ਤਰਕਸ਼ੀਲ ਸੁਸਾਇਟੀ ਦੀ ਇਕਾਈ ਪਟਿਆਲਾ ਦੀ ਮੀਟਿੰਗ ਵਿੱਚ ਪਦਾਰਥਵਾਦ ਤੇ ਚਰਚਾ ਹੋਈ
ਪਟਿਆਲਾ, 26 ਜੁਲਾਈ (ਸੁਰਿੰਦਰ ਪਾਲ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਅੱਜ ਬੰਗ ਮੀਡੀਆ ਸੈਂਟਰ ਪਟਿਆਲਾ ਦੇ ਤਰਕਸ਼ੀਲ ਹਾਲ ਵਿੱਚ ਇਕਾਈ ਜਥੇਬੰਦਕ ਮੁੱਖੀ ਮੈਡਮ ਕਲਵੰਤ ਕੌਰ ਦੀ ਪ੍ਰਧਾਨਗੀ ਹੇਠ ਹੋਈ. ਇਸ ਸਮੇਂ ਤਰਕਸ਼ੀਲ ਆਗੂ ਰਾਮ ਕੁਮਾਰ ਨੇ ਸੂਬਾ ਵਰਕਿੰਗ ਕਮੇਟੀ ਦੀ
ਰਿਪੋਰਟ ਪੜ੍ਹੀ, ਮੀਟਿੰਗ ਵਿੱਚ ਇਸ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਇਕਾਈ ਦੇ ਮੈਂਬਰਾਂ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਬਾਰੇ ਵਿਚਾਰ ਚਰਚਾ ਹੋਈ, ਅਤੇ ਸਕੂਲਾਂ ਵਿੱਚ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਨੂੰ ਚੰਗਾ ਹੁੰਗਾਰਾ ਮਿਲਣ ਕਰਕੇ ਇੱਧਰ ਜਿਆਦਾ ਧਿਆਨ ਦੀ ਲੋੜ ਵੀ ਮਹਿਸ਼ੂਸ ਕੀਤੀ ਗਈ. ਇਸ ਸਮੇਂ ਤਰਕਸ਼ੀਲ ਸਾਥੀਆਂ ਵੱਲੋਂ ਪਿਛਲੇ ਸਮੇਂ ਵਿੱਚ ਹੱਲ ਕੀਤੇ ਕੇਸਾਂ ਬਾਰੇ ਵੀ ਮੈਬਰਾਂ ਨੂੰ ਜਾਣਕਾਰੀ ਦਿੱਤੀ ਗਈ. ਹਰਚੰਦ ਭਿੰਡਰ ਨੇ ਦੱਸਿਆ ਕਿ ਜਿਆਦਾਤਰ ਕੇਸ ਅੱਗ ਲੱਗਣ, ਕੱਪੜੇ ਕੱਟੇ ਜਾਣ ਵਾਲੇ ਸਨ. ਜਿੰਨਾਂ ਦੇ ਪਿਛੇ ਕਾਰਣ ਸ਼ਰਾਬ ਵਰਗੇ ਨਸ਼ੇ ਅਤੇ ਮਾੜੀਆ ਆਰਥਿਕ ਹਾਲਤਾਂ ਸਨ. ਅੰਤ ਵਿੱਚ ਪਿਛਲੀ ਮੀਟਿੰਗ ਵਿੱਚ ਤਹਿ ਹੋਏ ਅਜੰਡੇ ‘ਪਦਾਰਥਵਾਦ’ ਤੇ ਚਰਚਾ ਹੋਈ. ਜਿਸ ਵਿੱਚ ਹਰ ਇਕ ਨੂੰ ਇਸ ਬਾਰੇ ਬੋਲਣ ਦਾ ਮੌਕਾ ਦਿੱਤਾ ਗਿਆ. ਇਸ ਤੇ ਗੱਲ ਕਰਦਿਆਂ ਜੋਨ ਆਗੂ ਰਾਮ ਕੁਮਾਰ ਨੇ ਕਿਹਾ ਕਿ ਦੁਨੀਆਂ ਵਿੱਚ ਦੋ ਤਰ੍ਹਾਂ ਦੀ ਵਿਚਾਰਧਾਰਾ ਵਾਲੇ ਲੋਕ ਨੇ ਇਕ ਵਿਚਾਰਵਾਦੀ ਫਲਸਫੇ ਵਾਲੇ ਅਤੇ ਦੂਜਾ ਪਦਾਰਥਵਾਦੀ ਫਲਸਫੇ ਵਾਲੇ ਪਦਾਰਥਵਾਦੀ ਫਲਸਫੇ ਦਾ ਆਧਾਰ ਵਿਗਿਆਨਕ ਹੋਣ ਕਰਕੇ ਇਹ ਸਚਾਈ ਦੇ ਨੇੜੇ ਹੈ ਜਦ ਕਿ ਵਿਚਾਰਵਾਦੀ ਫਲਸਫਾ ਅਧਿਆਤਮਵਾਦੀ ਹੋਣ ਕਰਕੇ ਇਹ ਆਪਣੇ ਧਰਮ ਗਰੰਥਾਂ ਵਿੱਚ ਲਿਖੇ ਵਿਚਾਰਾਂ ਨੂੰ ਸੱਚ ਮੰਨਦਾ ਹੈ. ਪਰ ਅਲੱਗ ਅਲੱਗ ਧਰਮਾਂ ਦੇ ਵਿਚਾਰ ਅਲੱਗ ਅਲੱਗ ਹਨ ਜੋ ਕਿ ਇਕ ਦੂਜੇ ਨਾਲ ਮੇਲ ਨਹੀਂ ਖਾਂਦੇ. ਇਸ ਚਰਚਾ ਇਹ ਸਾਹਮਣੇ ਆਇਆ ਕਿ ਇਸ ਵਿਸ਼ੇ ਸਬੰਧੀ ਜਲਦੀ ਸੈਮੀਨਾਰ ਕਰਵਾਇਆ ਜਾਵੇਗਾ. ਇਸ ਸਮੇਂ ਇਹ ਫੈਸਲਾ ਕੀਤਾ ਗਿਆ ਕਿ 20 ਅਗਸਤ ਨੂੰ ਡਾ. ਨਰੇਂਦਰ ਦਭੋਲਕਰ ਦੇ ਸ਼ਹੀਦੀ ਦਿਨ 'ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਸਮੇਂ ਇਕਾਈ ਮੈਂਬਰ ਵੱਧ ਤੋਂ ਵੱਧ ਹਾਜਰ ਹੋਣਗੇ. ਇਸ ਮੀਟਿੰਗ ਵਿੱਚ ਹੋਰਨਾਂ ਦੇ ਇਲਾਵਾ ਸੀਨੀਅਰ ਆਗੂ ਘਣ ਸ਼ਾਮ ਜੋਸ਼ੀ, ਰਾਮ ਸਿੰਘ ਬੰਗ, ਮਾ. ਰਮਣੀਕ ਸਿੰਘ, ਡਾ. ਅਨਿੱਲ ਕੁਮਾਰ, ਸਤੀਸ ਕੁਮਾਰ, ਜਾਗਨ ਸਿੰਘ, ਜਨਕ ਰਾਜ, ਲਾਭ ਸਿੰਘ, ਪਵਨ ਅਤੇ ਦਲੇਲ ਸਿੰਘ ਆਦਿ ਵੀ ਸਾਮਿਲ ਹੋਏ.