ਤਰਕਸ਼ੀਲ ਸੋਚ ਨੂੰ ਸਮਾਜ ਦੇ ਹਰ ਵਰਗ ਵਿੱਚ ਲੈਕੇ ਜਾਣ ਦੀ ਜਰੂਰਤ: ਗੁਰਮੀਤ ਖਰੜ

ਤਰਕਸ਼ੀਲ ਜੋਨ ਚੰਡੀਗੜ੍ਹ ਦਾ ਚੋਣ ਇਜਲਾਸ ਸਪਾਪਤ

 ਖਰੜ, 30 ਜੂਨ (ਮਜੀਦ ਆਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਚੰਡੀਗੜ੍ਹ ਦਾ ਚੋਣ ਇਜਲਾਸ ਇਥੇ ਖਰੜ ਵਿਖੇ ਹੋਇਆ. ਜਿਸ ਵਿੱਚ ਜ਼ੋਨ ਅਧੀਨ ਪੈਂਦੀਆਂ ਸਾਰੀਆਂ ਇਕਾਈਆਂ ਦੇ ਅਹੁਦੇਦਾਰਾਂ ਅਤੇ ਡੈਲੀਗੇਟਾਂ ਨੇ ਭਾਗ ਲਿਆ. ਸਵੇਰ ਤੋਂ ਸ਼ਾਮ ਤੱਕ ਚੱਲੇ ਇਸ ਇਜਲਾਸ ਦੇ ਪਹਿਲੇ ਸੈਸ਼ਨ ਦਾ ਸਟੇਜ ਸੰਚਾਲਨ

ਸਾਬਕਾ ਜ਼ੋਨ ਮੁਖੀ ਗਿਆਨ ਸਿੰਘ ਵਲੋਂ ਅਤੇ ਪ੍ਰਧਾਨਗੀ ਬਲਦੇਵ ਜਲਾਲ, ਸ਼ੈਲਿੰਦਰ ਸੁਹਾਲੀ ਅਤੇ ਸੂਬਾ ਆਗੂ ਅਜੀਤ ਪ੍ਰਦੇਸੀ ਵਲੋਂ ਕੀਤੀ ਗਈ.

ਪਹਿਲੇ ਸੈਸ਼ਨ ਵਿੱਚ ਇਕਾਈ ਦੀ ਰਿਪੋਰਟਿੰਗ ਤਹਿਤ ਇਕਾਈ ਮੋਹਾਲੀ ਵਲੋਂ ਜਰਨੈਲ ਕਰਾਂਤੀ, ਚੰਡੀਗੜ੍ਹ ਵਲੋਂ ਜੋਗਾ ਸਿੰਘ, ਖਰੜ ਵਲੋਂ ਕੁਲਵਿੰਦਰ ਨਗਾਰੀ, ਰੋਪੜ ਵਲੋਂ ਇੰਜੀਨੀਅਰ ਅਸ਼ੋਕ, ਸਰਹੰਦ ਵਲੋਂ ਹਰਜੀਤ ਤਰਖਾਣਮਾਜਰਾ, ਬੱਸੀ ਪਠਾਣਾ ਵਲੋਂ ਠਾਕੁਰ ਸਿੰਘ ਅਤੇ ਗੋਬਿੰਦਗੜ ਵਲੋ ਗੁਰਮਿੰਦਰ ਖੰਨਾ ਆਦਿ ਨੇ ਆਪੋ ਆਪਣੀਆਂ ਇਕਾਈਆਂ ਦੀ ਰਿਪੋਰਟਿੰਗ ਕੀਤੀ. ਜੋਨ ਦੀ ਰਿਪੋਰਟਿੰਗ ਤਹਿਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਗਿਆਨ ਚੰਦ (ਜੱਥੇਬੰਦਕ ਵਿਭਾਗ), ਸੈਲਿੰਦਰ ਸੁਹਾਲੀ (ਵਿੱਤ ਵਿਭਾਗ), ਬਲਦੇਵ ਜਲਾਲ (ਮੀਡੀਆ ਵਿਭਾਗ), ਜੋਗਾ ਸਿੰਘ (ਸੱਭਿਆਚਾਰ ਵਿਭਾਗ), ਜਰਨੈਲ ਕ੍ਰਾਂਤੀ (ਮਾਨਸਿਕ ਸੇਹਤ ਵਿਭਾਗ) ਵਲੋਂ ਰਿਪੋਰਟ ਪੇਸ਼ ਕੀਤੀ ਗਈ.

ਇਜਲਾਸ ਦੇ ਦੂਜੇ ਸੈਸ਼ਨ ਦਾ ਸਟੇਜ ਸੰਚਾਲਨ ਸੂਬਾ ਆਗੂ ਅਤੇ ਚੋਣ ਆਬਜਰਬਰ ਅਜੀਤ ਪ੍ਰਦੇਸੀ ਵਲੋਂ ਅਤੇ ਪ੍ਰਧਾਨਗੀ ਜੋਗਾ ਸਿੰਘ, ਜਸਵੰਤ ਮੋਹਾਲੀ, ਗੁਰਮੀਤ ਖਰੜ, ਜਰਨੈਲ ਕਰਾਂਤੀ ਵਲੋਂ ਕੀਤੀ ਗਈ. ਇਸ ਸੈਸ਼ਨ ਦੀ ਸ਼ੁਰੂਆਤ ਜੋਗਾ ਸਿੰਘ ਦੇ ਗੀਤ ਨਾਲ ਕੀਤੀ ਗਈ. ਸੈਸ਼ਨ 2021-22 ਲਈ ਜੋਨ ਚੰਡੀਗੜ੍ਹ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਵਿੱਚ ਪ੍ਰਿੰਸੀਪਲ ਗੁਰਮੀਤ ਖਰੜ ਨੂੰ ਜੱਥੇਬੰਦਕ ਮੁਖੀ, ਸ਼ੈਲਿਦਰ ਸੁਹਾਲੀ ਨੂੰ ਵਿੱਤ ਵਿਭਾਗ ਮੁਖੀ, ਡਾ. ਮਜੀਦ ਆਜਾਦ ਨੂੰ ਮੀਡੀਆ ਵਿਭਾਗ ਮੁਖੀ, ਬਲਦੇਵ ਜਲਾਲ ਨੂੰ ਸੱਭਿਆਚਾਰ ਵਿਭਾਗ ਮੁਖੀ, ਗੁਰਮਿੰਦਰ ਖੰਨਾ ਨੂੰ ਮਾਨਸਿਕ ਸੇਹਤ ਵਿਭਾਗ ਮੁਖੀ ਚੁਣਿਆ ਗਿਆ. 

ਇਜਲਾਸ ਦੇ ਅੰਤ ਵਿੱਚ ਨਵੇਂ ਜੱਥੇਬੰਦਕ ਮੁਖੀ ਨੇ ਇਜਲਾਸ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਾਨੂੰ ਨੌਜਵਾਨਾਂ, ਔਰਤਾਂ, ਨਿਮਨ ਵਰਗ ਵਿੱਚ ਆਪਣੇ ਕੰਮ ਨੂੰ ਵਧਾਉਣ ਦੀ ਜਰੂਰਤ ਹੈ. ਤਰਕਸ਼ੀਲ ਸੋਚ ਨੂੰ ਸਮਾਜ ਦੇ ਹਰ ਵਰਗ ਵਿੱਚ ਲੈ ਕੇ ਜਾਣ ਦੀ ਜਰੂਰਤ ਹੈ.