ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਵਿਦਿਆਰਥੀਆਂ ਤੇ ਪਿੰਡਾਂ ‘'ਚ ਤਰਕਸ਼ੀਲਤਾ ਦਾ ਪ੍ਰਚਾਰ ਕਰੇਗੀ

ਲੈਕਚਰਾਰ ਸੁਰਜੀਤ ਸਿੰਘ ਜੱਥੇਬੰਦਕ ਮੁਖੀ ਚੁਣੇਂ ਗਏ

ਮੋਹਾਲੀ, 15 ਮਾਰਚ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦੀ ਅਗਲੇ ਦੋ ਸਾਲਾਂ ਲਈ ਚੋਣ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਬਲੌਂਗੀ ਵਿਖੇ ਕੀਤੀ ਗਈ. ਇਸ ਮੌਕੇ ਸੁਸਾਇਟੀ ਦੇ ਜੋਨ ਚੰਡੀਗੜ ਦੇ ਜੱਥੇਬੰਦਕ ਮੁਖੀ ਲੈਕਚਰਾਰ ਗੁਰਮੀਤ ਖਰੜ ਵਿਸ਼ੇਸ਼ ਤੌਰ ਤੇ ਹਾਜਰ ਸਨ. ਚੋਣ ਤੋਂ ਪਹਿਲਾਂ ਜਰਨੈਲ ਕ੍ਰਾਂਤੀ

ਨੇ ਪਿਛਲੀਆਂ ਦੋ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ. ਰਿਪੋਰਟ ਮੁਤਾਬਕ ਸੁਸਾਇਟੀ ਨੇ ਪਿਛਲੇ ਦੋ ਸਾਲਾਂ ਵਿੱਚ ਸਕੂਲਾਂ, ਕਾਲਜਾਂ, ਹੋਰ ਵਿੱਦਿਅਕ ਤੇ ਤਕਨੀਕੀ ਸੰਸ਼ਥਾਵਾਂ ਵਿੱਚ ਆਪਣਾ ਅਧਾਰ ਮਜਬੂਤ ਕਰਦੇ ਹੋਏ 26 ਪ੍ਰੋਗਰਾਮ ਕੀਤੇ ਤੇ ਵਿਦਿਆਰਥੀਆਂ ਵਿੱਚ ਵਿਗਿਆਨਿਕ ਸੋਚ ਪ੍ਰਫੁੱਲਤ ਕਰਨ ਲਈ ਹੰਭਲਾ ਮਾਰਿਆ. ਸੁਸਾਇਟੀ ਨੇ ਇਸ ਸਮੇਂ ਦੌਰਾਨ ‘ਰੱਬ ਦੀ ਅਣਹੋਂਦ’ ਅਤੇ ‘‘ਜੋਤਿਸ਼-ਇੱਕ ਤੁੱਕਾ’ ਵਿਸ਼ਿਆਂ 'ਤੇ ਦੋ ਸੈਮੀਨਾਰ ਵੀ ਕਰਵਾਏ. ਇਕਾਈ ਮੋਹਾਲੀ ਨੇ ਇਸੇ ਸਮੇਂ ਦੌਰਾਨ ਲੋਕਾਂ ਤੱਕ ਵਿਗਿਆਨਿਕ ਸਾਹਿਤ ਪਹੁੰਚਾਉਣ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ 30 ਥਾਵਾਂ 'ਤੇ ਪੁਸਤਕ ਪ੍ਰਦਰਸ਼ਨੀਆਂ ਲਾਈਆਂ ਜਿਸ ਵਿੱਚ ਕਰੀਬ 42 ਹਜ਼ਾਰ ਦਾ ਸਾਹਿਤ ਲੋਕਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ. ਇਸ ਤੋਂ ਇਲਾਵਾ ਤਰਕਸ਼ੀਲ ਕਾਰਕੁੰਨਾਂ ਵੱਲੋਂ ਮੈਗਜ਼ੀਨ ‘‘ਤਰਕਸ਼ੀਲ’ਲਗਾਤਾਰ ਲੋਕਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ. ਹਾਜਰ ਮੈਂਬਰਾਂ ਨੇ ਰਿਪੋਰਟ 'ਤੇ ਤਸੱਲੀ ਪ੍ਰਗਟ ਕੀਤੀ. ਇਸ ਦੌਰਾਨ ਇਕਾਈ ਮੋਹਾਲੀ ਦੀ ਅਗਲੇ ਦੋ ਸਾਲਾਂ ਲਈ ਸਰਵਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਲੈਕਚਰਾਰ ਸੁਰਜੀਤ ਸਿੰਘ ਨੂੰ ਜੱਥੇਬੰਦਕ ਮੁਖੀ, ਸ਼੍ਰੀ ਜਰਨੈਲ ਕ੍ਰਾਂਤੀ ਨੂੰ ਵਿੱਤ ਮੁਖੀ, ਸ਼੍ਰੀਮਤੀ ਨੀਰਜ ਬਾਲਾ ਨੂੰ ਮਾਨਸਿਕ ਸਿਹਤ ਚੇਤਨਾ ਵਿਭਾਗ ਮੁਖੀ ਤੇ ਸਤਨਾਮ ਦਾਉਂ ਤੇ ਇਕਬਾਲ ਸਿੰਘ ਨੂੰ ਸਹਾਇਕ ਮੁਖੀ, ਹਰਪ੍ਰੀਤ ਸਿੰਘ ਨੂੰ ਮੀਡੀਆ ਵਿਭਾਗ ਮੁਖੀ ਤੇ ਚਰਨਜੀਤ ਕੌਰ ਨੂੰ ਸਹਾਇਕ ਮੁਖੀ ਅਤੇ ਗੋਰਾ ਹੁਸ਼ਿਆਰਪੁਰੀ ਨੂੰ ਸੱਭਿਆਚਾਰ ਵਿਭਾਗ ਮੁਖੀ ਤੇ ਹਰਵਿੰਦਰ ਸਿੰਘ ਨੂੰ ਸਹਾਇਕ ਮੁਖੀ ਚੁਣਿਆ ਗਿਆ. ਇਸ ਮੌਕੇ ਇਕਾਈ ਦੇ ਜੱਥੇਬੰਦਕ ਮੁਖੀ ਲੈਕਚਰਾਰ ਸੁਰਜੀਤ ਨੇ ਕਿਹਾ ਕਿ ਤਰਕਸ਼ੀਲਾਂ ਵੱਲੋਂ ਅਗਲੇ ਦੋ ਸਾਲਾਂ ਦੌਰਾਨ ਵਿਦਿਆਰਥੀਆਂ ਅਤੇ ਪਿੰਡਾਂ ਵਿੱਚ ਪਹਿਲ ਦੇ ਅਧਾਰ 'ਤੇ ਕੰਮ ਕੀਤਾ ਜਾਵੇਗਾ ਅਤੇ ਇੱਕ ਵਿਸ਼ੇਸ਼ ਏਜੰਡੇ ਤਹਿਤ ਉਹਨਾਂ ਤੱਕ ਪਹੁੰਚ ਕੀਤੀ ਜਾਵੇਗੀ.