰ ਹੋਵੇਗਾ. ਸੂਬਾ, ਜੋਨ ਤੇ ਇਕਾਈ ਪੱਧਰ ਤੇ ਮੈਰਿਟ ਬਣਾ ਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ. ਸੰਗਰੂਰ ਇਕਾਈ ਵਲੋਂ 100 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ. ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਪੂਰਾ ਉਤਸ਼ਾਹ ਹੈ. ਇਸ ਵਾਰ ਸੰਗਰੂਰ ਇਕਾਈ ਦੀ ਪਰੀਖਿਆ ਵਿੱਚ 1600 ਵਿਦਿਆਰਥੀ ਪਰੀਖਿਆ ਫਾਰਮ ਭਰ ਚੁੱਕੇ ਹਨ. ਸਾਰੀ ਪ੍ਰੀਕਿਰਿਆ ਓਨ ਲਾਈਨ ਹੈ. ਉਨਾਂ ਸਿਖਿਆ ਸ਼ਾਸਤਰੀਆਂ, ਸਕੂਲ ਮੁਖੀਆਂ, ਅਧਿਆਪਕਾਂ ਤੇ ਮਾਪਿਆਂ ਤੋਂ ਪੂਰਨ ਸਹਿਯੋਗ ਦੀ ਅਪੀਲ ਕੀਤੀ ਹੈ. ਮੀਟਿੰਗ ਵਿੱਚ ਗੁਰਦੀਪ ਸਿੰਘ ਲਹਿਰਾ, ਚਰਨ ਕਮਲ ਸਿੰਘ,ਧਰਮਵੀਰ ਸਿੰਘ, ਅਮਰ ਨਾਥ, ਰਘਵੀਰ ਸਿੰਘ, ਰਣਜੀਤ ਸਿੰਘ, ਪ੍ਰਗਟ ਸਿੰਘ, ਲਖਵੀਰ ਸਿੰਘ, ਸੁਰਿੰਦਰ ਪਾਲ, ਰਣਬੀਰ ਸਿੰਘ, ਸੰਜੀਵ ਕੁਮਾਰ, ਧਨੀ ਰਾਮ ਕਰਿਸ਼ਨ ਸਿੰਘ ਨੇ ਸ਼ਮੂਲੀਅਤ ਕੀਤੀ.