ਭਾਰਤ ਵਿੱਚ ਫਿਰਕੂ ਹਵਾ ਦੇ ਦਰਪੇਸ਼, ਧਰਮ-ਨਿਰਪੱਖ ਗੁੱਟ ਇੱਕਠੇ ਹੋਣ: ਬਰਨਾਲਾ

ਲੁਧਿਆਣਾ, 30 ਮਾਰਚ (ਡਾ. ਮਜੀਦ ਅਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਲੁਧਿਆਣਾ ਦੀ ਇੱਕ ਇਜਲਾਸ ਇਥੇ ਲੁਧਿਆਣਾ ਬਸ ਸਟੈਂਡ ਨੇੜੇ ਸਥਾਨਕ ਤਰਕਸ਼ੀਲ ਦਫਤਰ ਵਿੱਚ ਹੋਇਆ. ਜਿਸ ਵਿੱਚ ਜੋਨ ਅਧੀਨ ਪੈਂਦੀਆਂ ਇਕਾਈਆਂ ਮਾਲੇਰ ਕੋਟਲਾ, ਸਾਹਨੇਵਾਲ, ਲੁਧਿਆਣਾ, ਜਗਰਾਉਂ, ਸਿਧਾਰ, ਸਮਰਾਲਾ, ਜਰਗ ਤੋਂ ਤਰਕਸ਼ੀਲ ਆਗੂਆਂ ਨੇ ਭਾਗ ਲਿਆ.

ਇਜਲਾਸ ਵਿੱਚ ਮੁਖ-ਮਹਿਮਾਨ ਦੇ ਤੌਰ ਤੇ ਸੁਸਾਇਟੀ ਦੇ ਸੂਬਾ ਕੌਮਾਂਤਰੀ ਤਾਲਮੇਲ ਵਿਭਾਗ ਦੇ ਮੁਖੀ ਬਲਵਿੰਦਰ ਬਰਨਾਲਾ ਸ਼ਾਮਲ ਹੋਏ. ਇਸ ਮੌਕੇ ਜੋਨ ਲੁਧਿਆਣਾ ਅਧੀਨ ਪੈਂਦੀਆਂ ਇਕਾਈਆਂ ਦੇ ਆਗੂਆਂ ਕਰਮਵਾਰ ਮਾਲੇਰਕੋਟਲਾ ਤੋਂ ਡਾ. ਮਜੀਦ ਅਜਾਦ, ਸਾਹਨੇਵਾਲ ਤੋਂ ਦਲਵੀਰ ਕਟਾਨੀ, ਖੰਨਾ ਤੋਂ ਮਹਿੰਦਰ ਸਿੰਘ, ਮਾਛੀਵਾੜਾ ਤੋਂ ਸੁਖਵਿੰਦਰ ਸਿੰਘ, ਲੁਧਿਆਣਾ ਤੋਂ ਜਸਵੰਤ ਜੀਰਖ, ਸਿਧਾਰ ਤੋਂ ਮਾਸਟਰ ਕਰਨੈਲ ਸਿੰਘ, ਨਛਤਰ ਨੇ ਆਪਣੀ ਇਕਾਈ ਵਲੋ ਪਿਛਲੇ ਦੋ ਸਾਲਾਂ ਅਧੀਨ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ, ਅਤੇ ਜੋਨ ਦੁਆਰਾ ਪ੍ਰਾਪਤ ਟੀਚੇ ਅਤੇ ਘਾਟਾਂ ਸਬੰਧੀ ਸਮੀਖਿਆ ਕੀਤੀ ਗਈ. ਲੁਧਿਆਣਾ ਜੋਨ ਦੀ ਰਿਪੋਰਟ ਦਲਵੀਰ ਕਟਾਨੀ ਨੇ ਪੇਸ਼ ਕੀਤੀ. ਆਪਣੇ ਮੁੱਖ ਭਾਸ਼ਣ ਵਿੱਚ ਬੋਲਦਿਆਂ ਬਲਵਿੰਦਰ ਬਰਨਾਲਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜਦੋਂ ਪੂਰੇ ਦੇਸ਼ ਵਿੱਚ ਘਰ-ਵਾਪਸੀ, ਲਵ-ਜਿਹਾਦ, ਮਿਥਿਹਾਸਕ ਵਿਗਿਆਨ ਅਦਿ ਦੇ ਰੂਪ ਵਿੱਚੂ ਫਿਰਕੂ-ਧਰੁਵੀਕਰਣ ਕੀਤਾ ਜਾ ਰਿਹਾ ਹੈ, ਅਜਿਹੇ ਸਮੇਂ ਅਜਾਦ, ਧਰਮ-ਨਿਰਪੱਖ, ਮਨੁੱਖੀ ਸੰਗਠਨਾਂ ਨੂੰ ਇੱਕ ਬੈਨਰ ਹੇਠ ਇੱਕਠੇ ਹੋਣ ਦੀ ਲੋੜ ਹੈ.

ਇਸ ਮੌਕੇ ਅਗਲੇ ਦੋ ਸਾਲਾਂ ਲਈ ਜੋਨ ਲੁਧਿਆਣਾ ਦੀ ਚੋਣ ਕੀਤੀ ਗਈ, ਜਿਸ ਵਿੱਚ ਜਸਵੰਤ ਜੀਰਖ ਨੂੰ ਜਥੇਬੰਦਕ ਮੁਖੀ, ਆਤਮਾ ਸਿੰਘ ਨੂੰ ਵਿੱਤ ਮੁਖੀ, ਦਲਵੀਰ ਕਟਾਣੀ ਨੂੰ ਮੀਡੀਆ ਮੁਖੀ, ਡਾ.ਹਰਜੀਤ ਨੂੰ ਮਾਨਸਿਕ ਸਲਾਹ ਕੇਂਦਰ ਮੁਖੀ, ਅਮਰਦੀਪ ਖਮਾਣੋ ਨੂੰ ਸਭਿਆਚਾਰਕ ਵਿਭਾਗ ਮੁਖੀ, ਸਰਬ-ਸੰਮਤੀ ਨਾਲ ਚੁਣੇ ਗਏ. ਇਸ ਮੌਕੇ ਹੋਈ ਬਹਿਸ ਵਿੱਚ ਡਾ. ਹਰਜੀਤ, ਜਸਵੰਤ ਜੀਰਖ, ਰਾਜਿੰਦਰ ਜੰਡਿਆਲੀ ਨੇ ਵੀ ਆਪਣੇ ਵਿਚਾਰ ਰੱਖੇ.