ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਪਟਿਆਲਾ ਦੀ ਛਿਮਾਹੀ ਇਕੱਤਰਤਾ ਹੋਈ

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਂਣ ਵਾਲਿਆਂ ਵਿਰੁੱਧ ਸਖਤ ਕਾਨੂੰਨ ਬਣਾਏ ਜਾਣ ਦੀ ਨਖੇਧੀ ਕੀਤੀ

ਪਟਿਆਲਾ, 4 ਨਵੰਬਰ (ਹਰਚੰਦ ਭਿੰਡਰ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜਥੇਬੰਦਕ ਸਰਗਰਮੀ ਤਹਿਤ ਪਟਿਆਲਾ ਜੋਨ ਦੀ ਛਿਮਾਹੀ ਇਕੱਤਰਤਾ ਅੱਜ ਤਰਕਸ਼ੀਲ ਹਾਲ ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਹੋਈ. ਇਸ ਵਿੱਚ ਪਟਿਆਲਾ ਜੋਨ ਦੇ ਨਾਲ ਸਬੰਧਤ ਇਕਾਈਆਂ ਨੇ ਸ਼ਮੂਲੀਅਤ ਕੀਤੀ. ਸਟੇਟ ਦੇ

ਮੁੱਖ ਜਥੇਬੰਦਕ ਆਗੂ ਰਜਿੰਦਰ ਭਦੌੜ ਦੀ ਅਗਵਾਈ ਵਿੱਚ ਹੋਈ ਇੱਕਤਰਤਾ ਵਿੱਚ ਜੋਨ ਦੇ ਸੱਭਿਆਚਾਰਕ ਮੁੱਖੀ ਰਾਮ ਕੁਮਾਰ ਨੇ ਇਸ ਸਮੇਂ ਹਾਜ਼ਰੀਨ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਤਰਕਸ਼ੀਲ ਸੁਸਇਟੀ ਦੇ ਕੰਮ ਦਾ ਘੇਰਾ ਦਿਨੋਂ ਦਿਨ ਵਧ ਰਿਹਾ ਹੈ ਅਤੇ ਸਾਡੀਆਂ ਜੁਮੇਂਵਾਰੀਆਂ ਵੀ ਵਧ ਰਹੀਆਂ ਹਨ. ਇਸ ਵਾਸਤੇ ਸਰਗਰਮ ਮੈਂਬਰਾਂ ਦੀ ਜਰੂਰਤ ਵਧ ਰਹੀ ਹੈ ਜੋ ਕਿ ਸਮਾਜ ਨੂੰ ਅੰਧ ਵਿਸਵਾਸ ਤੋਂ ਮੁੱਕਤੀ ਦਿਵਾ ਸਕਣ. ਇਸ ਵਾਸਤੇ ਵੱਧ ਤੋਂ ਵੱਧ ਨੌਜਵਾਨਾਂ ਖਾਸ ਕਰਕੇ ਵਿਦਿਆਰਥੀ ਵਰਗ ਨੂੰ ਜੋੜਨ ਦੀ ਲੋੜ ਹੈ ਅਤੇ ਇਸ ਦੀ ਪੂਰਤੀ ਖਾਤਰ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ.

ਇਕਾਈ ਘਨੌਰ ਦੇ ਸਰਗਰਮ ਆਗੂ ਮਾ: ਹਰਨੇਕ ਸਿੰਘ ਨੇ ਕਿਹਾ ਕਿ ਇਕਾਈ ਘਨੌਰ ਆਪਣੇ ਇਲਾਕੇ ਵਿੱਚ ਭਰਵੀਂ ਸਰਗਰਮੀ ਕਰ ਰਹੀ ਹੈ ਅਤੇ ਲੋਕ ਅੰਧ ਵਿਸ਼ਵਾਸ ਫੈਲਾਣ ਵਾਲਿਆਂ ਤੋਂ ਕਿਨਾਰਾ ਕਰ ਰਹੇ ਹਨ . ਸਕੂਲੀ ਵਿਦਿਅਰਥੀਆਂ ਵਿੱਚ ਵੀ ਤਰਕਸ਼ੀਲਾ ਪ੍ਰਤੀ ਕਾਫੀ ਚੇਤਨਤਾ ਹੈ ਇਸ ਪ੍ਰਭਾਵ ਸਦਕਾ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਵਿੱਚ ਚੰਗੀ ਸਮੂਲੀਅਤ ਰਹੀ ਹੈ ਅਤੇ ਇੱਕ ਵਿਦਿਆਰਣ ਨੇ ਪੰਜਾਬ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ. ਇਕਾਈ ਸਮਾਣਾ ਦੇ ਆਗੂ ਰਾਜ ਕੁਮਾਰ ਨੇ ਕਿਹਾ ਕਿ ਉਹ ਅਪਣੀ ਸਮਰੱਥਾ ਮੁਤਾਬਕ ਸਮਾਜ ਦੀ ਬੇਹਤਰੀ ਵਾਸਤੇ ਜੋਗਦਾਨ ਪਾ ਰਹੇ ਹਨ ਅਤੇ ਤਰਕਸੀਲ ਮੈਗਜੀਨ ਅਤੇ ਕਿਤਾਬਾਂ ਰਾਹੀਂ ਵੀ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰ ਰਹੇ ਹਾਂ. ਜੋਨ ਦੇ ਮੀਡੀਆ ਵਿਭਾਗ ਦੇ ਮੁਖੀ ਹਰਚੰਦ ਭਿੰਡਰ ਨੇ ਕਿਹਾ ਕਿ ਜਿਥੇ ਸਾਨੂੰ ਆਮ ਲੋਕਾਂ ਨੂੰ ਅਖੌਤੀ ਸਾਧਾਂ ਚੇਲਿਆਂ ਆਦਿ ਤੋਂ ਲੋਕਾਂ ਨੂੰ ਸੁਚੇਤ ਕਰਨ ਦੀ ਜਰੂਰਤ ਹੈ ਉਥੇ ਉਹਨਾਂ ਮਨਸਿਕ ਰੋਗਾਂ ਵਾਸਤੇ ਸਹੀ ਸਲਾਹ ਦੇਣ ਦੀ ਵੀ ਜਰੂਰਤ ਹੈ. ਇਸ ਦੇ ਨਾਲ ਹੀ ਮੀਡੀਆ ਰਾਹੀਂ ਫੈਲਾਏ ਜਾ ਰਹੇ ਅੰਧ ਵਿਸਵਾਸ ਜੋਤਿਸ਼ ਅਤੇ ਸੁਭ ਅਸੁਭ ਆਦਿ ਦੇ ਕੂੜ ਪ੍ਰਚਾਰ ਨੂੰ ਠੱਲ ਪਾਉਂਣ ਵਾਸਤੇ ਨਵੀਂ ਤਕਨੀਕ ਦੀ ਵਰਤੋਂ ਕਰਦੇ ਹੋਏ ਸੋਸਲ ਮੀਡੀਆ ਦੀ ਵਰਤੋਂ ਵੱਡੇ ਪੱਧਰ ਕਰਨੀ ਚਾਹੀਦੀ ਹੈ.

ਜਥੇਬੰਦਕ ਮੁਖੀ ਰਜਿੰਦਰ ਭਦੌੜ ਨੇ ਜੋਨ ਪਟਿਆਲਾ ਦੇ ਕੰਮ ਤੇ ਸੰਤੁਸ਼ਟੀ ਜ਼ਾਹਿਰ ਕਦਿਆਂ ਕਿਹਾ ਕਿ ਅੰਧ ਵਿਸਵਾਸ ਮੌਜੂਦਾ ਸਿਸਟਮ ਦੀ ਦੇਣ ਹੈ ਅਤੇ ਇਸ ਦਾ ਖਾਤਮਾ ਸਾਨੂੰ ਪੂਰੀ ਸਿਦਕਦਿਲੀ ਨਾਲ ਕਰਨਾ ਪਵੇਗਾ ਹਰ ਤਰਕਸ਼ੀਲ ਨੂੰ ਜੁਮੇਂਵਾਰ ਨਾਗਰਿਕ ਬਣਦੇ ਹੋਏ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਵੀ ਆਪ ਬਚਣਾ ਅਤੇ ਹੋਰਨਾਂ ਬਚਣ ਲਈ ਪ੍ਰੇਰਨਾ ਹੋਵੇਗਾ. ਇਸ ਇਕੱਤਰਤਾ ਵਿੱਚ ਹੋਰਨਾਂ ਦੇ ਇਲਾਵਾ ਜਨਕ ਰਾਜ, ਦਲੇਲ ਸਿੰਘ, ਮਾ. ਰਮਣੀਕ ਸਿੰਘ, ਸੁਰਿੰਦਰਪਾਲ, ਜਾਗਨ ਸਿੰਘ, ਕੁਲਵੰਤ ਕੌਰ, ਸੰਜੀਵ ਡਾ. ਅਨਿਲ ਕੁਮਾਰ, ਚਰਨਜੀਤ ਪਟਵਾਰੀ ਅਤੇ ਮਾ. ਨੂਪ ਰਾਮ ਨੇ ਵੀ ਆਪਣੇ ਵਿਚਾਰ ਰੱਖੇ. ਇਸ ਸਮੇਂ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਂਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨ ਬਣਾਏ ਜਾਣ ਦੀ ਵੀ ਨਖੇਧੀ ਕੀਤੀ ਗਈ ਅਤੇ ਤਰਕਸ਼ੀਲ ਸਾਹਿਤ ਵੈਨ ਜੋ ਕਿ ਅੱਜ ਕੱਲ ਪਟਿਆਲਾ ਜੋਨ ਵਿੱਚ ਆਈ ਹੋਈ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ ਗਈ.