ਜੀਵ ਵਿਕਾਸ ਅਤੇ ਅੰਧ-ਵਿਸਵਾਸ ਵਿਸ਼ੇ 'ਤੇ ਮਾਲੇਰਕੋਟਲਾ ਵਿਖੇ ਗੋਸ਼ਟੀ 7 ਨੂੰ
ਮਾਲੇਰਕੋਟਲਾ, 5 ਫਰਵਰੀ (ਸਰਾਜ ਅਨਵਰ): ਸਮਾਜ ਵਿੱਚ ਵਿਗਿਆਨ ਦਾ ਪ੍ਰਚਾਰ ਕਰਨ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਜੁਟੀ ਤਰਕਸ਼ੀਲ ਸੁਸਾਇਟੀ ਪੰਜਾਬ ਲੋਕਾਂ ਵਿੱਚ ਆਪਣਾ ਇੱਕ ਵਿਸੇਸ਼ ਅਧਾਰ ਰੱਖਦੀ ਹੈ. ਇਸ ਦੁਆਰਾ ਵਿੱਢੀ ਮੁਹਿੰਮ ਨੇ ਲੋਕਾਂ ਦੀ ਸੋਚ ਵਿੱਚ ਲਾਜਮੀ ਤੌਰ ਤੇ ਇੱਕ ਤਬਦੀਲੀ ਲਿਆਂਦੀ ਹੈ. ਇਸੇ ਦਿਸ਼ਾ ਵਿੱਚ
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਵਲੋਂ ਇੱਕ ਗੋਸ਼ਟੀ ਜੀਵ-ਵਿਕਾਸ ਅਤੇ ਅੰਧ-ਵਿਸਵਾਸਦੇ ਵਿਸ਼ੇ 'ਤੇ ਕਾਰਵਾਈ ਜਾ ਰਹੀ ਹੈ, ਇਸ ਗੋਸ਼ਟੀ ਦੇ ਮੁੱਖ ਬੁਲਾਰੇ ਡਾ. ਅਵਤਾਰ ਸਿੰਘ ਢੀਂਡਸਾ ਹੋਣਗੇ. ਇਹ ਗੋਸ਼ਟੀ ‘ਲੈਂਗੂਏਜ ਪੁਆਇਂਟ ਕੰਪਿਊਟਰ ਕੇਂਦਰ’ ਨੇੜੇ ਬਸ ਸਟੈਂਡ, ਮਾਲੇਰਕੋਟਲਾ ਵਿਖੇ 10 ਵਜੇ 7 ਫਰਵਰੀ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ. ਇਕਾਈ ਮਲੇਰਕੋਟਲਾ ਦੇ ਮੀਡੀਆ ਮੁਖੀ ਸਰਾਜ ਅਨਵਰ ਨੇ ਦੱਸਿਆ ਕਿ ਜੀਵ-ਵਿਕਾਸ ਦੇ ਵਿਸ਼ੇ ਤੇ ਪ੍ਰਚੱਲਿਤ ਗਲਤ ਜਾਣਕਾਰੀ ਨੇ ਅੰਧ-ਵਿਸਵਾਸ ਲਈ ਜਰਖੇਜ ਜਮੀਨ ਦਾ ਕੰਮ ਕੀਤਾ ਹੈ. ਇਸ ਕਰਕੇ ਇਸ ਵਿਸ਼ੇ ਤੇ ਸੁਸਾਇਟੀ ਦੁਆਰਾ ਸਾਰਥਕ ਬਹਿਸ ਕਰਵਾਉਣ ਵਾਸਤੇ ਸੱਦਾ ਦਿੱਤਾ ਜਾਂਦਾ ਹੈ.