ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਅੱਖਾਂ ਤੇ ਪੱਟੀ ਬੰਨ ਕੇ ਅਤੇ ਸੁੰਘ ਕੇ ਪੜ੍ਹਨ ਦਾ ਦਾਅਵਾ ਕਰਨ ਵਾਲੇ ਪੜਤਾਲ ਤੋਂ ਭੱਜੇ

ਪਟਿਆਲਾ 12 ਜੁਲਾਈ (ਰਮਣੀਕ ਸਿੰਘ): ਅੱਜ ਕੱਲ ਕਈ ਲੋਕ ਇਹ ਦਾਅਵਾ ਕਰਦੇ ਫਿਰਦੇ ਹਨ ਕਿ ਉਹ 11-12 ਸਾਲ ਦੇ ਬੱਚੇ ਦਾ ਪ੍ਰਿਕਟਸ ਰਾਹੀਂ ਤੀਜਾ ਨੇਤਰ ਖੋਲ੍ਹ ਦਿੰਦੇ ਹਨ, ਜਿਸ ਨਾਲ ਬੱਚਾ ਅੱਖਾਂ ਤੇ ਪੱਟੀ ਬੰਨ ਕੇ ਅਤੇ ਨੱਕ ਰਾਹੀਂ ਸੁੰਘ ਕੇ ਪੜ੍ਹ ਸਕਦੇ ਹਨ, ਰੰਗਾਂ ਦੀ ਪਹਿਚਾਣ ਕਰ ਸਕਦੇ ਹਨ ਅਤੇ

ਵਸਤੂਆਂ ਪਹਿਚਾਣ ਸਕਦੇ ਹਨ ਆਦਿ. ਅਜਿਹਾ ਹੀ ਦਾਅਵਾ ਕਰਨ ਵਾਲਾ ਰਾਜਸਥਾਨ ਦੇ ਸ਼ਹਿਰ ਕੋਟਾ ਦਾ ਵਸਨੀਕ ਗਰੀਸ ਤਿਵਾੜੀ ਆਪਣੀ 11 ਸਾਲ ਦੀ ਬੱਚੀ ਅਤੇ ਅਪਣੇ ਸਹਿਯੋਗੀਆਂ ਸਮੇਤ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੇ ਦਫਤਰ ਬੰਗ ਮੀਡੀਆ ਸੈਂਟਰ ਵਿਖੇ ਪਹੁੰਚਿਆ ਤੇ ਉਪਰੋਕਤ ਦਾਅਵਾ ਪੇਸ਼ ਕੀਤਾ. ਇਸ ਤੇ ਤਰਕਸ਼ੀਲ ਸੁਸਾਇਟੀ ਦੇ ਉਹਦੇਦਾਰਾਂ ਨੇ ਉਸ ਦਾਅਵੇ ਦੀ ਪੜਤਾਲ ਵਾਸਤੇ ਹਰਚੰਦ ਭਿੰਡਰ ਡਾ. ਅਨਿੱਲ ਕੁਮਾਰ ਅਤੇ ਸਤੀਸ ਕੁਮਾਰ ਦੀ ਬਣਾ ਕੇ ਕਾਰਵਾਈ ਸ਼ੁਰ ਕੀਤੀ. ਇਸ ਵਾਸਤੇ ਲੜਕੀ ਨੂੰ ਸਟੇਜ ਤੇ ਬੁਲਾ ਕੇ ਉਸ ਦੀਆਂ ਅੱਖਾਂ ਤੇ ਰੂੰਈ ਰੱਖ ਕੇ ਪੱਟੀ ਬੰਨਣੀ ਸ਼ੁਰੂ ਕਰ ਦਿੱਤੀ. ਇਸ ਕਾਰਣ ਲੜਕੀ ਜਿਸ ਨੂੰ ਇਸ ਪੱਟੀ ਰਾਹੀਂ ਨਹੀਂ ਦਿਸਣਾ ਸੀ ਘਬਰਾਉਣ ਲੱਗੀ ਲੱਗੀ ਜਿਸ ਤੇ ਉਸ ਦੇ ਮਾਂ ਨੇ ਇਤਰਾਜ਼ ਕਰ ਦਿੱਤਾ ਕਿ ਅਸੀਂ ਨਹੀਂ ਅਜਿਹਾ ਕਰਨਾ ਜਦ ਉਹਨਾਂ ਨੂੰ ਸਮਝਾਇਆ ਕਿ ਅਸੀਂ ਤੁਹਾਡੇ ਦਾਅਵੇ ਮੁਤਾਬਕ ਹੀ ਪੱਟੀ ਬੰਨ ਰਹੇ ਹਾਂ. ਪਰ ਉਹ ਨਾ ਮੰਨੇ. ਫਿਰ ਅੱਖਾਂ ਬੰਦ ਕਰਕੇ ਪੜ੍ਹਨ ਲਈ ਕਿਹਾ ਤਾਂ ਇਸ ਤੋਂ ਵੀ ਇਨਕਾਰ ਕਰ ਗਏ. ਇਸ ਦੇ ਬਾਅਦ ਜਦ ਲੜਕੀ ਦੇ ਪਿਤਾ ਜੋ ਕਿ ਲੜਕੀ ਦਾ ਟਰੇਨਰ ਹੋਣ ਦਾ ਦਾਅਵਾ ਕਰਦਾ ਸੀ ਉਸ ਅਜਿਹਾ ਕਰਨ ਲਈ ਕਿਹਾ ਤਾਂ ਉਹ ਵੀ ਇੰਨਕਾਰ ਕਰ ਗਿਆ. ਇਸ ਉਪਰੰਤ ਹਰਚੰਦ ਭਿੰਡਰ ਨੇ ਦਰਸਕਾਂ ਵਿੱਚੋਂ ਇਕ ਦਰਸ਼ਕ ਦੇ ਅੱਖਾਂ ਤੇ ਪੱਟੀ ਬੰਨ ਕੇ ਪੜ੍ਹਨ ਨੂੰ ਕਿਹਾ ਤਾਂ ਉਸ ਨੇ ਪੜ੍ਹ ਦਿੱਤਾ. ਇਸ ਉਪਰੰਤ ਇਸ ਪੱਟੀ ਵਿਚਲੇ ਰਾਜ਼ ਬਾਰੇ ਵੀ ਜਾਣਕਾਰੀ ਦਿੱਤੀ. ਇਸ ਸਮੇਂ ਤਰਕਸੀਲ ਆਗੂਆਂ ਨੇ ਅਪੀਲ ਕੀਤੀ ਕਿ ਅਜਿਹਾ ਦਾਅਵਾ ਕਰਨ ਵਾਲੇ ਧੋਖੇਬਾਜ ਹਨ ਅਤੇ ਇਹ ਬੱਚਿਆਂ ਨੂੰ ਟਰੇਨਿੰਗ ਦੇ ਬਹਾਨੇ ਗੁਮਰਾਹ ਕਰ ਰਹੇ ਹਨ ਕਿਉਂਕਿ ਹਰੇਕ ਗਿਅਨ ਇੰਦਰੀ ਦਾ ਅਪੋ ਆਪਣਾ ਕੰਮ ਹੈ. ਨੱਕ ਨਾਲ ਸੁੰਘਿਆ ਤਾਂ ਜਾ ਸਕਦਾ ਹੈ ਪਰ ਦੇਖਿਆ ਨਹੀਂ ਜਾ ਸਕਦਾ ਇਹ ਤਾਂ ਇੱਕ ਬਹਾਨਾ ਹੈ. ਯਾਦ ਰਹੇ ਕਿ ਜੂਨ 2015 ਵਿੱਚ ਅਜਿਹਾ ਹੀ ਚੈਲਿੰਜ ਸੁਸਾਇਟੀ ਦੇ ਸਾਹਮਣੇ ਆਇਆ ਸੀ ਜਿਸ ਦੀ ਪੜਤਾਲ ਦੇਸ ਭਗਤ ਜਾਦਗਾਰੀ ਹਾਲ ਜਲੰਧਰ ਵਿਖੇ ਕੀਤੀ ਗਈ ਸੀ ਅਤੇ ਉਸ ਪਰਖ ਵਿੱਚ ਬੱਚੇ ਅਜਿਹਾ ਕਰਨ ਵਿੱਚ ਸਫਲ ਨਹੀਂ ਹੋ ਸਕੇ ਸਨ ਅਤੇ ਦਾਅਵੇਦਾਰਾਂ ਨੂੰ ਜਮਾਨਤ ਜਬਤ ਕਰਾਉਂਣੀ ਪਈ ਸੀ. ਇਸ ਸਮੇਂ ਉਪਰੋਕਤ ਦੇ ਇਲਾਵਾ ਰਾਮ ਸਿੰਘ ਬੰਗ, ਮਾਸਟਰ ਰਮਣੀਕ ਸਿੰਘ ਦਲੇਲ ਸਿੰਘ, ਕਮਲਜੀਤ ਸਿੰਘ, ਅਨਿੱਲ ਕੁਮਾਰ, ਨੇਤਰ ਸਿੰਘ, ਰਮਨਪ੍ਰੀਤ ਸਿੰਘ ਤੇਜਿੰਦਰ ਸਿੰਘ, ਹਰਮਿੰਦਰ ਸਿੰਘ ਅਤੇ ਮੋਹਨ ਲਾਲ ਅਦਿ ਵੀ ਹਾਜ਼ਰ ਸਨ.