ਪਿੰਡ ਬਨਭੌਰਾ ਵਿਖੇ ਲੱਗਾ ਤੀਜਾ ਖੂਨ-ਦਾਨ ਕੈਂਪ
ਖੂਨ-ਦਾਨ ਰਾਹੀਂ ਖੂਨ ਦੀ ਸਾਂਝ ਪੈਦਾ ਹੁੰਦੀ ਹੈ: ਡਾ. ਮਜੀਦ ਅਜਾਦ
ਮਾਲੇਰਕੋਟਲਾ, 26 ਮਾਰਚ (ਸਰਾਜ ਅਨਵਰ): ਇੱਥੇ ਮਾਲੇਰ ਕੋਟਲਾ ਲਾਗਲੇ ਪਿੰਡ ਬਨਭੌਰਾ ਵਿਖੇ ਤਰਕਸ਼ੀਲ ਆਗੂ ਮੇਜਰ ਸਿੰਘ ਸੋਹੀ ਦੀ ਪ੍ਰੇਰਣਾ ਅਧੀਨ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਨਿਵਾਸੀਆਂ ਵਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਕੋਟਲਾ
ਦੇ ਸਹਿਯੋਗ ਨਾਲ ਤੀਜਾ ਖੂਨ-ਦਾਨ ਕੈਂਪ ਲਾਇਆ ਗਿਆ. ਸਰਕਾਰੀ ਸੀਨੀਅਰ ਸਕੈਂਡਰੀ ਸਕੂਲ਼ ਬਨਭੌਰਾ ਵਿਖੇ ਲਗਾਏ ਗਏ ਇਸ ਕੈਂਪ ਵਿੱਚ ਖੇਤਰ ਦੇ ਪਿੰਡਾਂ ਸਰੌਦ, ਬਿੰਜੋਕੀ ਖੁਰਦ, ਬਨਭੌਰਾ, ਮੌਨਵੀ, ਮਾਲੇਰਕੋਟਲਾ ਆਦਿ ਤੋਂ ਦਾਨੀ ਸੱਜਨਾਂ ਨੇ ਖੁਨ-ਦਾਨ ਕੀਤਾ. ਲਾਈਫ ਲਾਇਨ ਬਲੱਡ ਬੈਂਕ ਪਟਿਆਲਾ ਦੀ ਪਹੁੰਚੀ ਟੀਮ ਦੇ ਇਨਚਾਰਜ ਡਾ. ਚਾਰੂ ਅਨੁਸਾਰ ਕੈਂਪ ਵਿਚ 50 ਯੁਨਿਟਾਂ ਖੁਨ ਪ੍ਰਾਪਤ ਹੋਇਆ.
ਕੈਂਪ ਦਾ ਉਦਘਾਟਨ ਖੇਤਰ ਦੇ ਉਘੇ ਸਮਾਜ ਸੇਵੀ ਕਰਮਜੀਤ ਸਿੰਘ ਗੋਲਡੀ ਵਲੋਂ ਕੀਤਾ ਗਿਆ. ਮੁੱਖ ਮਹਿਮਾਨ ਦੇ ਰੂਪ ਵਿੱਚ ਲੋਕ ਇਨਸਾਫ ਪਾਰਟੀ ਦੇ ਆਗੂ ਜਸਵੰਤ ਸਿੰਘ ਗਜੱਣਮਾਜਰਾ ਨੇ ਸ਼ਿਰਕਤ ਕੀਤੀ. ਵਿਗਿਆਨ ਅਤੇ ਵੈਲਫੇਅਰ ਕਲੱਬ ਅਮਰਗੜ ਦੇ ਆਗੂ ਪਵਿਤਰ ਅਮਰਗੜ, ਨਗਿੰਦਰ ਮਾਨਾ ਵਲੋਂ ਖੁਨ-ਦਾਨ ਅਤੇ ਅੱਖਾਂ ਦਾਨ ਸਬੰਧੀ ਗਿਆਨ ਸਾਂਝਾ ਕੀਤਾ ਗਿਆ.
ਇਸ ਮੌਕੇ ਬੋਲਦਿਆਂ ਤਰਕਸੀਲ ਸੁਸਾਇਟੀ ਪੰਜਾਬ,ਇਕਾਈ ਮਾਲੇਰਕੋਟਲਾ ਦੇ ਮੁਖੀ ਡਾ. ਮਜੀਦ ਅਜਾਦ ਅਤੇ ਮੋਹਨ ਬਡਲਾ ਨੇ ਕਿਹਾ ਕਿ ਨੌਜਵਾਨ ਖੁਨ ਦਾਨ ਲਈ ਅੱਗੇ ਆਉਂਣ ਕਿੳਂਕਿ ਇਸ ਨਾਲ ਕਿੰਨੀਆਂ ਹੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ. ਉਹਨਾਂ ਅੱਗੇ ਕਿਹਾ ਕਿ ਖੂਨਦਾਨ ਕਰਨ ਨਾਲ ਖੂਨ ਦੀ ਸਾਂਝ ਪੈਦਾ ਹੁੰਦੀ ਹੈ. ਹੋਰਨਾਂ ਤੋਂ ਬਿਨਾ ਸਰਪੰਚ ਦਰਸ਼ਨ ਸਿੰਘ, ਸੰਤ ਸਿੰਘ ਡੀ.ਪੀ.ਈ., ਕੁਲਦੀਪ ਸਿੰਘ ਸੋਹੀ, ਸੁਖਦੇਵ ਸਿੰਘ ਸੋਹੀ ਗੋਲਡੀ, ਸਰਾਜ ਅਨਵਰ, ਸੋਨੀ ਉਕਸੀ, ਉਸ਼ਵਿੰਦਰ ਰੁੜਕਾ, ਹਰੀ ਸਿੰਘ ਰੋਹੀੜਾ ਆਦਿ ਨੇ ਕੈਂਪ ਨੂੰ ਕਾਮਯਾਬ ਕਰਨ ਵਿੱਚ ਭੂਮਿਕਾ ਨਿਭਾਈ. ਅੰਤ ਵਿੱਚ ਖੂਨਦਾਨ ਕਰਨ ਵਾਲੇ ਵਿਆਕਤੀਆਂ ਦਾ ਸਨਮਾਨ ਯਾਦ-ਚਿੰਨ ਨਾਲ ਕੀਤਾ ਗਿਆ.