ਹੜ੍ਹ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਦੀ ਅਪੀਲ

      ਉੱਤਰੀ ਭਾਰਤ ਖਾਸ ਕਰ ਪੰਜਾਬ ਦੇ ਬਹੁਤ ਸਾਰੇ ਇਲਾਕੇ ਅੱਜ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ। ਬਹੁਤ ਸਾਰੀਆਂ ਸੰਸਥਾਵਾਂ ਆਪਣੇ ਤੌਰ ਤੇ ਆਪੋ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾ ਰਹੀਆਂ ਹਨ। ਹੜ੍ਹ ਪੀੜਤਾਂ ਦੀਆਂ ਫੌਰੀ ਲੋੜਾਂ ਵਿੱਚ ਮੁੱਖ ਤੌਰ ਤੇ ਭੋਜਨ ਸਮੱਗਰੀ ਤੇ ਪਸ਼ੂਆਂ ਦਾ ਚਾਰਾ ਹੈ। ਜੋ ਪੰਜਾਬ ਦੇ ਹਿੰਮਤੀ ਲੋਕਾਂ ਨੇ ਕਾਫ਼ੀ ਮਾਤਰਾ ਵਿੱਚ ਪਹੁੰਚਾ ਦਿੱਤਾ ਹੈ। ਪਾਣੀ ਘਟਣ ਨਾਲ ਜਿਉਂ-ਜਿਉਂ ਉਹਨਾਂ ਆਪਣੇ ਘਰਾਂ ਵਿੱਚ ਜਾਣਾ ਹੈ ਤਾਂ ਉਹਨਾਂ ਅੱਗੇ ਹੋਰ ਵੀ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹੋਣਗੀਆਂ। ਜਿੰਨ੍ਹਾਂ ਲਈ ਕਾਫ਼ੀ ਸਮੇਂ ਤੱਕ ਸਹਾਇਤਾ ਦੀ ਜਰੂਰਤ ਬਣੀ ਰਹੇਗੀ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਲੋੜਾਂ ਵਿੱਚੋਂ ਕੁੱਝ ਦੀ ਪੂਰਤੀ ਲਈ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਆਪਣੇ ਯਤਨਾਂ ਨਾਲ ਸਹਾਇਤਾ ਰਾਸ਼ੀ ਇਕੱਠੀ ਕਰਨੀ ਸ਼ੁਰੂ ਕਰ ਰਹੀ ਹੈ।

     ਇਸ ਇੱਕਠੀ ਹੋਈ ਸਹਾਇਤਾ ਰਾਸ਼ੀ ਨਾਲ ਸਹੀ ਲੋੜਵੰਦਾਂ ਦੀ ਪਹਿਚਾਣ ਕਰਕੇ ਢੁਕਵੇਂ ਸਮੇਂ ਤੇ ਢੁਕਵੀਂ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸੂਬਾ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ , ਅਪਣੇ ਸਾਰੇ ਮੈਂਬਰਾਂ, ਦੇਸ਼ ਵਿਦੇਸ਼ ਵਿੱਚ ਵਸਦੇ ਹਮਦਰਦ ਸਾਥੀਆਂ ਅਤੇ ਉਹਨਾਂ ਸਾਰੇ ਸੱਜਣਾਂ (ਜਿਹੜੇ ਸਮਝਦੇ ਹਨ ਕਿ ਉਨ੍ਹਾਂ ਵੱਲੋਂ ਕੀਤੀ ਗਈ ਸਹਾਇਤਾ ਸਹੀ ਲੋੜਵੰਦਾਂ ਤੱਕ ਪੁੱਜਦੀ ਹੋਵੇਗੀ) ਨੂੰ ਬੇਨਤੀ ਕਰਦੀ ਹੈ, ਕਿ ਆਪੋ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਇਹ ਸਹਾਇਤਾ ਰਾਸ਼ੀ ਤਰਕਸ਼ੀਲ ਸੁਸਾਇਟੀ ਦੀ ਕਿਸੇ ਵੀ ਇਕਾਈ ਰਾਹੀਂ ਦਿੱਤੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਕੈਂਸਰ ਵਰਗੀਆਂ ਬਿਮਾਰੀਆਂ ਮੌਜੂਦਾ ਸਿਸਟਮ ਦੀ ਦੇਣ: ਰਜਿੰਦਰ ਭਦੌੜ

ਸਾਥੀ ਸੁਖਵਿੰਦਰ ਦੀ ਯਾਦ ਵਿੱਚ ਹੋਇਆ ਸਰਧਾਂਜਲੀ ਸਮਾਰੋਹ

 ਪਟਿਆਲਾ, 22 ਨਵੰਬਰ (ਪਵਨ): ਅੱਜ ਬੰਗ ਮੀਡੀਆ ਸੈਂਟਰ ਪਟਿਆਲਾ ਦੇ ਤਰਕਸ਼ੀਲ ਹਾਲ ਵਿੱਚ ਤਰਕਸ਼ੀਲ ਸਾਥੀ ਸੁਖਵਿੰਦਰ ਸਿੰਘ ਦੇ ਸਰਧਾਂਜਲੀ ਸਮਰੋਹ ਵਿੱਚ ਬੋਲਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁੱਖੀ ਮਾ: ਰਜਿੰਦਰ ਭਦੌੜ ਨੇ ਕਿਹਾ ਕਿ ਸਾਥੀ ਸੁਖਵਿੰਦਰ ਨੇ ਜਿਉਂਦੇ ਜੀਅ ਤਰਕਸ਼ੀਲ ਸੁਸਾਇਟੀ ਲਈ ਜੋ

ਕੰਮ ਕੀਤਾ ਉਹ ਆਪਣੀ ਮਿਸ਼ਾਲ ਆਪ ਹੈ. ਉਸ ਦੀ ਕੰਮ ਪ੍ਰਤੀ ਮਿਸ਼ਨਰੀ ਭਾਵਨਾ ਸੀ. ਇਸ ਉਮਰੇ ਉਸ ਦੀ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਜਾਣਾ ਪਰਿਵਾਰ ਲਈ ਦੁਖਦਾਈ ਹੈ ਹੀ, ਤਰਕਸ਼ੀਲ ਸੁਸਾਇਟੀ ਨੂੰ ਵੀ ਉਸ ਦੀ ਇਸ ਗੈਰਕੁਦਰਤੀ ਮੌਤ ਨਾਲ ਘਾਟਾ ਪਿਆ ਹੈ. ਇਥੇ ਇਹ ਗੱਲ ਜਰੂਰ ਰੜਕਦੀ ਹੈ ਕਿ ਕਿਹਾ ਜਾਂਦਾ ਹੈ ‘ਹਰ ਕੋਈ ਆਪਣੀ ਵਾਰੀ ਨਾਲ ਇਸ ਸੰਸਾਰ ਤੋਂ ਜਾਂਦਾ ਹੈ’, ਫਿਰ ਤਾਂ ਪਹਿਲਾਂ ਆਉਂਣ ਵਾਲੇ ਨੂੰ ਪਹਿਲਾਂ ਜਾਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਵਾਪਰਦਾ, ਜਿਵੇਂ ਸੁਖਵਿੰਦਰ ਦੀ ਤਾਂ ਉਮਰ ਛੋਟੀ ਸੀ ਅਜੇ ਵੱਡੀ ਉਮਰ ਵਾਲੇ ਮੌਜੂਦ ਹਨ, ਇਸ ਸੱਭ ਸਿਸਟਮ ਦੀ ਦੇਣ ਹੈ. ਇਸ ਸਿਸਟਮ ਕਾਰਣ ਹੀ ਅਸੀਂ ਕੈਂਸਰ ਵਰਗੀਆਂ ਭਿਆਨਕ ਬਿਮਰੀਆਂ ਦੇ ਸ਼ਿਕਾਰ ਹੋ ਰਹੇ ਹਾਂ ਜੇ ਕਰ ਵਧੀਆ ਸਿਸ਼ਟਮ ਹੋਵੇ ਤਾਂ ਜਿੰਦਗੀ ਦੀ ਕੋਈ ਗਰੰਟੀ ਹੋ ਸਕਦੀ ਹੈ. ਭਾਵੇਂ ਕਿ ਡਾਕਟਰੀ ਖੋਜਾਂ ਕਾਰਣ ਕਾਫੀ ਬਿਮਾਰੀਆਂ ਤੇ ਕਾਬੂ ਪਾਇਆ ਹੈ, ਪਰ ਅੰਨੇ ਮੁਨਾਫੇ ਦੇ ਇਸ ਚੱਕਰ ਵਿੱਚ ਕੈਂਸਰ ਦਾ ਪਸਾਰਾ ਵਧ ਰਿਹਾ ਹੈ.

ਇਸ ਮੌਕੇ ਸਾਥੀ ਸੁਖਵਿੰਦਰ ਨੂੰ ਇਕ ਮਿੰਟ ਦਾ ਮੌਨ ਰਖ ਕੇ ਸਰਧਾਂਜਲੀ ਦਿੱਤੀ. ਯਾਦ ਰਹੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੇ ਬਹੁਤ ਹੀ ਸਰਗਰਮ, ਅਣਥੱਕ ਅਤੇ ਸੁਸਾਇਟੀ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਂਣ ਵਾਲੇ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸਨਮਾਨਿਤ ਆਗੂ ਸੁਖਵਿੰਦਰ ਸਿੰਘ ਜੋ ਕਿ ਪਿਛਲੇ ਪੌਣੇ ਦੋ ਸਾਲ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ, 30 ਅਕਤੂਬਰ ਨੂੰ  ਸਦੀਵੀ ਵਿਛੋੜਾ ਦੇ ਗਏ ਸਨ. ਇਸ ਉਪਰੰਤ ਉਹਨਾਂ ਦੀ ਇਛਾ ਮੁਤਾਬਿਕ ਉਹਨਾਂ ਦਾ ਮ੍ਰਿਤਕ ਸਰੀਰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਨੂੰ ਪ੍ਰਦਾਨ ਕੀਤਾ ਗਿਆ.

ਇਸ ਸਮੇਂ ਸੁਸਾਇਟੀ ਦੇ ਸੂਬਾ ਵਿੱਤ ਮੁਖੀ ਹੇਮਰਾਜ ਸਟੈਨੋ ਨੇ ਕਿਹਾ ਕਿ ਸੁਖਵਿੰਦਰ ਦਾ ਕੀਤਾ ਕੰਮ ਇਕ ਮਿਸਾਲ ਤਾਂ ਸੀ ਹੀ, ਉਹ ਬਿਮਾਰੀ ਦੀ ਹਾਲਤ ਵਿੱਚ ਵੀ ਹੌਸਲੇ ਵਿੱਚ ਰਿਹਾ ਜਦਕਿ ਅਜਿਹੀ ਖਤਰਨਾਕ ਬਿਮਾਰੀ ਦਾ ਸਾਹਮਣਾ ਕਰਦਿਆ ਹੋਇਆਂ ਜਦੋਂ ਮੌਤ ਸਾਹਮਣੇ ਦਿਸਦੀ ਹੋਵੇ ਤਾਂ ਬੰਦੇ ਦਾ ਦਿਲ ਟੁੱਟ ਜਾਂਦਾ ਹੈ. ਇਸ ਸਮੇਂ ਪਰਿਵਾਰ ਵੱਲੋਂ ਉਸ ਦੀ ਇਛਾ ਮੁਤਾਬਕ ਸਰੀਰ ਰਾਜਿੰਦਰਾ ਹੱਸਪਤਾਲ ਪਟਿਆਲਾ ਨੂੰ ਪ੍ਰਦਾਨ ਕਰਨਾ ਹੋਰ ਵੀ ਸਲ੍ਹਾਘਾਯੋਗ ਹੈ.

ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮਨੋਰੋਗ ਵਿਭਾਗ ਦੇ ਮੁੱਖੀ ਡਾ. ਬਲਵੰਤ ਸਿੰਘ ਨੇ  ਸੁਖਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਸ ਦੀ ਮੌਤ ਉਪਰੰਤ ਮ੍ਰਿਤਕ ਦੇਹ ਨੂੰ ਰਜਿੰਦਰਾ ਹੱਸਪਤਾਲ ਪਟਿਆਲਾ ਨੂੰ ਪ੍ਰਦਾਨ  ਕਰਨ ਦੇ ੳੱਦਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਮੈਡੀਕਲ ਦੇ ਵਿਦਿਆਰਥੀਆਂ ਦੀ ਪਰੈਕਟੀਕਲ ਦੀ ਪੜ੍ਹਾਈ ਵਾਸਤੇ ਅਤੇ ਮੈਡੀਕਲ ਦੀਆਂ ਹੋਰ ਖੋਜਾਂ ਵਾਸਤੇ ਮ੍ਰਿਤਕ ਸਰੀਰਾਂ ਦੀ ਲੋੜ ਪੈਂਦੀ ਹੈ. ਇਸ ਦੇ ਇਲਵਾ ਅੱਖਾ ਦਾਨ ਰਾਹੀਂ ਅੰਨ੍ਹਾਪਣ ਨੂੰ ਰੋਕਿਆ ਜਾ ਸਕਦਾ ਹੈ. ਅਜੇ ਵੀ ਅੱਖਾਂ ਦਾਨ ਰਾਹੀਂ ਮਸਾਂ 20 ਪ੍ਰਤੀਸ਼ਤ ਲੋਕਾਂ ਨੂੰ ਹੀ ਰੌਸ਼ਨੀ ਮਿਲਦੀ ਹੈ. ਉਹਨਾਂ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਧਾਰਮਿਕ ਸਥਾਨਾਂ ਵਿੱਚ ਬਹੁਤ ਸਾਰਾ ਪੈਸਾ ਦਾਨ ਵਜੋਂ ਚੜਾਇਆ ਜਾਂਦਾ ਹੈ, ਪਰ ਉਸਦੀ ਦੁਰਵਰਤੋਂ ਹੁੰਦੀ ਹੈ. ਇਸ ਦੇ ਉੱਲਟ ਜੇ ਕਰ ਅਸੀਂ ਦਾਨ ਵਜੋਂ ਖੂਨ ਜਾਂ ਮਰਨ ਤੋਂ ਬਾਅਦ ਸਰੀਰ ਦੇ ਅੰਗ ਜਿਵੇਂ ਚਮੜੀ, ਗੁਰਦੇ ਮਿਹਦੇ ਅਤੇ ਦਿਲ ਆਦਿ ਅਤੇ ਮ੍ਰਿਤਕ ਸਰੀਰ ਦਾਨ ਕਰਦੇ ਹਾਂ ਤਾਂ ਉਸ ਦੀ ਬਹੁਤ ਸੁਚੱਜੀ ਵਰਤੋਂ ਹੁੰਦੀ ਹੈ. ਉਹਨਾਂ ਇਹ ਵੀ ਕਿਹਾ ਕਿ ਕੁਝ ਨੂੰ ਭਰਮ ਹੈ ਕਿ ਅਨਾਟੋਮੀ ਵਿਭਾਗ ਵਿੱਚ ਜਾਂ ਮੈਡੀਕਲ ਕਾਲਜ ਵਿੱਚ ਲਾਸਾਂ ਦੀ ਬਕਦਰੀ ਹੁੰਦੀ ਹੈ. ਦਰਅਸਲ ਅਜਿਹਾ ਨਹੀਂ ਹੁੰਦਾ ਉਥੇ ਮਨੁੱਖੀ ਭਾਵਨਾਂਵਾਂ ਨੂੰ ਸਮਝਦਿਆਂ ਹੋਇਆਂ ਬਕਾਇਦਾ ਨਿਯਮ ਬਣੇ ਹੁੰਦੇ ਹਨ ਅਤੇ ਪੂਰਾ ਸਤਿਕਾਰ ਕੀਤਾ ਜਾਂਦਾ ਹੈ.

 ਤਰਕਸ਼ੀਲ ਸੁਸਾਇਟੀ ਦੇ ਸੂਬਾ ਕਾਨੂੰਨੀ ਵਿਭਾਗ ਦੇ ਮੁੱਖੀ ਹਰਿੰਦਰ ਲਾਲੀ ਨੇ ਸੁਖਵਿੰਦਰ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਜਿੰਨਾਂ ਲੋਕਾਂ ਕੋਲ ਅਸੀਂ ਤਰਕਸ਼ੀਲ ਸਾਹਿਤ ਲਿਜਾਣ ਤੋਂ ਝਿਜਕਦੇ ਸੀ, ਉਹ ਉਹਨਾਂ ਕੋਲ ਵੀ ਸਾਹਿਤ ਵੇਚ ਆਉਂਦਾ ਸੀ. ਅਜਿਹੇ ਸਾਥੀਆਂ ਵੱਲੋਂ ਮਿਸ਼ਨਰੀ ਭਾਵਨਾ ਨਾਲ ਕੀਤੇ ਕੰਮ ਨੂੰ ਦੇਖ ਕੇ ਹੀ ਤਰਕਸ਼ੀਲ ਸਾਹਿਤ ਵੈਨ ਚਲਾਉਂਣ ਦਾ ਫੈਂਸਲਾ ਲਿਆ ਗਿਆ ਜੋ ਕਿ ਕਾਫੀ ਵਧੀਆ ਸਾਬਤ ਹੋਇਆ. ਹੁਣ ਜਦ ਵੀ ਦੂਜੀ ਸਾਹਿਤ ਵੈਨ ਚਲਾਈ ਜਾਵੇਗੀ ਉਹ ਸੁਖਵਿੰਦਰ ਦੀ ਯਾਦ ਨੂੰ ਸਮਰਪਿਤ ਹੋਵੇਗੀ. ਹਰਿਦੰਦਰ ਲਾਲੀ ਨੇ ਹਸਪਾਤਲਾਂ ਨੂੰ ਮ੍ਰਿਤਕ ਸਰੀਰ ਪ੍ਰਦਾਨ  ਕਰਨ ਸਬੰਧੀ ਕਾਨੂੰਨੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਤੌਰ ਤੇ ਲਾਵਾਰਸ ਲਾਸਾਂ ਨੂੰ ਕੁਝ ਧਾਰਮਿਕ ਕਿਸਮ ਦੇ ਲੋਕ ਦਫਨਾ ਦਿੰਦੇ ਹਨ ਜਾਂ ਉਹਨਾਂ ਨੂੰ ਅੱਗ ਰਾਹੀਂ ਜਲ਼ਾ ਕੇ ਸੰਸਕਾਰ ਕਰ ਦਿੰਦੇ ਹਨ ਪਰ ਇਹਨਾਂ ਲਾਸ਼ਾਂ 'ਤੇ ਹਸਪਤਾਲ ਦੇ ਅਨਾਟੋਮੀ ਵਿਭਾਗ ਦਾ ਹੱਕ ਹੁੰਦਾ ਹੈ ਅਤੇ ਉਹ ਇਸ ਦੀ ਯੋਗ ਵਰਤੋਂ ਕਰ ਸਕਦੇ ਹਨ.

ਤਰਕਸ਼ੀਲ ਮਾਝਾ ਜੋਨ ਦੇ ਆਗੂ ਸੁਮੀਤ ਸਿੰਘ ਨੇ ਵੀ ਇਸ ਸਮੇਂ ਸੁਖਵਿੰਦਰ ਦੀਆਂ ਯਾਦਾਂ ਕਰਦੇ ਹੋਏ ਕਿਹਾ ਕਿ ਉਹ ਇਕ ਬਹੁਤ ਹੀ ਮੇਹਨਤੀ ਅਤੇ ਸ਼ਿਰੜੀ ਕਾਮਾ ਸੀ. ਇਥੋਂ ਤੱਕ ਕਿ ਕੈਂਸਰ ਦੀ ਬਿਮਾਰੀ ਨੇ ਜਦ ਉਸਨੂੰ ਚੱਲਣ ਫਿਰਣ ਦੇ ਅਸਮਰੱਥ ਕਰ ਦਿੱਤਾ ਸੀ, ਉਸ ਸਮੇਂ ਵੀ ਬੁਲੰਦ ਹੌਸਲੇ ਵਿੱਚ ਸੀ ਉਸ ਦੇ ਹੌਸਲੇ ਤੋਂ ਹੀ ਸਾਨੂੰ ਹੋਰ ਕੰਮ ਕਰਨ ਦਾ ਉਤਸਾਹ ਮਿਲਦਾ ਰਿਹਾ ਹੈ. ਇਨਕਲਾਬੀ ਆਗੂ ਰਮਿੰਦਰ ਪਟਿਆਲਾ ਨੇ  ਸੁਖਵਿੰਦਰ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਤਰਕਸੀਲਾਂ ਨੂੰ ਇਸ ਗੱਲੋਂ ਸੁਚੇਤ ਕੀਤਾ ਕਿ ਅਜੌਕੇ ਸਮੇਂ ਜਦ ਧਾਰਮਿਕ ਫਿਕਾਰਪਸਤੀ ਦਾ ਦੌਰ ਚੱਲ ਰਿਹਾ ਹੈ, ਸਮਾਜ ਵਿੱਚ ਅਸਹਿਣਸ਼ੀਲਤਾ ਦਾ ਮਾਹੋਲ ਬਣ ਰਿਹਾ ਹੈ ਇਹ ਸਾਡੇ ਸਭਨਾਂ ਲਈ ਖਤਰਨਾਕ ਹੈ. ਇਸ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ.

ਇਹਨਾਂ ਦੇ ਇਲਾਵਾ ਤਰਕਸ਼ੀਲ ਸੁਸਾਇਟੀ ਪਟਿਆਲਾ ਦੇ ਜੋਨ ਆਗੂ ਰਾਮ ਕੁਮਾਰ ਪਟਿਆਲਾ, ਇਕਾਈ ਪਟਿਆਲਾ ਜਥੇਬੰਦਕ ਮੁਖੀ ਕੁਲਵੰਤ ਕੌਰ, ਤਰਕਸ਼ੀਲ ਸੁਸਾਇਟੀ ਦੇ ਸਾਬਕਾ ਸੂਬਾ ਮੀਡੀਆ ਮੁਖੀ ਰਾਮ ਸਿੰਘ ਬੰਗ, ਪ੍ਰੋ. ਅਮਰਜੀਤ ਕੌਰ, ਘਣਸਾਮ ਜੋਸੀ, ਚਰਨਜੀਤ ਪਟਵਾਰੀ, ਨੇ ਵੀ ਸੁਖਵਿੰਦਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ, ਸੁਖਵਿੰਦਰ ਦੇ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ. ਅੰਤ ਵਿੱਚ ਹਰਚੰਦ ਭਿੰਡਰ ਨੇ ਇਸ ਸਮੇਂ ਸੁਖਵਿੰਦਰ ਦੀ ਯਾਦ ਵਿੱਚ ਰੱਖੇ ਸਰਧਾਂਜਲੀ ਸਮਾਰੋਹ ਵਿੱਚ ਪਹੁੰਚੇ ਸੁਖਵਿੰਦਰ ਦੇ ਪਰਿਵਾਰ, ਸੁਸਾਇਟੀ ਦੇ ਸੂਬਾ ਆਗੂਆਂ ਅਤੇ ਹੋਰ ਸਨੇਹੀਆਂ ਮਿੱਤਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਟਿਆਲਾ ਜਿਲ੍ਹੇ ਦੇ ਤਰਕਸ਼ੀਲ ਅੱਜ ਅਹਿਦ ਲੈਂਦੇ ਹਨ ਕਿ ਉਹ ਸੁਖਵਿੰਦਰ ਦੇ ਕੰਮ ਨੂੰ ਅੱਗੇ ਵਧਾਉਂਣਗੇ ਅਤੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਤਰਕਸੀਲ ਵਿਚਾਰਧਾਰਾ ਨੂੰ ਹਰ ਕੋਨੇ ਤੱਕ ਪਹੁੰਚਾਣ ਦਾ ਯਤਨ ਕਰਨਗੇ. ਸਟੇਜ ਸਕੱਤਰ ਦੀ ਜੁਮੇਂਵਾਰੀ ਨਿਭਾਉਂਦਿਆਂ ਹੋਇਆਂ ਤਰਕਸ਼ੀਲ ਆਗੂ ਜਨਕ ਰਾਜ ਨੇ ਸੁਖਵਿੰਦਰ ਦੇ ਪਰਿਵਾਰ ਅਤੇ ਉਸ ਦੇ ਕੀਤੇ ਹੋਏ ਕੰਮਾਂ ਬਾਰੇ ਸੰਖੇਪ ਜਾਣਕਾਰੀ ਵੀ ਸਾਂਝੀ ਕੀਤੀ.

ਇਸ ਸਰਧਾਂਜਲੀ ਮੌਕੇ ਵਿਸ਼ੇਸ ਤੌਰ ਸੁਖਵਿੰਦਰ ਦੀ ਮਾਤਾ ਅਤੇ ਸਾਰਾ ਪਰਿਵਾਰ ਦੇ ਇਲਵਾ ਮੁਲਾਜਮ ਆਗੂ ਗੁਰਚਰਨ ਸਿੰਘ, ਪਿੰਸੀਪਲ ਫਕੀਰੀਆ ਰਾਮ (ਜਿੰਨਾਂ ਦੀ ਸਲਾਹ ਨਾਲ ਸੁਖਵਿੰਦਰ ਨੇ ਪੜਾਈ ਦੇ ਮਹੱਤਵ ਨੂੰ ਸਮਝਦਿਆਂ ਪੜ੍ਹਾਈ ਦੁਬਾਰਾ ਸੁਰੂ ਕੀਤੀ), ਸਤੀਸ ਆਲੋਵਾਲ, ਹੈਪੀ ਭਗਤਾ, ਇਕਾਈ ਘਨੌਰ ਤੋਂ ਮਾਸਟਰ ਹਰਨੇਕ ਸਿੰਘ, ਇਕਾਈ ਸਮਾਣਾ ਤੋਂ ਰਾਜ ਕੁਮਾਰ, ਪਵਨ, ਹਰਪਾਲ, ਸਾਹਿਲ, ਗੁਰਮੁਖ ਸਿੰਘ, ਲਾਭ ਸਿੰਘ, ਮਾਸਟਰ ਰਮਣੀਕ ਸਿੰਘ ਅਤੇ ਡਾ. ਅਨਿੱਲ ਕੁਮਾਰ ਅਦਿ ਵੀ ਹਾਜਰ ਸਨ.

powered by social2s