ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਜੋਨ ਚੰਡੀਗੜ ਦੇ ਤਰਕਸ਼ੀਲਾਂ ਦੀ ਟ੍ਰੇਨਿੰਗ ਵਰਕਸ਼ਾਪ ਖਰੜ ਵਿਖੇ ਲਗਾਈ

ਖਰੜ, 12 ਜੁਲਾਈ (ਜਰਨੈਲ ਕ੍ਰਾਂਤੀ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਆਪਣੇ ਕਾਡਰ ਨੂੰ ਸਮੇਂ ਦੀਆਂ ਹਾਲਤਾਂ ਮੁਤਾਬਕ ਲੋਕਾਂ ਵਿੱਚ ਕੰਮ ਕਰਨ ਦੀ ਸਿੱਖਿਆ ਦੇਣ ਸੰਬੰਧੀ ਟ੍ਰੇਨਿੰਗ ਵਰਕਸ਼ਾਪ ਖਰੜ ਵਿਖੇ ਲਗਾਈ ਗਈ. ਵਰਕਸ਼ਾਪ ਦਾ ਮੁੱਖ ਮਕਸਦ ਕਾਡਰ ਦੀ ਸਕੂਲਿੰਗ ਅਤੇ ਬੁਲਾਰਿਆਂ ਨੂੰ ਨਿਪੁੰਨ ਬਣਾਉਣਾ ਸੀ. ਇਸ ਵਰਕਸ਼ਾਪ ਵਿੱਚ ਜੋਨ

ਚੰਡੀਗੜ ਦੀਆਂ ਖਰੜ, ਮੋਹਾਲੀ, ਰੋਪੜ, ਮੰਡੀ ਗੋਬਿੰਦਗੜ, ਬਸੀ ਪਠਾਣਾ ਆਦਿ ਇਕਾਈਆਂ ਦੇ ਮੈਂਬਰਾਂ ਨੇ ਭਾਗ ਲਿਆ ਅਤੇ ਮੁੱਖ ਬੁਲਾਰੇ ਦੇ ਤੌਰ ਤੇ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ ਸ਼ਾਮਲ ਹੋਏ. ਇਸ ਮੌਕੇ ਸੰਬੋਧਨ ਕਰਦਿਆਂ ਸੁਸਾਇਟੀ ਦੇ ਸੂਬਾਈ ਮੁਖੀ ਨੇ ਕਿਹਾ ਕਿ ਸਾਨੂੰ ਆਪਣੇ ਵਿਚਾਰਾਂ ਮੁਤਾਬਕ ਜਿਉਣ ਦੀ ਲੋੜ ਹੈ. ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਹੈ ਪਰ ਉਹ ਉਸ ਮੁਤਾਬਕ ਨਹੀਂ ਜਿਉਂਦਾ ਤਾਂ ਉਹ ਸਮਾਜ ਨਾਲੋਂ ਟੁੱਟ ਜਾਂਦਾ ਹੈ. ਉਹਨਾਂ ਸੁਸਾਇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸੌਖੇ ਸਾਧਨਾਂ ਰਾਹੀਂ ਲੋਕਾਂ ਤੱਕ ਪਹੁੰਚ ਕਰ ਕੇ ਉਹਨਾਂ ਨੂੰ ਚੇਤਨ ਕਰਨ. ਵਰਕਸ਼ਾਪ ਦੇ ਪਹਿਲੇ ਸੈਸ਼ਨ ਵਿੱਚ ਨਵੇਂ ਬੁਲਾਰਿਆਂ ਨੂੰ ਸਿਖਲਾਈ ਦੇ ਨਾਲ-ਨਾਲ ਬੋਲਣ ਦੇ ਢੰਗ ਤਰੀਕੇ ਦੱਸੇ ਗਏ. ਸਾਰੇ ਬੁਲਾਰਿਆਂ ਨੇ ਪਹਿਲਾਂ ਵੱਖ-ਵੱਖ ਵਿਸ਼ਿਆਂ ਤੇ ਬੋਲਿਆ ਜਿਸ ਦੀ ਆਗੂਆਂ ਨੇ ਸਮੀਖਿਆ ਕੀਤੀ ਅਤੇ ਘਾਟਾਂ-ਕਮਜੋਰੀਆਂ ਨੂੰ ਦੂਰ ਕਰਨ ਦੇ ਨਕਤੇ ਦੱਸੇ. ਵਰਕਸ਼ਾਪ ਦੇ ਦੂਜੇ ਸੈਸ਼ਨ ਵਿੱਚ ਮੈਂਬਰਾਂ ਨੂੰ ਸਟੇਜ ਤੇ ਜਾਦੂ ਕਰਨ ਦੀ ਸਿਖਲਾਈ ਦਿੱਤੀ ਗਈ. ਟ੍ਰੇਨਿੰਗ ਪ੍ਰੋਗਰਾਮ ਖਾਸ ਸੁਸਾਇਟੀ ਦੇ ਨਵੇਂ ਮੈਂਬਰਾਂ ਤੇ ਕੇਂਦਰਿਤ ਸੀ ਅਤੇ ਇਹ ਬੁਲਾਰੇ ਹੁਣ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਕੰਮ ਕਰਨਗੇ.