ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਮੁਜਰਮਾਨਾ ਸੋਚ ਦੇ ਲੋਕ ਧਰਮਾਂ ਨੂੰ ਅਪਣੇ ਹਿਤਾਂ ਵਾਸਤੇ ਵਰਤਕੇ ਫਸਾਦ ਖੜੇ ਕਰਦੇ ਨੇ: ਕਸ਼ਮੀਰ ਸਿੰਘ ਸਰਸਾ

ਸੈਮੀਨਾਰ ਮੌਕੇ ਤਰਕਵਾਦੀ ਵਿਦਵਾਨਾਂ ਦੀਆਂ ਹਤਿਆਵਾਂ ਵਿਰੁਧ ਕੀਤਾ ਪਾਸ ਗਿਆ ਮਤਾ

ਮਾਲੇਰਕੋਟਲਾ, 5 ਅਕਤੂਬਰ (ਡਾ. ਮਜੀਦ ਅਜਾਦ): ਆਮ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਵਲੋਂ ਅਜਾਦ ਫਾਉਂਡੇਸ਼ਨ ਟਰਸਟ, ਮਾਲੇਰਕੋਟਲਾ ਦੇ ਸਹਿਯੋਗ ਨਾਲ ਇੱਕ ਸੈਮੀਨਾਰ ‘‘ਫਿਰਕੂਵਾਦ-ਭਾਰਤ ਲਈ ਸੱਭ ਤੋਂ ਵੱਡਾ ਖਤਰਾ’ ਦੇ ਵਿਸ਼ੇ ਅਧੀਨ ਇੱਥੇ ਕਾਰਨੈਟ ਕੈਫੇ,

ਮਾਲੇਰਕੋਟਲਾ ਵਿਖੇ ਕਰਵਾਇਆ ਗਿਆ. ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਡਾ. ਮਜੀਦ ਅਜਾਦ ਨੇ ਕਿਹਾ ਕਿ ਰਾਜਨੀਕਤਕ ਲੋਕਾਂ ਦੁਆਰਾ ਭਾਰਤ ਵਰਗੇ ਦੇਸ਼ ਦੇ ਧਰਮ ਨਿਰਪੱਖ ਦੇਸ਼ ਦੇ ਸੈਕੂਲਰ ਢਾਂਚੇ ਨੂੰ ਕੁਚਲਕੇ ਧਾਰਮਿਕ ਘੱਟ ਗਿਣਤੀਆਂ ਵਿੱਚ ਸਹਿਮ ਪੈਦਾ ਕੀਤਾ ਜਾ ਰਿਹਾ ਹੈ, ਅਤੇ ਸਾਜਸ਼ਾਂ ਤਹਿਤ ਫਿਰਕੂ ਦੰਗੇ ਭੜਕਾਏ ਜਾ ਰਹੇ ਹਨ. ਭਾਰਤ ਦੇ ਸੈਕੂਲਰ ਢਾਂਚੇ ਨੂੰ ਕੇਵਲ ਤਾਂ ਹੀ ਬਚਾਇਆ ਹੈ ਜੇਕਰ ਇਨਸਾਫ ਪਸੰਦ ਲੋਕ ਇਸ ਵਾਸਤੇ ਹੰਭਲਾ ਮਾਰਣਗੇ.

ਇਸ ਮੌਕੇ ਮੁੱਖ ਵਕਤਾ ਦੇ ਤੌਰ ਤੇ ਬੋਲਦਿਆਂ ਕਸ਼ਮੀਰ ਸਿੰਘ ਸਰਸਾ ਨੇ ਆਪਣੇ ਕੰਜੀਵਤ ਭਾਸ਼ਨ ਵਿੱਚ ਕਿਹਾ ਕਿ ਫਿਰਕੂਵਾਦ ਪੂੰਜੀਵਾਦ ਦੁਆਰਾ ਪੈਦਾ ਕੀਤਾ ਨਵੇਂ ਦੌਰ ਦਾ ਧਰਮ ਹੈ, ਮੁਜਰਮਾਨਾ ਸੋਚ ਦੇ ਲੋਕ ਗਿਣੀ ਮਿਥੀ ਸਾਜਸ਼ ਤਹਿਤ ਕਦੇ ਧਰਮ ਨੂੰ ਤੇ ਕਦੇ ਸਭਿਆਚਾਰ ਨੂੰ ਵਰਤਕੇ ਆਮ ਲੋਕਾਂ ਵਿੱਚ ਫਸਾਦ ਖੜੇ ਕਰਦੇ ਹਨ, ਤੇ ਆਮ ਗਰੀਬ ਵਰਗ ਇਸ ਫਸਾਦ ਵਿੱਚ ਲਤਾੜਿਆ ਜਾਂਦਾ ਹੈ. ਮੌਜੂਦਾ ਰਾਜਨੀਤਕ ਸਥਿਤੀ ਤੇ ਬੋਲਦਿਆਂ ਉਹਨਾਂ ਕਿਹਾ ਕਿ ਇੱਕ ਰਾਜਨੀਤਕ ਵਰਗ ਵਲੋਂ ਭਾਰਤ ਦੇ ਸਹਿਣਸ਼ੀਲ ਹਿੰਦੂ ਕਲਚਰ ਨੂੰ ਕੱਟੜ ਹਿੰਦੂਵਾਦ ਵਿੱਚ ਬਦਲਣ ਦੀ ਕੋਸਿਸ਼ ਕੀਤੀ ਜਾ ਰਹੀ ਹੈ ਅਤੇ ਸਮਾਜ ਦੇ ਹਰ ਖੇਤਰ ਨੂੰ ਭਗਵੇਂ ਰੰਗ ਵਿੱਚ ਰੰਗਣ ਦੀ ਕੋਸਿਸ਼ ਕੀਤੀ ਜਾ ਰਹੀ ਹੈ. ਜਦਕਿ ਇਸ ਸੱਭ ਦਾ ਹਿੰਦੂਵਾਦ ਨਾਲ ਕੋਈ ਸਬੰਧ ਨਹੀ ਸਗੋਂ ਇਸ ਦੇ ਪਿਛੇ ਸਰਮਾਏਦਾਰ ਵਰਗ ਦੇ ਮੁਨਾਫੇ ਨਾਲ ਜੁੜੇ ਹੋਏ ਮਨੋਰਥ ਹਨ.

ਇਸ ਮੌਕੇ ਡਾ. ਮਜੀਦ ਅਜਾਦ ਵਲੋਂ ਰੱਖੇ ਗਏ ਮਤੇ ਨੂੰ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ, ਮਤੇ ਤਹਿਤ ਪਿਛਲੇ ਦਿਨਾਂ ਤੋਂ ਭਾਰਤ ਵਿੱਚ ਸਾਜਸ਼ ਤਹਿਤ ਪ੍ਰੋ. ਕਲਬੁਰਗੀ, ਡਾ. ਨਰਿੰਦਰ ਦਬੋਲਕਰ ਜਿਹੇ ਤਰਕਵਾਦੀ ਵਿਦਵਾਨਾਂ ਦੀਆਂ ਹੱਤਿਆਵਾਂ ਦੀ ਨਿੰਦਿਆ ਕੀਤੀ ਗਈ. ਭਾਰਤ ਵਿੱਚ ‘ਘਰ-ਵਾਪਸੀ’ ‘ਲਵ-ਜਿਹਾਦ’ ਆਦਿ ਦੇ ਨਾਅਰਿਆਂ ਤਹਿਤ ਫਿਰਕੂ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਫਿਰਕੂ ਲੋਕਾਂ ਵੱਲੋਂ ਅਫਵਾਹ ਫੈਲਾ ਕੇ ਦਾਦਰੀ ਦੇ ਇਖਲਾਕ ਦੀ ਹੱਤਿਆ ਕਰਨ ਜਿਹੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਵਲੋਂ ਵੱਟੀ ਚੁੱਪ ਨੂੰ ਤੋੜਣ ਲਈ ਗੁਹਾਰ ਲਗਾਈ ਗਈ.

ਇਸ ਸੈਮੀਨਾਰ ਸਮੇਂ ਸਟੇਜ ਦੀ ਕਾਰਵਾਈ ਮੋਹਨ ਬਡਲਾ ਵਲੋਂ ਚਲਾਈ ਗਈ ਅਤੇ ਸੈਮੀਨਾਰ ਨੂੰ ਸਫਲ ਬਨਾਉਣ ਵਿੱਚ ਸਰਾਜ ਅਨਵਰ, ਅਮਜਦ ਵਿਲੋਨ, ਮੇਜਰ ਸਿੰਘ ਸੋਹੀ, ਹਰੀ ਸਿੰਘ ਰੋਹੀੜਾ, ਮਜੀਦ ਦਲੇਲਗੜ, ਨਛੱਤਰ ਸਿੰਘ ਜਰਗ ਆਦਿ ਨੇ ਵਿਸੇਸ਼  ਯੋਗਦਾਨ ਪਾਇਆ. ਹੋਰਨਾਂ ਤੋਂ ਬਿਨਾਂ ਮਹਿਮੂਦ ਅਖਤਰ ਸ਼ਾਦ, ਨੇਤਾ, ਆਮ ਆਦਮੀ ਪਾਰਟੀ, ਮੁਹੰਮਦ ਫੁਰਕਾਨ, ਅਲ-ਫੁਰਕਾਨ ਫਾਉਂਡੇਸ਼ਨ, ਪ੍ਰਿੰਸੀਪਲ ਮੇਜਰ ਸਿੰਘ, ਮੁਹੰਮਦ ਅਸਰਾਰ,ਮੁਹੰਮਦ ਉਸਮਾਨ, ਟਕਵਿੰਦਰ ਅਜਾਦ, ਲੈਕਚਰਾਰ ਅਨਵਰ, ਸ਼ਕੂਰ ਦਲੇਲਗੜ, ਲੈਕਚਰਾਰ ਮੁਹੰਮਦ ਕਫੀਲ, ਨਛੱਤਰ ਸਿੰਘ ਉੱਪੋਕੀ, ਜਸਵਿੰਦਰ ਸਿੰਘ ਲਸੋਈ, ਪੰਜਾਬ ਬਿਜਲੀ ਨਿਗਮ ਆਦਿ ਵਿਸੇਸ਼ ਤੌਰ ਤੇ ਸੈਮੀਨਾਰ ਵਿੱਚ ਸ਼ਾਮਲ ਹੋਏ.

powered by social2s