ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਗੌਰੀ ਲੰਕੇਸ਼ ਦੇ ਨਾਮ ਜਾਰੀ ਕੀਤਾ ਤਰਕਸ਼ੀਲਾਂ ਨੇ ਨਵੇਂ ਸਾਲ ਦਾ ਕੈਲੰਡਰ ਸਰਕਾਰ

ਕੋਲੋਂ ਹੱਕੀ-ਸੰਘਰਸ਼ ਨੂੰ ਕੁਚਲਣ ਵਾਲੇ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ

ਲੁਧਿਆਣਾ, 10 ਜਨਵਰੀ (ਡਾ. ਮਜੀਦ ਆਜਾਦ ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਲੁਧਿਆਣਾ ਦੀ ਮਹੀਨਾਵਾਰ ਮੀਟਿੰਗ ਇੱਥੇ ਲੁਧਿਆਣਾ ਸਥਿੱਤ ਬਸ ਸਟੈਂਡ ਲਾਗਲੇ ਜੋਨ ਦਫਤਰ ਵਿਖੇ ਹੋਈ, ਜਿਸ ਵਿੱਚ ਜੋਨ ਅਧੀਨ ਪੈਂਦੀਆਂ ਖੰਨਾ, ਮਾਲੇਰਕੋਟਲਾ, ਜਗਰਾਉਂ, ਮਾਛੀਵਾੜਾ, ਸਿਧਾਰ, ਕੋਹਾੜਾ,

ਲੁਧਿਆਣਾ ਆਦਿ ਇਕਾਈਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ. ਮੀਟਿੰਗ ਵਿੱਚ ਪਿਛਲੇ ਮਹੀਨੇ ਦੀ ਕਾਰਗੁਜਾਰੀ ਤੇ ਚਰਚਾ ਹੋਈ ਅਤੇ ਆਉਣ ਵਾਲੇ ਦਿਨਾਂ ਲਈ ਵਿਉਂਤਬੰਦੀ ਕੀਤੀ ਗਈ. ਜਿਸ ਤਹਿਤ ਮਿਤੀ 10 ਫਰਵਰੀ ਨੂੰ ਬਰਨਾਲਾ ਵਿਖੇ ਮਰਹੂਮ ਕ੍ਰਿਸ਼ਨ ਬਰਗਾੜੀ ਦਿਵਸ ਮੌਕੇ ‘ਮਾਨਸਿਕ ਸੇਹਤ’ ਵਿਸ਼ੇ ਤਹਿਤ ਵਰਕਸ਼ਾਪ ਕਰਵਾਈ ਜਾਵੇਗੀ.

ਇਸ ਮੌਕੇ ਜੋਨ ਜੱਥੇਬੰਦਕ ਮੁਖੀ ਦਲਵੀਰ ਕਟਾਣੀ ਦੀ ਸਰਪ੍ਰਸਤੀ ਹੇਠ ਤਰਕਸ਼ੀਲ ਸੁਸਾਇਟੀ ਵਲੋਂ ਛਾਪਿਆ ਨਵੇਂ ਸਾਲ ਦਾ ਕੈਲੰਡਰ ਜੋਨ ਕਮੈਟੀ ਵਲੋਂ ਰਲੀਜ ਕੀਤਾ ਗਿਆ. ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਵਿਚਾਰ ਪ੍ਰਗਟਾਉਣ ਆਜਾਦੀ ਨੂੰ ਦਬਾਉਣ ਦੇ ਮਨਸੂਬੇ ਤਹਿਤ ਪਿਛਲੇ ਸਾਲ ਫਾਸ਼ੀਵਾਦੀ ਤਾਕਤਾਂ ਵਲੋਂ ਕੰਨੜ ਲੇਖਿਕਾ ਗੌਰੀ ਲੰਕੇਸ਼ ਦੀ ਹੱਤਿਆ ਕਰ ਦਿੱਤੀ ਗਈ ਸੀ, ਤਰਕਸ਼ੀਲ ਸੁਸਾਇਟੀ ਵਲੋਂ ਇਹ ਕੈਲੰਡਰ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੁੰਦਿਆ ਉਹਨਾਂ ਦੀ ਫੋਟੋ ਛਾਪਕੇ ਕੀਤਾ ਗਿਆ ਹੈ ਅਤੇ ਇਸ ਕੈਲੰਡਰ ਉੱਪਰ ਉਰਦੂ ਦੇ ਉੱਘੇ ਕਵੀ ਜਾਵੇਦ ਅਖਤਰ ਦਾ ਸ਼ੇਅਰ ‘ਕਿ ਸੈਲਾਬ ਰੁਕਦਾ ਨਹੀਂ’ ਦਰਜ ਹੈ.

ਅੰਤ ਵਿੱਚ ਮੀਡੀਆ ਮੁਖੀ ਡਾ. ਮਜੀਦ ਆਜਾਦ ਅਤੇ ਜਸਵੰਤ ਜੀਰਖ ਦੀ ਅਗਵਾਈ ਵਿੱਚ ਤਰਕਸ਼ੀਲ ਸੁਸਾਇਟੀ ਵਲੋਂ ਪੰਜਾਬ ਸਰਕਾਰ ਵਿਰੱਧ ਮਤਾ ਪਾਸ ਕੀਤਾ ਗਿਆ, ਇਸ ਸਬੰਧੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਚੁੱਪ-ਚਪੀਤੇ ਆਰਡੀਨੈਂਸ ਪਾਸ ਕੀਤਾ ਗਿਆ ਹੈ ਕਿ ਕਿਸੇ ਵੀ ਤਰਾਂ ਦੇ ਵਿਰੋਧ ਪ੍ਰਦਰਸ਼ਨ ਲਈ ਜਨਤਕ ਜੱਥੇਬੰਦੀਆਂ ਨੂੰ ਮਨਜੂਰੀ ਲੈਣੀ ਪਵੇਗੀ, ਜਦਕਿ ਇਸ ਤਰਾਂ ਨਾਲ ਲੋਕਾਂ ਦੇ ਸੰਵਿਧਾਨਕ ਹੱਕ ਖੋਹਕੇ ਪੁਲਿਸ-ਰਾਜ ਲਾਗੂ ਕੀਤਾ ਜਾ ਰਿਹਾ ਹੈ, ਇਸ ਨੂੰ ਕਿਸੇ ਵੀ ਪੱਧਰ ਤੇ ਸਹਿਣ ਨਹੀਂ ਕੀਤਾ ਜਾਵੇਗਾ. ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਸ ਆਰਡੀਨੈਂਸ ਵਾਪਿਸ ਲਿਆ ਜਾਵੇ, ਨਹੀਂ ਤਾਂ ਇਸ ਵਿਰੁੱਧ ਕਰੜਾ ਸੰਘਰਸ਼ ਵਿਢਿਆ ਜਾਵੇਗਾ. ਇਸ ਮੌਕੇ ਹੋਰਨਾਂ ਤੋਂ ਬਿਨਾਂ ਆਤਮਾ ਸਿੰਘ, ਸਮਸ਼ੇਰ ਨੂਰਪੁਰੀ, ਸਤੀਸ਼ ਸੱਚਦੇਵਾ, ਮੁਹਿੰਦਰ ਸਿੰਘ ਮੀਲੂ, ਸੁਖਵਿੰਦਰ ਮਾਛੀਵਾੜਾ, ਕੰਵਲਜੀਤ ਜਗਰਾਉਂ, ਕਰਨੈਲ ਸਿੰਘ ਸਿਧਾਰ, ਨਛੱਤਰ ਸਿੰਘ ਜਰਗ ਆਦਿ ਤਰਕਸ਼ੀਲ ਮੈਂਬਰਾਂ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ.

powered by social2s