ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਵਿਗਿਆਨਕ ਵਿਚਾਰਧਾਰਾ ਨੂੰ ਨਵੀਂ ਪੀੜੀ ਕੋਲ ਲਿਜਾਇਆ ਜਾਣਾ ਜਰੂਰੀ: ਤਰਲੋਚਨ

ਤਰਕਸ਼ੀਲ ਸੁਸਾਇਟੀ ਨੇ ਲਗਾਈ ‘ਸਫਲ ਸਕੂਲੀ ਪ੍ਰੋਗਰਾਮ’ ਵਿਸ਼ੇ ਤੇ ਵਰਕਸ਼ਾਪ

ਲੁਧਿਆਣਾ, 28 ਮਈ (ਡਾ.ਮਜੀਦ ਅਜਾਦ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.)  ਦੇ ਜੋਨ ਲੁਧਿਆਣਾ ਵਲੋਂ ‘ਸਕੂਲਾਂ ਵਿੱਚ ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਉਪਰ ਇੱਕ ਟਰੇਨਿੰਗ ਵਰਕਸ਼ਾਪ ਅੱਜ ਸਥਾਨਕ ਤਰਕਸ਼ੀਲ ਦਫਤਰ, ਨੇੜੇ ਬਸ-ਸਟੈਂਡ, ਲੁਧਿਆਣਾ ਵਿਖੇ ਲਗਾਈ  ਗਈ. ਇਸ ਟਰੇਨਿੰਗ ਵਰਕਸ਼ਾਪ ਵਿੱਚ

ਲੁਧਿਆਣਾ ਜੋਨਾਂ ਅਧੀਨ ਪੈਂਦੀਆ ਸਾਰੀਆਂ ਇਕਾਈਆਂ ਮਾਲੇਰ ਕੋਟਲਾ, ਸਾਹਨੇਵਾਲ, ਲੁਧਿਆਣਾ, ਜਗਰਾਉਂ, ਸਿਧਾਰ, ਜਰਗ ਅਤੇ ਕੋਹਾੜਾ  ਦੇ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਸਰਗਰਮ ਮੈਂਬਰਾਂ ਨੇ ਸ਼ਿਰਕਤ ਕੀਤੀ. ਇਸ ਟਰੇਨਿੰਗ ਵਰਕਸ਼ਾਪ ਵਿੱਚ ਤਰਕਸ਼ੀਲ ਮੈਂਬਰਾਂ ਨੂੰ ਤਰਕਸ਼ੀਲ ਸੁਸਾਇਟੀ ਦੇ ਕੰਮ ਕਰਨ ਦੇ ਤਰੀਕੇ ਦੀ ਟਰੇਨਿੰਗ ਦਿੱਤੀ ਗਈ. ਵਰਕਸ਼ਾਪ ਦੀ ਸ਼ੁਰੂਆਤ ਲੁਧਿਆਣਾ ਜੋਨ ਦੇ ਜੱਥੇਬੰਦਕ ਮੁੱਖੀ ਦਲਵੀਰ ਕਟਾਣੀ ਵਲੋਂ ਮਹਾਨ ਇਨਕਲਾਬੀ ‘ਭਗਵਤੀ ਚਰਨ ਵੋਹਰਾ’ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਭੇਂਟ ਕਰਦਿਆਂ ਕੀਤੀ ਗਈ. ਬੁਲਾਰੇ ਨੇ ਉਹਨਾਂ ਨੂੰ ਭਾਰਤ ਦੀ ਤਰਕਸ਼ੀਲ ਸੋਚ ਦਾ ਝੰਡਾ ਬਰਦਾਰ ਦੱਸਿਆ.

ਵਰਕਸ਼ਾਪ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ ਸੁਸਾਇਟੀ ਦੇ ਸੂਬਾ ਸਭਿਆਚਾਰ ਵਿਭਾਗ ਦੇ ਮੁਖੀ ਤਰਲੋਚਨ ਸਿੰਘ ਸਮਰਾਲਾ ਨੇ ਤਰਕਸ਼ੀਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨਕ ਵਿਚਾਰਧਾਰਾ ਦੇ ਮਹਾਨ ਵਿਰਸੇ ਨੂੰ ਨਵੀਂ ਪੀੜੀ ਕੋਲ ਸਹੀ ਰੂਪਵਿੱਚ ਲਿਜਾਇਆ ਜਾਣਾ ਜਰੂਰੀ ਹੈ, ਕਿਉਂਕਿ ਇਸ ਨਵੀਂ ਪੀੜੀ ਨੇ ਹੀ ਭਵਿੱਖ ਸਿਰਜਣਾ  ਹੈ. ਉਹਨਾਂ ਅੱਗੇ ਕਿਹਾ ਕਿ ਅਜੋਕਾ ਸੋਸ਼ਲ ਮੀਡੀਆ ਦਾ ਯੁੱਗ ਅਸਲ ਵਿੱਚ ਸੂਚਨਾ ਤਕਨਾਲੋਜੀ ਦਾ ਯੁੱਗ ਹੈ, ਇਸ ਯੁੱਗ ਵਿੱਚ ਜਿਵੇਂ ਸੂਚਨਾਵਾਂ ਦਾ ਬੜੀ ਤੇਜੀ ਨਾਲ ਪ੍ਰਵਾਹ ਹੋ ਰਿਹਾ ਹੈ, ਇਸੇ ਤਰਾਂ ਨਾਲ ਅਫਵਾਹਾਂ ਅਤੇ ਅੰਧਵਿਸਵਾਸ਼ ਨੂੰ ਵੀ ਬਹੁਤ ਤੇਜੀ ਨਾਲ ਫੈਲਾਇਆ ਜਾ ਰਿਹਾ ਹੈ, ਇਸ ਲਈ ਅਜਿਹੇ ਯੁੱਗ ਵਿੱਚ ਵਿਗਿਆਨਕ ਨਜਰੀਏ ਦੀ ਮਹੱਤਤਾ ਹੋਰਵੀ ਵੱਧ ਜਾਂਦੀ ਹੈ

ਸਟੇਜ ਦੀ ਕਾਰਵਾਈ ਡਾ. ਮਜੀਦ ਅਜਾਦ ਵਲੋਂ ਬਾਖੂਬੀ ਚਲਾਈ ਗਈ. ਵਿਰਕਸ਼ਾਪ ਵਿੱਚ ਹੋਰਨਾਂ ਤੋਂ ਬਿਨਾਂ ਹਰੀ ਸਿੰਘ ਰੋਹੀੜਾ, ਜਸਵੰਤ ਜੀਰਖ, ਨਛੱਤਰ ਸਿੰਘ ਜਰਗ, ਦੀਪ ਦਿਲਬਰ, ਸੁਖਵਿੰਦਰ ਲੀਲ, ਸਮਸ਼ੇਰ ਨੂਰਪੁਰੀ, ਚਰਨਜੀਤ ਸਿੰਘ ਜਗਰਾਉਂ, ਪਰਮਿੰਦਰ ਸਿੰਘ ਮਲੌਦ ਅਤੇ ਅਮਜਦ ਖਾਨ ਆਦਿ ਨੇ ਵੀ ਆਪਣੇ ਵਿਚਾਰ ਰੱਖੇ.