ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਤਰਕਸ਼ੀਲ ਸੁਸਾਇਟੀ ਵੱਲੋਂ ਪ੍ਰੋ. ਕਲਬੁਰਗੀ ਦੇ ਕਤਲ ਖਿਲਾਫ਼ ਰੋਸ ਪ੍ਰਦਰਸ਼ਨ

ਸਰੀ (ਕੈਨੇਡਾ), 12 ਸਤੰਬਰ (ਗੁਰਮੇਲ ਗਿੱਲ): ਪਿਛਲੇ ਤਕਰੀਬਨ 50 ਸਾਲ ਦੇ ਭਾਰਤ ਦੇ ਇਤਹਾਸ ’ਤੇ ਨਜ਼ਰ ਮਾਰਿਆਂ ਇਹ ਸਾਬਤ ਹੋ ਜਾਂਦਾ ਹੈ ਕਿ ਸਰਕਾਰ ਚਾਹੇ ਧਰਮ ਨਿਰਪਖਤਾ ਦਾ ਮੌਖਟਾ ਪਾ ਕੇ ਬੈਠੀ ਕਾਂਗਰਸ ਦੀ ਹੋਵੇ ਜਾਂ ਭਗਵਾ ਚਿਹਰੇ ਵਾਲੀ ਭਾਰਤੀ ਜਨਤਾ ਪਾਰਟੀ ਦੀ, ਬੋਲਣ ਤੇ ਲਿਖਣ ਦੀ ਆਜ਼ਾਦੀ ’ਤੇ ਹਮਲੇ

ਲਗਾਤਾਰ ਹੁੰਦੇ ਰਹੇ ਹਨ. ਹੁਣ ਜਦੋਂ ਦੀ ਕੇਂਦਰ ਵਿੱਚ ਮੋਦੀ ਸਰਕਾਰ ਆਈ ਹੈ ਤਾਂ ਭਗਵੇਂ ਬਰਿਗੇਡ ਦੀ ਪੁਸ਼ਤਪਨਾਹੀ ਸ਼ਰੇਆਮ ਹੋਣ ਲੱਗ ਗਈ ਹੈ ਤੇ ਉਨ੍ਹਾਂ ਦੇ ਹੌਂਸਲੇ ਬਹੁਤ ਵੱਧ ਗਏ ਹਨ. ਵਿਰੋਧੀ ਵਿਚਾਰਾਂ ਵਾਲੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਦੇ ਕਤਲ ਕੀਤੇ ਜਾ ਰਹੇ ਹਨ. ਇਹਨਾਂ ਫਿਰਕੂ ਫਾਸ਼ੀਵਾਦੀ ਤਾਕਤਾਂ ਦੇ ਹਥੋਂ ਅਗਸਤ 2013 ਵਿੱਚ ਕਤਲ ਹੋਏ ਤਰਕਸ਼ੀਲ ਆਗੂ ਡਾ. ਨਰਿੰਦਰ ਦਾਭਲੋਕਰ ਤੇ ਫਿਰ ਫਰਵਰੀ 2015 ਵਿੱਚ ਕਤਲ ਹੋਏ ਉਘੇ ਲੇਖਕ, ਤਰਕਸ਼ੀਲ ਤੇ ਕਮਿਉਨਸਟ ਆਗੂ ਗੋਬਿੰਦ ਪੰਸਾਰੇ ਦੇ ਕਾਤਿਲ ਅੱਜ ਵੀ ਕਾਨੂੰਨ ਦੀ ਪਕੜ ਤੋਂ ਆਜ਼ਾਦ ਘੁੰਮ ਰਹੇ ਹਨ. ਹੁਣ ਉੱਘੇ ਪ੍ਰੋਗਰੇਸਿਵ ਲੇਖਕ, ਵਿਦਵਾਨ ਤੇ ਕੰਨੜਾ ਯੂਨੀਵਰਿਸਟੀ (ਹਾਂਪੀ) ਦੇ ਸਾਬਕਾ ਵਾਇਸ ਚਾਂਸਲਰ ਪ੍ਰੋਫੈਸਰ ਐਮ ਐਮ ਕਲਬੁਰਗੀ ਦਾ ਕਤਲ ਕਰਕੇ ਇਹਨਾਂ ਜਾਨੂੰਨੀ ਤਾਕਤਾਂ ਨੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ ਕਿ ਇਹਨਾਂ ਦੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਨੂੰ ਬੁਲੇਟ ਰਾਹੀਂ ਖਤਮ ਕਰ ਦਿੱਤਾ ਜਾਵੇਗਾ. ਦੇਸ਼ ਹਿਟਲਰ ਦੇ ਨਾਜ਼ੀ ਜਰਮਨੀ ਦੀ ਤਰਜ਼ ਤੇ ਭਗਵਾ ਫਾਸ਼ੀਵਾਦ ਵੱਲ ਵੱਧ ਰਿਹਾ ਹੈ ਜੋ ਕਿ ਧਰਮ ਨਿਰਪੱਖ, ਜਮਹੂਰੀ, ਤਰਕਸ਼ੀਲ ਤੇ ਪ੍ਰੋਗਰੇਸਿਵ ਸ਼ਕਤੀਆਂ ਲਈ ਇਕ ਡੂੰਘੀ ਚਿੰਤਾ ਦਾ ਵਿਸ਼ਾ ਹੈ. ਇਹਨਾਂ ਦਾ ਏਕਾ ਅੱਜ ਸਮੇਂ ਦੀ ਲੋੜ ਹੈ ਤਾਂ ਕਿ ਫਾਸ਼ੀਵਾਦ ਤਾਕਤਾਂ ਦਾ ਟਾਕਰਾ ਕਰਕੇ ਉਨ੍ਹਾਂ ਦੇ ਜਨੂੰਨੀ ਮਨਸੂਬਿਆ ਨੂੰ ਪੂਰਾ ਹੋਣ ਤੋਂ ਰੋਕਿਆ ਜਾ ਸਕੇ.

ਤਰਕਸ਼ੀਲ ਸੁਸਾਇਟੀ ਨੇ ਇਸ ਦਿਸ਼ਾ ਵਿੱਚ ਕਦਮ ਚੁੱਕਦਿਆ ਅੱਜ ਹਾਲੈਂਡ ਪਾਰਕ ਸਰੀ ਵਿੱਚ ਇਕ ਰੈਲੀ ਕੀਤੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਨੈਕਵੂਰ ਇਲਾਕੇ ਦੇ ਸੈਕੂਲਰ, ਤਰਕਸ਼ੀਲ, ਮਨੁਖਤਾਵਾਦੀ ਤੇ ਪ੍ਰੋਗਰੇਸਿਵ ਲੋਕਾਂ ਨੇ ਸ਼ਮੂਲੀਅਤ ਕੀਤੀ. ਰੈਲੀ ਨੂੰ ਸੰਬਧੋਨ ਕਰਨ ਵਾਲੇ ਬੁਲਾਰਿਆਂ ਉਘੇ ਲੇਖਕ ਸਾਧੂ ਬਿਨਿੰਗ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਬਲਿਵੰਦਰ ਬਰਨਾਲਾ, ਈਸਟ ਇੰਡੀਆ ਡਿਫੈਂਸ ਕਮੇਟੀ ਦੇ ਆਗੂ ਕਾ. ਹਰਭਜਨ ਚੀਮਾ, ਰੇਡੀਓ ਹੋਸਟ ਗੁਰਪ੍ਰੀਤ ਅਤੇ ਬਾਈ ਅਵਤਾਰ ਨੇ ਜਿੱਥੇ ਪ੍ਰੋਫੈਸਰ ਕਲਬੁਰਗੀ ਦੇ ਕਤਲ ਦੀ ਵਿਆਪਕ ਨਿੰਦਾ ਕੀਤੀ ਉੱਥੇ ਇਸ ਰੁਝਾਨ ਨੂੰ ਰੋਕਣ ਅਤੇ ਭਾਰਤੀ ਲੋਕਾਂ ਦਾ ਭਾਈਚਾਰਕ ਏਕਾ ਕਾਇਮ ਰੱਖਣ ਦੀ ਲੋੜ ਤੇ ਜੋਰ ਦਿੱਤਾ. ਬੁਲਾਰਿਆਂ ਨੇ ਕੈਨੇਡਾ ਦੀ ਸਰਕਾਰ ਵੱਲੋਂ ਕੈਨੇਡਾ ਦੀ ਵਸੋਂ ਦੇ ਲੱਗ-ਭੱਗ ਚੌਥਾ ਹਿੱਸਾ ਗੈਰ ਧਾਰਿਮਕ ਲੋਕਾਂ ਦੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰਕੇ ਤੇ ਧਰਮ ਨਿਰਪਖਤਾ ਦੇ ਅਸੂਲਾਂ ਦੇ ਉਲਟ ਧਰਮਾਂ ਦੀ ਸਰਪਸ੍ਰਤੀਕਰਨ, ਧਾਰਿਮਕ ਸੰਸਥਾਵਾਂ ਨੂੰ ਟੈਕਸ ਰਆਇਤਾਂ ਤੇ ਗ੍ਰਾਂਟਾਂ ਦੇਣ, ਧਾਰਿਮਕ ਅਜ਼ਾਦੀਆਂ ਦੇ ਆਫ਼ਿਸ ਵਿੱਚ ਗੈਰ ਧਾਰਿਮਕ ਲੋਕਾਂ ਨੂੰ ਕੋਈ ਪ੍ਰਤੀ ਨਿਧਤਾ ਨਾ ਦੇਣ ਦੀ ਵੀ ਨਿਖੇਧੀ ਕੀਤੀ ਗਈ. ਬੁਲਾਰਿਆਂ ਨੇ ਦੁਨੀਆਂ ਭਰ ਵਿੱਚ ਨਾਸਿਤਕ ਤੇ ਤਰਕਸ਼ੀਲ ਆਗੂਆਂ ਦੇ ਹੋ ਰਹੇ ਕਤਲਾਂ ਤੇ ਕੈਨੇਡਾ ਦੇ ਰਾਜਸੀ ਆਗੂਆਂ ਦੀ ਸਾਜਿਸ਼ੀ ਚੁੱਪ ਤੇ ਵੀ ਕਿੰਤੂ ਕੀਤਾ.

powered by social2s