ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਤਰਕਸ਼ੀਲ ਸੁਸਾਇਟੀ ਦੇ ਜੋਨ ਲੁਧਿਆਣਾ ਦਾ ਹੋਇਆ ਡੈਲੀਗੇਟ ਇਜਲਾਸ

ਤਰਕਸ਼ੀਲ ਸੋਚ ਨੂੰ ਸਮਾਜ ਦੇ ਹਰ ਵਰਗ ਵਿੱਚ ਲੈਕੇ ਜਾਣ ਦੀ ਜਰੂਰਤ: ਰਾਜਿੰਦਰ ਭਦੌੜ

ਲੁਧਿਆਣਾ, 20 ਨਵੰਬਰ (ਡਾ, ਮਜੀਦ ਆਜਾਦ) : ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਲੁਧਿਆਣਾ ਦਾ ਛਿਮਾਹੀ ਇਜਲਾਸ ਇਥੇ ਲੁਧਿਆਣਾ ਬਸ ਸਟੈਂਡ ਨੇੜੇ ਸਥਾਨਕ ਤਰਕਸ਼ੀਲ ਦਫਤਰ ਵਿੱਚ ਹੋਇਆ. ਜਿਸ ਵਿੱਚ ਜੋਨ ਅਧੀਨ ਪੈਂਦੀਆਂ ਸਾਰੀਆਂ ਇਕਾਈਆਂ ਮਾਲੇਰ ਕੋਟਲਾ, ਕੋਹਾੜਾ,

ਲੁਧਿਆਣਾ, ਜਗਰਾਉਂ, ਸੁਧਾਰ, ਸਮਰਾਲਾ ਅਤੇ ਜਰਗ ਤੋਂ ਇਕਾਈਆਂ ਦੇ ਸਾਰੇ ਅਹੁਦੇਦਾਰਾਂ ਅਤੇ ਡੈਲੀਗੇਟਾਂ ਨੇ ਭਾਗ ਲਿਆ. ਸਵੇਰ ਤੋਂ ਸ਼ਾਮ ਤੱਕ ਚੱਲੇ ਇਸ ਇਜਲਾਸ ਦੇ ਪਹਿਲੇ ਸੈਸ਼ਨ ਦਾ ਸਟੇਜ ਸੰਚਾਲਨ ਡਾ, ਮਜੀਦ ਆਜਾਦ ਵਲੋਂ ਅਤੇ ਪ੍ਰਧਾਨਗੀ ਸੂਬਾ ਜੱਥੇਬੰਦਕ ਮੁਖੀ ਰਾਜਿੰਦਰ ਭਦੌੜ ਅਤੇ ਆਤਮਾ ਸਿੰਘ ਜੋਨ ਵਿੱਤ ਮੁਖੀ ਵਲੋਂ ਕੀਤੀ ਗਈ.

ਇਸ ਸੈਸ਼ਨ ਵਿੱਚ ਜੋਨ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦਲਵੀਰ ਕਟਾਨੀ (ਜੱਥੇਬੰਦਕ ਵਿਭਾਗ), ਆਤਮਾ ਸਿੰਘ (ਵਿੱਤ ਵਿਭਾਗ), ਡਾ.ਮਜੀਦ ਅਜਾਦ (ਮੀਡੀਆ ਵਿਭਾਗ) ਵਲੋਂ ਰਿਪੋਰਟ ਪੇਸ਼ ਕੀਤੀ ਗਈ. ਇਸ ਤੋਂ ਬਾਅਦ ਇਕਾਈ ਮੁਖੀਆਂ ਤਹਿਤ ਇਕਾਈ ਲੁਧਿਆਣਾ ਵਲੋਂ ਜਸਵੰਤ ਜੀਰਖ, ਕੋਹਾੜਾ ਵਲੋਂ ਰਾਜਿੰਦਰ ਜੰਡਿਆਂਲੀ, ਮਾਲੇਰਕੋਟਲਾ ਵਲੋਂ ਸਰਾਜ ਅਨਵਰ, ਸਧਾਰ ਵਲੋਂ ਮਾਸਟਰ ਕਰਨੈਲ, ਮਾਛੀਵਾੜਾ ਵਲੋਂ ਸੁਖਵਿੰਦਰ ਸਿੰਘ, ਜਰਗ ਵਲੋਂ ਗੁਰਜੰਟ ਨਸਰਾਲੀ ਆਦਿ ਨੇ ਆਪੋ ਆਪਣੀਆਂ ਇਕਾਈਆਂ ਦੀ ਰਿਪੋਰਟਿੰਗ ਕੀਤੀ. ਇਜਲਾਸ ਦੇ ਦੂਜੇ ਸੈਸ਼ਨ ਦਾ ਸਟੇਜ ਸੰਚਾਲਨ ਦਲਵੀਰ ਕਟਾਨੀ ਵਲੋਂ ਅਤੇ ਪ੍ਰਧਾਨਗੀ ਸੂਬਾ ਸਭਿਆਚਾਰ ਵਿਭਾਗ ਮੁਖੀ ਤਰਲੋਚਨ ਸਿੰਘ ਅਤੇ ਕੰਵਲਜੀਤ ਸਿੰਘ, ਮੁਖੀ ਜੋਨ ਮਾਨਸਿਕ ਸੇਹਤ ਵਿਭਾਗ ਵਲੋਂ ਕੀਤੀ ਗਈ. ਇਸ ਸੈਸਨ ਵਿੱਚ ਸੂਬਾ ਕਮੇਟੀ ਵਲੋਂ ਭੇਜਿਆ ਦਸਤਾਵੇਜ ‘ਤਰਕਸ਼ੀਲ ਸੁਸਾਇਟੀ ਸਾਹਮਣੇ ਪੈਦਾ ਹੋਏ ਸਮਾਜ ਅਤੇ ਦੇਸ਼ ਦੇ ਨਵੇਂ ਹਾਲਾਤ’ ਰਾਜਿੰਦਰ ਜੰਡਾਲੀ ਵਲੋਂ ਪੜ੍ਹਿਆ ਗਿਆ. ਇਸ ਦਸਤਾਵੇਜ ਸਬੰਧੀ ਵੱਖ ਵੱਖ ਆਗੂਆਂ ਸਤੀਸ਼ ਸੱਚਦੇਵਾ, ਗੁਰਮੇਲ ਲੁਧਿਆਣਾ, ਦਰਬਾਰਾ ਸਿੰਘ ਉਕਸੀ, ਨਿਰਮਲ ਸਿੰਘ, ਜਸਵੰਤ ਜੀਰਖ, ਡਾ, ਮਜੀਦ ਆਜਾਦ , ਸਰਾਜ ਅਨਵਰ ਵਲੋਂ ਆਪਣੇ ਵਿਚਾਰ ਰੱਖੇ ਗਏ. 

ਫੁਟਕਲ ਏਜੰਡੇ ਤੇ ਬੋਲਦਿਆਂ ਜਸਵੰਤ ਜੀਰਖ ਅਤੇ ਡਾ. ਮਜੀਦ ਆਜਾਦ ਨੇ ਕਿਹਾ ਕਿ‘ ਦੇਸ਼ ਵਿੱਚ 295-ਏ ਵਰਗੀ ਕਾਨੂੰਨੀ ਧਾਰਾ ਦਾ ਹੋਣਾ ਵਿਗਿਆਨ ਅਤੇ ਨਿਵੇਕਲੀ ਸੋਚ ਦੇ ਰਾਹ ਵਿੱਚ ਰੋੜਾ ਹੈ, ਇਸ ਲਈ ਤਰਕਸ਼ੀਲਾਂ ਅਤੇ ਵਿਦਵਾਨਾਂ ਵਲੋਂ ਇਸਨੂੰ ਰੱਦ ਕਰਵਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ’. ਦਲਵੀਰ ਕਟਾਣੀ ਨੇ ਕਿਹਾ ਕਿ ਬਾਬਾਵਾਦ ਵਲੋਂ ਆਮ ਲੋਕਾਂ ਦਾ ਅੰਧਵਿਸਵਾਸ਼ ਰਾਹੀਂ ਸੋਸ਼ਣ ਕੀਤਾ ਜਾ ਰਿਹਾ ਹੈ, ਇਸ ਵਾਸਤੇ ਪੰਜਾਬ ਸਰਕਾਰ ਵਲੋ ਅੰਧ-ਵਿਸਵਾਸ਼ ਰੋਕੂ ਕਾਨੂੰਨ ਬਨਾਇਆ ਜਾਣਾ ਚਾਹੀਦਾ ਹੈ. ਇਜਲਾਸ ਨੂੰ ਅੰਤ ਵਿੱਚ ਸੰਬੋਧਨ ਕਰਦਿਆਂ ਰਾਜਿੰਦਰ ਭਦੌੜ ਨੇ ਕਿਹਾ ਕਿ ਜੋਨ ਲੁਧਿਆਨਾ ਦਾ ਕੰਮ ਤਸੱਲੀਬਖਸ ਤਾਂ ਹੈ, ਪ੍ਰੰਤੂ ਸਾਨੂੰ ਇਸ ਤੋਂ ਜਿਆਦਾ ਕਰਨ ਦੀ ਜਰੂਰਤ ਹੈ. ਸਾਨੂੰ ਨੌਜਵਾਨਾਂ, ਔਰਤਾਂ, ਨਿਮਨ ਵਰਗ ਵਿੱਚ ਆਪਣੇ ਕੰਮ ਨੂੰ ਵਧਾਉਣ ਦੀ ਜਰੂਰਤ ਹੈ. ਤਰਕਸ਼ੀਲ ਸੋਚ ਨੂੰ ਸਮਾਜ ਦੇ ਹਰ ਵਰਗ ਵਿੱਚ ਲੈਕੇ ਜਾਣ ਦੀ ਜਰੂਰਤ ਹੈ. ਅੰਤ ਵਿੱਚ ਇਜਲਾਸ ਵਲੋਂ ਤਰਕਸ਼ੀਲ ਲਹਿਰ ਨੂੰ ਹੋਰ ਤੇਜ ਕਰਨ, 295-ਏ ਕਾਨੂੰਨ ਰੱਦ ਕਰਵਾਉਣ, ਅੰਧ-ਵਸਵਾਸ ਰੋਕੂ ਕਾਨੂੰਨ ਬਨਵਾਉਣ ਦਾ ਮਤਾ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ.